August 17, 2026

Justice News

ਅਵਾਮ ਦੀ ਆਵਾਜ਼

ਵੋਟਾਂ ਦੀ ਗਿਣਤੀ ਲਈ ਅਬਜ਼ਰਵਰ ਤੈਨਾਤ  – ਜ਼ਿਲਾਂ ਚੋਣ ਅਧਿਕਾਰੀ 

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ) ਲੋਕ ਸਭਾ ਹਲਕਾ ਅੰਮ੍ਰਿਤਸਰ ਦੀਆਂ ਹੋਈਆਂ ਵੋਟਾਂ ਦੀ ਗਿਣਤੀ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਆਬਜ਼ਰਵਰ ਤੈਨਾਤ ਕਰ ਦਿੱਤੇ ਗਏ ਹਨ।
     ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾਂ ਚੋਣ ਅਧਿਕਾਰੀ ਘਨਸ਼ਾਮ ਥੋਰੀ  ਨੇ ਦੱਸਿਆ ਕਿ 13 ਮਜੀਠਾ ਅਤੇ 15 ਅੰਮਿਤਸਰ ਉੱਤਰੀ ਲਈ ਸ੍ਰੀ ਏ ਰਾਧਾ ਬਿਨੋਦ ਸ਼ਰਮਾ, 11 ਅਜਨਾਲਾ ਲਈ ਸ੍ਰੀ ਵੀ ਸੀ ਬੋਧਾਨੇ, 12 ਰਾਜਾਸਾਂਸੀ ਲਈ ਸ਼੍ਰੀ ਵੈਭਵ ਕੁਮਾਰ, 16 ਅੰਮ੍ਰਿਤਸਰ ਪੱਛਮੀ ਲਈ ਮਿਸ ਸਿਆਲਜਾ ਪ੍ਰੀਆ ਦਰਸ਼ਨੀ ਏਐਮ, 17 ਅੰਮਿਤਸਰ ਕੇਂਦਰੀ ਲਈ ਮਿਸ ਪੀ ਐਸ ਲੀਲਾ ਐਲਕਸ, 18 ਅੰਮ੍ਰਿਤਸਰ ਪੂਰਵੀ ਲਈ ਮੁਹੰਮਦ ਸਾਹਿਦ ਸਾਅਲੇ, 19 ਅੰਮ੍ਰਿਤਸਰ ਦੱਖਣੀ ਲਈ ਸੰਜੇ ਕੁਮਾਰ ਧੀਮਾਨ ਅਤੇ 20 ਅਟਾਰੀ ਲਈ ਸ਼੍ਰੀ ਮੰਜੂਨਾਥ ਸੀ ਨੂੰ ਵੋਟਾਂ ਦੀ ਗਿਣਤੀ ਲਈ ਅਬਜ਼ਰਵਰ ਤੈਨਾਤ ਕੀਤਾ ਗਿਆ ਹੈ।
   ਇਨਾ ਆਬਜ਼ਰਵਰਾਂ ਦੇ ਨਾਲ ਜ਼ਿਲ੍ਹਾ ਚੋਣ ਅਧਿਕਾਰੀ ਨੇ ਵੱਖ-ਵੱਖ ਗਿਣਤੀ ਕੇਂਦਰਾਂ ਦਾ ਦੌਰਾ ਕੀਤਾ ਅਤੇ ਚਲ ਰਹੇ ਪ੍ਰਬੰਧਾਂ ਦੀ ਸਮੀਖਿਆ ਕੀਤੀ। ਉਹਨਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.