ਲੁਧਿਆਣਾ(ਜਸਟਿਸ ਨਿਊਜ਼) – ਜਨਰਲ ਅਬਜ਼ਰਵਰ ਦਿਵਿਆ ਮਿੱਤਲ, ਆਈ ਏ ਐਸ ਅਤੇ ਉਮੀਦਵਾਰਾਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ, ਲੁਧਿਆਣਾ ਸੰਸਦੀ ਹਲਕੇ ਲਈ ਫਾਰਮ-17 ਏ ਅਤੇ ਹੋਰ ਦਸਤਾਵੇਜ਼ਾਂ ਦੀ ਪੋਸਟ ਪੋਲ ਪੜਤਾਲ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਐਤਵਾਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਕੀਤੀ ਗਈ।
ਪੋਲਿੰਗ ਸਟੇਸ਼ਨ ਦੀ ਪੜਤਾਲ ਕਰਨ ਲਈ ਇਹ ਸਮੀਖਿਆ ਕੀਤੀ ਗਈ ਸੀ ਕਿ ਈ.ਵੀ.ਐਮ. ਨਾਲ ਸਬੰਧਤ ਜਾਂ ਹੋਰ ਘਟਨਾ ਦੀ ਰਿਪੋਰਟ ਕੀਤੀ ਗਈ ਸੀ, ਕੀ ਪੋਲਿੰਗ ਕਿਸੇ ਪੋਲਿੰਗ ਏਜੰਟ ਦੀ ਗੈਰਹਾਜ਼ਰੀ ਵਿੱਚ ਹੋਈ ਸੀ, ਪੋਲਿੰਗ ਸਟੇਸ਼ਨ ਜਿੱਥੇ ਐਪਿਕ ਤੋਂ ਇਲਾਵਾ ਹੋਰ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਵੋਟ ਪਾਉਣ ਵਾਲੇ ਵੋਟਰਾਂ ਦੀ ਗਿਣਤੀ ਅਤੇ ਪੋਲਿੰਗ ਸਟੇਸ਼ਨਾਂ ਵਿੱਚ ਪਈਆਂ ਕੁੱਲ ਵੋਟਾਂ ਦੇ 25 ਫੀਸਦ ਤੋਂ ਵੱਧ, ਪੋਲਿੰਗ ਸਟੇਸ਼ਨ ਜਿੱਥੇ 10 ਫੀਸਦ ਤੋਂ ਵੱਧ ਵੋਟਰਾਂ ਦੀ ਪਛਾਣ ਏ.ਐਸ.ਡੀ. ਵਜੋਂ ਕੀਤੀ ਗਈ ਹੈ, ਵੋਟ ਪਾਉਣ ਲਈ ਆਏ ਹਨ, ਪੋਲਿੰਗ ਸਟੇਸ਼ਨ ਜਿੱਥੇ ਪੋਲਿੰਗ ਪ੍ਰਤੀਸ਼ਤ ਸੰਸਦੀ ਹਲਕੇ ਅਤੋ ਹੋਰਾਂ ਨਾਲੋਂ ਔਸਤਨ 15 ਫੀਸਦ ਘੱਟ ਜਾਂ 15 ਫੀਸਦ ਵੱਧ ਹੈ।
ਪੜਤਾਲ ਦੌਰਾਨ ਕੋਈ ਵੀ ਤਰੁੱਟੀ ਨਹੀਂ ਪਾਈ ਗਈ ਅਤੇ ਉਮੀਦਵਾਰਾਂ ਅਤੇ ਨੁਮਾਇੰਦਿਆਂ ਨੇ ਪੋਲਿੰਗ ਪ੍ਰਕਿਰਿਆ ‘ਤੇ ਪੂਰੀ ਤਸੱਲੀ ਪ੍ਰਗਟਾਈ।
Leave a Reply