ਗਿਣਤੀ ਏਜੰਟਾਂ ਦੀ ਹੋਵੇਗੀ ਪੁਲਿਸ ਤਸਦੀਕ
ਚੰਡੀਗੜ੍ਹ, 2 ਜੂਨ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ 4 ਜੂਨ ਨੁੰ ਲੋਕਸਭਾ ਆਮ ਚੋਣ-2024 ਦੇ ਵੋਟਾਂ ਦੀ ਹੋਣ ਵਾਲੀ ਗਿਣਤੀ ਲਈ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਚੋਣ ਲੜ੍ਹ ਰਹੇ ਉਮੀਦਵਾਰਾਂ ਵੱਲੋਂ ਨਾਮਜਦ ਗਿਣਤੀ ਏਜੰਟ ਦੀ ਪੁਲਿਸ ਵੈਰੀਫਿਕੇਸ਼ਨ ਕੀਤੀ ਜਾਵੇਗੀ।
ਸ੍ਰੀ ਅਗਰਵਾਲ ਨੇ ਇਹ ਨਿਰਦੇਸ਼ ਪਿਛਲੇ ਦਿਨਾਂ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਧਿਕਾਰੀਆਂ ਦੇ ਨਾਲ ਹੋਈ ਗਿਣਤੀ ਪ੍ਰਬੰਧਾਂ ਨੁੰ ਲੈ ਕੇ ਹੋਈ ਵੀਡੀਓ ਕਾਨਫ੍ਰੈਸਿੰਗ ਦੌਰਾਨ ਦਿੱਤੇ।
ਉਨ੍ਹਾਂ ਨੇ ਸਪਸ਼ਟ ਕੀਤਾ ਕਿ ਰਾਜ ਵਿਚ ਲੋਕਸਪਾ ਦੇ ਚੋਣ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਰਿਕਾਰਡ ਦੀ ਗੱਲ ਹੈ ਕਿ ਇਸ ਵਾਰ ਰਾਜ ਵਿਚ ਕਿਤੇ ਵੀ ਮੁੜ ਚੋਣ ਨਹੀਂ ਕਰਾਇਆ ਗਿਆ। ਉਨ੍ਹਾਂ ਨੇ ਕਿਹਾ ਕਿ 2004 ਦੇ ਬਾਅਦ ਇਹ ਪਹਿਲਾ ਮੌਕਾ ਸੀ ਕਿ ਕਿਸੇ ਵੀ ਪੋਲਿੰਗ ਬੂਥ ‘ਤੇ ਮੁੜ ਚੋਣ ਕਰਨ ਦੀ ਜਰੂਰਤ ਨਹੀਂ ਪਈ। ਇਹ ਸੱਭ ਚੋਣ ਡਿਊਟੀ ‘ਤੇ ਲੱਗੇ ਕਰਮਚਾਰੀਆਂ ਦੇ ਨਿਸ਼ਠਾ ਨਾਲ ਜਿਮੇਵਾਰੀ ਨਿਭਾਉਣ ਤੇ ਵੋਟਰਾਂ ਦੇ ਸਕਾਰਾਤਮਕ ਸਹਿਯੋਗ ਦੇ ਫਲਸਰੂਪ ਹੋਇਆ ਹੈ।
ਉਨ੍ਹਾਂ ਨੇ ਆਸ ਪ੍ਰਗਟਾਈ ਕਿ ਗਿਣਤੀ ਦੇ ਦਿਨ ਵੀ ਸਾਰੇ ਨਾਗਰਿਕਾਂ ਤੇ ਡਿਊਟੀ ‘ਤੇ ਲੱਗੇ ਕਰਮਚਾਰੀਆਂ ਤੇ ਸੁਰੱਖਿਆ ਕਰਮਚਾਰੀਆਂ ਦਾ ਇਸੀ ਤਰ੍ਹਾ ਦਾ ਸਹਿਯੋਗ ਮਿਲੇਗਾ ਅਤੇ ਇਹ ਚੋਣ ਕਮਿਸ਼ਨ ਦੀ ਨਿਰਪੱਖ ਪਾਰਦਰਸ਼ੀ ਢੰਗ ਨਾਲ ਚੋਣ ਕਰਵਾਉਣ ਦੇ ਟੀਚੇ ਨੁੰ ਸਫਲ ਬਣਾਏਗਾ।
ਮੁੱਖ ਚੋਣ ਅਧਿਕਾਰੀ ਨੇ ਲੋਕਤੰਤਰ ਦੇ ਚੌਥੇ ਥੰਮ੍ਹ ਮੀਡੀਆਂ ਨੂੰ ਵੀ ਅਪੀਲ ਕੀਤੀ ਹੈ ਕਿ 4 ਜੂਨ ਨੁੰ ਵੋਟਾਂ ਦੀ ਗਿਣਤੀ ਦੌਰਾਨ ਹਰ ਪਾਸੇ ਦੀ ਜਾਣਕਾਰੀ ਲੋਕਾਂ ਤਕ ਪਹੁੰਚਾਉਣ। ਹਾਲਾਂਕਿ ਚੋਣ ਕਮਿਸ਼ਨ ਨੇ ਵੱਖ ਤੋਂ ਇਕ ਚੋਣ ਨਤੀਜੇ ਹੈਲਪਲਾਇਨ ਐਪ ਵੀ ਜਾਰੀ ਕੀਤਾ ਹੈ ਜਿਸ ‘ਤੇ ਕੋਈ ਵੀ ਨਾਗਰਿਕ ਆਪਣੇ ਮੋਬਾਇਲ ‘ਤੇ ਇਸ ਨੂੰ ਅਪਲੋਡ ਕਰ ਪੂਰੇ ਦੇਸ਼ ਦੇ ਚੋਣ ਨਤੀਜਿਆਂ ਦੀ ਜਾਣਕਾਰੀ ਹਾਸਲ ਕਰ ਸਕਦਾ ਹੈ।
ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਅੰਗ੍ਰੇਜੀ ਪੋਸਟ ਗਰੈਜੂਏਟ ਦਾਖਲੇ ਲਈ ਆਖੀਰੀ ਮਿੱਤੀ 15 ਜੂਨ ਚੰਡੀਗੜ੍ਹ, 2 ਜੂਨ – ਹਰਿਆਣਾ ਦਾ ਸੱਭ ਤੋਂ ਮੰਨੀ-ਪ੍ਰਮੰਨੇ ਯੁਨੀਵਰਸਿਟੀ ਕੁਰੂਕਸ਼ੇਤਰ ਜੋ ਨੈਕ ਤੋਂ ਏ-ਪਲੱਸ- ਪਲੱਸ ਗ੍ਰੇਡ ਮਾਨਤਾ ਪ੍ਰਾਪਤ ਹੈ ਇਸ ਦੇ ਅੰਗ੍ਰੇਜੀ ਵਿਭਾਗ ਦੀ ਸਥਾਪਨਾ ਸਾਲ 1961 ਵਿਚ ਹੋਈ ਸੀ ਅਤੇ ਹਰਿਆਣਾ ਹੀ ਨਹੀਂ ਦੂਜੇ ਸੂਬਿਆਂ ਦੇ ਵਿਦਿਆਰਥੀ ਵੀ ਇਸ ਯੁਨੀਵਰਸਿਟੀ ਵਿਚ ਦਾਖਲਾ ਲੈ ਕੇ ਮਾਨ ਮਹਿਸੂੈਸ ਕਰਦੇ ਹਨ। ਯੂਨੀਵਰਸਿਟੀ ਦੇ ਇਸ ਵਿਭਾਗ ਦਾ ਅੰਗ੍ਰੇਜੀ ਸਾਹਿਤ ਅਤੇ ਭਾਸ਼ਾਵਾਂ ਦੇ ਅਧਿਐਨ ਨੂੰ ਸ਼ੁਰੂ ਕਰਨ ਅਤੇ ਵਿਕਸਿਤ ਕਰਨ ਦਾ ਗੌਰਵਸ਼ਾਲੀ ਇਤਿਹਾਸ ਹੈ।
ਅੰਗ੍ਰੇਜੀ ਵਿਭਾਗ ਦੇ ਵਿਭਾਗ ਚੇਅਰਮੈਨ ਪ੍ਰੋਫੈਸਰ ਬ੍ਰਜੇਸ਼ ਸਾਹਨੀ ਨੇ ਦਸਿਆ ਕਿ ਵਿਪਾਗ ਵਿਚ ਸਮੂਚੀ ਸਿਖਿਆ ਪ੍ਰਾਪਤ ਕਰਨ ਦੇ ਬਾਅਦ ਵਿਦਿਆਰਥੀਆਂ ਨੁੰ ਸਰਕਾਰੀ ਅਤੇ ਨਿਜੀ ਖੇਤਰ ਵਿਚ ਅਧਿਆਪਕ, ਮੀਡੀਆ ਹਾਊਸ, ਸੈਰ-ਸਪਾਟਾ ਉਦਯੋਗ, ਸਮੱਗਰੀ ਲੇਖਨ, ਛਪਾਈ ਉਦਯੋਗ, ਅਨੁਦਾਨ ਖੇਤਰ, ਰੇਡਿਓ ਜਾਕੀ, ਆਈਈਐਲਟੀਐਸ ਵਿਦਿਅਕ ਵਜੋ ਰੁਜਗਾਰ ਮਿਲਦਾ ਹੈ। ਇੱਥੇ ਸਿਖਿਆ ਪ੍ਰਾਪਤ ਕਰ ਚੁੱਕੇ ਵਿਦਿਆਰਥੀਆਂ ਨੁੰ ਲੋਕਸਭਾ, ਰਾਜਸਭਾ, ਵਿਧਾਨਸਭਾ ਅਤੇ ਵੱਖ-ਵੱਖ ਸੂਬਿਆਂ ਦੇ ਸੂਚਨਾ, ਜਨ ਸੰਪਰਕ, ਭਾਸ਼ਾ ਤੇ ਸਭਿਆਚਾਰ ਵਿਭਾਗ ਵਿਚ ਟ੍ਰਾਂਸਲੇਟਰ ਵਜੋ ਬਾਲੀਵੁੱਡ ਉਦਯੋਗ ਆਦਿ ਵਿਚ ਵੀ ਰੁਜਗਾਰ ਮਿਲਦੇ ਦੀ ਅਪਾਰ ਸੰਭਾਵਨਾਵਾਂ ਹੁੰਦੀਆਂ ਹਨ।
ਪ੍ਰੋਫੈਸਰ ਬ੍ਰਜੇਸ਼ ਸਾਹਨੀ ਨੇ ਦਸਿਆ ਕਿ ਵਿਭਾਗ ਵਿਚ ਐਮਏ ਅੰਗ੍ਰੇਜੀ ਅਤੇ ਪੀਐਚਡੀ ਕੋਰਸ ਪੜਾਏ ਜਾਂਦੇ ਹਨ। ਇੱਥੇ ਪੜਾਇਆ ਜਾਣ ਵਾਲਾ ਦੋ ਸਾਲਾਂ ਐਮਏ ਕੋਰਸ ਐਨਈਪੀ-2020 ਅਨੁਸਾਰ ਨਵੀਨਤਮ ਕੌਮਾਂਤਰੀ ਮਾਨਕਾਂ ਦੇ ਅਨੁਰੂਪ ਹੈ। ਵਿਭਾਗ ਵਿਚ ਹਰ ਸਾਲ ਵਿਦੇਸ਼ੀ ਵਿਦਿਆਰਥੀ ਵੀ ਦਾਖਲਾ ਲੈ ਕੇ ਸਿਖਿਆ ਪ੍ਰਾਪਤ ਕਰਦੇ ਹਨ। ਯੁਨੀਵਰਸਿਟੀ ਦੇ ਕੇਂਦਰੀ ਲਾਇਬ੍ਰੇਰੀ ਰਾਹੀਂ ਨਵੀਨਤਮ ਈ-ਸੰਸਾਧਨ ਵੀ ਉਪਲਬਧ ਹਨ।
ਅੰਗ੍ਰੇਜੀ ਵਿਭਾਗ ਦੇ ਭਾਰਤ ਅਤੇ ਵਿਦੇਸ਼ਾਂ ਵਿਚ ਕਾਫੀ ਗਿਣਤੀ ਵਿਚ ਸਾਬਕਾ ਵਿਦਿਆਰਥੀ ਜੋ ਅੰਗ੍ਰੇਜੀ ਵਿਭਾਗ ਤੇ ਕੁਰੂਕਸ਼ੇਤਰ ਯੁਨੀਵਰਸਿਟੀ ਦਾ ਨਾਂਅ ਚਮਕਾ ਚੁੱਕੇ ਹਨ। ਅੰਗ੍ਰੇਜੀ ਵਿਭਾਗ ਦੇ ਵਿਦਿਆਰਥੀ ੇਪ੍ਰਤਿਸ਼ਠਤ ਅਹੁਦਿਆਂ ‘ਤੇ ਤੈਨਾਤ ਹਨ। ਉਨ੍ਹਾਂ ਨੇ ਦਸਿਆ ਕਿ ਵਿਭਾਗ ਦੇ ਵਿਦਿਆਰਥੀ ਵਾਇਸ ਚਾਂਸਲਰ, ਇਕ ਵਿਦਿਆਰਥੀ ਰਜਿਸਟਰਾਰ ਦੇ ਅਹੁਦੇ ਤਕ ਪਹੁੰਚ ਚੁੱਕੇ ਹਨ ਅਤੇ ਭਾਰਤ ਅਤੇ ਵਿਦੇਸ਼ਾਂ ਵਿਚ ਵੀ ਕਾਫੀ ਗਿਣਤੀ ਵਿਚ ਵਿਭਾਗ ਦੇ ਵਿਦਿਆਰਥੀ ਅਧਿਆਪਕ ਦਾ ਕੰਮ ਕਰ ਰਹੇ ਹਨ। ਅੰਗ੍ਰੇਜੀ ਵਿਭਾਗ ਦਾ ਹਰਿਆਣਾ ਵਿਚ ਅੰਗ੍ਰੇਜੀ ਸਾਹਿਤ ਅਤੇ ਭਾਸ਼ਾ ਦੀ ਨਵੀਨ ਅਤੇ ਵਿਸਤਾਰ ਵਿਚ ਵੱਡਾ ਯੋਗਦਾਨ ਰਿਹਾ ਹੈ। ਵਿਭਾਗ ਦੇ ਕਾਫੀ ਗਿਣਤੀ ਵਿਚ ਵਿਦਿਆਰਥੀ ਇਸ ਸਾਲ ਨੈਟ, ਜੇਆਰਐਫ ਨੇਟ ਪ੍ਰੀਖਿਆ ਵਿਚ ਪਾਸ ਹੁੰਦੇ ਹਨ।
ਕੁਰੂਕਸ਼ੇਤਰ ਯੁਨੀਵਰਸਿਟੀ ਦੇ ਲੋਕ ਸੰਪਰਕ ਵਿਭਾਗ ਦੇ ਉੱਪ ਨਿਦੇਸ਼ਕ ਡਾ. ਦੀਪਕ ਰਾਏ ਬੱਬਰ ਨੇ ਦਸਿਆ ਕਿ ਅੰਗ੍ਰੇਜੀ ਵਿਭਾਗ ਦੇ ਕੋਰਸਾਂ ਵਿਚ ਆਨਲਾਇਨ ਦਾਖਲੇ ਦੀ ਪ੍ਰਕ੍ਰਿਆ 23 ਮਈ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਵਿਦਿਆਰਥੀ 15 ਜੂਨ ਤਕ ਆਨਲਾਇਨ ਬਿਨੇ ਕਰ ਸਕਦੇ ਹਨ। ਦਾਖਲੇ ਦੇ ਲਈ ਦਾਖਲਾ ਪ੍ਰੀਖਿਆ ਦਾ ਪ੍ਰਬੰਧ 29 ਜੂਨ ਨੁੰ ਕੀਤਾ ਜਾਵੇਗਾ। ਐਮਏ ਅੰਗ੍ਰੇਜੀ ਵਿਚ 120 ਸੀਟਾਂ ਦਾ ਪ੍ਰਾਵਧਾਨ ਹੈ ਜਿਨ੍ਹਾਂ ‘ਤੇ ਵਿਦਿਆਰਥੀ ਦਾਖਲਾ ਲੈ ਸਕਦੇ ਹਨ। ਦਾਖਲੇ ਦੀ ਪਹਿਲੀ ਲਿਸਟ 12 ਜੁਲਾਈ ਨੁੰ ਸਵੇਰੇ 10 ਵਜੇ ਲੱਗੇਗੀ। ਆਨਲਾਇਨ ਏਡਮਿਸ਼ਨ ਨਾਲ ਸਬੰਧਿਤ ਜਾਣਕਾਰੀ ਲਈ ਵਿਦਿਆਰਥੀ ਕੁਰੂਕਸ਼ੇਤਰ ਯੁਨੀਵਰਸਿਟੀ ਦੀ ਵੈਬਸਾਇਟ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
Leave a Reply