ਹੁਸ਼ਿਆਰਪੁਰ ( ਤਰਸੇਮ ਦੀਵਾਨਾ ) ਸਾਬਕਾ ਵਿਧਾਨਕਾਰ ਪ੍ਰਿੰਸੀਪਲ ਓਮ ਪ੍ਰਕਾਸ਼ ਬੱਗਾ ਦੀ 40ਵੀਂ ਬਰਸੀ ਮੌਕੇ ਸਾਲ 2024-25 ਵਾਸਤੇ 10 ਅਖਬਾਰਾਂ ਵੇਚਣ ਵਾਲੇ ਉਹਨਾਂ ਹੋਣਹਾਰ ਹਾਕਰਾਂ ਨੂੰ, ਜਿਹੜੇ ਦਿਨ ਵੇਲੇ ਸਕੂਲ ਅਤੇ ਕਾਲਜ ਵਿੱਚ ਪੜ੍ਹਦੇ ਹਨ 1000/- ਰੁ. ਪ੍ਰਤੀ ਮਹੀਨਾ ਦੇਣ ਦਾ ਫੈਸਲਾ ਕੀਤਾ ਗਿਆ। ਸਥਾਨਕ ਡਿਜੀਟਲ ਲਾਈਬ੍ਰੇਰੀ ਦੇ ਕਾਨਫਰੰਸ ਹਾਲ ਵਿੱਚ ਸਕਾਲਰਸ਼ਿਪ ਦੇਣ ਵੇਲੇ ਸਮਾਜਿਕ ਕਾਰਜਕਰਤਾ ਡਾ.ਅਜੇ ਬੱਗਾ ਨੇ ਆਖਿਆ ਕਿ ਗਰੀਬੀ ਕਿਸੇ ਵੀ ਵਿਿਦਆਰਥੀ ਦੀ ਪੜਾਈ ਅਤੇ ਤਰੱਕੀ ਵਿੱਚ ਰੁਕਾਵਟ ਨਹੀਂ ਹੋ ਸਕਦੀ। ਉਹਨਾਂ ਕਿਹਾ ਕਿ ਸਕਾਰਾਤਮਕ ਸੋਚ ਅਤੇ ਦ੍ਰਿੜ੍ਹ ਨਿਸ਼ਚੈ ਨਾਲ ਵਿਿਦਆਰਥੀ ਜਿੰਦਗੀ ਦੀਆਂ ਬੁਲੰਦੀਆਂ ਨੂੰ ਛੂਹ ਸਕਦੇ ਹਨ।
ਇਹਨਾਂ ਵਿਿਦਆਰਥੀਆਂ ਨੂੰ ਜਿੰਦਗੀ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਡਾ.ਬੱਗਾ ਨੇ ਕਈ ਮਹੱਤਵਪੂਰਨ ਜਾਣਕਾਰੀਆਂ ਦਿੰਦਿਆਂ ਦੱਸਿਆ ਕਿ 1947 ਦੇਸ਼ ਦੀ ਅਜਾਦੀ ਵੇਲੇ ਪ੍ਰਿੰਸੀਪਲ ਓਮ ਪ੍ਰਕਾਸ਼ ਬੱਗਾ ਗੁਜਰਾਂਵਾਲਾ ਪਾਕਿਸਤਾਨ ਤੋਂ ਹੁਸ਼ਿਆਰਪੁਰ ਆਏ ਸਨ। ਰਿਫੂਜੀ ਕੈਂਪ ਵਿੱਚ ਰਹਿ ਕੇ ਪ੍ਰਿੰਸੀਪਲ ਬੱਗਾ ਨੇ ਸਵੇਰੇ ਅਖਬਾਰਾਂ ਵੇਚੀਆਂ ਅਤੇ ਦਿਨ ਵੇਲੇ ਡੀ.ਏ.ਵੀ ਕਾਲਜ ਵਿੱਚ ਪੜਾਈ ਕੀਤੀ। ਉਹਨਾਂ ਵਿਿਦਆਰਥੀਆਂ ਨੂੰ ਕਿਹਾ ਜੇ ਪ੍ਰਿੰਸੀਪਲ ਬੱਗਾ ਅਖਬਾਰਾਂ ਵੇਚ ਕੇ ਦਿਨ ਵੇਲੇ ਪੜਾਈ ਕਰਕੇ ਐਮ.ਏ ਪੁਲੀਟੀਕਲ ਸਾਇੰਸ, ਹਿੰਦੀ ਅਤੇ ਬੀ.ਐਡ ਕਰਕੇ ਪ੍ਰਿੰਸੀਪਲ ਬਣ ਸਕਦੇ ਹਨ ਤਾਂ ਉਹ ਬੱਚੇ ਵੀ ਜਿੰਦਗੀ ਦੇ ਵਿੱਚ ਸਿੱਖਿਆ ਪ੍ਰਾਪਤ ਕਰਕੇ ਉੱਚ ਪਦਵੀਆਂ ਤੇ ਪਹੁੰਚ ਸਕਦੇ ਹਨ। ਡਾ.ਬੱਗਾ ਨੇ ਇਹ ਵੀ ਆਖਿਆ ਕਿ ਜਿੰਦਗੀ ਵਿੱਚ ਗਰੀਬੀ ਤੋਂ ਬਾਹਰ ਨਿਕਲਣ ਦਾ ਸਭ ਤੋਂ ਸੌਖਾ ਅਤੇ ਵਧੀਆ ਤਰੀਕਾ ਸਿੱਖਿਆ ਪ੍ਰਾਪਤ ਕਰਨਾ ਹੈ ਅਤੇ ਵਿਿਦਆਰਥੀਆਂ ਨੂੰ ਮਨ ਲਗਾ ਕੇ ਪੜਾਈ ਕਰਨੀ ਚਾਹੀਦੀ ਹੈ।
ਵਰਣਨਯੋਗ ਹੈ ਕਿ 53 ਵਰਿਆਂ ਦੇ ਪ੍ਰਿੰਸੀਪਲ ਓਮ ਪ੍ਰਕਾਸ਼ ਬੱਗਾ ਨੇ 02 ਜੂਨ 1984 ਨੂੰ ਕੌਮੀ ਏਕਤਾ, ਸੰਪਰਦਾਇਕ ਸਦਭਾਵਨਾ ਅਤੇ ਧਰਮ ਨਿਰਪੇਖਤਾ ਦੀ ਮਜਬੂਤੀ ਾਸਤੇ ਹੁਸ਼ਿਆਰਪੁਰ ਵਿਖੇ ਸ਼ਹਾਦਤ ਦਿੱਤੀ ਸੀ।
Leave a Reply