ਪਿੰਗਲਵਾੜਾ ਨੇ ਭਗਤ ਪੂਰਨ ਸਿੰਘ ਜੀ ਨੂੰ ਯਾਦ ਕਰਦਿਆਂ ਸੇਵਾ-ਤਪੱਸਿਆ ਦਿਨ ਮਨਾਇਆ * ਕੰਵਰ ਵਿਜੇ ਪ੍ਰਤਾਪ ਸਿੰਘ ਸਮੇਤ ਕਈ ਮਹਾਨ ਸ਼ਖਸ਼ੀਅਤਾਂ ਭਰੀ ਹਾਜਰੀ

ਅੰਮ੍ਰਿਤਸਰ /ਮਾਨਾਵਾਲਾ ,2 ਜੂਨ (ਪਰਵਿੰਦਰ ਸਿੰਘ ਮਲਕਪੁਰ)-: ਪਿੰਗਲਵਾੜਾ ਸੰਸਥਾ ਦੇ ਬਾਨੀ ਲਾਵਾਰਸਾਂ ਦੇ ਵਾਰਸ ਭਗਤ ਪੂਰਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੇ ਭਗਤ ਪੂਰਨ ਸਿੰਘ ਵੱਲੋਂ ਰੇਲਵੇ ਸਟੇਸ਼ਨ ਬਾਹਰ ਅਪਾਹਿਜ਼, ਬਿਮਾਰਾਂ ਮਰੀਜ਼ਾਂ ਦੀ ਸੇਵਾ ਨੂੰ ਯਾਦ ਕਰਦਿਆਂ ਸੇਵਾ ਤਪਸਿਆ ਦਿਨ ਮਨਾਇਆ ਗਿਆ। ਇਸ ਮੌਕੇ ਡਾ.ਇੰਦਰਜੀਤ ਕੌਰ ਮੁੱਖ ਸੇਵਾਦਾਰ ਪਿੰਗਲਵਾੜਾ ਦੀ ਰਹਿਨੁਮਾਈ ਹੇਠ ਇਹ ਤਪਸਿਆ ਦਿਹਾੜਾ ਦੁਪਹਿਰ 12 ਵਜੇ ਤੋਂ 3 ਵਜੇ ਤੱਕ  ਭਗਤ ਪੂਰਨ ਸਿੰਘ ਜੀ ਨੂੰ ਯਾਦ ਕਰਦਿਆ ਮਨਾਇਆ ਗਿਆ।

ਇਸ ਮੌਕੇ ਡਾ.ਇੰਦਰਜੀਤ ਕੌਰ ਜੀ ਨੇ ਦੱਸਿਆ ਕਿ ਇਸ ਅਸਥਾਨ ਤੇ ਮਹਾਨ ਦਰਵੇਸ਼ ਭਗਤ ਪੂਰਨ ਸਿੰਘ ਜੀ ਨੇ ਲੋੜਵੰਦ ਅਪਾਹਿਜਾਂ ਦੀ ਸੇਵਾ ਮੁਹਿੰਮ ਆਰੰਭ ਕਰਕੇ ਪਿੰਗਲਵਾੜਾ ਹੋਂਦ ਵਿਚ ਲਿਆਂਦਾ। ਦੇਸ਼ ਦੀ ਵੰਡ ਤੋਂ ਬਾਅਦ, ਪਹਿਲਾ ਖ਼ਾਲਸਾ ਕਾਲਜ਼ ਅੰਮ੍ਰਿਤਸਰ ਵਿੱਚ ਲੱਗੇ ਰਿਿਫ਼ਊਜ਼ੀ ਕੈਂਪ ਵਿਚ ਪੁਜ ਕੇ ਸੇਵਾ ਕੀਤੀ, ਇਸ ਕੈਂਪ ਵਿੱਚ 25000 ਸ਼ਰਨਾਰਥੀ ਸਨ।ਉਸ ਸਮੇਂ ਕੈਂਪ ਵਿੱਚ ਲੋੜਵੰਦਾਂ ਦੀ ਸੇਵਾ ਕਰਨ ਵਾਲਾ ਹੋਰ ਕੋਈ ਨਹੀਂ ਸੀ। ਇਹ ਕੈਂਪ 31 ਦਸੰਬਰ 1947 ਤਕ ਰਿਹਾ। ਕੁਝ ਦੇਰ ਭਗਤ ਜੀ ਨੇ ਚੀਫ਼ ਖ਼ਾਲਸਾ ਦੀਵਾਨ ਦਫ਼ਤਰ ਦੇ ਬਾਹਰ ਸੜਕ ਦੇ ਕੰਢੇ ਤੇ ਹੱਥੀ ਸੇਵਾ ਕੀਤੀ।ਉਸ ਤਂੋ ਬਾਅਦ ਰੇਲਵੇ ਸਟੇਸ਼ਨ ਦੇ ਸਾਹਮਣੇ ਟਾਂਗਾ ਸਟੈਂਡ ਦੇ ਫੁੱਟਪਾਥ ’ਤੇ ਕਈ ਮਹੀਨੇ ਅਪਾਹਿਜਾਂ ਦੀ ਸੇਵਾ ਕਰਦੇ ਰਹੇ।ਇਹ ਸੇਵਾ ਭਗਤ ਜੀ ਨੇ ਜਨਵਰੀ 1948 ਤੋਂ ਆਰੰਭ ਕੀਤੀ।
  ਇਸ ਮੌਕੇ ਬੁਲਾਰਿਆਂ ਵੱਲੋਂ ਭਗਤ ਪੂਰਨ ਸਿੰਘ ਜੀ ਦੇ ਜੀਵਨ ਨੂੰ ਯਾਦ ਕਰਦਿਆਂ ਉਹਨਾਂ ਵੱਲੋਂ ਕੀਤੀ ਨਿਸ਼ਕਾਮ ਸੇਵਾਵਾਂ ਉਪਰ ਬੜੇ ਵਿਸਥਾਰ ਸਹਿਤ ਝਾਤ ਪਈ।ਇਸ ਮੌਕੇ ਡਾ. ਕੰੁਵਰ ਵਿਜੈ ਪ੍ਰਤਾਪ ਸਿੰਘ ਐਮ.ਐਲ.ਏ. ਉਚੇਚੇ ਤੌਰ ਤੇ ਪਹੁੰਚੇ।ਇਸ ਮੌਕੇ ਸੇਵਾਦਾਰਾਂ ਵੱਲੋਂ ਪਿੰਗਲਵਾੜਾ ਦਾ ਮੁਫ਼ਤ ਲਿਟਰੇਚਰ ਵੀ ਵੰਡਿਆ ਗਿਆ।ਪ੍ਰੀਤਮ ਢਾਬੇ ਅਤੇ ਜੋਗਿੰਦਰ ਢਾਬੇ ਵਾਲਿਆਂ ਨੇ ਲੰਗਰ ਦੀ ਸੇਵਾ ਨਿਭਾਈ।
  ਇਸ ਮੌਕੇ ਡਾ. ਜਗਦੀਪਕ ਸਿੰਘ ਮੀਤ-ਪ੍ਰਧਾਨ ਪਿੰਗਲਵਾੜਾ ਸੋਸਾਇਟੀ, ਸ. ਮੁਖਤਾਰ ਸਿੰਘ ਗੁਰਾਇਆ ਆਨਰੇਰੀ ਸਕੱਤਰ ਪਿੰਗਲਵਾੜਾ ਸੋਸਾਇਟੀ, ਸ. ਰਾਜਬੀਰ ਸਿੰਘ ਮੈਂਬਰ ਪਿੰਗਲਵਾੜਾ ਸੋਸਾਇਟੀ, ਸ. ਹਰਜੀਤ ਸਿੰਘ ਅਰੋੜਾ ਮੈਂਬਰ ਪਿੰਗਲਵਾੜਾ ਸੋਸਾਇਟੀ, ਪ੍ਰੀਤਇੰਦਰਜੀਤ ਕੌਰ ਮੈਂਬਰ ਪਿੰਗਲਵਾੜਾ ਸੋਸਾਇਟੀ, ਸ. ਪਰਮਿੰਦਰਜੀਤ ਸਿੰਘ ਭੱਟੀ ਮੁਖ ਪ੍ਰਸ਼ਾਸਕ ਪਿੰਗਲਵਾੜਾ ਅੰਮ੍ਰਿਤਸਰ, ਸ. ਅਮਰਜੀਤ ਸਿੰਘ ਗਿੱਲ ਪ੍ਰਸ਼ਾਸਕ ਮਾਨਾਂਵਾਲਾ ਬ੍ਰਾਂਚ, ਡਾ. ਨਿਰਮਲ ਸਿੰਘ, ਸ੍ਰੀ ਤਿਲਕ ਰਾਜ ਜਨਰਲ ਮੈਨੇਜਰ, ਸ. ਹਰਪਾਲ ਸਿੰਘ ਸੰਧੂ ਕੇਅਰ ਟੇਕਰ, ਸੁਰਿੰਦਰ ਕੌਰ ਭੱਟੀ, ਗੁਲਸ਼ਨ ਰੰਜਨ ਮੈਡੀਕਲ ਸ਼ੋਸਲ ਵਰਕਰ ਅੰਮ੍ਰਿਤਸਰ, ਸ. ਹਰਪਾਲ ਸਿੰਘ ਮੈਡੀਕਲ ਸ਼ੋਸਲ ਵਰਕਰ ਪਲਸੋਰਾ, ਸ. ਨਰਿੰਦਰਪਾਲ ਸਿੰਘ ਸੋਹਲ, ਸ. ਬਲਵਿੰਦਰ ਸਿੰਘ ਸਾਂਘਣਾ, ਮਾਸਟਰ ਅਜੀਤ ਸਿੰਘ, ਪਵਨ ਸ਼ਰਮਾ, ਲਖਬੀਰ ਸਿੰਘ ਲੱਖਾ, ਸ਼ਲਇੰਦਰਜੀਤ ਸਿੰਘ, ਰਵਿੰਦਰ ਸਿੰਘ ਗੁਰਿੰਦਰ ਸਿੰਘ ਪ੍ਰਿੰਟਵੈੱਲ, ਪੁਸ਼ਪਿੰਦਰ ਸਿੰਘ ਟਾਟਾ ਕੰਪਨੀ, ਗੁਰਬਖਸ਼ ਸਿੰਘ ਬੱਗਾ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ, ਏਕ ਜੋਤ ਲੰਗਰ ਸੁਸਾਇਟੀ  ਅਵਤਾਰ ਸਿੰਘ ਘੁੱਲਾ ਆਦਿ ਸਾਥੀ ਸੇਵਾ ਵਿਚ ਹਾਜ਼ਰ ਸਨ। ਸ. ਤ੍ਰਿਲੋਕ ਸਿੰਘ ਚੀਫ ਏਰੀਆ ਮੈਨੇਜਰ ਰੇਲਵੇ ਸਟੇਸ਼ਨ ਅੰਮ੍ਰਿਤਸਰ ਅਤੇ ਸਹਾਇਕ ਸ. ਦਲਜੀਤ ਸਿੰਘ ਖਾਸ ਤੌਰ ਤੇ ਹਾਜ਼ਰ ਭਰੀ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin