ਪੁਲਿਸ ਵੱਲੋਂ ਇਰਾਦਾ ਕਤਲ ਕੇਸ ‘ਚ ਲੋੜੀਂਦੇ ਭਗੌੜੇ ਪੇਸ਼ੇਵਰਾਨਾ ਅਪਰਾਧੀ 2 ਸਕੇਂ ਭਰਾ ਕਾਬੂ

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ ਕੁਸ਼ਾਲ ਸ਼ਰਮਾਂ) ਥਾਣਾ ਡੀ-ਡਵੀਜ਼ਨ ਦੇ ਇੰਚਾਰਜ਼ ਇੰਸਪੈਕਟਰ ਸੁਖਇੰਦਰ ਸਿੰਘ ਨੇ ਦੱਸਿਆਂ ਕਿ ਇਹ ਮੁਕੱਦਮਾਂ ਸ਼ਿਕਾਇਤਕਰਤਾ ਭਾਰਤ ਕੁਮਾਰ ਵਾਸੀ ਬਾਲਮੀਕੀ ਮੁਹੱਲਾ, ਅੰਮ੍ਰਿਤਸਰ ਦੇ ਬਿਆਨਾਂ ਤੇ ਮੁਕੱਦਮਾਂ ਨੰਬਰ 128/23 ਥਾਣਾ ਡੀ-ਡਵੀਜ਼ਨ ਵਿੱਚ ਜੁਰਮ 307, 34 IPC, ਅਤੇ 25 ਅਸਲਾ ਐਕਟ ਅਧੀਨ ਦਰਜ ਕੀਤਾ ਗਿਆ ਸੀ।
ਦੋਸ਼ੀ ਰੋਹਿਤ ਉਰਫ਼ ਘੋੜੀ (ਪਹਿਲਾਂ ਹੀ ਗ੍ਰਿਫ਼ਤਾਰ) ਅਤੇ ਹੁਣ ਦੋਵੇਂ ਭਰਾ ਸਾਹਿਬ ਮੱਟੂ ਅਤੇ ਸਾਹਿਲ ਪੁੱਤਰ ਰਾਜ ਕੁਮਾਰ ਵਾਸੀ ਬਾਲਮੀਕੀ ਮੁਹੱਲਾ, ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀ ਜੋ ਸ਼ਿਕਾਇਤਕਰਤਾ ਦੇ ਮੁਹੱਲੇ ਵਿੱਚ ਰਹਿੰਦੇ ਸਨ ਅਤੇ ਇਹ ਪੁਰਾਣੀ ਰੰਜਿਸ਼ ਰੱਖਦੇ ਸਨ, ਇਹਨਾਂ ਨੇ 4/5 ਨਵੰਬਰ, 2023 ਦੀ ਦਰਮਿਆਨੀ ਰਾਤ ਨੂੰ ਉਸ ਦੇ ਘਰ ਆਏ ਅਤੇ ਉਸ ਦੇ ਗੇਟ ‘ਤੇ ਗੋਲੀਆਂ ਚਲਾ ਦਿੱਤੀਆਂ।
ਭਗੌੜੇ ਭਰਾਵਾਂ ਸਾਹਿਬ ਮੱਟੂ ਅਤੇ ਸਾਹਿਲ ਦਾ ਪਿੱਛਲਾ ਅਪਰਾਧਿਕ ਰਿਕਾਰਡ ਹੈ, ਜਿਨ੍ਹਾਂ ਨੂੰ ਥਾਣਾ ਡੀ-ਡਵੀਜ਼ਨ ਦੀ ਪੁਲਿਸ ਦੁਆਰਾ ਗ੍ਰਿਫ਼ਤਾਰ ਕੀਤਾ ਗਿਆ ਹੈ:-
1) ਮੁਕੱਦਮਾਂ ਨੰ: 69/20 u/S.307 ਆਈਪੀਸੀ ਅਤੇ ਅਸਲਾ ਐਕਟ ਥਾਣਾ ਗੇਟ ਹਕੀਮਾਂ ਅੰਮ੍ਰਿਤਸਰ
 2) ਮੁਕੱਦਮਾਂ ਨੰਬਰ 35/21 ਐਨਡੀਪੀਸੀ ਐਕਟ ਥਾਣਾ ਏਅਰਪੋਰਟ ਅੰਮ੍ਰਿਤਸਰ ।
 3) ਮੁਕੱਦਮਾਂ ਨੰਬਰ 10/23*ਮ ਯੂ/ਐਸ.452, 427 ਅਤੇ 34 ਆਈਪੀਸੀ, ਥਾਣਾ ਡੀ-ਡਵੀਜ਼ਨ ਅੰਮ੍ਰਿਤਸਰ
4) ਮੁਕੱਦਮਾਂ ਨੰਬਰ 128/23 u/S.307 ਆਈਪੀਸੀ ਅਤੇ ਆਰਮਜ਼ ਐਕਟ ਪੀ.ਐਸ.  ਡੀ-ਡਵੀਜ਼ਨ ਅੰਮ੍ਰਿਤਸਰ
5) ਮੁਕੱਦਮਾਂ ਨੰਬਰ 38/21 u/ਐਪਡੀਪੀਸੀ ਐਕਟ ਥਾਣਾ ਸਿਟੀ ਗੁਰਦਾਸਪੁਰ।

Leave a Reply

Your email address will not be published.


*