ਚੰਡੀਗੜ੍ਹ 1 ਜੂਨ – ਸੁਪਰੀਮ ਕੋਰਟ ਵੱਲੋਂ 29 ਜੁਲਾਈ ਤੋਂ 3 ਅਗਸਤ, 2024 ਤਕ ਅਦਾਲਤ ਵਿਚ ਪੈਂਡਿੰਗ ਮਾਮਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਲੋਕ ਅਦਾਲਤ ਦਾ ਆਯੋਜਨ ਕੀਤਾ ਜਾਵੇਗਾ|
ਰਿਵਾੜੀ ਦੇ ਸੀਜੀਐਮ ਤੇ ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਅਮਿਤ ਵਰਮਾ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸੁਪਰੀਮ ਕੋਰਟ ਦੇ ਲੰਬੇ ਸਮੇਂ ਤੋਂ ਚਲਣ ਵਾਲੇ ਮਾਮਲਿਆਂ ਨਾਲ ਸਬੰਧਤ ਪਾਰਟੀਆਂ ਜੇਕਰ ਵਿਸ਼ੇਸ਼ ਲੋਕ ਅਦਾਲਤ ਦੇ ਸਾਹਮਣੇ ਆਪਣਾ ਮਾਮਲਾ ਰੱਖਣਾ ਚਾਹੁੰਦੀ ਹੈ ਤਾਂ ਉਹ 28 ਜੁਲਾਈ ਤੋਂ ਪਹਿਲਾਂ ਲੋਕਲ ਜਿਲਾ ਕਾਨੂੰਨੀ ਸੇਵਾ ਐਥਾਰਿਟੀ ਦੇ ਦਫਤਰ ਵਿਚ ਸੰਪਰਕ ਕਰ ਸਕਦੀ ਹੈ|
ਇਸ ਦੇ ਤਹਿਤ ਲੋਕਲ ਜਿਲਾ ਕਾਨੂੰਨੀ ਸੇਵਾ ਐਥਾਰਿਟੀ ਦੇ ਦਫਤਰ ਵਿਚ ਆਨਲਾਇਨ ਜਾਂ ਹਾਈਬ੍ਰਿਡ ਮੋਡ ਰਾਹੀਂ ਪ੍ਰੀ-ਸਲਾਹਕਾਰ ਮੀਟਿੰਗਾਂ ਆਯੋਜਿਤ ਕੀਤੀ ਜਾਵੇਗੀ, ਜਿਸ ਵਿਚ ਪਾਰਟੀਆਂ ਰਾਹੀਂ ਸਮਝੌਤਾ ਦੀ ਸੰਭਾਵਨਾਵਾਂ ਨੂੰ ਪਰਖਦੇ ਹੋਏ ਅਜਿਹੇ ਮਾਮਲਿਆਂ ‘ਤੇ ਕਾਰਵਾਈ ਕੀਤੀ ਜਾਵੇਗੀ| ਜਿੰਨ੍ਹਾਂ ਮਾਮਲਿਆਂ ਵਿਚ ਪਾਰਟੀ ਸਰਕਾਰ ਹੈ, ਅਜਿਹੇ ਮਾਮਲੇ ਵਿਸ਼ੇਸ਼ ਲੋਕ ਅਦਾਲਤ ਵਿਚ ਨਿਪਟਾਏ ਜਾਣ ਦੀ ਸੰਭਾਵਨਾ ਹੈ|
ਸੀਜੇਐਮ ਨੇ ਦਸਿਆ ਕਿ ਵਿਸ਼ੇਸ਼ ਲੋਕ ਅਦਾਲਤ ਵਿਚ ਕਿਰਤ ਮਾਮਲੇ, ਚੈਕ ਬਾਂਊਸ (ਸੈਕਸ਼ਨ 138 ਐਨ.ਆਈ ਐਕਟ), ਦੁਰਘਟਨਾ ਕਲੇਮ ਮਾਮਲੇ (ਮੋਟਰ ਦੁਰਘਟਨਾ ਕਲੇਮ), ਖਪਤਕਾਰ ਸਰੰਖਣ ਮਾਮਲੇ, ਟਰਾਂਸਫਰ ਰਿਟਾਂ (ਸਿਵਲ ਤੇ ਫੌਜਦਾਰੀ), ਪੈਸਾ ਵਸੂਲੀ ਨਾਲ ਸਬੰਧਤ ਮਾਮਲੇ, ਹੋਰ ਮੁਆਵਜਾ ਸਬੰਧੀ ਮਾਮਲੇ, ਪਰਿਵਾਰਕ ਕਾਨੂੰਨੀ ਮਾਮਲੇ, ਸੇਵਾਵਾਂ ਨਾਲ ਸਬੰਧਤ ਮਾਮਲੇ, ਕਿਰਾਏ ਸਬੰਧੀ ਮਾਮਲੇ| ਵਿਦਿਅਕ ਮਾਮਲੇ, ਭਰਣ-ਪੋਸ਼ਣ ਸਬੰਧੀ ਮੁੱਦੇ, ਜਮੀਨ ਝਗੜਾ ਮਾਮਲੇ ਤੇ ਹੋਰ ਸਿਵਲ ਮਾਮਲੇ ਸ਼ਾਮਿਲ ਕੀਤੇ ਜਾਣਗੇ|
ਇਸ ਸਬੰਧ ਵਿਚ ਵਧੇਰੇ ਜਾਣਕਾਰੀ ਲਈ ਜਿਲਾ ਕਾਨੂੰਨੀ ਸੇਵਾ ਐਥਾਰਿਟੀ ਦੇ ਦਫਤਰ ਵਿਚ ਸੰਪਰਕ ਕਰਨ ਜਾਂ ਸਬੰਧਤ ਰਾਜ ਕਾਨੂੰਨੀ ਸੇਵਾ ਐਥਾਰਿਟੀਆਂ ਜਾਂ ਹਾਈ ਕੋਰਟ ਕਾਨੂੰਨੀ ਸੇਵਾ ਕਮੇਟੀ ਦੀ ਵੈਬਸਾਇਟ ‘ਤੇ ਜਾਣ ਤੇ ਪੰਜਾਬ ਰਾਜ ਕਾਨੂਨੀ ਸੇਵਾ ਐਥਾਰਿਟੀ, ਐਸਏਐਸ ਨਗਰ, ਹਰਿਆਣਾ ਰਾਜ ਕਾਨੂੰਨੀ ਸੇਵਾ ਐਥਾਰਿਟੀ, ਪੰਚਕੂਲਾ, ਰਾਜ ਕਾਨੂੰਨ. ਸੇਵਾ ਐਥਾਰਿਟੀ, ਯੂ.ਟੀ., ਚੰਡੀਗੜ੍ਹ, ਹਾਈ ਕੋਰਟ ਕਾਨੂੰਨੀ ਸੇਵਾ ਕਮੇਟੀ, ਪੰਜਾਬ ਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਨਾਲ ਸੰਪਰਕ ਕਰ ਸਕਦੇ ਹਨ|ਚੰਡੀਗੜ੍ਹ 1 ਜੂਨ – ਵਧੇਰੀ ਗਰਮੀ ਦੇ ਚਲਦੇ ਲੋਕਸਭਾ ਚੋਣ ਦੇ ਨਤੀਜੇ ਘਰ ਬੈਠੇ ਆਸਾਨੀ ਨਾਲ ਵੇਖੇ ਜਾ ਸਕਦੇ ਹਨ| ਇਸ ਲਈ ਚੋਣ ਕਮਿਸ਼ਨ ਦੀ ਵੈਬਸਾਇਟ www.result.eic.in ਜਾਂ ਵੋਟਰ ਹੈਲਪਲਾਇਨ ਐਪ ਦੀ ਵਰਤੋਂ ਕੀਤੀ ਜਾ ਸਕਦੀ ਹੈ| ਮੌਮਸ ਵਿਭਾਗ ਨੇ ਵੀ ਗਰਮੀ ਨੂੰ ਵੇਖਦੇ ਹੋਏ ਘਰਾਂ ਤੋਂ ਬਾਹਰ ਨਹੀਂ ਨਿਕਲਣ ਦੀ ਸਲਾਹ ਦਿੱਤੀ ਹੈ|
ਭਾਰਤ ਚੋਣ ਕਮਿਸ਼ਨ ਅਨੁਸਾਰ ਚਾਰ ਜੂਨ ਨੂੰ ਲੋਕ ਸਭਾ ਚੋਣ ਲਈ ਗਿਣਤੀ ਦਾ ਕੰਮ ਸਵੇਰੇ 8:00 ਵਜੇ ਤੋਂ ਸ਼ੁਰੂ ਹੋ ਜਾਵੇਗਾ| ਇਸ ਦੌਰਾਨ ਗਿਣਤੀ ਕੇਂਦਰਾਂ ਵਿਚ ਹੋਰ ਉਸ ਦੇ ਨੇੜੇ ਸਿਰਫ ਅਥੋਰਾਇਜਡ ਵਿਅਕਤੀ, ਅਧਿਕੀ ਜਾਂ ਕਰਮਚਾਰੀ ਹੀ ਜਾ ਸਕੇਗਾ| ਅਜਿਹੇ ਵਿਚ ਚੋਣ ਦਾ ਨਤੀਜਾ ਜਾਣਨ ਲਈ ਲੋਕਾਂ ਨੂੰ ਕਾਫੀ ਦੂਰ ਧੁੱਪ ਵਿਚ ਖੜਾ ਰਹਿਣਾ ਪੈ ਸਕਦਾ ਹੈ| ਆਮ ਜਨਤਾ ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦੀਆਂ, ਕਾਰਕੁਨਾਂ ਨੂੰ ਗਿਣਤੀ ਕੇਂਦਰ ਦੇ ਨੇੜੇ ਭੀੜ ਕਰਨ ਦੀ ਲੋਂੜ ਨਹੀਂ ਹੈ, ਸਗੋਂ ਘਰ ਬੈਠੇ ਹੀ ਨਤੀਜਾ ਪਤਾ ਕੀਤਾ ਜਾ ਸਕਦਾ ਹੈ| ਇਸ ਲਈ ਉਨ੍ਹਾਂ ਨੂੰ ਭਾਰਤ ਚੋਣ ਕਮਿਸ਼ਨ ਦੀ ਵੈਬਸਾਇਟ www.result.eic.in ‘ਤੇ ਜਾਣਾ ਹੋਵੇਗਾ| ਇਸ ਤੋਂ ਇਲਾਵਾ, ਵੋਟਰ ਹੈਲਪਲਾਇਨ ਐਪ ‘ਤੇ ਵੀ ਇਹ ਸਹੂਲਤ ਮਹੁੱਇਆ ਰਹੇਗੀ|
ਉਨ੍ਹਾਂ ਦਸਿਆ ਕਿ ਭਾਰਤ ਚੋਣ ਕਮਿਸ਼ਨ ਦੀ ਹਿਦਾਇਤਾਂ ਅਨੁਸਾਰ ਗਿਣਤੀ ਜਿਲਾ ਮੁੱਖ ਦਫਤਰ ‘ਤੇ ਬਣਾਏ ਗਏ ਗਿਣਤੀ ਕੇਂਦਰਾਂ ‘ਤੇ ਮੀਡਿਆ ਲਈ ਮੀਡਿਆ ਸੈਂਟਰ ਬਣਾਏ ਗਏ ਹਨ, ਤਾਂ ਜੋ ਉਹ ਉੱਥੇ ਤੋਂ ਨਤੀਜੇ ਦੀ ਨਵੀਂ ਜਾਣਕਾਰੀ ਹਾਸਲ ਕਰ ਸਕਣ| ਉਨ੍ਹਾਂ ਦਸਿਆ ਕਿ ਗਿਣਤੀ ਕੇਂਦਰ ਵਿਚ ਸਿਰਫ ਅਥੋਰਾਇਜਡ ਵਿਅਕਤੀ ਹੀ ਦਾਖਲਾ ਲੈ ਸਕਦਾ ਹੈ| ਗਿਣਤੀ ਕੇਂਦਰਾਂ ਨੇ ਨੇੜੇ ਧਾਰਾ 144 ਲਾਗੂ ਕੀਤੀ ਗਈ ਹੈ|
Leave a Reply