August 17, 2026

Justice News

ਅਵਾਮ ਦੀ ਆਵਾਜ਼

ਲਹਿਰਾਗਾਗਾ ਵਿਖੇ ਅਮਨ ਸ਼ਾਂਤੀ ਨਾਲ ਚੋਣਾਂ ਦਾ ਕਾਰਜ ਨੇਪਰੇ ਚੜ੍ਹਿਆ 

ਲਹਿਰਾਗਾਗਾ;;;;;;;;;;;;;;;;;;- ਲੋਕ ਸਭਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਹਲਕਾ ਲਹਿਰਾਗਾਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਅਤੇ ਇੰਨਾਂ ਦੇ ਸਪੁੱਤਰ ਐਡਵੋਕੇਟ ਗੋਰਵ ਗੋਇਲ ਦੀ ਰਹਿਨੁਮਾਈ ਹੇਠ ਯੂਥ ਆਗੂ ਪ੍ਰਿੰਸ ਗਰਗ ਨੇ ਅੱਜ ਵੋਟਾਂ ਵਾਲੇ ਦਿਨ ਸ਼ਹਿਰ ਦੇ ਵਾਰਡ ਨੰਬਰ 4 ਅਤੇ 5 ਵਿੱਚ ਆਪਣੇ ਸਾਥੀਆਂ ਸਮੇਤ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਦੇ ਹੋਏ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਪੱਖ ਵਿੱਚ ਆਪ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਵੋਟਾਂ ਵਾਲੇ ਦਿਨ ਜਿਥੇ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਉਥੇ ਹੀ ਪ੍ਰਸਾਸ਼ਨ ਅਧਿਕਾਰੀਆਂ ਵੱਲੋਂ ਵੀ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ ਹੈ ਐਡਵੋਕੇਟ ਗੋਰਵ ਗੋਇਲ ਦੇ ਮਿੱਤਰ ਪ੍ਰਿੰਸ ਗਰਗ ਨੇ ਕਿਹਾ ਕਿ ਆਪ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਜਿਥੇ ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਦੇ ਸਮੁੱਚੇ ਗੋਇਲ ਪਰਿਵਾਰ ਵੱਲੋਂ ਸਖਤ ਮਿਹਨਤ ਕੀਤੀ ਗਈ ਉਥੇ ਹੀ ਹਲਕਾ ਦੀ ਸਮੁੱਚੀ ਲੀਡਰਸ਼ਿਪ ਨੇ ਵੀ ਪਿਛਲੇ ਇੱਕ ਮਹੀਨੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਵਿੱਚ ਲਗਾਤਾਰ ਚੋਣ ਪ੍ਰਚਾਰ ਕਰਦੇ ਹੋਏ ਵੋਟਰਾਂ ਨੂੰ ਆਪ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ ਗਈ ਇਸ ਮੌਕੇ ਮੋਹਿਤ ਸਿੰਗਲਾ ( ਮੌਨਟੀ) ਪ੍ਰਧਾਨ ਸ੍ਰੀ ਖਾਟੂ ਸਿਆਮ ਜੀ ਪ੍ਰਬੰਧਕ ਕਮੇਟੀ, ਗੋਰਵ ਗਰਗ, ਅਜੇ ਕੁਮਾਰ ਠੋਲੀ ਰਾਮਗੜ੍ਹ ਵਾਲੇ, ਗੁਰਪਿਆਰ ਕਾਲਬੰਜਾਰਾ, ਪੰਕਜ ਬਾਂਸਲ, ਅਮਨ ਗਰਗ, ਰਿਸ਼ੂ ਬਾਂਸਲ, ਗੋਰਵ ਗਰਗ ਬੱਬੀ, ਯਾਦਵਿੰਦਰ ਬਿੰਦੀ, ਨੀਤਿਨ,ਕਪਿਲ, ਯਤਨ, ਅਮਨਦੀਪ ਕਾਲਾ, ਖੁਸ਼ਹਾਲ ਕੁਮਾਰ, ਜਸ਼ਨ ਵਰਮਾ ਗੁਰਪ੍ਰੀਤ ਖੀਪਲ ਬਿੱਟੂ ਅਤੇ ਹੋਰ ਵੀ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.