October 3, 2026

Justice News

ਅਵਾਮ ਦੀ ਆਵਾਜ਼

ਜਤਿੰਦਰ ਪੰਨੂ ਨੇ ਕਾਮਰੇਡ ਮੱਖਣ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ 

ਸੁਨਾਮ ਉਧਮ ਸਿੰਘ ਵਾਲਾ;;;;;;;;;;;
ਕਾਮਰੇਡ ਮੱਖਣ ਸਿੰਘ ਜ਼ੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਅੱਜ ਨਵਾਂ ਜ਼ਮਾਨਾ ਦੇ ਸਾਬਕਾ ਸੰਪਾਦਕ ਅਤੇ ਪਰਾਇਮ ਏਸ਼ੀਆ ਦੇ ਸੀਨੀਅਰ ਪੱਤਰਕਾਰ ਜਤਿੰਦਰ  ਪੰਨੂ ਵਲੋਂ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।ਇਸ ਮੌਕੇ ਉਨ੍ਹਾਂ ਨੇ ਕਾਮਰੇਡ ਮੱਖਣ ਸਿੰਘ ਬਿਤਾਇਆ ਸਮਾਂ ਅਤੇ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਪੰਨੂ ਨੇ ਕਿਹਾ ਕਿ ਕਾਮਰੇਡ ਮੱਖਣ ਇਕ ਚੰਗਾ ਬੁਲਾਰਾ ਅਤੇ ਪਾਰਟੀ ਨੂੰ ਸਮਰਪਿਤ ਲੀਡਰ ਸੀ। ਪੰਨੂ ਨੇ ਵਿਦਿਆਰਥੀ ਜੀਵਨ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਅਸੀਂ ਇਕੱਠੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵਿੱਚ ਕੰਮ ਕਰਦੇ ਰਹੇ ਹਾਂ। ਕਾਮਰੇਡ ਮੱਖਣ ਪੰਜਾਬ ਪੱਧਰ ਤੇ ਹਰਮਨ ਪਿਆਰੇ ਆਗੂ ਸਨ। ਮੱਖਣ  ਕੰਮ ਦਿਓ ਜਾਂ ਜੇਲ ਦਿਓ ਸੰਘਰਸ਼ ਵਿੱਚ ਮੋਹਰੀ ਰੋਲ ਅਦਾ ਕਰਦੇ ਰਹੇ। ਫਿਰ ਰਣਵੀਰ ਕਾਲਜ ਸੰਗਰੂਰ ਵਿੱਚ ਵਿਦਿਆਰਥੀ ਯੁਨੀਅਨ ਦੇ ਪ੍ਰਧਾਨ ਰਹੇ। ਪੰਨੂ ਨੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਕਦੇ ਵੀ ਕਿਸੇ ਵੀ ਕੰਮ ਲਈ ਮੇਰੀ ਜਰੂਰਤ ਹੋਵੇ ਮੈਂ 24 ਘੰਟੇ 10 ਕੰਮ ਛੱਡ ਕੇ ਉਹਨਾਂ ਦੇ ਨਾਲ ਖੜਾਂਗਾ। ਇਸ ਮੌਕੇ ਮਾਸਟਰ ਰਾਮ ਸਰੂਪ ਢੈਪਈ, ਰਾਉਵਰਿੰਦਰ ਸਿੰਘ ਮਠਾੜੂ, ਮਨਜੀਤ ਸਿੰਘ ਕਾਕਾ, ਵਿਸ਼ਾਲ ਵੀਸੂ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

You may have missed

Copyright © All rights reserved. | Newsphere by AF themes.