August 17, 2026

Justice News

ਅਵਾਮ ਦੀ ਆਵਾਜ਼

ਚਾਈਨਾ ਡੋਰ ਦੀ ਵਿਕਰੀ/ਵਰਤੋਂ ‘ਤੇ ਵਰਤੋਂ ਨੂੰ ਲੈ ਕੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਪੂਰੀ ਤਰ੍ਹਾ ਸਖ਼ਤ

ਮੋਗਾ (9 Mmanreet singh)
ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਚਾਈਨਾ ਡੋਰ/ਮਾਂਝੇ ਸਮੇਤ ਪਤੰਗ ਉਡਾਉਣ ਵਾਲੇ ਤਿੱਖੇ ਧਾਗੇ ਦਾ ਉਤਪਾਦਨ, ਵਿਕਰੀ, ਸਟੋਰੇਜ, ਖਰੀਦ, ਸਪਲਾਈ, ਆਯਾਤ ਤੇ ਪੂਰਨ ਤੌਰ ‘ਤੇ ਪਾਬੰਦੀ ਲਗਾਈ ਹੋਈ  ਹੈ, ਕਿਉਂਕਿ ਇਸ ਦੇ ਇਸਤੇਮਾਲ ਕਾਰਨ ਪਸ਼ੂ-ਪੰਛੀਆਂ ਅਤੇ ਮਨੁੱਖੀ ਜਾਨ-ਮਾਲ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਇਸ ਡੋਰ ਦੇ ਲੋਕਾਂ ਦੇ ਗਲ੍ਹਾਂ ਵਿੱਚ ਫਸ ਜਾਣ ਕਾਰਨ ਗਲਾ ਕੱਟਣ ਕਰਕੇ ਮੌਤਾ ਵੀ ਹੋ ਚੁੱਕੀਆਂ ਹਨ ।
ਮਾਮਲੇ ਦੀ ਗੰਭੀਰਤਾਂ ਨੂੰ ਦੇਖਦੇ ਹੋਏ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਇਸ ਡੋਰ ਦੇ ਵਿਕਰੇਤਾਵਾਂ ਵਿਰੁੱਧ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ । ਇਸ ਕਾਰਵਾਈ ਦੀ ਕੜੀ ਅਧੀਨ ਜਿਲ੍ਹਾ ਮੋਗਾ ਦੇ ਪਤੰਗ ਅਤੇ ਡੋਰ ਦੇ ਥੋਕ ਵਿਕਰੇਤਾਵਾਂ ਨੂੰ ਵਾਤਾਵਰਣ (ਸੁਰੱਖਿਆ) ਐਕਟ, 1986 ਦੇ ਅਧੀਨ ਨੋਟਿਸ ਜਾਰੀ ਕਰਕੇ ਮਾਨਯੋਗ ਮੁੱਖ ਵਾਤਾਵਰਣ ਇੰਜੀਨੀਅਰ, ਬਠਿੰਡਾ ਵੱਲੋਂ ਨਿੱਜੀ ਸੁਣਵਾਈ ਕੀਤੀ ਗਈ । ਜਿਸ ਵਿੱਚ ਇਸ ਡੋਰ ਨੂੰ ਬਣਾਉਣ ਬਾਰੇ, ਸਪਲਾਈ ਕਰਨ ਬਾਰੇ ਅਤੇ ਵੇਚਣ ਬਾਰੇ ਡੂੰਘਾਈ ਨਾਲ ਵਿਚਾਰ–ਵਟਾਂਦਰਾ ਕੀਤਾ ਗਿਆ ।
ਮੌਕੇ ਤੇ ਸਾਰੇ ਥੋਕ ਵਿਕਰੇਤਾਵਾਂ ਨੂੰ ਦਿਸਾ-ਨਿਰਦੇਸ਼ ਦਿੱਤੇ ਗਏ ਕਿ ਉਹ ਇਸ ਤਰ੍ਹਾਂ ਦੀ ਡੋਰ ਨਹੀਂ ਵੇਚਣਗੇ ਅਤੇ ਆਪਣੀਆਂ ਦੁਕਾਨਾਂ ਤੇ ਲਿਖਤੀ ਰੂਪ ਵਿੱਚ ਬੋਰਡ ਲਗਾਉਣਗੇ ਅਤੇ ਜਿਸ ਉੱਪਰ ਲਿਖਣਾ ਯਕੀਨੀ ਬਣਾਉਣਗੇ ਕਿ  “ਇੱਥੇ ਚਾਈਨਾਂ ਡੋਰ / ਮਾਂਝਾ ਨਹੀਂ ਮਿਲਦਾ “ ।  ਇੰਜ ਸੰਦੀਪ ਬਹਿਲ, ਮੁੱਖ ਵਾਤਾਵਰਣ ਇੰਜਨੀਅਰ (ਬਠਿੰਡਾ) ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਜੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਮਿਤੀ 05.03.2023 ਰਾਹੀਂ ਚਾਈਨਾ ਡੋਰ/ਮਾਂਝੇ ਸਮੇਤ ਪਤੰਗ ਉਡਾਉਣ ਵਾਲੇ ਤਿੱਖੇ ਧਾਗੇ ਦਾ ਉਤਪਾਦਨ, ਵਿਕਰੀ, ਸਟੋਰੇਜ, ਖਰੀਦ, ਸਪਲਾਈ, ਆਯਾਤ ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ। ਨਾਈਲੋਨ, ਪਲਾਸਟਿਕ ਜਾਂ ਕਿਸੇ ਹੋਰ ਸਿੰਥੈਟਿਕ ਸਮੱਗਰੀ ਤੋਂ ਬਣੇ ਪਤੰਗ ਉਡਾਉਣ ਵਾਲੇ ਧਾਗੇ ਦੀ ਵਰਤੋਂ ਅਤੇ ਵਿਕਰੀ ਜਿਸ ਵਿੱਚ ਨੁਕਸਾਨਦਾਇਕ “ਚੀਨੀ ਡੋਰ/ਮਾਂਝਾ” ਅਤੇ ਕੋਈ ਹੋਰ ਸਿੰਥੇਟਿਕ ਪਤੰਗ ਉਡਾਉਣ ਵਾਲੀ ਸਮੱਗਰੀ ਜੋ ਗਲਨਸ਼ੀਲ ਨਹੀਂ ਹੈ, ਤਿੱਖੀ ਜਾਂ ਤਿੱਖੀ ਲੇਸ ਵਾਲੀ ਸਮੱਗਰੀ ਜਿਵੇਂ ਕਿ ਕੱਚ / ਧਾਤ ਦੀ ਬਣੀ ਹੋਈ ਹੈ । ਫਿਰ ਵੀ ਜੇਕਰ ਕਿਸੇ ਵੀ ਵਿਕਰੇਤਾ ਤੋਂ ਇਹ ਪਾਬੰਦੀਸ਼ੁਦਾ ਡੋਰ ਮਿਲ ਜਾਂਦੀ ਹੈ ਤਾਂ ਉਸ ਵਿਰੁੱਧ ਵਾਤਾਵਰਣ (ਸੁਰੱਖਿਆ)ਐਕਟ, 1986 ਦੀ ਧਾਰਾ 15 ਅਧੀਨ ਕਾਰਵਾਈ ਕੀਤੀ ਜਾਵੇਗੀ, ਇਸ ਧਾਰਾ ਦੀ ਉਲੰਘਣਾ ਅਧੀਨ ਹੇਠ ਅਨੁਸਾਰ ਸਜਾ ਹੋ ਸਕਦੀ ਹੈ :-
“ 5 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਅਤੇ/ਜਾਂ ਇੱਕ ਲੱਖ ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਹੀ ਹੋ ਸਕਦੇ ਹਨ । “ਚਾਈਨਾ ਡੋਰ ਦੀ ਵਿਕਰੀ/ਵਰਤੋਂ ‘ਤੇ ਵਰਤੋਂ ਨੂੰ ਲੈ ਕੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਪੂਰੀ ਤਰ੍ਹਾ ਸਖ਼ਤ
ਮੋਗਾ 10 ਮਈ:
ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਚਾਈਨਾ ਡੋਰ/ਮਾਂਝੇ ਸਮੇਤ ਪਤੰਗ ਉਡਾਉਣ ਵਾਲੇ ਤਿੱਖੇ ਧਾਗੇ ਦਾ ਉਤਪਾਦਨ, ਵਿਕਰੀ, ਸਟੋਰੇਜ, ਖਰੀਦ, ਸਪਲਾਈ, ਆਯਾਤ ਤੇ ਪੂਰਨ ਤੌਰ ‘ਤੇ ਪਾਬੰਦੀ ਲਗਾਈ ਹੋਈ  ਹੈ, ਕਿਉਂਕਿ ਇਸ ਦੇ ਇਸਤੇਮਾਲ ਕਾਰਨ ਪਸ਼ੂ-ਪੰਛੀਆਂ ਅਤੇ ਮਨੁੱਖੀ ਜਾਨ-ਮਾਲ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਇਸ ਡੋਰ ਦੇ ਲੋਕਾਂ ਦੇ ਗਲ੍ਹਾਂ ਵਿੱਚ ਫਸ ਜਾਣ ਕਾਰਨ ਗਲਾ ਕੱਟਣ ਕਰਕੇ ਮੌਤਾ ਵੀ ਹੋ ਚੁੱਕੀਆਂ ਹਨ ।
ਮਾਮਲੇ ਦੀ ਗੰਭੀਰਤਾਂ ਨੂੰ ਦੇਖਦੇ ਹੋਏ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਇਸ ਡੋਰ ਦੇ ਵਿਕਰੇਤਾਵਾਂ ਵਿਰੁੱਧ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ । ਇਸ ਕਾਰਵਾਈ ਦੀ ਕੜੀ ਅਧੀਨ ਜਿਲ੍ਹਾ ਮੋਗਾ ਦੇ ਪਤੰਗ ਅਤੇ ਡੋਰ ਦੇ ਥੋਕ ਵਿਕਰੇਤਾਵਾਂ ਨੂੰ ਵਾਤਾਵਰਣ (ਸੁਰੱਖਿਆ) ਐਕਟ, 1986 ਦੇ ਅਧੀਨ ਨੋਟਿਸ ਜਾਰੀ ਕਰਕੇ ਮਾਨਯੋਗ ਮੁੱਖ ਵਾਤਾਵਰਣ ਇੰਜੀਨੀਅਰ, ਬਠਿੰਡਾ ਵੱਲੋਂ ਨਿੱਜੀ ਸੁਣਵਾਈ ਕੀਤੀ ਗਈ । ਜਿਸ ਵਿੱਚ ਇਸ ਡੋਰ ਨੂੰ ਬਣਾਉਣ ਬਾਰੇ, ਸਪਲਾਈ ਕਰਨ ਬਾਰੇ ਅਤੇ ਵੇਚਣ ਬਾਰੇ ਡੂੰਘਾਈ ਨਾਲ ਵਿਚਾਰ–ਵਟਾਂਦਰਾ ਕੀਤਾ ਗਿਆ ।
ਮੌਕੇ ਤੇ ਸਾਰੇ ਥੋਕ ਵਿਕਰੇਤਾਵਾਂ ਨੂੰ ਦਿਸਾ-ਨਿਰਦੇਸ਼ ਦਿੱਤੇ ਗਏ ਕਿ ਉਹ ਇਸ ਤਰ੍ਹਾਂ ਦੀ ਡੋਰ ਨਹੀਂ ਵੇਚਣਗੇ ਅਤੇ ਆਪਣੀਆਂ ਦੁਕਾਨਾਂ ਤੇ ਲਿਖਤੀ ਰੂਪ ਵਿੱਚ ਬੋਰਡ ਲਗਾਉਣਗੇ ਅਤੇ ਜਿਸ ਉੱਪਰ ਲਿਖਣਾ ਯਕੀਨੀ ਬਣਾਉਣਗੇ ਕਿ  “ਇੱਥੇ ਚਾਈਨਾਂ ਡੋਰ / ਮਾਂਝਾ ਨਹੀਂ ਮਿਲਦਾ “ ।  ਇੰਜ ਸੰਦੀਪ ਬਹਿਲ, ਮੁੱਖ ਵਾਤਾਵਰਣ ਇੰਜਨੀਅਰ (ਬਠਿੰਡਾ) ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਜੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਮਿਤੀ 05.03.2023 ਰਾਹੀਂ ਚਾਈਨਾ ਡੋਰ/ਮਾਂਝੇ ਸਮੇਤ ਪਤੰਗ ਉਡਾਉਣ ਵਾਲੇ ਤਿੱਖੇ ਧਾਗੇ ਦਾ ਉਤਪਾਦਨ, ਵਿਕਰੀ, ਸਟੋਰੇਜ, ਖਰੀਦ, ਸਪਲਾਈ, ਆਯਾਤ ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ। ਨਾਈਲੋਨ, ਪਲਾਸਟਿਕ ਜਾਂ ਕਿਸੇ ਹੋਰ ਸਿੰਥੈਟਿਕ ਸਮੱਗਰੀ ਤੋਂ ਬਣੇ ਪਤੰਗ ਉਡਾਉਣ ਵਾਲੇ ਧਾਗੇ ਦੀ ਵਰਤੋਂ ਅਤੇ ਵਿਕਰੀ ਜਿਸ ਵਿੱਚ ਨੁਕਸਾਨਦਾਇਕ “ਚੀਨੀ ਡੋਰ/ਮਾਂਝਾ” ਅਤੇ ਕੋਈ ਹੋਰ ਸਿੰਥੇਟਿਕ ਪਤੰਗ ਉਡਾਉਣ ਵਾਲੀ ਸਮੱਗਰੀ ਜੋ ਗਲਨਸ਼ੀਲ ਨਹੀਂ ਹੈ, ਤਿੱਖੀ ਜਾਂ ਤਿੱਖੀ ਲੇਸ ਵਾਲੀ ਸਮੱਗਰੀ ਜਿਵੇਂ ਕਿ ਕੱਚ / ਧਾਤ ਦੀ ਬਣੀ ਹੋਈ ਹੈ । ਫਿਰ ਵੀ ਜੇਕਰ ਕਿਸੇ ਵੀ ਵਿਕਰੇਤਾ ਤੋਂ ਇਹ ਪਾਬੰਦੀਸ਼ੁਦਾ ਡੋਰ ਮਿਲ ਜਾਂਦੀ ਹੈ ਤਾਂ ਉਸ ਵਿਰੁੱਧ ਵਾਤਾਵਰਣ (ਸੁਰੱਖਿਆ)ਐਕਟ, 1986 ਦੀ ਧਾਰਾ 15 ਅਧੀਨ ਕਾਰਵਾਈ ਕੀਤੀ ਜਾਵੇਗੀ, ਇਸ ਧਾਰਾ ਦੀ ਉਲੰਘਣਾ ਅਧੀਨ ਹੇਠ ਅਨੁਸਾਰ ਸਜਾ ਹੋ ਸਕਦੀ ਹੈ :-
“ 5 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਅਤੇ/ਜਾਂ ਇੱਕ ਲੱਖ ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਹੀ ਹੋ ਸਕਦੇ ਹਨ । “

Leave a Reply

Your email address will not be published. Required fields are marked *

Copyright © All rights reserved. | Newsphere by AF themes.