ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੱਧੂ ਨੇ ਭੁੱਖ ਹੜਤਾਲੀਆਂ ਦੀ ਲਈ ਸਾਰ

ਮਾਨਸਾ  🙁 ਡਾ.ਸੰਦੀਪ ਘੰਡ) ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਼ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ‘ਤੇ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ, ਪੰਜਾਬ ਦਾ ਹਰ ਵਰਗ ਦੁਖੀ ਹੈ, ਸਰਕਾਰ ਨੇ ਹੋਰ ਵਿਕਾਸ ਦੇ ਕੰਮ ਤਾਂ ਕੀ ਕਰਨੇ ਸਨ, ਸਗੋਂ ਮੁੱਢਲੀਆ ਜਰੂਰਤਾਂ ਵੀ ਪੂਰੀਆਂ ਨਹੀ ਹੋ ਰਹੀਆ।
ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਮਾਇਕਲ ਗਾਗੋਵਾਲ,ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਨਦੀਪ ਸਿੰਘ ਗੋਰਾ ਵੀ ਹਾਜ਼ਰ ਸਨ।ਵਾੲਇਸ ਆਫ਼ ਮਾਨਸਾ ਦੀ ਅਗਵਾਈ ਵਿੱਚ ਸੀਵਰੇਜ ਮਾਮਲੇ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੌਰਾਨ ਹੁਣ ਸ਼ਹਿਰ ਦੇ ਵਾਰਡਾਂ ‘ਚ ਵੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਹੋਣ ਲੱਗੇ ਨੇ। ਦਸਵੇਂ ਦਿਨ ਅੱਜ ਭੁੱਖ ਹੜਤਾਲ ‘ਤੇ ਸੇਵਾ ਮੁਕਤ ਐੱਫ ਸੀ ਆਈ ਅਧਿਕਾਰੀ ਸ਼ਾਮ ਲਾਲ ਗੋਇਲ,ਪਵਨ ਕੁਮਾਰ, ਹੰਸ ਰਾਜ ਮੋਫ਼ਰ ਅਤੇ ਅਧਿਆਪਕ ਆਗੂ ਭੁਪਿੰਦਰ ਸਿੰਘ ਤੱਗੜ, ਹਰਦੀਪ ਸਿੰਘ ਸਿੱਧੂ ਬੈਠੇ।
         ਵੱਖ-ਵੱਖ ਵਾਰਡਾਂ ਚ ਸ਼ਹਿਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਵੁਆਇਸ ਆਫ਼ ਮਾਨਸਾ ਦੇ ਪ੍ਰਧਾਨ ਡਾ.ਜਨਕ ਰਾਜ ਸਿੰਗਲਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ, ਸੋਸ਼ਲਿਸਟ ਪਾਰਟੀ ਇੰਡੀਆ ਦੇ ਕੌਮੀ ਵਾਈਸ ਪ੍ਰਧਾਨ ਹਰਿੰਦਰ ਸਿੰਘ ਮਾਨਸ਼ਾਹੀਆ, ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਬਿਕਰ ਸਿੰਘ ਮਘਾਣੀਆ, ਸਾਬਕਾ ਐੱਮ.ਸੀ.ਹਰਪਾਲ ਸਿੰਘ ਪਾਲੀ ਨੇ ਕਿਹਾ ਮਾਨਸਾ ਸ਼ਹਿਰ ਦੀ ਗੰਭੀਰ ਸਮੱਸਿਆ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ, ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਚੋਣਾਂ ਮੌਕੇ ਲੋਕਾਂ ਦੇ ਗੰਭੀਰ ਮੁੱਦਿਆਂ ਨੂੰ ਟਿੱਚ ਸਮਝਦੀ ਹੈ,ਉਸ ਤੋਂ ਕੀ ਉਮੀਦਾਂ ਰੱਖੀਆਂ ਜਾ ਸਕਦੀਆਂ,ਪਰ ਲੋਕ ਸੰਘਰਸ਼ ਅੱਗੇ ਇਕ ਦਿਨ ਸਰਕਾਰ ਨੂੰ ਝੁਕਣਾ ਪਵੇਗਾ।
ਵੱਖ-ਵੱਖ ਵਾਰਡਾਂ ਦੇ ਆਗੂਆਂ ਆਤਮਾ ਸਿੰਘ ਪਮਾਰ, ਨਿਰਵੈਰ ਕਲੱਬ ਮਾਨਸਾ ਦੇ ਪ੍ਰਧਾਨ ਗੁਰਵਿੰਦਰ ਸਿੰਘ, ਬੁਜ਼ਰਗ ਮਾਈ ਜਾਣਕੀ ਦੇਵੀ, ਸੁਖਪ੍ਰੀਤ ਕੌਰ, ਬਲਵੰਤ ਕੌਰ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਸੀਵਰੇਜ ਸਮੱਸਿਆ ਨੂੰ ਹੱਲ ਨਾ ਕੀਤਾ ਗਿਆ ਤਾਂ ਉਹ ਵਾਰਡਾਂ ਚ ਹਕੂਮਤ ਦੇ ਨੁਮਾਇੰਦਿਆਂ ਨੂੰ ਘੇਰਨ ਲਈ ਮਜਬੂਰ ਹੋਣਗੇ।
ਭੁੱਖ ਹੜਤਾਲ ਦੌਰਾਨ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ  ਅਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਲੋਕਾਂ ਦੇ ਮੁੱਢਲੇ ਮਸਲੇ ਹੱਲ ਕਰਨ ਤੋਂ ਭੱਜ ਰਹੀ ਹੈ,ਪਰ ਮਾਨਸਾ ਦੇ ਸੰਘਰਸ਼ੀ ਲੋਕਾਂ ਦਾ ਅੰਦੋਲਨ ਆਪ ਸਰਕਾਰ ਨੂੰ ਮਹਿੰਗਾ ਇਪਵੇਗਾ।
                ਇਸ ਮੌਕੇ ਪੈਨਸ਼ਨਰ ਐਸੋਸੀਏਸ਼ਨ ਦੇ ਸੀਨੀਅਰ ਆਗੂ ਜਗਦੀਸ਼ ਇਏਲਰਾਏ, ਜਮਹੂਰੀ ਸਭਾ ਦੇ ਆਗੂ ਮੇਜਰ ਸਿੰਘ ਦੂਲੋਵਾਲ, ਐਡਵੋਕੇਟ ਕੇਸਰ ਸਿੰਘ ਧਲੇਵਾਂ, ਡਾ.ਸੇਰਜੰਗ ਸਿੰਘ ਸਿੱਧੂ, ਐਡਵੋਕੇਟ ਰਾਜਿੰਦਰਪਾਲ ਕੌਰ, ਦੇਵਿੰਦਰ ਕੌਰ,ਕਾ.ਲਾਲ ਚੰਦ ਯਾਦਵ,ਸਮਾਜ ਸੇਵੀ ਦੇਵਿੰਦਰ ਟੈਕਸਲਾ, ਬਿਕਰਮਜੀਤ ਟੈਕਸਲਾ,ਸਭਿਆਚਾਰਕ ਚੇਤਨਾ ਮੰਚ ਦੇ ਕੋਆਰਡੀਨੇਟਰ ਬਲਰਾਜ ਨੰਗਲ,ਰਾਜ ਜੋਸ਼ੀ,ਡਾ.ਸੰਦੀਪ ਘੰਡ ਪ੍ਰਿਤਪਾਲ ਸਿੰਘ,ਸਨਾਤਨ ਧਰਮ ਸਭਾ ਦੇ ਆਗੂ ਰੁਲਦੂ ਰਾਮ, ਅਧਿਆਪਕ ਆਗੂ ਜਗਜੀਵਨ ਆਲੀਕੇ, ਨਰਿੰਦਰ ਸ਼ਰਮਾ, ਜਗਸੀਰ ਢਿੱਲੋਂ,ਹਰਜੀਵਨ ਸਰਾਂ, ਬਿੱਟੂ ਮਾਨਸਾ, ਜਗਤਾਰ ਔਲਖ,ਮੇਜਰ ਸਿੰਘ, ਜਸਵੰਤ ਸਿੰਘ ਸਿੱਧੂ, ਵਿਸ਼ਵਦੀਪ ਬਰਾੜ, ਨਰੇਸ਼ ਬਿਰਲਾ, ਬਲਜੀਤ ਸਿੰਘ ਸੂਬਾ, ਗੁਰਜੰਟ ਸਿੰਘ ਚਾਹਲ ਨੇ ਵੀ ਸੰਬੋਧਨ ਕੀਤਾ।

Leave a Reply

Your email address will not be published.


*