August 17, 2026

Justice News

ਅਵਾਮ ਦੀ ਆਵਾਜ਼

ਹਵਸ ‘ਚ ਅੰਨ੍ਹੇ ਵਿਅਕਤੀ ਵੱਲੋਂ ਸਾਢੇ ਅੱਠ ਸਾਲ ਦੀ ਉਮਰ ਦੇ ਬੱਚੇ ਨਾਲ ਘਿਨੌਣੀ ਹਰਕਤ ਕੀਤੀ ਗਈ ਹੈ

ਭਵਾਨੀਗੜ੍ਹ (ਮਨਦੀਪ ਕੌਰ ਮਾਝੀ) ਭਵਾਨੀਗੜ੍ਹ ਸ਼ਹਿਰ ‘ਚ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਹਵਸ ‘ਚ ਅੰਨ੍ਹੇ ਵਿਅਕਤੀ ਵੱਲੋਂ ਸਾਢੇ ਅੱਠ ਸਾਲ ਦੀ ਉਮਰ ਦੇ ਬੱਚੇ ਨਾਲ ਘਿਨੌਣੀ ਹਰਕਤ ਕੀਤੀ ਗਈ ਹੈ। ਉਹ ਬੱਚੇ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ ਤੇ ਕਮਰੇ ਵਿਚ ਲਿਜਾ ਕੇ ਉਸ ਨਾਲ ਗਲਤ ਹਰਕਤਾਂ ਕੀਤੀਆਂ। ਬੱਚੇ ਦੀ ਮਾਂ ਦੀ ਸ਼ਿਕਾਇਤ ਉੱਪਰ ਸਥਾਨਕ ਪੁਲਸ ਵੱਲੋਂ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਕਿ ਪੀੜਤ ਬੱਚੇ ਦੀ ਮਾਂ ਨੇ ਸਥਾਨਕ ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਸਾਢੇ ਅੱਠ ਸਾਲ ਦਾ ਬੱਚਾ ਬੀਤੇ ਦਿਨ ਜਦੋਂ ਸਕੂਲੋਂ ਪੜ੍ਹ ਕੇ ਘਰ ਵਾਪਸ ਨਹੀਂ ਪਰਤਿਆਂ ਤਾਂ ਉਸ ਨੇ ਆਪਣੇ ਬੱਚੇ ਦੀ ਕਾਫ਼ੀ ਭਾਲ ਕੀਤੀ। ਇਸ ਦੌਰਾਨ ਉਸ ਨੂੰ ਪਤਾ ਚੱਲਿਆ ਕਿ ਉਨ੍ਹਾਂ ਦੇ ਮੁਹੱਲੇ ’ਚ ਕਿਰਾਏ ਦੇ ਮਕਾਨ ’ਚ ਰਹਿੰਦਾ ਜਸ਼ਨਪ੍ਰੀਤ ਸਿੰਘ ਪੁੱਤਰ ਭਗਵੰਤ ਸਿੰਘ ਵਾਸੀ ਹੰਡਿਆਇਆ ਹਾਲ ਅਬਾਦ ਭਵਾਨੀਗੜ੍ਹ ਉਸ ਦੇ ਬੱਚੇ ਨੂੰ ਸਕੂਟਰੀ ‘ਤੇ ਬਿਠਾ ਕੇ ਆਪਣੇ ਨਾਲ ਲੈ ਗਿਆ ਹੈ। ਬੱਚੇ ਦੀ ਤਲਾਸ਼ ਦੌਰਾਨ ਹੀ ਉਕਤ ਔਰਤ ਨੂੰ ਉਸ ਦਾ ਬੱਚਾ ਰੋਂਦੇ ਹੋਏ ਗਲੀ ’ਚ ਪੈਦਲ ਤੁਰਿਆ ਆਉਂਦਾ ਦਿਖਾਈ ਦਿੱਤਾ। ਉਸ ਨੇ ਆਪਣੀ ਮਾਤਾਂ ਨੂੰ ਦੱਸਿਆ ਕਿ ਜਸ਼ਨਪ੍ਰੀਤ ਸਿੰਘ ਉਸ ਨੂੰ ਟੌਫ਼ੀਆ ਦਿਵਾਉਣ ਦਾ ਲਾਲਚ ਦੇ ਕੇ ਆਪਣੇ ਨਾਲ ਆਪਣੇ ਕਮਰੇ ’ਚ ਲੈ ਗਿਆ ਤੇ ਉੱਥੇ ਲਿਜਾਕੇ ਉਸ ਨਾਲ ਗਲਤ ਹਰਕਤਾਂ ਕੀਤੀਆਂ। ਜਦੋਂ ਬੱਚੇ ਨੇ ਜਸ਼ਨਪ੍ਰੀਤ ਦੀ ਇਸ ਗਲਤ ਹਰਕਤ ਦਾ ਵਿਰੋਧ ਕਰਦਿਆਂ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੱਤਾ ਤਾਂ ਉਹ ਉਸ ਨੂੰ ਉਸ ਦੇ ਘਰ ਨਜ਼ਦੀਕ ਗਲੀ ‘ਚ ਛੱਡ ਦੇ ਫਰਾਰ ਹੋ ਗਿਆ। ਪੁਲਸ ਨੇ ਪੀੜਤ ਬੱਚੇ ਦੀ ਮਾਂ ਦੇ ਬਿਆਨਾਂ ਨੂੰ ਕਲਮਬੱਧ ਕਰਦਿਆਂ ਜਸਨਪ੍ਰੀਤ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.