ਪਾਇਲ ( ਨਰਿੰਦਰ ਸ਼ਾਹਪੁਰ )-
ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਦੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਅੱਜ ਸਥਾਨਕ ਕਸਬਾ ਪਾਇਲ ਵਿਖੇ ਵੀ ਕਾਂਗਰਸ ਪਾਰਟੀ ਵਲੋਂ ਆਪਣੇ ਚੋਣ ਦਫ਼ਤਰ ਖੋਲ੍ਹਿਆ ਗਿਆ ਹੈ।ਜਿਸਦਾ ਦਾ ਉਦਘਾਟਨ ਸਾਬਕਾ ਮੰਤਰੀਂ ਤੇਜ਼ ਪ੍ਰਕਾਸ਼ ਸਿੰਘ ਕੋਟਲੀ ਨੇ ਆਪਣੇ ਪਾਵਨ ਕਰ ਕਮਲਾਂ ਨਾਲ ਕੀਤਾ।
ਇਸ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਅਮਰ ਸਿੰਘ ਨੇ ਕਿਹਾ ਕਿ ਕੇਂਦਰ ਦੀ ਸੱਤਾ ‘ਤੇ ਕਾਬਜ਼ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਆਪਣਾ ਉੱਲੂ ਸਿੱਧਾ ਕਰਨ ਲਈ ਮੁਲਖ਼ ਵਿੱਚ ਹਰ ਵਰਗ ਦੇ ਵਿੱਚ ਵੰਡੀਆਂ ਪਾਉਣ ਦਾ ਕੰਮ ਕਰ ਰਹੀ ਹੈ। ਉਹ ਆਏ ਦਿਨ ਦੇਸ਼ ਅੰਦਰ ਫਿਰਕਾਪ੍ਰਸਤੀ ਦੀ ਅੱਗ ਲਗਾਉਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਲੋਂ ਆਮ ਲੋਕਾਂ ਦੀਆਂ ਮੰਗਾਂ ਅਤੇ ਮਸਲੇ ਅਣਗੌਲਿਆ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਹਰ ਪੱਖੋਂ ਵੱਡਮੁੱਲਾ ਸਹਿਯੋਗ ਦਿੱਤਾ ਜਾ ਰਿਹਾ ਹੈ। ਕਿਸਾਨੀ ਮੁੱਦਿਆਂ ਨੂੰ ਲੈ ਕੇ ਦਿੱਲੀ ਦੀਆਂ ਬਰੂਹਾਂ ਉੱਤੇ 700 ਕਿਸਾਨਾਂ ਦੀਆਂ ਉੱਠੀਆਂ ਅਰਥੀਆਂ ਦਾ ਬਦਲਾ ਲੈਣ ਲਈ ਪੰਜਾਬ ਸਮੇਤ ਪੂਰੇ ਭਾਰਤ ਦੇ ਕਿਸਾਨ ਇੰਡੀਆਂ ਗੱਠਜੋੜ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ। ਉਨ੍ਹਾਂ ਨੇ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਦੀਆਂ ਫੋਕੀਆਂ ਗੱਲਾਂ’ ਚ ਨਾ ਆਉਣ, ਉਹ ਕਾਂਗਰਸ ਦਾ ਸਾਥ ਦੇਣ ਕਿਉਂਕਿ ਕਾਂਗਰਸ ਹੀ ਕਿਸਾਨਾਂ,ਮਜ਼ਦੂਰਾਂ , ਗਲੀਬਾਂ,ਮੁਲਾਜਮਾਂ ,ਵਪਾਰੀਆਂ ਦੀ ਹਿਤੈਸ਼ੀ ਪਾਰਟੀ ਹੈ,ਜਿਸਨੇ ਲੋਕਾਂ ਨੂੰ ਵੱਖੋ-ਵੱਖ ਸਹੂਲਤਾਂ ਦਿੱਤੀਆਂ। ਇਸ ਮੌਕੇ ਵੱਡੀ ਗਿਣਤੀ ਵਿੱਚ ਹਾਜ਼ਰ ਲੋਕਾਂ ਨੇ ਹੱਥ ਖੜ੍ਹੇ ਕਰਕੇ ਕਾਂਗਰਸ ਪਾਰਟੀ ਨਾਲ ਡੱਟਣ ਦਾ ਭਰੋਸਾ ਦਿੱਤਾ ਅਤੇ ਡਾ. ਅਮਰ ਸਿੰਘ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਯਕੀਨ ਦਿਵਾਇਆ । ਇਸ ਮੌਕੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਯਾਦਵਿੰਦਰ ਸਿੰਘ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ, ਪਰਮਜੀਤ ਸਿੰਘ, ਮਲਕੀਤ ਸਿੰਘ ਗੋਗਾ, ਸ਼ਾਂਤੀ ਸਰੂਪ ਜੈਨ, ਸ਼ਿਵ ਕੁਮਾਰ ਸੋਨੀ, ਮਹਿਲਾਂ ਕਾਂਗਰਸ ਪ੍ਰਧਾਨ ਸਤਿੰਦਰਪਾਲ ਕੌਰ ਦੀਪੀ ਮਾਂਗਟ ਅਤੇ ਬਲਜੀਤ ਕੌਰ, ਗੁਰਵਿੰਦਰ ਸਿੰਘ, ਸਾਬਕਾ ਸਰਪੰਚ ਕਰਮ ਸਿੰਘ ਪੱਲ੍ਹਾ,ਰਾਮ ਪ੍ਰਕਾਸ਼ ਸਵਰਨਜੀਤ ਸਿੰਘ ਘੁਡਾਣੀ, ਰਾਜ ਕੁਮਾਰ ਉੱਪਲ, ਸਮਸੇਰ ਸਿੰਘ ਕੋਟਲੀ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਤੇ ਅਹੁਦੇਦਾਰ ਹਾਜ਼ਰ ਸਨ।
Leave a Reply