August 17, 2026

Justice News

ਅਵਾਮ ਦੀ ਆਵਾਜ਼

ਸੰਜੀਵ ਤਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ  ਕੀਤਾ  ਮੀਤ ਪ੍ਰਧਾਨ ਨਿਯੁਕਤ ਕੀਤਾ 

ਹੁਸ਼ਿਆਰਪੁਰ, (ਤਰਸੇਮ ਦੀਵਾਨਾ ) ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਅੱਜ ਜਾਰੀ ਕੀਤੇ ਗਏ ਇੱਕ ਪੱਤਰ ਰਾਹੀਂ ਹੁਸ਼ਿਆਰਪੁਰ ਜਿਲੇ ਦੀ ਰਾਜਨੀਤਿਕ ਪ੍ਰਮੁੱਖ ਸ਼ਖਸ਼ੀਅਤ ਸੰਜੀਵ ਤਲਵਾੜ ਨੂੰ  ਪਾਰਟੀ ਦੇ ਮੀਤ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ। ਇੱਥੇ ਇਹ ਦੱਸਣਾ ਬਣਦਾ ਹੈ ਕਿ ਭਾਰਤੀ ਜਨਤਾ ਪਾਰਟੀ ਵਿੱਚ ਕਈ ਦਹਾਕੇ ਇੱਕ ਮਿਹਨਤੀ ਅਤੇ ਸਿਰੜੀ ਵਰਕਰ ਅਤੇ ਆਗੂ ਵੱਲੋਂ ਕੰਮ ਕਰਨ ਵਾਲੇ ਸੰਜੀਵ ਤਲਵਾੜ  ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਸਨ ।
ਆਪਣੀ ਇਸ ਨਿਯੁਕਤੀ ਤੇ ਗੱਲਬਾਤ ਕਰਦੇ ਹੋਏ ਸੰਜੀਵ ਤਲਵਾੜ  ਨੇ ਕਿਹਾ ਕਿ ਪਾਰਟੀ ਵੱਲੋਂ ਜੋ ਭਰੋਸਾ ਉਹਨਾਂ ਉੱਪਰ ਪ੍ਰਗਟਾਇਆ ਹੈ ਤੇ ਇਸ ਮਹੱਤਵਪੂਰਨ ਅਹੁਦੇ ਨਾਲ ਉਹਨਾਂ ਨੂੰ ਨਿਵਾਜਿਆ ਗਿਆ ਹੈ ਉਹ ਪਾਰਟੀ ਦੀਆਂ ਆਸਾਂ ਤੋਂ ਵੱਧ ਕੰਮ ਕਰਨ ਦੀ ਕੋਸ਼ਿਸ਼ ਕਰਨਗੇ।
ਉਹਨਾਂ ਕਿਹਾ ਕਿ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ  ਪੰਜਾਬ ਅਤੇ ਪੰਜਾਬੀਅਤ  ਲਈ ਜਿਸ ਤਰ੍ਹਾਂ ਡੱਟ ਕੇ ਕੰਮ ਕੀਤਾ ਜਾ ਰਿਹਾ ਹੈ  ਇਸ ਦੀ ਜਾਣਕਾਰੀ ਘਰ ਘਰ ਪਹੁੰਚਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕੀਤਾ ਜਾਵੇਗਾ।
ਫੋਟੋ : ਅਜਮੇਰ ਦੀਵਾਨਾ

Leave a Reply

Your email address will not be published. Required fields are marked *

Copyright © All rights reserved. | Newsphere by AF themes.