ਹੁਸ਼ਿਆਰਪੁਰ ;;;; ( ਤਰਸੇਮ ਦੀਵਾਨਾ ) ਸਮਾਜਸੇਵੀ ਪਵਿੱਤਰ ਸਿੰਘ ਕੁਲਾਰ ਵੱਲੋਂ ਆਪਣੇ ਆਪਣੇ ਪਿਤਾ ਸੁੱਚਾ ਸਿੰਘ ਕੁਲਾਰ ਦੀ ਯਾਦ ਵਿੱਚ ਜੇ. ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿੱਚ ਪੁਨਰਵਾਸ ਬਲਾਕ ਦਾ ਨਿਰਮਾਣ 6 ਲੱਖ ਰੁਪਏ ਖਰਚ ਕਰਕੇ ਕਰਵਾਇਆ ਗਿਆ ਤੇ ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਸਕੂਲ ਨੂੰ 8 ਲੱਖ 50 ਹਜਾਰ ਰੁਪਏ ਦੀ ਰਾਸ਼ੀ ਦਾਨ ਕੀਤੀ ਗਈ, ਆਸਰਾ ਕਮੇਟੀ ਤੇ ਸਕੂਲ ਐਕਟੀਵਿਟੀ ਦੇ ਚੇਅਰਮੈਨ ਕਰਨਲ ਗੁਰਮੀਤ ਸਿੰਘ ਨੇ ਦੱਸਿਆ ਕਿ ਪਵਿੱਤਰ ਸਿੰਘ ਵੱਲੋਂ ਸਕੂਲ ਦੇ ਦੋ ਸਪੈਸ਼ਲ ਬੱਚਿਆਂ ਨੂੰ ਜਿੱਥੇ ਅਡਾਪਟ ਕੀਤਾ ਗਿਆ, ਉੱਥੇ ਹੀ ਸਕੂਲ ਦੀ ਟਰਾਂਸਪੋਰਟ ਲਈ ਇੱਕ ਲੱਖ ਤੇ ਬੱਚਿਆਂ ਦੇ ਪਾਰਕ ਲਈ ਵੀ ਇੱਕ ਲੱਖ ਦੀ ਰਾਸ਼ੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਨਰਵਾਸ ਬਲਾਕ ਵਿਵੱਚ ਸਪੈਸ਼ਲ ਕਰਮਚਾਰੀ ਕੰਮ ਕਰਨਗੇ ਜਿੱਥੇ ਸਪੈਸ਼ਲ ਬੱਚਿਆਂ ਨੂੰ ਪੁਨਰਵਾਸ ਦਾ ਮੌਕਾ ਮਿਲੇਗਾ ਤੇ ਨਾਲ ਹੀ ਤਨਖਾਹ ਵੀ ਦਿੱਤੀ ਜਾਵੇਗੀ। ਇਸ ਮੌਕੇ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਸਾਬਕਾ ਪ੍ਰਧਾਨ ਐਡਵੋਕੇਟ ਹਰੀਸ਼ ਚੰਦਰ ਐਰੀ ਨੇ ਕਿਹਾ ਕਿ ਪੁਨਰਵਾਸ ਬਲਾਕ ਦਾ ਸੁਪਨਾ ਪੂਰਾ ਹੋ ਚੁੱਕਾ ਹੈ ਤੇ ਇਸ ਬਲਾਕ ਸਪੈਸ਼ਲ ਬੱਚਿਆਂ ਨੂੰ ਆਤਮਨਿਰਭਰ ਬਣਾਉਣ ਵਿੱਚ ਸਹਾਈ ਸਿੱਧ ਹੋਵੇਗਾ, ਉਨ੍ਹਾਂ ਕਿਹਾ ਕਿ ਸਾਡਾ ਮੁੱਖ ਮਕਸਦ ਸਪੈਸ਼ਲ ਬੱਚਿਆਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨਾ ਹੈ। ਇਸ ਸਮੇਂ ਪਵਿੱਤਰ ਸਿੰਘ ਕੁਲਾਰ ਨੇ ਕਿਹਾ ਕਿ ਇਸ ਪੁਨਰਵਾਸ ਬਲਾਕ ਵਿੱਚ ਕੰਮ ਕਰਕੇ ਸਪੈਸ਼ਲ ਬੱਚੇ ਆਪਣੀ ਜਿੰਦਗੀ ਵਿੱਚ ਅੱਗੇ ਵੱਧਣਗੇ ਜੋ ਕਿ ਸਾਡੇ ਪਰਿਵਾਰ ਲਈ ਖੁਸ਼ੀ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਵੱਲੋਂ ਸਪੈਸ਼ਲ ਬੱਚਿਆਂ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜ ਪ੍ਰਸ਼ੰਸਾਯੋਗ ਹਨ। ਇਸ ਸਮੇਂ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਸਾਬਕਾ ਪ੍ਰਧਾਨ ਮਲਕੀਤ ਸਿੰਘ ਮਹੇੜੂ ਵੱਲੋਂ ਪਵਿੱਤਰ ਸਿੰਘ ਕੁਲਾਰ ਤੇ ਪਰਿਵਾਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸੀ.ਏ. ਤਰਨਜੀਤ ਸਿੰਘ, ਸੈਕਟਰੀ ਹਰਬੰਸ ਸਿੰਘ, ਰਾਮ ਕੁਮਾਰ, ਹਰੀਸ਼ ਠਾਕੁਰ, ਹਰਮੇਸ਼ ਤਲਵਾੜ, ਰਾਮ ਆਸਰਾ., ਲੋਕੇਸ਼ ਖੰਨਾ, ਸੁਰਿੰਦਰ ਸਿੰਘ, ਜਸਵੀਰ ਸਿੰਘ ਕੁਲਾਰ, ਨਵਜੋਤ ਸਿੰਘ ਕੁਲਾਰ, ਬਲਵੀਰ ਕੁਮਾਰ, ਪਿ੍ਰੰਸੀਪਲ ਸ਼ੈਲੀ ਸ਼ਰਮਾ ਵੀ ਮੌਜੂਦ ਸਨ।
ਕੈਪਸ਼ਨ-ਪੁਨਰਵਾਸ ਬਲਾਕ ਦੇ ਉਦਘਾਟਨ ਸਮੇਂ ਪਵਿੱਤਰ ਸਿੰਘ ਤੇ ਸੁਸਾਇਟੀ ਮੈਂਬਰ।
Leave a Reply