August 17, 2026

Justice News

ਅਵਾਮ ਦੀ ਆਵਾਜ਼

ਪੈਟ੍ਰੌਲ ਪੰਪ ਤੋਂ ਅਣਪਛਾਤੇ ਨੌਜਵਾਨਾਂ ਵੱਲੋਂ ਨਗਦੀ ਚੌਰੀ, ਮਾਮਲਾ ਦਰਜ

ਭੀਖੀ    (  ਕਮਲ ਜਿੰਦਲ  ) ਸਥਾਨਕ ਬਰਨਾਲਾ ਰੋਡ ਤੇ ਸਥਿਤ ਇੱਕ ਪੈਟ੍ਰੌਲ ਪੰਪ ਤੋਂ ਦਿਨ ਦਿਹਾੜੇ 2 ਅਣਪਛਾਤੇ ਨੌਜਵਾਨਾ ਵੱਲੋਂ ਪੌਣੇ ਦੋ ਲੱਖ ਰੁਪਏ ਦੇ ਕਰੀਬ ਨਗਦੀ ਚੋਰੀ ਹੋਣ ਦਾ ਸਮਾਚਾਰ ਹੈ।ਭੀਖੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਸਹਾਇਕ ਥਾਣੇਦਾਰ ਨਛੱਤਰ ਸਿੰਘ ਨੇ ਦੱਸਿਆ ਕਿ ਸਥਾਨਕ ਬਰਨਾਲਾ ਰੋਡ ਤੇ ਪਿੰਡ ਗੁੜਥੜੀ ਦੀ ਹੱਦ ਵਿੱਚ ਪੈਂਦੇ ਗੁਰੁ ਕ੍ਰਿਪਾ ਐਚਪੀ ਫਿਿਲੰਗ ਸਟੇਸ਼ਨ ਤੇ 2 ਨੌਜਵਾਨ ਤੇਲ ਪਵਾਉਣ ਲਈ ਆਏ ਅਤੇ ਉਨ੍ਹਾਂ ਤੇਲ ਪਵਾਉਣ ਦੇ ਬਹਾਨੇ ਪੰਪ ਦੇ ਕਰਿੰਦੇ ਨੂੰ ਗੱਲਾਂ ਵਿੱਚ ਲਾ ਲਿਆ।ਜਿਸ ਤੋਂ ਬਾਦ ਦੂਜੇ ਨੌਜਵਾਨ ਨੇ ਪੰਪ ਦੇ ਦਫਤਰ ਵਿੱਚ ਜਾ ਕੇ ਬੈਗ ਵਿੱਚ ਪਈ ਇੱਕ ਲੱਖ ਪਚਾਸੀ ਹਜਾਰ ਰੁਪਏ ਦੀ ਨਗਦੀ ਚੋਰੀ ਕਰ ਲਈ।ਕਰਿੰਦੇ ਨੂੰ ਸ਼ੱਕ ਪੈਣ ਤੇ ਉਸ ਨੇ ਸ਼ੋਰ ਮਚਾਇਆ ਪ੍ਰੰਤੂ ਉਦੋਂ ਤੱਕ ਮੋਟਰਸਾਇਕਲ ਸਵਾਰ ਨਗਦੀ ਲੈ ਕੇ ਫੁਰਰ ਹੋ ਚੱੁਕੇ ਸਨ।ਉਨ੍ਹਾਂ ਤੁਰੰਤ ਭੀਖੀ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਉਨ੍ਹਾਂ ਦੱਸਿਆ ਕਿ ਭੀਖੀ ਪੁਲਿਸ ਨੇ ਪੰਪ ਦੇ ਸੇਲਜਮੈਨ ਸਤਵੀਰ ਸਿੰਘ ਪੁੱਤਰ ਨੈਬ ਸਿੰਘ ਦੇ ਬਿਆਨਾਂ ਤੇ 2 ਅਣਪਛਾਤੇ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.