August 17, 2026

Justice News

ਅਵਾਮ ਦੀ ਆਵਾਜ਼

ਸ੍ਰੀ ਰਾਮਲੀਲਾ ਕਮੇਟੀ ਵੱਲੋਂ ਰਾਮਨੌਮੀ ਮੌਕੇ ਰਾਮਲੀਲਾ ਗਰਾਊਂਡ ਵਿਖੇ ਸਮਾਗਮ ਦਾ ਆਯੋਜਨ|

ਮਾਲੇਰਕੋਟਲਾ ;;;;; (ਮੁਹੰਮਦ ਸ਼ਹਿਬਾਜ਼) ਸਥਾਨਕ ਸ੍ਰੀ ਰਾਮਲੀਲਾ ਕਮੇਟੀ (ਰਜਿ.) ਮਾਲੇਰਕੋਟਲਾ ਵੱਲੋਂ ਪ੍ਰਧਾਨ ਲੋਕੇਸ਼ ਜੈਨ ਅਤੇ ਚੇਅਰਮੈਨ ਸੁਨੀਲ ਕੁਮਾਰ ਵਾਸ਼ਿਸ਼ਟ ਦੀ ਅਗਵਾਈ ਹੇਠ ਰਾਮਨੌਮੀ ਮੌਕੇ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ੍ਰੀ ਰਾਮਲੀਲਾ ਗਰਾਊਂਡ ਵਿੱਚ ਰਾਮਲੀਲਾ ਦੌਰਾਨ ਲਹਿਰਾਇਆ ਗਿਆ ਝੰਡਾ ਵਿਧੀ ਵਿਧਾਨ ਨਾਲ ਉਤਾਰ ਕੇ ਮੁੜ੍ਹ ਨਵਾਂ ਝੰਡਾ ਚੜਾਇਆ ਗਿਆ ਇਸ ਮੌਕੇ ਸ੍ਰੀ ਰਾਮ ਨਾਮ ਦਾ ਗੁਣਗਾਣ ਕੀਤਾ ਗਿਆ। ਚੇਅਰਮੈਨ ਸੁਨੀਲ ਕੁਮਾਰ ਵਾਸ਼ਿਸ਼ਟ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਮਨੌਮੀ ਵਾਲੇ ਦਿਨ ਰਾਮਲੀਲਾ ਕਮੇਟੀ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਹਾਜ਼ਰੀ ਵਿੱਚ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿੱਚ ਸ੍ਰੀ ਜੀਵਨ ਸ਼ੌਰੀ, ਨਰਿੰਦਰ ਸੂਦ, ਅਰਵਿੰਦ ਭਾਰਦਵਾਜ, ਸੁਰੇਸ਼ ਕਿੰਗਰ, ਪੁਨੀਤ ਕੁਮਾਰ, ਐਡਵੋਕੇਟ ਰਮਨ ਵਰਮਾ, ਸੁਤੇਂਤਰ ਜੈਨ, ਡਾ. ਪ੍ਰਦੀਪ ਓਸਵਾਲ, ਦਕਸ਼ ਵਾਸ਼ਿਸ਼ਟ, ਲਕਸ਼ੇ ਸਿੰਗਲਾ, ਵੰਸ਼ ਸ਼ਰਮਾ, ਦੀਵਾਂਸ਼, ਨੀਤਿਨ, ਹਰੀ ਆਦਿ ਹਾਜ਼ਰ ਸਨ। ਇੱਥੇ ਇਹ ਗੱਲ ਦੱਸਣਯੋਗ ਹੈ ਕਿ ਪ੍ਰਧਾਨ ਲੋਕੇਸ਼ ਜੈਨ ਅਤੇ ਚੇਅਰਮੈਨ ਸੁਨੀਲ ਕੁਮਾਰ ਵਾਸ਼ਿਸ਼ਟ ਦੀ ਯੋਗ ਅਗਵਾਈ ਹੇਠ ਪਿਛਲੇ 8 ਸਾਲਾਂ ਤੋਂ ਰਾਮਲੀਲਾ ਦਾ ਆਯੋਜਨ ਸ਼ਰਧਾ ਭਾਵਨਾ ਨਾਲ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.