August 17, 2026

Justice News

ਅਵਾਮ ਦੀ ਆਵਾਜ਼

ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਵਲੋਂ ਕੀਤੀ ਟਿੱਪਣੀ ਅਤਿ ਨਿੰਦਣਯੋਗ- ਵਿਰਨਜੀਤ ਗੋਲਡੀ

ਭਵਾਨੀਗੜ੍ਹ  (ਮਨਦੀਪ ਕੌਰ ਮਾਝੀ ) ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਰਾਮਗੜ੍ਹੀਆ ਤੇ ਸੁਨਿਆਰਾ ਬਰਾਦਰੀ ਵਿਰੁੱਧ ਬੋਲੀ ਗਲਤ ਸ਼ਬਦਾਵਲੀ ਅਤਿ ਨਿੰਦਣਯੋਗ ਹੈ ਤੇ ਇਸ ਲਈ ਇਸ ਨੂੰ ਸਮੁੱਚੀ ਸਿੱਖ ਕੌਮ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਕੈਬਨਿਟ ਮੰਤਰੀ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ। ਇਸ ਸਬੰਧੀ ਵਿਚ  ਭਵਾਨੀਗੜ੍ਹ ਵਿਖੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਹਲਕਾ ਸੰਗਰੂਰ ਦੇ ਮੁੱਖ ਸੇਵਾਦਾਰ ਤਾ ਨੌਜਵਾਨ ਆਗੂ ਵਿਰਨਜੀਤ ਸਿੰਘ ਗੋਲਡੀ ਨੇ ਕਿਹੇ  ਗੋਲਡੀ ਨੇ ਕਿਹਾ ਕੀ ਲਾਲਜੀਤ ਵਰਗੇ ਨੇਤਾ ਵੱਲੋਂ ਲੋਕਾਂ ਨੂੰ ਜਾਤਾਂ ‘ਚ ਵੰਡਿਆ ਜਾ ਰਿਹਾ ਹੈ ਜਾਤ ਨੂੰ ਉੱਪਰ ਦੱਸਣ ਦੀ ਦੂਜੀਆਂ ਜਾਤਾਂ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਗਲਤ ਹੈ
ਇਸ ਸਮੇ ਉਹਨਾ ਨਾਲ ਜਿਲਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਇਕਬਾਲਜੀਤ ਸਿੰਘ ਪੂਨੀਆ, ਪਰਮਜੀਤ ਕੌਰ ਵਿਰਕ, ਰੁਪਿੰਦਰ ਸਿੰਘ ਰੰਧਾਵਾ, ਜਤਿੰਦਰ ਸਿੰਘ ਵਿੱਕੀ ਕੋਚ,ਬਿੰਦਰ ਸਿੰਘ ਬੱਟੜਿਆਣਾ,  ਹਰਵਿੰਦਰ ਸਿੰਘ ਗੋਲਡੀ ਤੂਰ,ਹਰਵਿੰਦਰ ਸਿੰਘ ਕਾਕੜਾ, ਇੰਦਰਜੀਤ ਸਿੰਘ ਤੂਰ, ਨਿਰਮਲ ਸਿੰਘ ਭੜੋ, ਦਿਲਜੀਤ ਸਿੰਘ, ਜੋਗਾ ਸਿੰਘ ਫੱਗੂਵਾਲਾ, ਭਰਪੂਰ ਸਿੰਘ , ਗਮਦੂਰ ਸਿੰਘ ਫੱਗੂਵਾਲਾ, ਸੁੱਖੀ ਫੱਗੂਵਾਲਾ, ਜਗਤਾਰ ਸਿੰਘ, ਗੁਰਮੀਤ ਸਿੰਘ ਜੈਲਦਾਰ, ਆਦਿ ਆਗੂ ਹਾਜ਼ਰ ਸਨ

Leave a Reply

Your email address will not be published. Required fields are marked *

Copyright © All rights reserved. | Newsphere by AF themes.