ਭਵਾਨੀਗੜ੍ਹ, ;;;;;;;;;;;;; – ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਲੋਕ ਸਭਾ ਚੋਣ ਦੇ ਮੱਦੇਨਜਰ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਲਗਾਤਾਰ ਸੰਗਤ ਦਰਸ਼ਨ ਕਰਨ ਦਾ ਸਿਲਸਿਲਾ ਜਾਰੀ ਹੈ | ਇਸੇ ਲੜੀ ਤਹਿਤ ਅੱਜ ਸ. ਮਾਨ ਵੱਲੋਂ ਭਵਾਨੀਗੜ੍ਹ ਸ਼ਹਿਰ, ਪਿੰਡ ਮੁਨਸ਼ੀਵਾਲਾ, ਸ਼ਾਹਪੁਰ, ਚੰਨੋ ਸਮੇਤ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਸੰਗਤ ਦਰਸ਼ਨ ਕੀਤੇ ਗਏ | ਦੌਰੇ ਦੀ ਸ਼ੁਰੂਆਤ ਸ. ਮਾਨ ਨੇ ਭਵਾਨੀਗੜ੍ਹ ਵਿਖੇ ਇੱਕ ਜਿੰਮ ਵਿੱਚ ਨੌਜਵਾਨਾਂ ਨਾਲ ਮੁਲਾਕਾਤ ਤੋਂ ਕੀਤੀ | ਇਸ ਉਪਰੰਤ ਪਿੰਡ ਮੁਨਸ਼ੀਵਾਲਾ, ਸ਼ਾਹਪੁਰ ਤੇ ਚੰਨੋ ਵਿਖੇ ਭਰਵੇਂ ਇਕੱਠਾ ਨੂੰ ਸੰਬੋਧਨ ਕੀਤਾ |
ਅੱਜ ਦੇ ਦੌਰੇ ਦੌਰਾਨ ਵੱਖ-ਵੱਖ ਥਾਵਾਂ ‘ਤੇ ਸੰਬੋਧਨ ਕਰਦਿਆਂ ਸ. ਮਾਨ ਨੇ ਕਿਹਾ ਕਿ ਪੰਜਾਬ ਵਾਸੀਆਂ ਲਈ ਸਭ ਤੋਂ ਵੱਡੀ ਚਿੰਤਾ ਦਾ ਕਾਰਨ ਨੌਜਵਾਨਾਂ ਵਿੱਚ ਨਸ਼ਿਆਂ ਦਾ ਵੱਧ ਰਿਹਾ ਰੁਝਾਨ ਹੈ, ਜਿਸ ਨੂੰ ਖਤਮ ਕਰਨ ਲਈ ਅਸੀਂ ਪਿਛਲੇ ਡੇਢ ਸਾਲ ਦੇ ਕਾਰਜਕਾਲ ਦੌਰਾਨ ਐਮ.ਪੀ. ਕੋਟੇ ਵਿੱਚੋਂ ਵੱਡੇ ਪੱਧਰ ‘ਤੇ ਓਪਨ ਤੇ ਇਨਡੋਰ ਜਿੰਮ, ਕ੍ਰਿਕਟ ਤੇ ਵਾਲੀਬਾਲ ਖੇਡ ਕਿੱਟਾਂ ਵੰਡੀਆਂ ਅਤੇ ਨੌਜਵਾਨਾਂ ਦੇ ਖੇਡਣ ਲਈ ਖੇਡ ਦੇ ਮੈਦਾਨ ਤਿਆਰ ਕਰਵਾਏ, ਤਾਂ ਜੋ ਨੌਜਵਾਨ ਨਸ਼ਿਆਂ ਤੋਂ ਕਿਨਾਰਾ ਕਰਕੇ ਆਪਣੀ ਚੰਗੀ ਸਿਹਤ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਹੋ ਕੇ ਆਪਣਾ ਭਵਿੱਖ ਸੰਵਾਰ ਸਕਣ | ਇਸ ਤੋਂ ਇਲਾਵਾ ਕਰੀਬ 10 ਕਰੋੜ ਰੁਪਏ ਦੀ ਗ੍ਰਾਂਟ ਸਾਰੇ ਵਰਗਾਂ ਦੀ ਭਲਾਈ ਲਈ ਵੱਖ-ਵੱਖ ਵਿਕਾਸ ਕਾਰਜਾਂ ਲਈ ਬਿਨ੍ਹਾਂ ਪੱਖਪਾਤ ਤੋਂ ਵੰਡੀ ਗਈ ਹੈ | ਬੇਰੁਜਗਾਰੀ ਨੂੰ ਦੂਰ ਕਰਨ ਲਈ ਕੇਂਦਰ ਸਰਕਾਰ ਕੋਲੋਂ ਰੇਲਵੇ ਇੰਜਨੀਅਰਿੰਗ ਯੂਨੀਵਰਸਿਟੀ ਹਲਕੇ ਲਈ ਮੰਗੀ ਗਈ ਹੈ | ਭਿਆਨਕ ਮਹਾਂਮਾਰੀਆਂ ਤੋਂ ਬਚਾਅ ਲਈ ਇੱਕ ਨੈਸ਼ਨਲ ਪੱਧਰ ਦਾ ਵੱਡਾ ਹਸਪਤਾਲ (ਕ੍ਰਿਟੀਕਲ ਕੇਅਰ ਸੈਂਟਰ) ਮੰਨਜੂਰ ਕਰਵਾਇਆ ਗਿਆ ਹੈ, ਜੋ ਕਿ ਜਲਦੀ ਹੀ ਬਰਨਾਲਾ ਵਿਖੇ ਬਣ ਕੇ ਤਿਆਰ ਹੋ ਜਾਵੇਗਾ | ਇਸ ਤੋਂ ਇਲਾਵਾ ਪੂੂਰੇ ਹਲਕੇ ਦੇ ਮੁਕੰਮਲ ਬਿਜਲੀ ਨਵੀਨੀਕਰਨ ਲਈ 281 ਕਰੋੜ ਰੁਪਏ ਦੀ ਰਾਸ਼ੀ ਮੰਨਜੂਰ ਕਰਵਾਈ ਜਾ ਚੁੱਕੀ ਹੈ | ਸ. ਮਾਨ ਨੇ ਦੱਸਿਆ ਕਿ ਇੱਕ ਐਮ.ਪੀ. ਹੋਣ ਦੇ ਨਾਤੇ ਉਨ੍ਹਾਂ ਪਿਛਲੇ ਡੇਢ ਸਾਲ ਦੌਰਾਨ ਆਪਣੀ ਹਰ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ | ਸਰਕਾਰ ਦੀ ਵਾਅਦਾਖਿਲਾਫੀ ਅਤੇ ਝੂਠੇ ਲਾਰਿਆਂ ਤੋਂ ਅੱਕ ਕੇ ਆਪਣੇ ਹੱਕਾਂ ਲਈ ਸੰਘਰਸ਼ ਕਰਨ ਵਾਲੇ ਬੇਰੁਜਗਾਰਾਂ, ਮੁਲਾਜ਼ਮਾਂ, ਪੱਲੇਦਾਰਾਂ ਅਤੇ ਕਿਸਾਨਾਂ ਦੀ ਡੱਟ ਕੇ ਹਮਾਇਤ ਕੀਤੀ ਗਈ ਹੈ | ਸ. ਮਾਨ ਨੇ ਕਿਹਾ ਕਿ ਚਾਹੇ ਕੇਂਦਰ ਵਿਚਲੀ ਮੋਦੀ ਸਰਕਾਰ ਹੋਵੇ ਜਾਂ ਸੂਬੇ ਵਿਚਲੀ ਭਗਵੰਤ ਮਾਨ ਸਰਕਾਰ ਦੋਵਾਂ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ, ਜਿਸਦਾ ਨਤੀਜੇ ਇਨ੍ਹਾਂ ਦੋਵੇਂ ਪਾਰਟੀਆਂ ਨੂੰ ਲੋਕ ਸਭਾ ਚੋਣਾਂ ਵਿੱਚ ਭੁਗਤਣੇ ਪੈਣਗੇ | ਇਸਦੇ ਉਲਟ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਨੇ ਹਮੇਸ਼ਾ ਲੋਕ ਹਿੱਤਾਂ ਲਈ ਡੱਟ ਕੇ ਪਹਿਰਾ ਦਿੱਤਾ ਹੈ | ਉਨ੍ਹਾਂ ਅਪੀਲ ਕੀਤੀ ਕਿ ਹਲਕੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦਾ ਸਾਥ ਦਿਓ |
ਇਸ ਮੌਕੇ ਜਥੇਦਾਰ ਗੁਰਨੈਬ ਸਿੰਘ ਰਾਮਪੁਰਾ, ਹਰਿੰਦਰ ਸਿੰਘ ਰੂਪਾਹੇੜੀ, ਬੀਬੀ ਹਰਪਾਲ ਕੌਰ, ਅਰਸ਼ਦੀਪ ਸਿੰਘ ਚਹਿਲ, ਮਾਹੀ ਪ੍ਰਧਾਨ ਭਵਾਨੀਗੜ੍ਹ, ਕੁਲਦੀਪ ਸਿੰਘ ਬਾਲੀਆਂ, ਜਸਵਿੰਦਰ ਸਿੰਘ ਬੀਂਬੜ, ਸੁਖਵਿੰਦਰ ਸਿੰਘ ਬਲਿਆਲ, ਗੁਰਤੇਜ ਸਿੰਘ ਝਨੇੜੀ, ਜੱਗੀ ਘਰਾਚੋਂ, ਤਲਵਿੰਦਰ ਸਿੰਘ ਮਾਨ, ਹਾਕਮ ਸਿੰਘ ਬਾਲੀਆਂ, ਕੁਲਦੀਪ ਸਿੰਘ ਬਾਲੀਆਂ, ਬਲਵਿੰਦਰ ਸਿੰਘ ਖਹਿਰਾ, ਬੀਬੀ ਗਿਆਨ ਕੌਰ ਕਾਕੜਾ, ਬੀਬੀ ਕਿਰਨਜੀਤ ਕੌਰ, ਸੁਖਵਿੰਦਰ ਸਿੰਘ ਖਹਿਰਾ, ਦਲੇਰ ਸਿੰਘ ਢਾਡੀ ਜਥਾ, ਸੁਖਵਿੰਦਰ ਸਿੰਘ ਸਰਪੰਚ ਮੁਨਸ਼ੀਵਾਲਾ, ਬਿੱਕਰ ਸਿੰਘ ਮੈਂਬਰ ਸਮੇਤ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਹਾਜਰ ਸਨ |
Leave a Reply