ਆਪ ਵੱਲੋਂ ਸ਼ਰਾਬ ਘਟਾਲੇ ਵਿੱਚ ਲੁੱਟਿਆ ਪੈਸਾ ਖਜ਼ਾਨੇ ਵਿੱਚ ਜਮਾ ਹੋਣਾ ਜ਼ਰੂਰੀ : ਚਮਕੌਰ ਸਿੰਘ ਵੀਰ/ਨਾਗਰਾ 

ਸੰਗਰੂਰ:::::::::::::::::::::::::::::::::::::- ਆਮ ਆਦਮੀ ਪਾਰਟੀ ਦੀ ਦਿੱਲੀ ਦੀ ਸਰਕਾਰ ਵੱਲੋਂ ਜੋ ਸ਼ਰਾਬ ਦੀ ਪਾਲਿਸੀ ਲਾਗੂ ਕੀਤੀ ਗਈ ਸੀ ਉਸ ਵਿੱਚ ਕਰੱਪਸ਼ਨ ਅਤੇ ਸ਼ਰਾਬ ਦੇ ਵੱਡੇ ਕਾਰੋਬਾਰੀਆਂ ਨੂੰ ਵਿੱਤੀ ਲਾਹਾ ਦੇਣ ਲਈ ਨਿਯਮ ਬਣਾਏ ਗਏ ਸਨ ਜਿਸ ਕਰਕੇ ਉਸਦੀ ਇਨਕੁਆਇਰੀ ਤੋਂ ਬਾਅਦ ਕੋਰਟ ਦੇ ਜਰੀਏ ਈ‌ ਡੀ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ, ਇਸ ਤੋਂ ਪਹਿਲਾਂ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਲੋਕ ਸਭਾ ਮੈਂਬਰ ਸੰਜੇ ਸਿੰਘ ਨੂੰ ਪੜਤਾਲ ਕਰਨ ਉਪਰੰਤ ਲੋੜੀਂਦੀਆਂ ਧਰਾਵਾਂ ਲਾ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਹੈ। ਜਿਹੜੀ ਪਾਰਟੀ ਦਿੱਲੀ ਤੋਂ ਆ ਕੇ ਪੰਜਾਬ ਵਿੱਚ ਰੌਲਾ ਪਾ ਰਹੀ ਸੀ ਕਿ ਆਮ ਆਦਮੀ ਪਾਰਟੀ ਸੌ‌ ਪ੍ਰਤੀਸ਼ਤ ਇਮਾਨਦਾਰ ਹੈ ਅਤੇ ਇੱਥੇ ਜੋ ਕਾਂਗਰਸ ਦੇ ਅਕਾਲੀ ਲੰਮਾ ਸਮਾਂ ਰਾਜ ਕਰਦੇ ਆ ਰਹੇ ਸਨ ਉਹਨਾਂ ਦੇ ਤੀਜੇ ਬਦਲ ਵਜੋਂ ਪੰਜਾਬ ਦੀ ਜਨਤਾ ਨੂੰ ਭਰਮਾ ਕੇ 92 ਵਿਧਾਇਕ ਜਿਤਾ ਕੇ ਸਰਕਾਰ ਬਣਾਈ। ਪਰ ਇਹ ਗੱਲ ਸੌ ਫੀਸਦੀ ਸੱਚ ਹੈ ਕਿ ਪੰਜਾਬ ਵਿੱਚ ਦੋ ਸਾਲਾਂ ਦੀ ਸ੍ਰ ਭਗਵੰਤ ਸਿੰਘ ਮਾਨ ਦੀ ਕਾਰਗੁਜਾਰੀ ਤੋਂ ਪੰਜਾਬ ਦੀ ਜਨਤਾ ਬੇਹੱਦ ਨਿਰਾਸ਼ ਹੈ ਕਿਉਂਕਿ ਸਰਕਾਰ ਨੇ ਕੋਈ ਵੀ ਵਿਕਾਸ ਦਾ ਕੰਮ ਨਹੀਂ ਕੀਤਾ ਬਲਕਿ ਇੱਕ ਦੂਜੇ ਨੂੰ ਠਿੱਬੀ ਲਾਉਣ ਦਾ ਕੰਮ ਕੀਤਾ ਹੈ। ਪੰਜਾਬ ਦੀ ਜਨਤਾ ਚਾਹੁੰਦੀ ਹੈ ਕਿ ਦਿੱਲੀ ਦੀ ਤਰਜ ਤੇ ਪੰਜਾਬ ਵਿੱਚ ਜੋ ਕਰੋੜਾਂ ਰੁਪਏ ਦਾ ਸ਼ਰਾਬ ਘੁਟਾਲਾ ਹੋਇਆ ਹੈ ਉਸ ਨੂੰ ਕੇਂਦਰ ਸਰਕਾਰ ਤੁਰੰਤ ਨੰਗਾ ਕਰੇ। ਜੋ ਪੰਜਾਬ ਸਰਕਾਰ ਨੇ ਦੋ ਸਾਲਾਂ ਵਿੱਚ ਇਸ਼ਤਿਹਾਰਬਾਜ਼ੀ ਤੇ ਹੈਲੀਕਾਪਟਰ ਦੇ ਝੂਟਿਆਂ ਅਤੇ ਹੋਰ ਫਜੂਲ ਖਰਚੀ ਕੀਤੀ ਹੈ ਉਹਨਾਂ ਦੀ ਵੀ ਜਾਂਚ ਕੀਤੀ ਜਾਣੀ ਬਣਦੀ ਹੈ। ਕਰੱਪਸ਼ਨ ਪਹਿਲਾਂ ਨਾਲੋਂ ਵੀ ਕਈ ਗੁਣਾ ਵੱਧ ਗਈ ਹੈ। ਇਸ ਗੱਲ ਦਾ ਪ੍ਰਗਟਾਵਾ ਚੋਣਵੇਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਸ੍ਰ‌ ਚਮਕੌਰ ਸਿੰਘ ਵੀਰ ਅਤੇ ਸੂਬੇਦਾਰ ਰਣਧੀਰ ਸਿੰਘ ਨਾਗਰਾ ਜ਼ਿਲ੍ਹਾ ਇੰਚਾਰਜ ਨੇ ਸਾਂਝੇ ਰੂਪ ਵਿੱਚ ਕੀਤਾ। ਉਹਨਾਂ ਕਿਹਾ ਕਿ ਜੇਕਰ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਲੋਕ ਸਭਾ ਮੈਂਬਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਘੁਟਾਲੇ ਕਾਰਨ ਜੇਲ੍ਹ ਵਿੱਚ ਬੰਦ ਕੀਤਾ ਜਾ ਸਕਦਾ ਹੈ ਤਾਂ ਪੰਜਾਬ ਵਿੱਚ ਮੁੱਖ ਮੰਤਰੀ ਅਤੇ ਐਕਸਾਈਜ਼ ਮੰਤਰੀ ਵਿਰੁੱਧ ਹਾਲੇ ਤੱਕ ਕੇਂਦਰ ਦੀ ਈਡੀ ਵੱਲੋਂ ਪੜਤਾਲ ਵਿੱਚ ਦੇਰੀ ਕਿਉਂ ਕੀਤੀ ਜਾ ਰਹੀ ਹੈ? ਕੀ ਉਹਨਾਂ ਨਾਲ ਕੋਈ ਲਿਹਾਜ ਹੈ? ਜੋ ਜੁਰਮ ਦਿੱਲੀ ਵਿੱਚ ਹੋਇਆ ਹੈ ਉਹੀ ਜੁਰਮ ਪੰਜਾਬ ਵਿੱਚ ਹੋਇਆ। ਕਾਨੂੰਨ ਸਭ ਵਾਸਤੇ ਇੱਕ ਹੈ। ਉਹਨਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਅਤੇ ਐਕਸਾਈਜ਼ ਮੰਤਰੀ ਨੂੰ ਈ ਡੀ ਜਲਦੀ ਐਕਸ਼ਨ ਲੈ ਕੇ ਤੁਰੰਤ ਸ੍ਰੀ ਕੇਜਰੀਵਾਲ ਦੀ ਤਰਜ ਤੇ ਜੇਲ੍ਹਾਂ ਵਿੱਚ ਬੰਦ ਕਰੇ ਅਤੇ ਜੋ ਕਰੋੜਾਂ ਅਰਬਾਂ ਰੁਪੈ ਦਾ ਸ਼ਰਾਬ ਦਾ ਘੁਟਾਲਾ ਹੋਇਆ ਹੈ ਉਹ ਪੈਸਾ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਕੇ ਪੰਜਾਬ ਦੀ ਜਨਤਾ ਦੇ ਵਿਕਾਸ ਲਈ ਵਰਤਿਆ ਜਾਣਾ ਚਾਹੀਦਾ ਹੈ। ਹੁਣ ਪੰਜਾਬ ਦੀ ਜਨਤਾ ਨੂੰ ਇਸ ਗੱਲ ਦੀ ਸਮਝ ਪੈ ਚੁੱਕੀ ਹੈ ਕਿ ਜੋ ਦਿੱਲੀ ਤੋਂ ਕੇਜਰੀਵਾਲ ਨੇ ਤਰ੍ਹਾਂ ਤਰ੍ਹਾਂ ਦੀਆਂ ਝੂਠੀਆਂ ਗਰੰਟੀਆਂ ਦੇ ਕੇ ਪੰਜਾਬ ਦੀ ਜਨਤਾ ਨੂੰ ਭਰਮਾ ਲਿਆ ਸੀ, ਹੁਣ ਪੰਜਾਬ ਦੀ ਜਨਤਾ ਲੋਕ ਸਭਾ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਚੰਗੀ ਤਰ੍ਹਾਂ ਸਬਕ ਸਿਖਾਉਣ ਲਈ ਬਹੁਤ ਕਾਹਲੀ ਬੈਠੀ ਹੈ। ਇਉਂ ਲੱਗਦਾ ਹੈ ਕਿ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੋਂ ਆਮ ਆਦਮੀ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ। ਉਹਨਾਂ ਇਹ ਵੀ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਬਸਪਾ ਦੀ ਸਰਕਾਰ ਚਾਰ ਵਾਰ ਬਣੀ ਹੈ। ਬਸਪਾ ਦੀ ਸਰਕਾਰ ਤੋਂ ਸਾਰੇ ਵਰਗ ਪੂਰੀ ਤਰ੍ਹਾਂ ਸੰਤੁਸ਼ਟ ਸਨ। ਜੇਕਰ ਕਾਨੂੰਨ ਦਾ ਰਾਜ ਚਾਹੀਦਾ ਹੈ ਤੇ ਸੰਵਿਧਾਨ ਨੂੰ ਬਚਾ ਕੇ ਸਹੀ ਢੰਗ ਨਾਲ ਲਾਗੂ ਕਰਨਾ ਹੈ ਤਾਂ ਪੰਜਾਬ ਵਾਸੀਆਂ ਅਤੇ ਦੇਸ਼ ਵਾਸੀਆਂ ਨੂੰ ਭੈਣ ਕੁਮਾਰੀ ਮਾਇਆਵਤੀ ਜੀ ਦੇ ਹੱਥ ਮਜ਼ਬੂਤ ਕਰਨੇ ਹੋਣਗੇ ਤਾਂ ਜੋ ਸਰਬੱਤ ਦੇ ਭਲੇ ਦੀ ਸਰਕਾਰ ਬਣ ਸਕੇ। ਇਸ ਸਮੇਂ ਸਤਿਗੁਰ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਨਿਰਮਲ ਸਿੰਘ ਮੱਟੂ ਜ਼ਿਲ੍ਹਾ ਖਜ਼ਾਨਚੀ, ਹਰਮੇਲ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਜਗਸੀਰ ਸਿੰਘ ਮਾਝੀ,ਡਾ ਭੀਮ‌ ਸਿੰਘ,ਸ੍ਰ ਜਗਜੀਤ ਇੰਦਰ ਸਿੰਘ,  ਜਥੇਦਾਰ ਦਰਸ਼ਨ ਸਿੰਘ ਹਲਕਾ ਪ੍ਰਧਾਨ ਸੰਗਰੂਰ, ਗੁਰਮੇਲ ਸਿੰਘ ਰੰਗੀਲਾ ਸੀਨੀਅਰ ਮੀਤ ਪ੍ਰਧਾਨ, ਜਗਸੀਰ ਸਿੰਘ ਮੀਤ ਪ੍ਰਧਾਨ, ਬਲਵੀਰ ਸਿੰਘ ਜਨਰਲ ਸੈਕਟਰੀ, ਚੰਨਣ ਸਿੰਘ ਹਲਕਾ ਖਜ਼ਾਨਚੀ, ਪ੍ਰਿਥੀ ਸਿੰਘ ਸ਼ਹਿਰੀ ਪ੍ਰਧਾਨ ਭਵਾਨੀਗੜ੍ਹ, ਜੋਗਿੰਦਰ ਸਿੰਘ ਸ਼ਹਿਰੀ ਮੀਤ ਪ੍ਰਧਾਨ, ਗੁਰਦੇਵ ਸਿੰਘ ਘਾਬਦਾਂ ਸੰਯੁਕਤ ਸਕੱਤਰ, ਜਗਸੀਰ ਸਿੰਘ ਯੂਥ ਆਗੂ, ਸੇਵਾ ਸਿੰਘ ਬੰਗਾਂਵਾਲੀ, ਬਿੰਦਰ ਸਿੰਘ ਘਾਬਦਾਂ, ਲਾਭ ਸਿੰਘ, ਪ੍ਰਕਾਸ਼ ਸਿੰਘ, ਨਛੱਤਰ ਸਿੰਘ, ਜੀਤ ਸਿੰਘ ਬਾਲੀਆਂ,ਮਿੱਠਾ ਸਿੰਘ ਆਦਿ ਆਗੂ ਮੌਜੂਦ ਸਨ।

Leave a Reply

Your email address will not be published.


*