ਬਹਿਰੀਨ ਵਾਲੀ ਬੀਬੀ, ਹਨੀ ਟਰੈਪ ਦੀ ਸਾਜ਼ਿਸ਼ ਅਤੇ ਚਾਵਲਾ ਦਾ ਕਾਂਡ: ਸ਼੍ਰੋਮਣੀ ਅਕਾਲੀ ਦਲ ‘ਚ ਵੱਡਾ ਸਿਆਸੀ ਧਮਾਕਾ
ਸ੍ਰੀ ਅਨੰਦਪੁਰ ਸਾਹਿਬ/ ਅੰਮ੍ਰਿਤਸਰ
(ਰਣਜੀਤ ਸਿੰਘ ਮਸੌਣ/ ਜੋਗਾ ਸਿੰਘ ਰਾਜਪੂਤ) –
ਪੰਜਾਬ ਦੀ ਰਾਜਨੀਤੀ ਅਤੇ ਧਾਰਮਿਕ ਹਲਕਿਆਂ ਵਿੱਚ ਇੱਕ ਅਜਿਹਾ ਭੂਚਾਲ ਆਇਆ ਹੈ, ਜਿਸ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਹਨ। ਚਰਚਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਦਾ ਫੋਨ ਐਵੇਂ ਹੀ ਗਾਇਬ ਜਾਂ ਖਰਾਬ ਨਹੀਂ ਹੋਇਆ, ਬਲਕਿ ਇਸ ਦੇ ਪਿੱਛੇ ਇੱਕ ਬਹੁਤ ਵੱਡਾ ਵਿਵਾਦ ਅਤੇ ਡੂੰਘੀ ਸਾਜ਼ਿਸ਼ ਛੁਪੀ ਹੋਈ ਹੈ।
ਚਾਵਲਾ ਕੇਸ, ਬਹਿਰੀਨ ਦੀ ਬੀਬੀ ਅਤੇ ਹਨੀ ਟਰੈਪ ਦਾ ਮਾਮਲਾ
ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆ ਰਹੀਆਂ ਖ਼ਬਰਾਂ ਮੁਤਾਬਿਕ, ਵਲਟੋਹਾ ਅਤੇ ਇੱਕ ਯੂਥ ਆਗੂ ਦੀਆਂ ਤਾਰਾਂ ਅਮਰਜੀਤ ਸਿੰਘ ਚਾਵਲਾ ਦੇ ਵਿਵਾਦਪੂਰਨ ਕੇਸ ਨਾਲ ਜੁੜਦੀਆਂ ਨਜ਼ਰ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਬਹਿਰੀਨ ਤੋਂ ਆਈ ਜਿਸ ਬੀਬੀ ਦਾ ਜ਼ਿਕਰ ਵਲਟੋਹਾ ਨੇ ਆਪਣੇ ਇੱਕ ਇੰਟਰਵਿਊ ਵਿੱਚ ਕੀਤਾ ਸੀ, ਉਹ ਮਾਮਲਾ ਅਸਲ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਹਨੀ ਟਰੈਪ ਵਿੱਚ ਫਸਾਉਣ ਦੀ ਇੱਕ ਵੱਡੀ ਯੋਜਨਾ ਦਾ ਹਿੱਸਾ ਸੀ। ਅੰਦਰੂਨੀ ਖ਼ਬਰਾਂ ਅਨੁਸਾਰ ਇਸ ਪੂਰੀ ਪਲੈਨਿੰਗ ਦੀ ਸਕ੍ਰਿਪਟ ਵਲਟੋਹਾ ਵੱਲੋਂ ਘੜੀ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਹਵਸ ਨੇ ਖਰਾਬ ਕੀਤੀ ਬਣੀ-ਬਣਾਈ ਖੇਡ!
ਹਾਲਾਂਕਿ, ਚਰਚਾ ਇਹ ਵੀ ਹੈ ਕਿ ਅਮਰਜੀਤ ਸਿੰਘ ਚਾਵਲਾ ਅਤੇ ਉਸ ਦੇ ਸਾਥੀਆਂ ਦੀ ਅਣਗਹਿਲੀ ਤੇ ਹਵਸ ਕਾਰਨ ਇਹ ਸਾਰੀ ਬਣੀ-ਬਣਾਈ ਖੇਡ ਵਿਗੜ ਗਈ। ਇਸ ਤੋਂ ਵੀ ਵੱਡਾ ਖੁਲਾਸਾ ਇਹ ਹੋਇਆ ਹੈ ਕਿ ਹੈੱਡ ਗ੍ਰੰਥੀ ਮਲਕੀਤ ਸਿੰਘ ‘ਤੇ ਬੀਬੀ ਨੂੰ ਗੁਪਤ ਅੰਗ ਦੀ ਅਸ਼ਲੀਲ ਤਸਵੀਰ ਭੇਜ ਕੇ ਉਸ ਦੀ ਪਸੰਦ-ਨਾਪਸੰਦ ਪੁੱਛਣ ਦੇ ਗੰਭੀਰ ਦੋਸ਼ ਲੱਗੇ ਹਨ, ਜਿਸ ਤੋਂ ਬਾਅਦ ਐਸ.ਜੀ.ਪੀ.ਸੀ. ਵਿੱਚ ਵੀ ਹੜਕੰਪ ਮਚ ਗਿਆ ਹੈ।
ਸਰੀ ਵਿੱਚ ਦੇਖਿਆ ਗਿਆ ਚਾਵਲਾ? ਕੈਨੇਡਾ ਖਿਸਕਣ ਦੀਆਂ ਚਰਚਾਵਾਂ
ਦੂਜੇ ਪਾਸੇ, ਰੇਪ ਕੇਸ ਵਿੱਚ ਘਿਰੇ ਅਮਰਜੀਤ ਸਿੰਘ ਚਾਵਲਾ ਦੇ ਪੰਜਾਬ ਛੱਡ ਕੇ ਵਿਦੇਸ਼ ਭੱਜਣ ਦੀਆਂ ਅਪੁਸ਼ਟ ਖ਼ਬਰਾਂ ਹਨ। ਚਰਚਾ ਹੈ ਕਿ ਚਾਵਲਾ ਕੈਨੇਡਾ ਦੇ ਸਰੀ (Surrey) ਵਿੱਚ ਮਾਝੇ ਦੇ ਇੱਕ ਪੱਤਰਕਾਰ ਅਤੇ ਹਰਪਾਲ ਨਾਂ ਦੇ ਸ਼ਖਸ ਨਾਲ ਦੇਖਿਆ ਗਿਆ ਹੈ। ਖ਼ਬਰਾਂ ਇਹ ਵੀ ਹਨ ਕਿ ਉਹ ਉੱਥੇ ਕਿਸੇ ਗੁਰਦੁਆਰਾ ਸਾਹਿਬ ਦੇ ਉਦਘਾਟਨੀ ਸਮਾਰੋਹ ਵਿੱਚ ਹਿੱਸਾ ਲੈਣ ਲਈ ਪੁੱਜਾ ਹੈ।
ਫਿਲਹਾਲ, ਇਨ੍ਹਾਂ ਸਾਰੇ ਸਨਸਨੀਖੇਜ਼ ਖੁਲਾਸਿਆਂ ਤੋਂ ਬਾਅਦ ਪੁਲਿਸ ਜਾਂਚ ਅਤੇ ਧਾਰਮਿਕ ਹਲਕਿਆਂ ਦੀ ਨਜ਼ਰ ਇਸ ਪੂਰੇ ਮਾਮਲੇ ‘ਤੇ ਟਿਕੀ ਹੋਈ ਹੈ ਅਤੇ ਆਉਣ ਵਾਲੇ ਦਿਨਾਂ ‘ਚ ਕਈ ਹੋਰ ਵੱਡੇ ਚਿਹਰਿਆਂ ਤੋਂ ਨਕਾਬ ਉੱਤਰਨ ਦੀ ਸੰਭਾਵਨਾ ਹੈ।