ਅੰਮ੍ਰਿਤਸਰ:::::::::::::::::::: ( ਰਣਜੀਤ ਸਿੰਘ ਮਸੌਣ/ਕੁਸ਼ਾਲ ਸ਼ਰਮਾਂ) ਪੰਜਾਬ ਸਰਕਾਰ ਵੱਲੋਂ ਸਿਹਤ, ਮੁੱਢਲਾ ਢਾਂਚਾ ਅਤੇ ਸਿੱਖਿਆ ਦੇ ਖੇਤਰ ਵਿੱਚ ਜਿਕਰਯੋਗ ਸੁਧਾਰ ਕੀਤੇ ਗਏ ਹਨ। ਸਰਕਾਰੀ ਹਸਪਤਾਲਾਂ ਵਿੱਚ ਹਰ ਤਰ੍ਹਾਂ ਦੇ ਟੈਸਟ, ਦਵਾਈ, ਇਲਾਜ ਦੀ ਸਹੂਲਤ ਵਿੱਚ ਚੋਖਾ ਸੁਧਾਰ ਹੋਇਆ ਹੈ, ਅਲਟਰਾਸਾਊਡ ਵਰਗੇ ਟੈਸਟ ਹੁਣ ਸਰਕਾਰੀ ਰੇਟਾਂ ਤੇ ਹੋਣਗੇ, ਐਕਸ-ਰੇ ਅਤੇ ਹੋਰ ਸਹੂਲਤਾਂ, ਦਵਾਈਆਂ ਵੀ ਹੁਣ ਸਰਕਾਰੀ ਹਸਪਤਾਲਾਂ ਤੋਂ ਮਿਲਣਗੀਆਂ।
ਇਹ ਪ੍ਰਗਟਾਵਾਂ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਖਲਚੀਆਂ, ਮੀਆਂਵਿੰਡ ਰਤਨਗੜ੍ਹ, ਨਾਗੋਕੇ ਸੜਕ ਦਾ ਨੀਂਹ ਪੱਥਰ ਰੱਖਣ ਮਗਰੋਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਹਨਾਂ ਕਿਹਾ ਕਿ ਕਰੀਬ 12 ਕਿੱਲੋਮੀਟਰ ਲੰਮੀ ਇਸ ਸੜਕ ਨੂੰ ਲਗਭਗ ਸਾਢੇ ਛੇ ਕਰੋੜ ਰੁਪਏ ਨਾਲ ਨੌ ਮਹੀਨੇ ਵਿੱਚ ਪੂਰਾ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਸੜਕ ਸੁਰੱਖਿਆਂ ਫੋਰਸ ਸੜਕਾਂ ਤੇ ਤੈਨਾਤ ਕਰ ਦਿੱਤੀ ਗਈ ਹੈ ਅਤੇ ਹੁਣ ਸੜਕ ਹਾਦਸਿਆਂ ਵਿੱਚ ਕੀਮਤੀ ਜਾਨਾਂ ਨੂੰ ਨਹੀਂ ਗਵਾਇਆ ਜਾਵੇਗਾ। ਇਹ ਉਪਰਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਰ ਵਰਗ ਦੇ ਲੋਕਾਂ ਦੀ ਸਹੂਲਤ ਲਈ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅੱਜ 92 ਪ੍ਰਤੀਸ਼ਤ ਘਰੇਲੂ ਬਿਜਲੀ ਖਪਤਕਾਰਾ ਦਾ ਬਿਜਲੀ ਬਿੱਲ ਜੀਰੋ ਆ ਰਿਹਾ ਹੈ, ਜੋ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਲਈ ਆਰਥਿਕ ਤੌਰ ਤੇ ਇੱਕ ਚੰਗਾ ਫ਼ੈਸਲਾ ਹੈ। ਸਰਕਾਰੀ ਸਕੂਲਾਂ ਵਿੱਚ ਵਾਈਫਾਈ ਦੀ ਸਹੂਲਤ, ਬੁਨਿਆਦੀ ਢਾਚੇ ਦਾ ਵਿਕਾਸ, ਕਲਾਸਰੂਮ ਦਾ ਨਿਰਮਾਣ, ਪਖਾਨੇ, ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾ ਲਈ ਟ੍ਰਾਸਪੋਰਟ ਦੀ ਸਹੂਲਤ, ਸਕੂਲਾਂ ਵਿੱਚ ਸੁਰੱਖਿਆਂ ਗਾਰਡ ਦੀ ਤੈਨਾਤੀ, ਕੈਂਪਸ ਮੈਨੇਜ਼ਰ, ਸਕੂਲ ਆਫ਼ ਐਮੀਨੈਂਸ, ਸਕੂਲਾਂ ਦੇ ਖੇਡ ਮੈਦਾਨਾਂ ਦਾ ਨਵੀਨੀਕਰਨ ਵਰਗੇ ਵੱਡੇ ਫ਼ੈਸਲੇ ਸਿੱਖਿਆ ਕ੍ਰਾਂਤੀ ਦੀ ਦਿਸ਼ਾ ਵਿੱਚ ਪੁੱਟੀਆਂ ਪੁਲਾਘਾ ਹਨ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਮਿਆਰੀ ਸਿਹਤ ਸਹੂਲਤਾ ਇਲਾਜ, ਦਵਾਈ ਤੇ ਟੈਸਟ ਮੁਫ਼ਤ ਮੁਹੱਈਆ ਕਰਵਾ ਰਹੇ ਹਨ। ਸਾਡੇ ਹਲਕੇ ਵਿੱਚ 10 ਆਮ ਆਦਮੀ ਕਲੀਨਿਕ ਸਫ਼ਲਤਾਪੂਰਵਕ ਚੱਲ ਰਹੇ ਹਨ।
Leave a Reply