ਭੀਖੀ:::::::::::::::::( ਕਮਲ ਜਿੰਦਲ ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਭੀਖੀ ਦੀ ਮੀਟਿੰਗ ਸਤੀ ਮਾਤਾ ਮੰਦਿਰ ਵਿਖੇ ਪ੍ਰਧਾਨ ਸਤਵੰਤ ਸਿੰਘ ਮੋਹਰ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਜਿਲ੍ਹਾ ਪ੍ਰਧਾਨ ਸਤਪਾਲ ਰਿਸ਼ੀ ਨੇ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਪਿੰਡਾਂ ਵਿੱਚ ਪ੍ਰੈਕਟਿਸ ਕਰਦੇ ਡਾਕਟਰਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਸਰਕਾਰ ਨੇ ਵੋਟਾਂ ਸਮੇਂ ਸਾਡੀਆਂ ਮੰਗਾਂ ਪ੍ਰਤੀ ਵਾਅਦਾ ਕੀਤਾ ਸੀ ਤੁਹਾਡੀਆਂ ਮੰਗਾਂ ਪਹਿਲ ਦੇ ਅਧਾਰ ਤੇ ਹੱਲ ਕੀਤੀਆਂ ਜਾਣਗੀਆਂ। ਉਨਾਂ ਮੰਗ ਕਰਦਿਆਂ ਕਿਹਾ ਕਿ ਸਾਡਾ ਮਸਲਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ। ਨਾਲ ਹੀ ਉਨਾਂ ਸੰਯੁਕਤ ਮੋਰਚੇ ਵਲੋਂ 16 ਤਰੀਕ ਨੂੰ ਭਾਰਤ ਬੰਦ ਦੇ ਸੱਦੇ ਦਾ ਜਥੇਬੰਦੀ ਵਲੋਂ ਪੂਰਨ ਤੌਰ ਤੇ ਹਮਾਇਤ ਦੇਣ ਦਾ ਐਲਾਨ ਕੀਤਾ। ਮੀਟਿੰਗ ਵਿੱਚ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਜਿਲ੍ਹਾ ਪ੍ਰੈਸ ਸਕੱਤਰ ਜਸਵੀਰ ਗੁੜਥੜੀ, ਚੇਅਰਮੈਨ ਗੋਰਾ ਲਾਲ, ਸੈਕਟਰੀ ਪਾਲ ਸਿੰਘ ਦਲੇਲਵਾਲਾ, ਪ੍ਰੈਸ ਸਕੱਤਰ ਜਸਵੰਤ ਸਿੰਘ ਮੁਲੇਵਾਲਾ, ਮਨਜੀਤ ਅਤਲਾ ਖਜਾਨਚੀ, ਬਿੰਦਰ ਮੱਤੀ, ਦਰਸ਼ਨ ਧਲੇਵਾਂ, ਰਾਮ ਲਾਲ, ਰਾਮਪਾਲ ਢੈਪਈ, ਜਸਵੰਤ ਕੋਟੜਾ, ਜੁਗਰਾਜ ਢੈਪਈ, ਕਰਮ ਸਿੰਘ, ਲੱਖਾ ਸਿੰਘ, ਲਵਪ੍ਰੀਤ ਸਕਸੈਨਾ, ਸੁਖਵੀਰ ਸਿੰਘ ਦਲੇਲਵਾਲਾ, ਬਿੰਦਰ ਬੀਰ, ਅੰਮ੍ਰਿਤਪਾਲ ਸਿੰਘ ਗੁੜਥੜੀ, ਦਰਸ਼ਨ ਸਿੰਘ ਆਦਿ ਹਾਜਰ ਸਨ।
Leave a Reply