ਰਾਸ਼ਟਰੀ ਇੰਟਰਨੈਟ ਦੋਸਤ ਦਿਵਸ* 

ਅੱਜਕੱਲ ਸੋਸ਼ਲ ਮੀਡੀਆ ਦਾ ਯੁੱਗ ਹੈ ਅੱਜ ਕੱਲ ਕੋਈ ਵੀ ਵਿਅਕਤੀ ਅਜਿਹਾ ਨਹੀਂ ਹੈ ਜਿਸਦਾ ਕਿਸੇ ਵੀ ਸੋਸ਼ਲ ਮੀਡੀਆ ਪਲੈਟਫਾਰਮ ਤੇ ਅਕਾਊਂਟ ਨਾ ਹੋਵੇ। ਜੇਕਰ ਅਕਾਊਂਟ ਹੋਵੇਗਾ ਤਾਂ ਆਨਲਾਈਨ ਦੋਸਤ ਵੀ ਹੋਣਗੇ। ਆਨਲਾਈਨ ਦੋਸਤੋ ਉਹ ਹੁੰਦੇ ਹਨ ਜਿੰਨਾਂ ਨੂੰ ਅਸੀਂ ਵਾਸਤਵਿਕ ਰੂਪ ਵਿੱਚ ਨਹੀਂ ਮਿਲਦੇ ਪਰ ਜਿਨਾਂ ਨਾਲ ਅਸੀਂ ਆਪਣੇ ਵਿਚਾਰ ਆਨਲਾਈਨ ਸਾਂਝਾ ਕਰ ਸਕਦੇ ਹਾਂ। ਅੱਜ ਕੱਲ ਆਨਲਾਈਨ ਦੋਸਤੀ ਦਾ ਰੁਝਾਨ ਬਹੁਤ ਹੀ ਜਿਆਦਾ ਵੱਧ ਗਿਆ ਹੈ।
ਰਾਸ਼ਟਰੀ ਇੰਟਰਨੈਟ ਦੋਸਤ ਦਿਵਸ ਹਰ ਸਾਲ 13 ਫਰਵਰੀ ਨੂੰ ਮਨਾਇਆ ਜਾਂਦਾ ਹੈ। ਆਨਲਾਈਨ ਦੋਸਤੀ ਦੁਨੀਆਂ ਭਰ ਦੇ ਲੋਕਾਂ ਨਾਲ ਗੱਲਬਾਤ ਕਰਨ ਦਾ ਇੱਕ ਮਹੱਤਵਪੂਰਨ ਸਾਧਨ ਬਣ ਗਈ ਹੈ। ਇੰਟਰਨੈਟ ਤੇ ਦੋਸਤ ਬਣਾਉਣ ਦੇ ਬਹੁਤ ਸਾਰੇ ਆਨਲਾਈਨ ਸਾਧਨ ਹਨ, ਜਿਵੇਂ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ, ਟੈਲੀਗਰਾਮ ਆਦਿ। ਅੱਜ ਕਿੰਨੇ ਹੀ ਲੋਕ ਇਹਨਾਂ ਸਾਧਨਾਂ ਦੀ ਵਰਤੋਂ ਕਰਕੇ ਆਪਣੇ ਇੰਟਰਨੈਟ ਦੋਸਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹਨ।
ਰਾਸ਼ਟਰੀ ਇੰਟਰਨੈਟ ਦੋਸਤ ਦਿਵਸ ਆਨਲਾਈਨ ਦੋਸਤੀ ਦੇ ਮਹੱਤਵ ਬਾਰੇ ਦੱਸਦਾ ਹੈ। ਆਨਲਾਈਨ ਰਿਸ਼ਤੇ ਵੀ ਵਿਅਕਤੀਗਤ ਰਿਸ਼ਤਿਆਂ ਵਾਂਗ ਹੀ ਮਹੱਤਵਪੂਰਨ ਹੁੰਦੇ ਹਨ। ਇਹ ਰਿਸ਼ਤੇ ਉਦੋਂ ਤੱਕ ਰਹਿੰਦੇ ਹਨ ਜਦ ਤੱਕ ਆਨਲਾਈਨ ਦੋਸਤੀ ਆਫਲਾਈਨ ਦੋਸਤੀ ਵਿੱਚ ਨਹੀਂ ਬਦਲ ਜਾਂਦੀ। ਲੋਕ ਆਮ ਤੌਰ ਤੇ ਸਾਂਝੀਆਂ ਰੁਚੀਆਂ ਦੇ ਆਧਾਰ ਤੇ ਇੱਕ ਦੂਜੇ ਨਾਲ ਆਨਲਾਈਨ ਗੱਲਬਾਤ ਕਰਨਾ ਸ਼ੁਰੂ ਕਰਦੇ ਹਨ। ਕਈ ਵਾਰ ਆਨਲਾਈਨ ਦੋਸਤੀ ਕੁਝ ਸਮੇਂ ਲਈ ਹੀ ਰਹਿੰਦੀ ਹੈ ਜਦੋਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਵਿੱਚ ਕੁਝ ਵੀ ਇੱਕੋ ਜਿਹਾ ਸਾਂਝਾ ਨਹੀਂ ਪਰ ਕਈ ਵਾਰ ਇਹ ਦੋਸਤੀ ਕਾਫੀ ਲੰਬੇ ਸਮੇਂ ਤੱਕ ਚਲਦੀ ਰਹਿੰਦੀ ਹੈ। ਇੰਟਰਨੈਟ ਦੋਸਤੀ ਰਾਹੀਂ ਆਨਲਾਈਨ ਜੁੜੇ ਰਹਿਣ ਨਾਲ ਲੋਕਾਂ ਨੂੰ ਉਹਨਾਂ ਦੋਸਤਾਂ ਨਾਲ ਸੰਪਰਕ ਬਣਾਈ ਰੱਖਣ ਦੀ ਇਜਾਜ਼ਤ ਮਿਲਦੀ ਹੈ, ਜਿਨਾਂ ਨੂੰ ਅਕਸਰ ਉਹ ਦੇਖ ਨਹੀਂ ਸਕਦੇ।
ਨੈਸ਼ਨਲ ਇੰਟਰਨੈਟ ਦੋਸਤ ਦਿਵਸ ਬਾਰੇ ਕੁਝ ਰੋਚਕ ਤੱਥ
1. ਇੰਟਰਨੈਟ ਦੀ ਸ਼ੁਰੂਆਤ (1969): ਪਹਿਲਾਂ ਇੰਟਰਨੈਟ ਕਨੈਕਸ਼ਨ ਐਡਵਾਂਸ ਰਿਸਰਚ ਪ੍ਰੋਜੈਕਟ ਏਜੰਸੀ ਨੈੱਟਵਰਕ ਦੁਆਰਾ ਬਣਾਇਆ ਗਿਆ ਜੋ ਕਿ ਆਨਲਾਈਨ ਸੰਚਾਰ ਦੀ ਨੀਂਹ ਰੱਖਦਾ ਹੈ।
2. ਬੁਲੇਟੀਨ ਬੋਰਡ (1980): ਇੰਟਰਨੈਟ ਬੁਲੇਟ ਇਨ ਬੋਰਡ ਸਿਸਟਮ ਵਿਕਸਿਤ ਕੀਤੇ ਗਏ ਜਿਸ ਨਾਲ ਡਿਜੀਟਲ ਦੋਸਤੀ ਦੀ ਸ਼ੁਰੂਆਤ ਹੋਈ।
3. ਆਈ.ਆਰ.ਸੀ. ਅਤੇ ਚੈਟ ਰੂਮ (1990): ਇੰਟਰਨੈਟ ਰਿਲੇਅ ਚੈਟ ਅਤੇ ਬਾਅਦ ਵਿੱਚ ਚੈਟ ਰੂਮਾਂ ਰਾਹੀਂ ਸ਼ੁਰੂਆਤੀ ਆਨਲਾਈਨ ਭਾਈਚਾਰੇ ਦਾ ਵਿਕਾਸ ਸੰਭਵ ਹੋਇਆ।
4. ਫੇਸਬੁੱਕ ਦੀ ਸ਼ੁਰੂਆਤ (2004): ਫੇਸਬੁੱਕ ਦੀ ਸ਼ੁਰੂਆਤ 2004 ਵਿੱਚ ਹੋਈ। ਇਸ ਨੇ ਆਨਲਾਈਨ ਸੋਸ਼ਲ ਨੈਟਵਰਕਿੰਗ ਅਤੇ ਦੋਸਤੀ ਦੇ ਰੂਪ ਨੂੰ ਹਮੇਸ਼ਾ ਲਈ ਬਦਲ ਕੇ ਰੱਖ ਦਿੱਤਾ।
5. ਸੋਸ਼ਲ ਮੀਡੀਆ ਵਿੱਚ ਵਾਧਾ (2010): ਇੰਸਟਾਗ੍ਰਾਮ, ਸਨੈਪਚੈਟ ਅਤੇ ਟਵਿੱਟਰ ਵਰਗੇ ਪਲੇਟਫਾਰਮਾਂ ਰਾਹੀਂ ਆਨਲਾਈਨ ਭਾਈਚਾਰੇ ਦੇ ਦਾਇਰੇ ਨੂੰ ਪਹਿਲਾਂ ਨਾਲੋਂ ਹੋਰ ਵੀ ਵਧਾ ਦਿੱਤਾ।
6. ਰਾਸ਼ਟਰੀ ਇੰਟਰਨੈਟ ਦੋਸਤ ਦਿਵਸ (2016): ਆਨਲਾਈਨ ਬਣਾਈਆਂ ਦੋਸਤੀਆਂ ਦੀ ਮਹੱਤਤਾ ਨੂੰ ਮਾਨਤਾ ਦਿੰਦੇ ਹੋਏ ਪਹਿਲਾ ਰਾਸ਼ਟਰੀ ਇੰਟਰਨੈਟ ਦੋਸਤ ਦਿਵਸ ਮਨਾਇਆ ਗਿਆ।
ਫੋਰਬਨ ਦੇ ਅਨੁਸਾਰ 2023 ਵਿੱਚ ਦੁਨੀਆ ਭਰ ਵਿੱਚ ਪੰਜ ਬਿਲੀਅਨ ਤੋਂ ਵੱਧ ਸੋਸ਼ਲ ਮੀਡੀਆ ਯੂਜ਼ਰ ਹਨ। ਸੰਯੁਕਤ ਰਾਜ ਅਮਰੀਕਾ ਵਿੱਚ 2003 ਦੇ ਸਭ ਤੋਂ ਪ੍ਰਸਿੱਧ ਸੋਸ਼ਲ ਨੈਟਵਰਕਿੰਗ ਪਲੇਟਫਾਰਮ ਹਨ:
1. ਫੇਸਬੁੱਕ- 3 ਬਿਲੀਅਨ ਯੂਜ਼ਰਜ਼
2. ਯੂਟਿਊਬ- 2.5 ਬਿਲੀਅਨ ਯੂਜ਼ਰਜ਼
3. ਵੱਟਸਐਪ- 2 ਬਿਲੀਅਨ ਯੂਜ਼ਰਜ਼
4. ਇੰਸਟਾਗ੍ਰਾਮ- 2 ਬਿਲੀਅਨ ਯੂਜ਼ਰਜ਼
5. ਟੈਲੀਗਰਾਮ- 750 ਮਿਲੀਅਨ ਯੂਜ਼ਰਜ਼
[2/12, 16:29] Vijay Mamta: ਮਮਤਾ ਰਾਣੀ
ਕੰਪਿਊਟਰ ਫੈਕਲਟੀ
ਸ.ਸ.ਸ. ਸਕੂਲ, ਭਾਦੜਾ

Leave a Reply

Your email address will not be published.


*