10 ਫ਼ਰਵਰੀ ਤੋਂ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੇ ਕਾਰਡ ਬਣਾਉਣ ਲਈ ਲਗਾਏ ਜਾਣਗੇ ਵਿਸ਼ੇਸ਼ ਕੈਂਪ

ਅੰਮ੍ਰਿਤਸਰ  ( ਰਣਜੀਤ ਸਿੰਘ ਮਸੌਣ/ਕੁਸ਼ਾਲ ਸ਼ਰਮਾਂ)10 ਫ਼ਰਵਰੀ ਤੋਂ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੇ ਕਾਰਡ (ਯੂ.ਡੀ.ਆਈ.ਡੀ. ਕਾਰਡ) ਬਣਾਉਣ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਉਨਾਂ ਦੇ ਘਰ ਤੱਕ ਪਹੁੰਚ ਕਰ ਰਹੀ ਹੈ ਤਾਂ ਜੋ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਦਫ਼ਤਰਾਂ ਦੇ ਚੱਕਰ ਨਾ ਮਾਰਨੇ ਪੈਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਕੈਂਪ ਕਮਿਊਨਿਟੀ ਹੈਲਥ ਸੈਂਟਰ ਵਿੱਚ ਲਗਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਯੂ.ਡੀ.ਆਈ.ਡੀ. ਕਾਰਡ ਬਣਾਉਣ ਲਈ ਦਿਵਿਯਾਂਗ ਵਿਅਕਤੀਆਂ ਦੀ ਉਸੇ ਸਮੇਂ ਹੀ ਡਾਕਟਰੀ ਮੁਆਇਨਾ ਕਰੇਗੀ ਅਤੇ ਰਾਸ਼ਟਰੀ ਪੱਧਰ ਤੇ ਦਿਵਿਯਾਂਗ ਵਿਅਕਤੀਆਂ ਦੀ ਇੱਕੋ-ਇੱਕ ਪਹਿਚਾਣ ਯੂ.ਡੀ.ਆਈ.ਡੀ. ਕਾਰਡ ਹੁੰਦੀ ਹੈ। ਉਨਾਂ ਦੱਸਿਆਂ ਕਿ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਬਹੁਤ ਜੋਰਾਂ ਸ਼ੋਰਾਂ ਨਾਲ ਯੂ.ਡੀ.ਆਈ.ਡੀ. ਕਾਰਡ ਬਣਾਉਣ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਸਮਾਜਿਕ ਸੁਰੱਖਿਆਂ ਅਫ਼ਸਰ ਮੈਡਮ ਕਿਰਤਪ੍ਰੀਤ ਕੌਰ ਨੇ ਦੱਸਿਆਂ ਕਿ 10 ਫ਼ਰਵਰੀ ਨੂੰ ਹੱਡੀਆਂ (ਓਰਥੋ) ਦੇ ਦਿਵਿਆਂਗ ਵਿਅਕਤੀਆਂ ਲਈ ਸੀ.ਐਚ.ਸੀ ਤਰੱਸਿੱਕਾ, 13 ਫ਼ਰਵਰੀ ਨੂੰ ਸੀ.ਐਚ.ਸੀ. ਮਾਨਾਂਵਾਲਾ, 15 ਫ਼ਰਵਰੀ ਨੂੰ ਈ.ਐਨ.ਟੀ. ਦਿਵਿਆਂਗਾਂ ਲਈ ਸੀ.ਐਚ.ਸੀ. ਲੋਪੋਕੇ, 17 ਫ਼ਰਵਰੀ ਨੂੰ ਸੀ.ਐਚ.ਸੀ. ਤਰਸਿੱਕਾ, 20 ਫ਼ਰਵਰੀ ਨੂੰ ਹੱਡੀਆਂ (ਓਰਥੋ) ਦੇ ਦਿਵਿਆਂਗਾਂ ਲਈ ਸੀ.ਐਚ.ਸੀ. ਵੇਰਕਾ, 22 ਫ਼ਰਵਰੀ ਨੂੰ ਈ.ਐਨ.ਟੀ. ਦੇ ਦਿਵਿਆਂਗਾਂ ਲਈ ਸੀ.ਐਚ.ਸੀ. ਰਮਦਾਸ, 27 ਫ਼ਰਵਰੀ ਨੂੰ ਹੱਡੀਆਂ (ਓਰਥੋ) ਦੇ ਦਿਵਿਆਂਗਾਂ ਲਈ ਸੀ.ਐਚ.ਸੀ. ਥਰੀਏਵਾਲ ਅਤੇ 29 ਫ਼ਰਵਰੀ ਨੂੰ ਈ.ਐਨ.ਟੀ. ਦੇ ਦਿਵਿਆਂਗਾਂ ਲਈ ਸੀ.ਐਚ.ਸੀ. ਮਾਨਾਂਵਾਲਾ ਵਿਖੇ ਕੈਂਪ ਲਗਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਨਵੇਂ ਯੂ.ਡੀ.ਆਈ.ਡੀ. ਕਾਰਡ ਬਣਾਉਣ ਲਈ ਡੀਜੀਟਾਈਜ਼ਡ ਕਰਵਾਉਣ ਅਤੇ ਜਿਹੜੇ ਲਾਭਪਾਤਰੀਆਂ ਨੇ ਯੂ.ਡੀ.ਆਈ.ਡੀ. ਕਾਰਡ ਅਪਲਾਈ ਕੀਤੇ ਹੋੲੋ ਹਨ, ਉਹ ਇਨਾਂ ਕੈਂਪਾਂ ਵਿੱਚ ਉਸਦੀ ਪਰਚੀ, ਆਧਾਰ ਕਾਰਡ ਲੈ ਕੇ ਆਉਣ ਤਾਂ ਜੋ ਉਨਾਂ ਦੇ ਯੂ.ਡੀ.ਆਈ.ਡੀ. ਕਾਰਡ ਬਣਾਏ ਜਾ ਸਕਣ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin