October 5, 2026

Justice News

ਅਵਾਮ ਦੀ ਆਵਾਜ਼

ਸਿਟੀ ਸਰਕਲ ਮਾਲ ਮੰਡੀ ਵਿਖੇ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਰੋਸ ਧਰਨਾ,ਵਿਜੀਲੈਂਸ ਵੱਲੋਂ ਬਿਜਲੀ ਅਧਿਕਾਰੀਆਂ ‘ਤੇ ਦਰਜ ਪਰਚਾ ਰੱਦ ਕਰਨ ਦੀ ਮੰਗ; ਤਿੱਖੇ ਸੰਘਰਸ਼ ਦੀ ਚੇਤਾਵਨੀ

 

ਅੰਮ੍ਰਿਤਸਰ,
(ਰਣਜੀਤ ਸਿੰਘ ਮਸੌਣ/ ਜੋਗਾ ਸਿੰਘ ਰਾਜਪੂਤ)-
 ਸਿਟੀ ਸਰਕਲ ਮਾਲ ਮੰਡੀ ਵਿਖੇ ‘ਜੁਆਇੰਟ ਐਕਸ਼ਨ ਕਮੇਟੀ’ ਵੱਲੋਂ ਵਿਜੀਲੈਂਸ ਬਿਊਰੋ ਖ਼ਿਲਾਫ਼ ਇੱਕ ਰੋਸ ਧਰਨਾ ਦਿੱਤਾ ਗਿਆ। ਇਹ ਧਰਨਾ ਬੀਤੇ ਦਿਨੀਂ (30 ਸਤੰਬਰ) ਵਿਜੀਲੈਂਸ ਵੱਲੋਂ ਵਧੀਕ ਨਿਗਰਾਨ ਇੰਜੀਨੀਅਰ (ਸਿਵਲ ਲਾਈਨ) ਮਨਦੀਪ ਸਿੰਘ ਬਮਰਾ ਅਤੇ ਐਡੀਸ਼ਨਲ ਐੱਸ.ਡੀ.ਓ. ਦੀਪਇੰਦਰ ਸਿੰਘ ‘ਤੇ ਦਰਜ ਕੀਤੇ ਪਰਚੇ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਰੋਸ ਵਿਚਕਾਰ ਲਗਾਇਆ ਗਿਆ।

 

ਅੱਠ ਸਾਲ ਪੁਰਾਣਾ ਬਦਲਾਖੋਰੀ ਦਾ ਕੇਸ:

 

ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੱਸਿਆ ਕਿ ਇਹ ਪਰਚਾ ਬਿਲਕੁਲ ਨਜਾਇਜ਼ ਹੈ। ਇਹ ਅੱਠ ਸਾਲ ਪੁਰਾਣਾ ਮਾਮਲਾ ਹੈ, ਜਿੱਥੇ ਸਾਲ 2018 ਵਿੱਚ ਸ਼ਿਕਾਇਤਕਰਤਾ ਨੂੰ ਬਿਜਲੀ ਚੋਰੀ ਕਰਦਿਆਂ ਫੜਿਆ ਗਿਆ ਸੀ। ਬਿਜਲੀ ਚੋਰੀ ਦੇ ਇਸੇ ਮਾਮਲੇ ਦਾ ਬਦਲਾ ਲੈਣ ਲਈ ਉਸ ਨੇ ਸਿਆਸੀ ਪਹੁੰਚ ਰਾਹੀਂ ਝੂਠੀ ਕਹਾਣੀ ਬਣਾ ਕੇ ਇਹ ਪਰਚਾ ਦਰਜ ਕਰਵਾਇਆ ਹੈ। ਆਗੂਆਂ ਨੇ ਖ਼ੁਲਾਸਾ ਕੀਤਾ ਕਿ ਸ਼ਿਕਾਇਤਕਰਤਾ ਨੂੰ ਪਹਿਲਾਂ ਵੀ ਤਿੰਨ ਵਾਰ ਬਿਜਲੀ ਚੋਰੀ ਕਰਦਿਆਂ ਫੜਿਆ ਜਾ ਚੁੱਕਾ ਹੈ।

 

ਪਾਵਰਕੌਮ ਪਹਿਲਾਂ ਹੀ ਦੇ ਚੁੱਕਾ ਹੈ ਕਲੀਨ ਚਿੱਟ:

 

ਆਗੂਆਂ ਨੇ ਕਿਹਾ ਕਿ ਵਧੀਕ ਨਿਗਰਾਨ ਇੰਜੀਨੀਅਰ ਮਨਦੀਪ ਸਿੰਘ ਬਮਰਾ ਅਤੇ ਐਡੀਸ਼ਨਲ ਐੱਸ.ਡੀ.ਓ. ਦੀਪਇੰਦਰ ਸਿੰਘ ਬਿਲਕੁਲ ਨਿਰਦੋਸ਼ ਹਨ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ (PSPCL) ਵੱਲੋਂ ਕੀਤੀ ਗਈ ਜਾਂਚ ਵਿੱਚ ਉਨ੍ਹਾਂ ਨੂੰ ਪਹਿਲਾਂ ਹੀ ਬੇਦੋਸ਼ੇ ਸਾਬਤ ਕੀਤਾ ਜਾ ਚੁੱਕਾ ਹੈ। ਉਹ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾ ਰਹੇ ਸਨ, ਪਰ ਅੱਜ ਉਨ੍ਹਾਂ ਨੂੰ ਇਸੇ ਇਮਾਨਦਾਰੀ ਦਾ ਖ਼ਾਮਿਆਜ਼ਾ ਭੁਗਤਣਾ ਪੈ ਰਿਹਾ ਹੈ।

 

ਮੁੱਖ ਮੰਤਰੀ ਅਤੇ ਡੀ.ਜੀ.ਪੀ. ਵਿਜੀਲੈਂਸ ਤੋਂ ਦਖ਼ਲ ਦੀ ਮੰਗ:

 

ਜੁਆਇੰਟ ਐਕਸ਼ਨ ਕਮੇਟੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ. (ਚੀਫ਼ ਵਿਜੀਲੈਂਸ ਬਿਊਰੋ, ਪੰਜਾਬ) ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿੱਚ ਤੁਰੰਤ ਖ਼ੁਦ ਦਖ਼ਲ ਦੇ ਕੇ ਨਜਾਇਜ਼ ਪਰਚੇ ਰੱਦ ਕਰਵਾਉਣ, ਨਹੀਂ ਤਾਂ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਇਮਾਨਦਾਰੀ ਨਾਲ ਡਿਊਟੀ ਕਰਨ ਤੋਂ ਡਰੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਹ ਪਰਚੇ ਜਲਦ ਰੱਦ ਨਾ ਕੀਤੇ ਗਏ ਤਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

 

ਇਹ ਪ੍ਰਮੁੱਖ ਆਗੂ ਤੇ ਅਧਿਕਾਰੀ ਰਹੇ ਹਾਜ਼ਰ:

 

ਇਸ ਮੌਕੇ ਮਦਨ ਲਾਲ ਸ਼ਰਮਾ, ਗੁਰਪ੍ਰੀਤ ਸਿੰਘ ਜੱਸਲ, ਰਜਿੰਦਰ ਦੱਤਾ, ਕੁਲਵਿੰਦਰ ਸਿੰਘ, ਰਣਜੀਤ ਸਿੰਘ, ਸਕੱਤਰ ਸਿੰਘ ਮਾਹਲ, ਇੰਜੀ. ਇਕਬਾਲ ਸਿੰਘ, ਇੰਜੀ. ਹਰਦੀਪ ਸਿੰਘ ਸੇਖੋਂ, ਇੰਜੀ. ਸਿਮਰਪਾਲ ਸਿੰਘ ਸੈਣੀ, ਉਪ ਮੁੱਖ ਇੰਜੀ. ਅਜੀਤਪਾਲ ਸਿੰਘ ਮੁਲਤਾਨੀ, ਇੰਜੀ. ਮਨਿੰਦਰ ਸਿੰਘ, ਜੇ.ਈ. ਹਰਦੀਪ ਸਿੰਘ, ਜੇ.ਈ. ਰਣਜੀਤ ਸਿੰਘ ਵਰਿਆਮ, ਇੰਜੀ. ਅਮਿਤ ਦੀਪਕ, ਜਗਦੀਸ਼ ਭਾਰਦਵਾਜ, ਇੰਜੀ. ਰਣਬੀਰ ਸਿੰਘ, ਜੇ.ਈ. ਕੁਲਜੀਤ ਸਿੰਘ, ਹਰਿੰਦਰ ਪਾਲ ਸਿੰਘ, ਜੇ.ਈ. ਗੋਪਾਲ ਮੋਹਨ, ਰਜੀਵ ਕੁਮਾਰ, ਜੇ.ਈ. ਗੁਰਪ੍ਰੀਤ ਸਿੰਘ (ਮਾਲ ਮੰਡੀ), ਅਮਰਜੀਤ ਸਿੰਘ, ਬਲਵਿੰਦਰ ਸਿੰਘ, ਮੁਨੀਸ਼ ਕੁਮਾਰ, ਮਨਪ੍ਰੀਤ ਸਿੰਘ, ਰਜਿੰਦਰ ਸਿੰਘ ਜੱਸਲ, ਯਾਦਵਿੰਦਰ ਸਿੰਘ, ਇੰਜੀ. ਸੁਧੀਰ ਚੌਧਰੀ ਸਮੇਤ ਵੱਡੀ ਗਿਣਤੀ ਵਿੱਚ ਬਿਜਲੀ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।

Leave a Reply

Your email address will not be published. Required fields are marked *

You may have missed

Copyright © All rights reserved. | Newsphere by AF themes.