ਖੇਡਾਂ ਵਤਨ ਪੰਜਾਬ ਦੀਆਂ 2026-ਰਾਜ ਪੱਧਰੀ ਖੇਡਾਂ ਦੇ ਛੇਵੇਂ ਦਿਨ ਫਸਵੇਂ ਮੁਕਾਬਲੇ ਹੋਏ
ਲੁਧਿਆਣਾ
( ਜਸਟਿਸ ਨਿਊਜ਼ )
ਪੰਜਾਬ ਸਰਕਾਰ ਵੱਲੋਂ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਖੇਡ ਵਿਭਾਗ ਦੁਆਰਾ ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਰਾਜ ਪੱਧਰੀ ਖੇਡਾਂ ਦੇ ਤੀਜੇ ਫੇਜ਼ ਦਾ ਅਗਾਜ ਮਿਤੀ 17 ਨਵੰਬਰ 2026 ਤੋਂ ਅਕਤੂਬਰ ਤੋਂ ਪੰਜਾਬ ਦੇ ਵੱਖ ਵੱਖ 9 ਜਿਲ੍ਹਿਆਂ ਵਿੱਚ ਹੋ ਚੁੱਕਾ ਹੈ। ਐਥਲੈਟਿਕਸ (ਏਜ ਗਰੁੱਪ ਅੰ14,17,21,21-30,31-40,41-50, 51-60,61-70 ਅਤੇ 70 ਤੋਂ ਉਪਰ) ਅਤੇ ਫੈਨਸਿੰਗ (ਏਜ ਗਰੁੱਪ ਅੰ 14, 17, 21, 21-30 ਅਤੇ 31-40) ਲੜਕੇ । ਲੜਕੀਆਂ, ਮੇਲ। ਫੀਮੇਲ ਜਿਲ੍ਹਾ ਲੁਧਿਆਣਾ ਵਿਖੇ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ ਦੀ ਯੋਗ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਹਨ।
ਰਾਜ ਪੱਧਰੀ ਖੇਡਾਂ ਐਥਲੈਟਿਕਸ ਅਤੇ ਫੈਨਸਿੰਗ ਦੇ ਛੇਵੇਂ ਦਿਨ ਦੇ ਨਤੀਜੇ ਹੇਠ ਲਿਖੇ ਅਨੁਸਾਰ ਹਨ:-
1 ਐਥਲੈਟਿਕਸ – ਗੁਰੂ ਨਾਨਕ ਸਟੇਡੀਅਮ ਵਿਖੇ ਹੋਏ ਐਥਲੈਟਿਕ ਖੇਡ ਦੇ ਰਾਜ ਪੱਧਰੀ ਮੁਕਾਬਲਿਆਂ ਦੇ 41-50 ਮੈਨ ਗਰੁੱਪ ਦੇ 400 ਮੀਟਰ ਈਵੈਂਟ ਵਿੱਚ –ਬਿਕਰਮਜੀਤ ਸਿੰਘ (ਅੰਮ੍ਰਿਤਸਰ) ਨੇ ਪਹਿਲਾ, ਸਰਬਜੀਤ ਸਿੰਘ (ਤਰਨਤਾਰਨ) ਨੇ ਦੂਜਾ ਅਤੇ ਜਸਵੀਰ ਸਿੰਘ (ਮਾਨਸਾ) ਨੇ ਤੀਜਾ ਸਥਾਨ; 800 ਮੀਟਰ ਵਿੱਚ – ਬਲਕਾਰ ਸਿੰਘ (ਸੰਗਰੂਰ) ਨੇ ਪਹਿਲਾ, ਬਲਜਿੰਦਰ ਸਿੰਘ (ਬਰਨਾਲਾ) ਨੇ ਦੂਜਾ ਅਤੇ ਸੁਰਿੰਦਰ ਸਿੰਘ (ਬਰਨਾਲਾ) ਨੇ ਤੀਜਾ ਸਥਾਨ; ਲੰਮੀ ਛਾਲ ਵਿੱਚ – ਸੁਖਵੀਰ ਸਿੰਘ (ਪਟਿਆਲਾ) ਨੇ ਪਹਿਲਾ, ਗੁਰਇਕਬਾਲ ਸਿੰਘ (ਲੁਧਿਆਣਾ) ਨੇ ਦੂਜਾ ਅਤੇ ਰਾਧੇ ਸ਼ਾਮ (ਫਾਜਿਲਕਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
41-50 ਵੂਮੈਨ ਗਰੁੱਪ ਦੇ 400 ਮੀਟਰ ਵਿੱਚ –ਗੁਰਜੀਤ ਕੌਰ (ਐਸ ਏ ਐਸ ਨਗਰ) ਨੇ ਪਹਿਲਾ, ਰਜਿੰਦਰ ਕੌਰ (ਫਰੀਦਕੋਟ) ਨੇ ਦੂਜਾ ਅਤੇ ਹਰਜੀਤ ਕੌਰ (ਹੁਸ਼ਿਆਰਪੁਰ) ਨੇ ਤੀਜਾ ਸਥਾਨ; 800 ਮੀਟਰ ਵਿੱਚ –ਜੈਸਮੀਨ ਕੌਰ (ਐਸ ਏ ਐਸ ਨਗਰ) ਨੇ ਪਹਿਲਾ, ਜਸਵੀਰ ਕੌਰ (ਲੁਧਿਆਣਾ) ਨੇ ਦੂਜਾ ਅਤੇ ਅਮਨਵੀਰ ਕੌਰ (ਫਰੀਦਕੋਟ) ਨੇ ਤੀਜਾ ਸਥਾਨ; ਲੰਮੀ ਛਾਲ ਵਿੱਚ –ਜਤਿੰਦਰ ਕੌਰ (ਲੁਧਿਆਣਾ) ਨੇ ਪਹਿਲਾ, ਕੁਲਦੀਪ ਕੌਰ (ਰੂਪਨਗਰ) ਨੇ ਦੂਜਾ ਅਤੇ ਕੁਲਦੀਪ ਕੌਰ (ਫਤਿਹਗੜ੍ਹ ਸਾਹਿਬ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
51-60 ਮੈਨ ਗਰੁੱਪ ਦੇ 400 ਮੀਟਰ ਵਿਚ – ਗੁਰਨਾਮ ਸਿੰਘ (ਫਿਰੋਜਪੁਰ) ਨੇ ਪਹਿਲਾ, ਕੁਲਦੀਪ ਸਿੰਘ (ਅੰਮ੍ਰਿਤਸਰ) ਨੇ ਦੂਜਾ ਅਤੇ ਸ਼ਿਵ ਕੁਮਾਰ (ਕਪੂਥਲਾ) ਨੇ ਤੀਜਾ ਸਥਾਨ; ਲੰਮੀ ਛਾਲ ਵਿੱਚ – ਜਸਵੀਰ ਸਿੰਘ (ਐਸ ਏ ਐਸ ਨਗਰ) ਨੇ ਪਹਿਲਾ, ਮੱਖਣ ਸਿੰਘ (ਲੁਧਿਆਣਾ) ਨੇ ਦੂਜਾ ਅਤੇ ਕੁਲਦੇਵ ਸਿੰਘ (ਲੁਧਿਆਣਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
61-70 ਮੈਨ ਗਰੁੱਪ ਦੇ 400 ਮੀਟਰ ਵਿੱਚ –ਸੁਖਚਰਨ ਸਿੰਘ ਬਰਾੜ (ਪਟਿਆਲਾ) ਨੇ ਪਹਿਲਾ, ਰਾਕੇਸ਼ ਕੁਮਾਰ (ਫਿਰੋਜਪੁਰ) ਨੇ ਦੂਜਾ ਅਤੇ ਗੁਰਮੀਤ ਸਿੰਘ (ਬਠਿੰਡਾ) ਨੇ ਤੀਜਾ ਸਥਾਨ; 800 ਮੀਟਰ ਵਿੱਚ –ਸੁਖਚਰਨ ਸਿੰਘ ਬਰਾੜ (ਪਟਿਆਲਾ) ਨੇ ਪਹਿਲਾ, ਕ੍ਰਿਸ਼ਨ ਕੁਮਾਰ (ਲੁਧਿਆਣਾ) ਨੇ ਦੂਜਾ ਅਤੇ ਅਜਵਿੰਦਰ ਸਿੰਘ (ਮੋਗਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
61-70 ਵੂਮੈਨ ਗਰੁੱਪ ਦੇ 400 ਮੀਟਰ ਵਿੱਚ –ਦਰਸ਼ਨ ਕੌਰ (ਫਤਿਹਗੜ੍ਹ ਸਾਹਿਬ) ਨੇ ਪਹਿਲਾ, ਭਰਪੂਰ ਕੌਰ (ਰੂਪਨਗਰ) ਨੇ ਦੂਜਾ ਅਤੇ ਸੁਖਵਿੰਦਰ ਕੌਰ (ਜਲੰਧਰ) ਨੇ ਤੀਜਾ ਸਥਾਨ; 800 ਮੀਟਰ ਵਿੱਚ – ਦਰਸ਼ਨ ਕੌਰ (ਫਤਿਹਗੜ੍ਹ ਸਾਹਿਬ) ਨੇ ਪਹਿਲਾ, ਰਜਨੀ ਕਸ਼ਯਪ (ਪਟਿਆਲਾ) ਨੇ ਦੂਜਾ ਅਤੇ ਅਮਰਜੀਤ ਕੌਰ (ਲੁਧਿਆਣਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
2 ਗੁਰੂ ਨਾਨਕ ਸਟੇਡੀਅਮ ਲੁਧਿਆਣਾ ਦੇ ਮਲਟੀਪਰਪਜ ਹਾਲ ਵਿਖੇ ਹੋਏ ਫੈਨਸਿੰਗ ਦੇ ਰਾਜ ਪੱਧਰੀ 31-40 ਵੂਮੈਨ ਦੇ ਫੁਆਇਲ ਈਵੈਂਟ ਵਿੱਚ –ਇੰਦਰਜੀਤ ਕੌਰ (ਐਸ ਏ ਐਸ ਨਗਰ) ਨੇ ਪਹਿਲਾ, ਰਮਨੀਕ ਕੌਰ (ਫਤਿਹਗੜ੍ਹ ਸਾਹਿਬ) ਨੇ ਦੂਜਾ ਅਤੇ ਰਾਜਬੀਰ ਕੌਰ (ਅੰਮ੍ਰਿਤਸਰ) ਨੇ ਤੀਜਾ ਸਥਾਨ; ਇੱਪੀ ਈਵੈਂਟ ਵਿੱਚ –ਪ੍ਰਭਦੀਪ ਕੌਰ (ਅੰਮ੍ਰਿਤਸਰ) ਨੇ ਪਹਿਲਾ, ਸੰਦੀਪ ਕੌਰ (ਫਤਿਹਗੜ੍ਹ ਸਾਹਿਬ) ਨੇ ਦੂਜਾ ਅਤੇ ਲਖਵੀਰ ਕੌਰ (ਮਾਨਸਾ) ਨੇ ਤੀਜਾ ਸਥਾਨ ; ਸੈਬਰ ਈਵੈਂਟ ਵਿੱਚ –ਕੋਮਲਪ੍ਰੀਤ ਸ਼ੁਕਲਾ (ਫਤਿਹਗੜ੍ਹ ਸਾਹਿਬ) ਨੇ ਪਹਿਲਾ, ਨੀਲਮ ਰਾਣੀ (ਪਟਿਆਲਾ) ਨੇ ਦੂਜ਼ਾ ਅਤੇ ਬਲਜੀਤ ਕੌਰ (ਪਟਿਆਲਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
31-40 ਮੈਨ ਦੇ ਇੱਪੀ ਈਵੈਂਟ ਵਿੱਚ – ਉਦੇਵੀਰ ਸਿੰਘ (ਪਟਿਆਲਾ) ਨੇ ਪਹਿਲਾ, ਪਰਵੀਰ ਸਿੰਘ (ਸ਼੍ਰੀ ਮੁਕਤਸਰ ਸਾਹਿਬ) ਨੇ ਦੂਜਾ ਅਤੇ ਰਣਜੀਤ ਸਿੰਘ (ਗੁਰਦਾਸਪੁਰ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।