September 18, 2026

Justice News

ਅਵਾਮ ਦੀ ਆਵਾਜ਼

ਲੁਧਿਆਣਾ ਵਿੱਚ ਦਾਨ ਉਤਸਵ 5.0 ਦੀ ਸ਼ੁਰੂਆਤ, 70 ਤੋਂ ਵੱਧ ਸੰਸਥਾਵਾਂ ਅਤੇ 40 ਤੋਂ ਵੱਧ ਸੰਗ੍ਰਹਿ ਕੇਂਦਰ ਲੈਣਗੇ ਹਿੱਸਾ

ਲੁਧਿਆਣਾ, (ਜਸਟਿਸ ਨਿਊਜ਼)
ਸਿਟੀਨੀਡਜ਼ ਵੱਲੋਂ ਨਗਰ ਨਿਗਮ ਲੁਧਿਆਣਾ ਦੇ ਸਹਿਯੋਗ ਨਾਲ ਦਾਨ ਉਤਸਵ 5.0 ਦੀ ਸ਼ੁਰੂਆਤ ਕੀਤੀ ਗਈ। ਦਾਨ ਦਾ ਇਹ ਤਿਉਹਾਰ 2 ਤੋਂ 8 ਅਕਤੂਬਰ ਤੱਕ ਮਨਾਇਆ ਜਾਵੇਗਾ, ਜਿਸ ਵਿੱਚ 70 ਤੋਂ ਵੱਧ ਸੰਸਥਾਵਾਂ ਅਤੇ 40 ਤੋਂ ਵੱਧ ਸੰਗ੍ਰਹਿ ਕੇਂਦਰ ਹਿੱਸਾ ਲੈਣਗੇ। ਇਸ ਮੁਹਿੰਮ ਦਾ ਉਦੇਸ਼ ਦਾਨ, ਮੁੜ ਵਰਤੋਂ ਅਤੇ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕਰਨਾ ਹੈ।
ਇਸ ਮੌਕੇ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਸ੍ਰੀ ਜਸਦੇਵ ਸੇਖੋਂ, ਸਿਟੀਨੀਡਜ਼ ਦੇ ਸੰਸਥਾਪਕ ਸ੍ਰੀ ਮਨੀਤ ਦੀਵਾਨ ਅਤੇ ਐਕਟ ਹਿਊਮਨ ਦੀ ਸੰਸਥਾਪਕ ਸ੍ਰੀਮਤੀ ਹਰਲੀਨ ਕੌਰ ਮੌਜੂਦ ਸਨ। ਐਕਟ ਹਿਊਮਨ ਟਾਈਟਲ ਪਾਰਟਨਰ ਵਜੋਂ ਨਾਗਰਿਕਾਂ ਦੀ ਭਾਗੀਦਾਰੀ ਵਧਾਉਣ ਵਿੱਚ ਸਹਿਯੋਗ ਦੇਵੇਗਾ। ਇਸੇ ਤਰ੍ਹਾਂ ਡੂ ਗੁੱਡ ਫਾਊਂਡੇਸ਼ਨ ਅਤੇ ਮੋਨਾ ਲੀਵਜ਼ ਕਿਆਰੀ ਸਹਾਇਤਾ ਭਾਈਵਾਲ, ਮਾਰਸ਼ਲ ਏਡ ਫਾਊਂਡੇਸ਼ਨ ਲੌਜਿਸਟਿਕਸ ਪਾਰਟਨਰ ਅਤੇ ਲੀਫ ਬੇਰੀ ਪਬਲੀਸਿਟੀ ਪਾਰਟਨਰ ਵਜੋਂ ਸੇਵਾਵਾਂ ਨਿਭਾਉਣਗੇ। 1000thingsinLudhiana ਡਿਜੀਟਲ ਭਾਈਵਾਲ ਅਤੇ ਏਕ ਨੂਰ ਸੇਵਾ ਕੇਂਦਰ ਮਹਿਮਾਨ ਨਿਵਾਜ਼ੀ ਭਾਈਵਾਲ ਵਜੋਂ ਸਹਿਯੋਗ ਕਰਨਗੇ।
ਦਾਨ ਉਤਸਵ 5.0 ਲਈ ਮੁਹਿੰਮ ਸਮੱਗਰੀ ਤਿਆਰ ਕਰਨ ਦੀ ਜ਼ਿੰਮੇਵਾਰੀ ਐਮ.ਏ.ਏ.ਸੀ. ਐਨੀਮੇਸ਼ਨ ਸੰਸਥਾਵਾਂ ਵੱਲੋਂ ਨਿਭਾਈ ਜਾ ਰਹੀ ਹੈ। ਇਸ ਤਹਿਤ ਵੀਡੀਓ, ਰੀਲਾਂ ਅਤੇ ਹੋਰ ਪ੍ਰਚਾਰ ਸਮੱਗਰੀ ਤਿਆਰ ਕੀਤੀ ਜਾਵੇਗੀ।
ਮੁਹਿੰਮ ਦੌਰਾਨ ਨਾਗਰਿਕ ਸਾਫ਼ ਅਤੇ ਵਰਤੋਂਯੋਗ ਕੱਪੜੇ, ਜੁੱਤੇ, ਕਿਤਾਬਾਂ, ਸਟੇਸ਼ਨਰੀ, ਖਿਡੌਣੇ, ਟਾਇਲਟਰੀਜ਼, ਬਿਸਤਰੇ, ਭਾਂਡੇ, ਛੋਟੇ ਘਰੇਲੂ ਉਪਕਰਣ, ਕਰਿਆਨੇ ਦਾ ਸਾਮਾਨ, ਕੁੱਤਿਆਂ ਅਤੇ ਪੰਛੀਆਂ ਦੀ ਖੁਰਾਕ ਸਮੇਤ ਈ-ਕੂੜਾ ਦਾਨ ਕਰ ਸਕਣਗੇ। ਇਕੱਠੀ ਕੀਤੀ ਸਮੱਗਰੀ ਨੂੰ ਵੱਖ-ਵੱਖ ਸੰਸਥਾਵਾਂ ਦੀਆਂ ਲੋੜਾਂ ਅਨੁਸਾਰ ਵੰਡਿਆ ਜਾਵੇਗਾ।

Leave a Reply

Your email address will not be published. Required fields are marked *

You may have missed

Copyright © All rights reserved. | Newsphere by AF themes.