September 18, 2026

Justice News

ਅਵਾਮ ਦੀ ਆਵਾਜ਼

ਨਸ਼ਿਆਂ ਵਿਰੁੱਧ ਪੰਜਾਬ ਦੀ ਪੁਕਾਰ ਬਣਿਆ ਸ਼ੈਗੀ ਬੌਸ ਦਾ ਗੀਤ-ਭਾਜਪਾ ਪੰਜਾਬ ਦੇ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਜਾਰੀ ਕੀਤਾ ਗੀਤ ਦਾ ਪੋਸਟਰ “ਮੈਂ ਪੰਜਾਬ ਬੋਲ ਰਿਹਾ” ਪੰਜਾਬ ਦੇ ਦਰਦ ਅਤੇ ਜਵਾਨੀ ਨੂੰ ਬਚਾਉਣ ਦੀ ਪੁਕਾਰ ਹੈ: ਕੇਵਲ ਸਿੰਘ ਢਿੱਲੋਂ

ਚੰਡੀਗੜ੍ਹ,

( ਜਸਟਿਸ ਨਿਊਜ਼)

ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਪੰਜਾਬੀ ਗੀਤਕਾਰ, ਗਾਇਕ ਤੇ ਫ਼ਿਲਮ ਮੇਕਰ ਸ਼ੈਗੀ ਬੌਸ ਵੱਲੋਂ ਤਿਆਰ ਕੀਤਾ ਗੀਤ “ਮੈਂ ਪੰਜਾਬ ਬੋਲ ਰਿਹਾ” ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਨਾਲ ਜੁੜੀ ਇੱਕ ਪ੍ਰਭਾਵਸ਼ਾਲੀ ਸੱਭਿਆਚਾਰਕ ਆਵਾਜ਼ ਬਣ ਕੇ ਸਾਹਮਣੇ ਆਇਆ ਹੈ। ਅੱਜ ਚੰਡੀਗੜ੍ਹ ਵਿਖੇ ਭਾਜਪਾ ਪੰਜਾਬ ਦੇ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਇਸ ਦਾ ਪੋਸਟਰ ਜਾਰੀ ਕੀਤਾ।ਇਸ ਮੌਕੇ ਸ਼ੈਗੀ ਬੌਸ ਤੋਂ ਇਲਾਵਾ ਹੋਬੀ ਧਾਲੀਵਾਲ, ਜਤਿੰਦਰ ਸਿੰਘ ਸਰਾਂ, ਇੰਦਰ ਸੇਖੜੀ, ਰਣਜੀਤ ਸਿੰਘ ਗਿੱਲਗੋ ਅਤੇ ਪ੍ਰੋ. ਸਰਚਾਂਦ ਸਿੰਘ ਖਿਆਲਾ ਵੀ ਮੌਜੂਦ ਸਨ।ਸਰਦਾਰ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ “ਮੈਂ ਪੰਜਾਬ ਬੋਲ ਰਿਹਾ” ਸਿਰਫ਼ ਇੱਕ ਗੀਤ ਨਹੀਂ, ਸਗੋਂ ਨਸ਼ਿਆਂ ਦੀ ਮਾਰ ਝੱਲ ਰਹੇ ਪੰਜਾਬ ਦੇ ਦਰਦ ਅਤੇ ਆਪਣੀ ਜਵਾਨੀ ਨੂੰ ਬਚਾਉਣ ਦੀ ਪੁਕਾਰ ਹੈ। “ਮੇਰੀ ਜਵਾਨੀ ਨੂੰ ਬਚਾ ਲਓ, ਮੈਂ ਪੰਜਾਬ ਬੋਲ ਰਿਹਾ” ਗੀਤ ਦਾ ਕੇਂਦਰੀ ਸੁਨੇਹਾ ਹੈ, ਜੋ ਨਸ਼ਿਆਂ ਕਾਰਨ ਪ੍ਰਭਾਵਿਤ ਪਰਿਵਾਰਾਂ ਅਤੇ ਪਿੰਡਾਂ ਦੇ ਦਰਦ ਨੂੰ ਭਾਵਨਾਤਮਕ ਢੰਗ ਨਾਲ ਪ੍ਰਗਟ ਕਰਦਾ ਹੈ।

ਉਨ੍ਹਾਂ ਕਿਹਾ ਕਿ “ਮਾਵਾਂ ਹੱਥ ਆਟੇ ਰਹਿ ਗਏ”, “ਪਿੰਡਾਂ ਦੇ ਪਿੰਡ ਹੋ ਗਏ ਸੁੰਨੇ” ਅਤੇ “ਗੱਭਰੂ ਛੱਡ ਕੇ ਧੀਆਂ ਮਾਵਾਂ ਰੋਂਦੀਆਂ” ਵਰਗੀਆਂ ਸਤਰਾਂ ਨਸ਼ਿਆਂ ਦੇ ਸਮਾਜਕ ਅਤੇ ਪਰਿਵਾਰਕ ਪ੍ਰਭਾਵ ਨੂੰ ਉਜਾਗਰ ਕਰਦੀਆਂ ਹਨ। ਗੀਤ ਵਿੱਚ ਮਹਾਰਾਜਾ ਰਣਜੀਤ ਸਿੰਘ, ਜਨਰਲ ਹਰੀ ਸਿੰਘ ਨਲੂਆ, ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਭਗਤ ਸਿੰਘ ਦਾ ਜ਼ਿਕਰ ਕਰਕੇ ਪੰਜਾਬ ਦੀ ਇਤਿਹਾਸਕ ਵਿਰਾਸਤ ਅਤੇ ਅੱਜ ਦੀ ਜਵਾਨੀ ਵਿਚਕਾਰ ਸੰਵਾਦ ਸਥਾਪਿਤ ਕੀਤਾ ਗਿਆ ਹੈ।
ਸਰਦਾਰ ਢਿੱਲੋਂ ਨੇ ਕਿਹਾ ਕਿ ਪੰਜਾਬ ਦੀ ਪਛਾਣ ਨਸ਼ਿਆਂ ਨਾਲ ਨਹੀਂ, ਸਗੋਂ ਹਿੰਮਤ, ਕਿਰਦਾਰ, ਮਿਹਨਤ ਅਤੇ ਕੁਰਬਾਨੀ ਨਾਲ ਬਣੀ ਹੈ। ਨਸ਼ਾ ਮੁਕਤ ਪੰਜਾਬ ਦੀ ਲੜਾਈ ਸਿਰਫ਼ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਤੱਕ ਸੀਮਿਤ ਨਹੀਂ, ਬਲਕਿ ਪਰਿਵਾਰ, ਸਮਾਜ, ਸਿੱਖਿਆ, ਰੋਜ਼ਗਾਰ, ਕਾਨੂੰਨ-ਵਿਵਸਥਾ ਅਤੇ ਨੌਜਵਾਨਾਂ ਦੇ ਭਵਿੱਖ ਨਾਲ ਜੁੜਿਆ ਵੱਡਾ ਸਮਾਜਕ ਮਸਲਾ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਸਮਾਜ ਦੇ ਹਰ ਵਰਗ ਦੀ ਭਾਗੀਦਾਰੀ ਨਾਲ ਜਨ-ਜਾਗਰੂਕਤਾ ਦਾ ਮਾਧਿਅਮ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਪੰਜਾਬੀ ਸੰਗੀਤ ਅਤੇ ਫ਼ਿਲਮ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਦੀ ਭਾਗੀਦਾਰੀ ਇਸ ਸੁਨੇਹੇ ਨੂੰ ਨੌਜਵਾਨਾਂ ਤੱਕ ਉਨ੍ਹਾਂ ਦੀ ਆਪਣੀ ਭਾਸ਼ਾ ਅਤੇ ਸੱਭਿਆਚਾਰਕ ਮਾਧਿਅਮ ਰਾਹੀਂ ਪਹੁੰਚਾਉਣ ਵਿੱਚ ਸਹਾਇਕ ਹੋ ਸਕਦੀ ਹੈ।ਸ਼ੈਗੀ ਬੌਸ ਦਾ ਧੰਨਵਾਦ ਕਰਦਿਆਂ ਸਰਦਾਰ ਢਿੱਲੋਂ ਨੇ ਕਿਹਾ, “ਸਾਡਾ ਸੰਕਲਪ ਹੈ ਕਿ ਪੰਜਾਬ ਦੀ ਜਵਾਨੀ ਨੂੰ ਨਸ਼ੇ ਨਹੀਂ, ਮੌਕੇ ਮਿਲਣ; ਪੰਜਾਬ ਛੱਡਣ ਦੀ ਮਜਬੂਰੀ ਨਹੀਂ, ਪੰਜਾਬ ਵਿੱਚ ਆਪਣਾ ਭਵਿੱਖ ਬਣਾਉਣ ਦਾ ਵਿਸ਼ਵਾਸ ਮਿਲੇ। ‘ਮੈਂ ਪੰਜਾਬ ਬੋਲ ਰਿਹਾ’ ਇਸੇ ਸੰਕਲਪ ਦੀ ਇੱਕ ਭਾਵਨਾਤਮਕ ਆਵਾਜ਼ ਹੈ।”ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਪੰਜਾਬ ਦੀ ਕਲਾ, ਸੰਗੀਤ ਅਤੇ ਫ਼ਿਲਮ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਦਾ ਸਮਰਥਨ ਮਿਲਣਾ ਇਸ ਗੱਲ ਦਾ ਸੰਕੇਤ ਹੈ ਕਿ ਨਸ਼ਿਆਂ ਵਿਰੁੱਧ ਲੜਾਈ ਸਿਰਫ਼ ਸਰਕਾਰ ਜਾਂ ਕਿਸੇ ਇੱਕ ਸੰਸਥਾ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸਮਾਜ ਦੇ ਹਰ ਵਰਗ ਦੀ ਸਾਂਝੀ ਜ਼ਿੰਮੇਵਾਰੀ ਹੈ।“ਮੈਂ ਪੰਜਾਬ ਬੋਲ ਰਿਹਾ” ਇੱਕ ਮਨੋਰੰਜਨਕ ਗੀਤ ਦੀ ਸੀਮਾ ਤੋਂ ਅੱਗੇ ਵਧ ਕੇ ਨਸ਼ਿਆਂ ਵਿਰੁੱਧ ਜਨ-ਜਾਗਰੂਕਤਾ ਦਾ ਸੱਭਿਆਚਾਰਕ ਮਾਧਿਅਮ ਬਣਦਾ ਹੈ। ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਸੁਨੇਹਾ ਜਿੱਥੇ ਜਨਤਕ ਸੰਪਰਕ ਰਾਹੀਂ ਲੋਕਾਂ ਤੱਕ ਪਹੁੰਚ ਰਿਹਾ ਹੈ, ਉੱਥੇ ਅਜਿਹੇ ਗੀਤ ਉਸ ਸੁਨੇਹੇ ਨੂੰ ਪੰਜਾਬੀ ਸੰਗੀਤ ਅਤੇ ਨੌਜਵਾਨਾਂ ਦੀ ਭਾਸ਼ਾ ਵਿੱਚ ਘਰ-ਘਰ ਤੱਕ ਪਹੁੰਚਾਉਣ ਦੀ ਸਮਰੱਥਾ ਰੱਖਦੇ ਹਨ।

ਸ਼ੈਗੀ ਬੌਸ ਪੰਜਾਬੀ ਗੀਤਕਾਰੀ ਅਤੇ ਗਾਇਕੀ ਦੇ ਨਾਲ-ਨਾਲ ਵੀਡੀਓ ਨਿਰਦੇਸ਼ਨ, ਸ਼ਾਰਟ ਫ਼ਿਲਮਾਂ ਅਤੇ ਮਿਊਜ਼ਿਕ ਵੀਡੀਓਜ਼ ਦੇ ਨਿਰਮਾਣ ਨਾਲ ਵੀ ਜੁੜੇ ਹੋਏ ਹਨ ਅਤੇ ਨੌਜਵਾਨ ਪੀੜ੍ਹੀ ਵਿੱਚ ਆਪਣੀ ਪਛਾਣ ਰੱਖਦੇ ਹਨ। ਉਨ੍ਹਾਂ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਨਾਲ ਜੁੜਨਾ ਇਸ ਮੁੱਦੇ ਨੂੰ ਸਮਾਜਕ ਅਤੇ ਸੱਭਿਆਚਾਰਕ ਪੱਧਰ ’ਤੇ ਨਵੀਂ ਪਹੁੰਚ ਦੇਣ ਵਾਲਾ ਕਦਮ ਹੈ।“ਮੈਂ ਪੰਜਾਬ ਬੋਲ ਰਿਹਾ” ਦੀ ਆਵਾਜ਼ ਇਸੇ ਸਾਂਝੀ ਜ਼ਿੰਮੇਵਾਰੀ ਨੂੰ ਪੰਜਾਬੀ ਅੰਦਾਜ਼ ਵਿੱਚ ਉਭਾਰਦੀ ਹੈ—ਪੰਜਾਬ ਦੀ ਪੁਕਾਰ ਇੱਕੋ ਹੈ: ਮੇਰੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਓ।ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਪੰਜਾਬ ਦੀ ਲੜਾਈ ਸਿਰਫ਼ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਤੱਕ ਸੀਮਿਤ ਨਹੀਂ ਹੈ। ਇਹ ਪੰਜਾਬ ਦੇ ਪਰਿਵਾਰ, ਸਮਾਜ, ਸਿੱਖਿਆ, ਰੋਜ਼ਗਾਰ, ਕਾਨੂੰਨ-ਵਿਵਸਥਾ ਅਤੇ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਦੀ ਲੜਾਈ ਹੈ। ਇਸੇ ਲਈ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਸਮਾਜ ਦੇ ਹਰ ਵਰਗ ਦੀ ਭਾਗੀਦਾਰੀ ਨਾਲ ਇੱਕ ਜਨ-ਅੰਦੋਲਨ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ। “ਸਾਡਾ ਸੰਕਲਪ ਹੈ ਕਿ ਪੰਜਾਬ ਦੀ ਜਵਾਨੀ ਨੂੰ ਨਸ਼ੇ ਨਹੀਂ, ਮੌਕੇ ਮਿਲਣ; ਪੰਜਾਬ ਛੱਡਣ ਦੀ ਮਜਬੂਰੀ ਨਹੀਂ, ਪੰਜਾਬ ਵਿੱਚ ਆਪਣਾ ਭਵਿੱਖ ਬਣਾਉਣ ਦਾ ਵਿਸ਼ਵਾਸ ਮਿਲੇ। ‘ਮੈਂ ਪੰਜਾਬ ਬੋਲ ਰਿਹਾ’ ਇਸੇ ਸੰਕਲਪ ਦੀ ਇੱਕ ਭਾਵਨਾਤਮਕ ਆਵਾਜ਼ ਹੈ।”

Leave a Reply

Your email address will not be published. Required fields are marked *

You may have missed

Copyright © All rights reserved. | Newsphere by AF themes.