September 17, 2026

Justice News

ਅਵਾਮ ਦੀ ਆਵਾਜ਼

ਐਂਟੀ ਕਰੱਪਸ਼ਨ ਸੁਸਾਇਟੀ ਵੱਲੋਂ ਸਰਬੱਤ ਦੇ ਭਲੇ ਲਈ ਮਾਤਾ ਰਾਣੀ ਦੀ ਚੌਂਕੀ ਦਾ ਆਯੋਜਨ-ਵੱਖ-ਵੱਖ ਰਾਜਨੀਤਿਕ,ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਸਮੇਤ ਸ਼ਹਿਰ ਵਾਸੀਆਂ ਨੇ ਭਰੀ ਹਾਜ਼ਰੀ

ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,
ਐਂਟੀ ਕਰੱਪਸ਼ਨ ਸੁਸਾਇਟੀ ਵੱਲੋਂ ਸਰਬੱਤ ਦੇ ਭਲੇ ਅਤੇ ਸੁੱਖ-ਸ਼ਾਂਤੀ ਦੀ ਕਾਮਨਾ ਲਈ ਮਾਤਾ ਰਾਣੀ ਦੀ ਚੌਂਕੀ ਦਾ ਆਯੋਜਨ ਸ੍ਰੀ ਸ਼ਨੀ ਮੰਦਿਰ ਤਰਨਤਾਰਨ ਵਿਖੇ ਸੁਸਾਇਟੀ ਦੇ ਪੰਜਾਬ ਪ੍ਰਧਾਨ ਬਿਕਰਮਜੀਤ ਸਿੰਘ ਸਾਹਿਲ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਰਾਜਨੀਤਿਕ,ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ, ਸ਼ਹਿਰ ਦੇ ਮੋਹਤਬਰਾਂ ਅਤੇ ਸੰਗਤਾਂ ਨੇ ਮਾਤਾ ਰਾਣੀ ਦੇ ਚਰਨਾਂ ਵਿੱਚ ਹਾਜ਼ਰੀ ਭਰੀ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ।
ਚੌਂਕੀ ਦੌਰਾਨ ਤਰਨਤਾਰਨ ਦੇ ਪ੍ਰਸਿੱਧ ਭਜਨ ਗਾਇਕ ਪ੍ਰਿੰਸ ਗਾਂਧੀ ਨੇ ਮਾਤਾ ਰਾਣੀ ਦੇ ਭਜਨਾਂ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਭਗਤੀ ਰਸ ਨਾਲ ਜੋੜਿਆ। ਮਾਤਾ ਦੀ ਜੋਤ ਦੀ ਸੇਵਾ ਅਤੇ ਮੰਚ ਸੰਚਾਲਨਾ ਜ਼ਿਲ੍ਹਾ ਸਤਿਸੰਗ ਪ੍ਰਮੁੱਖ ਸੁਰਜੀਤ ਕੁਮਾਰ ਅਹੂਜਾ ਵੱਲੋਂ ਨਿਭਾਈ ਗਈ।
ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬਾ ਕੰਚਨਪ੍ਰੀਤ ਕੌਰ,ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਹਰਜੀਤ ਸਿੰਘ ਸੰਧੂ,ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਹਰਪ੍ਰੀਤ ਸਿੰਘ ਸਿੰਧਬਾਦ, ਜਰਨਲਿਸਟ ਵੈਲਫੇਅਰ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਪੁਸ਼ਪਿੰਦਰ ਸਿੰਘ ਬੰਟੀ,ਸ਼ਿਵ ਸੈਨਾ ਪ੍ਰਧਾਨ ਹਰਜੀਤ ਸਿੰਘ ਸੰਧੂ,ਮਾਰਕੀਟ ਕਮੇਟੀ ਤਰਨਤਾਰਨ ਮੰਡੀ ਬੋਰਡ ਦੀ ਚੇਅਰਮੈਨ ਬੀਬੀ ਰੁਪਿੰਦਰ ਕੌਰ ਸੰਧੂ,ਕੌਂਸਲਰ ਭਗਵਾਨ ਸਿੰਘ,ਰਾਸ਼ਟਰੀ ਭਗਵਾਂ ਸੈਨਾ ਸੰਗਠਨ ਦੇ ਪ੍ਰਧਾਨ ਪੰਕਜ ਦਵੇਸਰ, ਚੇਅਰਮੈਨ ਸੰਤੋਖ ਗਿੱਲ ਬਿਆਸ,ਅੱਡਾ ਬਜ਼ਾਰ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਰੁਪਿੰਦਰ ਸਿੰਘ, ਅਕਾਲੀ ਦਲ ਵਾਰਸ ਪੰਜਾਬ ਦੇ ਹਰਪਾਲ ਸਿੰਘ ਤੱਖਤੂਚੱਕ,ਕੌਂਸਲਰ ਗੁਰਪ੍ਰੀਤ ਸਿੰਘ ਗੋਲਡੀ,ਸਾਬਕਾ ਕੌਂਸਲਰ ਡਾ.ਸੁਖਦੇਵ ਸਿੰਘ ਲੋਹਕਾ,ਬ੍ਰਾਹਮਣ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਪਵਨ ਕੁਮਾਰ ਮੁਰਾਦਪੁਰੀਆ,ਸੁਤੰਤਰ ਕੁਮਾਰ ਪੱਪੀ,ਅਵਨਦੀਪ ਸਿੰਘ ਬੇਦੀ,ਕੌਂਸਲਰ ਸੰਜੀਵ ਕੁੰਦਰਾ,ਕੌਂਸਲਰ ਮਨੋਜ ਅਗਨੀਹੋਤਰੀ,ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਲੈਕਚਰਾਰ ਸ਼ਕਤੀ ਸ਼ਰਮਾ,ਰਵਿੰਦਰ ਕੁਮਾਰ ਕੱਕੜ, ਰਾਈਸ ਮਿਲਰਸ ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਤਨੇਜਾ,ਸੀਨੀਅਰ ਕਾਂਗਰਸੀ ਆਗੂ ਸੁਮਿਤ ਸਿੰਧੀ, ਸੰਦੀਪ ਕੁਮਾਰ ਸੋਨੂ ਦੋਧੇ ਮੈਂਬਰ ਸ਼੍ਰੋਮਣੀ ਅਕਾਲੀ ਦਲ ਜਨਰਲ ਕੌਂਸਲ,ਵਰਿਆਮ ਸਿੰਘ ਨਾਮਧਾਰੀ ਸੀਨੀਅਰ ਅਕਾਲੀ ਆਗੂ,ਵਰੁਣਪ੍ਰੀਤ ਸਿੰਘ ਮਲੀ,ਬ੍ਰਾਹਮਣ ਵੈਲਫੇਅਰ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਸ਼ੁਭਮ ਸ਼ਰਮਾ, ਦਿਨੇਸ਼ ਜੋਸ਼ੀ ਜ਼ਿਲ੍ਹਾ ਪ੍ਰਧਾਨ ਭਾਜਪਾ ਯੁਵਾ ਮੋਰਚਾ, ਅਵਤਾਰ ਸਿੰਘ ਬੰਟੀ ਜ਼ਿਲ੍ਹਾ ਪ੍ਰਧਾਨ ਭਾਜਪਾ ਐੱਸਸੀ ਵਿੰਗ,ਮੇਜਰ ਸਿੰਘ ਗਿੱਲ ਪ੍ਰਧਾਨ ਜ਼ਿਲ੍ਹਾ ਵਪਾਰ ਸੈੱਲ ਭਾਜਪਾ,ਕਵਲਜੀਤ ਸਿੰਘ ਮਝੈਲ ਸੀਨੀਅਰ ਭਾਜਪਾ ਆਗੂ,ਕੌਮੀ ਕਿਸਾਨ ਯੂਨੀਅਨ ਦੇ ਪ੍ਰਧਾਨ ਤਰਸੇਮ ਸਿੰਘ ਲੁਹਾਰ,ਐਡਵੋਕੇਟ ਮਹਿੰਦਰਪਾਲ ਅਰੋੜਾ ਅਤੇ ਦੀਪਕ ਡੋਗਰਾ ਆਦਿ ਨੇ ਪਹੁੰਚ ਕੇ ਹਾਜ਼ਰੀ ਭਰੀ ਅਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਐਂਟੀ ਕਰੱਪਸ਼ਨ ਸੁਸਾਇਟੀ ਦੇ ਪੰਜਾਬ ਪ੍ਰਧਾਨ ਬਿਕਰਮਜੀਤ ਸਿੰਘ ਸਾਹਿਲ ਸਮੇਤ ਸਮੂਹ ਅਹੁਦੇਦਾਰਾਂ ਗੁਰਿੰਦਰ ਸਿੰਘ ਟਿੰਕੂ,ਆਰ.ਐਨ. ਸਿੰਘ,ਅਰੁਣ ਕੁਮਾਰ ਗੱਬਰ,ਰਾਜਾ ਰਣਬੀਰ ਸਿੰਘ,ਕਰਨ ਅਰੋੜਾ,ਦਾਨਿਸ਼ ਗੁਪਤਾ,ਐਡਵੋਕੇਟ ਆਦੇਸ਼ ਅਗਨੀਹੋਤਰੀ,ਨਵਦੀਪ ਸੰਟੀ,ਸੁਖਬਾਜ ਸਿੰਘ ਸਿੱਧੂ,ਗੁਰਨਾਮ ਸਿੰਘ ਕੈਰੋਵਾਲ ਅਤੇ ਸੈਮੀ ਮੋਮ ਵੱਲੋਂ ਚੌਂਕੀ ਵਿੱਚ ਪਹੁੰਚੇ ਆਗੂਆਂ ਅਤੇ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।

Leave a Reply

Your email address will not be published. Required fields are marked *

Copyright © All rights reserved. | Newsphere by AF themes.