ਰਾਏਕੋਟ
( ਗੁਰਭਿੰਦਰ ਗੁਰੀ )
– ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ 15 ਜੂਨ ਤੋ ਸੂਬੇ ਵਿਚ ਆਗਣਵਾੜੀ ਵਰਕਰਾ ਵੱਲੋ ਔਰਤਾ ਦੇ ਫਾਰਮ ਭਰੇ ਜਾ ਰਹੇ ਹਨ ਪਰ ਫਾਰਮ ਆਨਲਾਇਨ ਕਰਵਾਉਣ ਲਈ ਔਰਤਾ ਖੱਜਲ ਖੁਆਰ ਹੋ ਰਹੀਆ ਹਨ।ਇਸ ਸਬੰਧੀ ਗੱਲਬਾਤ ਕਰਦਿਆ ਮਹਿਲਾ ਸਖੀਆ ਅਮਨਦੀਪ ਕੌਰ,ਮਨਜਿੰਦਰ ਕੌਰ,ਮਨਪ੍ਰੀਤ ਕੌਰ,ਗੁਰਮੀਤ ਕੌਰ,ਸੁਖਵਿੰਦਰ ਕੌਰ,ਨਸੀਬ ਕੌਰ,ਪ੍ਰਕਾਸ ਕੌਰ,ਬਸੰਤ ਕੌਰ,ਭੋਲੀ
ਕੌਰ,ਹਰਪਾਲ ਕੌਰ,ਨੀਸ਼ਾ ਕੌਰ,ਸਮਨਦੀਪ ਕੌਰ,ਰਾਣੀ ਕੌਰ,ਰਾਜਵਿੰਦਰ ਕੌਰ,ਹਰਜਿੰਦਰ ਕੌਰ,ਕਮਲਜੀਤ ਕੌਰ,ਪਰਵਿੰਦਰ ਕੌਰ,ਮਨਪ੍ਰੀਤ ਕੌਰ,ਬਲਜਿੰਦਰ ਕੌਰ,ਪ੍ਰਵੀਨ ਕੌਰ,ਸੁਰਜੀਤ ਕੌਰ,ਕਰਮਜੀਤ ਕੌਰ,ਸਰਬਜੀਤ ਕੌਰ,ਪ੍ਰਦੀਪ ਕੌਰ,ਸੰਦੀਪ ਕੌਰ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਸੂਬਾ ਸਰਕਾਰ ਦੀ ਐਮ ਸੇਵਾ ਐਪ ਬਹੁਤ ਹੀ ਸਲੋ ਚੱਲਣ ਕਾਰਨ ਇੱਕ ਫਾਰਮ ਆਨਲਾਇਨ ਕਰਨ ਲਈ ਘੱਟੋ-ਘੱਟ 40 ਮਿੰਟ ਤੋ ਵੱਧ ਸਮਾਂ ਲੱਗ ਜਾਦਾ ਹੈ।ਉਨ੍ਹਾ ਕਿਹਾ ਕਿ ਐਮ ਸੇਵਾ ਐਪ ਪੰਜਾਬ ਦਾ ਸਰਵਰ ਦਿਨ ਸਮੇਂ ਡਾਊਨ ਰਹਿਣ ਦੇ ਕਾਰਨ ਔਰਤਾ ਅੰਤਾ ਦੀ ਗਰਮੀ ਵਿਚ ਘੰਟਿਆਵੱਦੀ ਬੈਠ ਕੇ ਘਰਾ ਨੂੰ ਵਾਪਸ ਪਰਤਣਾ ਲਈ ਮਜਬੂਰ ਹਨ ਉਨ੍ਹਾ ਕਿਹਾ ਕਿ ਆਗਣਵਾੜੀ ਵਰਕਰਾ ਸਵੇਰੇ ਚਾਰ ਵਜੇ ਤੋ ਹੀ ਔਰਤਾ ਦੇ ਫਾਰਮ ਆਨਲਾਇਨ ਕਰਨ ਲਈ ਮਜਬੂਰ ਹਨ।ਉਨ੍ਹਾ ਕਿਹਾ ਕਿ ਅਸੀ ਜਿਆਦਾਤਰ ਮਜਦੂਰ ਵਰਗ ਦੀਆ ਔਰਤਾ ਹੋਣ ਕਰਕੇ ਦਿਨ ਸਮੇਂ ਝੋਨੇ ਦੀ ਬਿਜਾਈ ਦਾ ਕੰਮ ਛੱਡ ਕੇ ਫਾਰਮ ਆਨਲਾਇਨ ਕਰਵਾਉਣ ਲਈ ਸਬੰਧਤ ਆਗਣਵਾੜੀ ਸੈਟਰਾ ਵਿਚ ਆਉਣਾ ਪੈਦਾ ਹੈ।ਉਨ੍ਹਾ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਐਮ ਸੇਵਾ ਐਪ ਦਾ ਸਰਵਰ ਠੀਕ ਕੀਤਾ ਜਾਵੇ ਤਾਂ ਜੋ ਔਰਤਾ ਨੂੰ ਫਾਰਮ ਆਨਲਾਇਨ ਕਰਵਾਉਣ ਵਿਚ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਫਾਇਲ ਫੋਟੋ:-ਗੁਰਦੁਆਰਾ ਨਾਨਕ ਨਗਰੀ ਪਿੰਡ ਮੱਲ੍ਹਾ ਵਿਖੇ ਔਰਤਾ ਆਨਲਾਇਨ ਫਾਰਮ ਕਰਵਾਉਣ ਸਬੰਧੀ ਜਾਣਕਾਰੀ ਦਿੰਦਿਆ ਹੋਈਆ।
Leave a Reply