August 17, 2026

Justice News

ਅਵਾਮ ਦੀ ਆਵਾਜ਼

ਚਾਵਾ ਪਾਇਲ  ਜੀਟੀ ਰੋਡ ਉੱਪਰ ਚਲਦੀ ਬਸ ਨੁੰ ਲੱਗੀ ਅੱਗ ਜਾਨੀ ਨੁਕਸਾਨ ਤੋਂ ਬਚਾਅ lਯਾਤਰੀਆਂ ਦਾ ਵੀ ਜਾਨੀ ਨੁਕਸਾਨ ਤੋਂ ਬਚਾਅ  ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਸ਼ੱਕ ਦੇ ਘੇਰੇ ਵਿੱਚ 

ਪਾਇਲ
 (ਨਰਿੰਦਰ ਸ਼ਾਹਪੁਰ )
ਅੱਜ  ਚਾਵਾਂ ਪਾਇਲ  ਦੇ ਨਜ਼ਦੀਕ ਜੀਟੀ ਰੋਡ ਉੱਪਰ ਚਲਦੀ ਬੱਸ ਨੂੰ ਅੱਗ ਲੱਗ ਗਈ। ਇਸ ਵਿੱਚ 100 ਦੇ ਕਰੀਬ ਯਾਤਰੀ ਸਵਾਰ ਸਨ। ਯਾਤਰੀਆਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਅੱਗ ਲੱਗਣ ਕਾਰਨ ਬਸ ਅਤੇ ਉਸ ਵਿੱਚ ਪਿਆ ਯਾਤਰੀਆਂ ਦਾ ਸਮਾਨ ਪੂਰੀ ਤਰ੍ਹਾਂ ਸੜ ਗਿਆ।
ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਯੂਪੀ 43 ਏਟੀ 2051 ਨੰਬਰ ਦੀ ਡਬਲ ਡੈਕਰ ਬੱਸ ਜੋ ਕਿ ਲੁਧਿਆਣਾ ਤੋਂ ਉੱਤਰ ਪ੍ਰਦੇਸ਼ ਦੇ ਗੌਂਡਾ ਸ਼ਹਿਰ ਲਈ ਜਾ ਰਹੀ ਸੀ। ਜਿਸ ਵਿੱਚ 100 ਦੇ ਕਰੀਬ ਯਾਤਰੀ ਸਵਾਰ ਸਨ। ਜਦੋਂ ਇਹ ਬਸ ਜੀਟੀ ਰੋਡ ਉੱਪਰ ਕਸਬਾ ਬੀਜਾ ਦੇ ਨਜ਼ਦੀਕ ਪਹੁੰਚੀ ਤਾਂ ਅਚਾਨਕ ਇਸ ਨੂੰ ਅੱਗ ਲੱਗ ਗਈ। ਮੌਕਾ ਪਰ ਮੌਜੂਦ ਲੋਕਾਂ ਵੱਲੋਂ ਬਸ ਸਵਾਰ ਯਾਤਰੀਆ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਅੱਗ ਕਾਰਨ ਬਸ ਅਤੇ ਯਾਤਰੀਆਂ ਦਾ ਸਮਾਨ ਪੂਰੀ ਤਰ੍ਹਾਂ ਸੜ ਗਿਆ। ਫਾਇਰ ਬ੍ਰਿਗੇਡ, ਪੁਲਸ ਪਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਮੌਕਾ ਪਰ ਪੁੱਜ ਗਏ। ਫਾਇਰ ਬ੍ਰਿਗੇਡ ਨੇ ਬੱਸ ਨੂੰ ਲੱਗੀ ਹੋਈ ਅੱਗ ਨੂੰ ਭਾਰੀ ਮੁਸ਼ੱਕਤ ਕਰਕੇ ਬੁਝਾਇਆ।
ਟਰਾਂਸਪੋਰਟ ਵਿਭਾਗ ਦੀ ਕਾਰਗੁਜ਼ਾਰੀ ਸ਼ੱਕ ਦੇ ਘੇਰੇ ਵਿੱਚ ——–ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚੋਂ ਯੂਪੀ, ਬਿਹਾਰ ਆਦਿ ਸਟੇਟਾਂ ਲਈ ਰੋਜ਼ਾਨਾ ਹੀ ਅਨੇਕਾਂ ਬੱਸਾਂ ਜਾਂਦੀਆਂ ਹਨ। ਜਿਆਦਾਤਰ ਬੱਸਾਂ ਪੰਜਾਬ ਤੋਂ ਬਾਹਰਲੇ ਨੰਬਰ ਦੀਆਂ ਹੁੰਦੀਆਂ ਹਨ। ਇਹਨਾਂ ਬੱਸਾਂ ਵਿੱਚ ਬੱਸਾਂ ਦੀ ਸਵਾਰੀ  ਸਮਰੱਥਾ ਤੋਂ ਜਿਆਦਾ ਸਵਾਰੀਆਂ ਨੂੰ ਤੁੰਨ ਤੁੰਨ ਕੇ ਬਿਠਾਇਆ ਜਾਂਦਾ ਹੈ। ਇਹ ਓਵਰਲੋਡ ਬੱਸਾਂ  ਕਿਸੇ ਅਧਿਕਾਰੀ ਦੇ ਡਰ, ਭੈ ਜਾਂ ਚੈਕਿੰਗ ਤੋਂ ਬਿਨਾਂ ਰੋਜ਼ਾਨਾ ਹੀ ਪੰਜਾਬ ਤੋਂ ਯੂਪੀ ਬਿਹਾਰ ਨੂੰ ਜਾਂਦੀਆਂ ਹਨ। ਹੁਣ ਜੇਕਰ ਇਸ ਬੱਸ ਦੀ ਗੱਲ ਕਰੀਏ ਤਾਂ ਜਦੋਂ ਇਸ ਬੱਸ ਬਾਰੇ ਆਨਲਾਈਨ ਚੈੱਕ ਕੀਤਾ ਗਿਆ ਤਾਂ ਇਸ ਬੱਸ ਦਾ ਰਿਕਾਰਡ ਮਿਲਿਆ ਕਿ ਇਹ ਬਸ ਅਸ਼ੋਕ ਲੇਲੈਂਡ ਕੰਪਨੀ ਦੀ ਬਣੀ ਹੋਈ ਹੈ ਅਤੇ ਇਸ ਦਾ ਰਜਿਸਟਰੇਸ਼ਨ 8 ਨਵੰਬਰ 2019 ਨੂੰ ਯੂਪੀ ਦੇ ਗੋਂਡਾ ਸ਼ਹਿਰ ਦੀ ਅਥਾਰਟੀ ਪਾਸੋਂ ਹੋਇਆ ਹੈ ।ਇਸ ਦਾ ਰੋਡ ਟੈਕਸ  31 ਅਕਤੂਬਰ 2020 ਤੱਕ ਦਾ ਹੀ ਭਰਿਆ ਹੈ ਅਤੇ ਇਸ ਦੀ ਇਨਸ਼ੋਰੈਂਸ 8 ਜੁਲਾਈ 2021 ਤੋਂ ਖਤਮ ਹੈ। ਇਸ ਬੱਸ ਦੀ ਫਿਟਨੈਂਸ ਵੀ 7 ਨਵੰਬਰ 2021 ਨੂੰ ਖਤਮ ਹੋ ਚੁੱਕੀ ਹੈ। ਇਸ ਬੱਸ ਉੱਪਰ ਹਾਈ ਸਕਿਉਰਟੀ ਨੰਬਰ ਪਲੇਟਾਂ ਵੀ ਨਹੀਂ ਲੱਗੀਆਂ ਹੋਈਆਂ। ਇਹ ਸਾਰਾ ਡਾਟਾ ਆਨਲਾਈਨ ਚੈੱਕ ਕੀਤਾ ਹੋਇਆ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਬੱਸਾਂ ਬਿਨਾਂ ਫਿਟਨੈਂਸ ,ਬਿਨਾਂ ਰੋਡ ਟੈਕਸ ,ਬਿਨਾਂ ਹਾਈ ਸਕਿਉਰਟੀ ਨੰਬਰ ਪਲੇਟ ਅਤੇ ਬਿਨਾਂ ਇਨਸ਼ੋਰੈਂਸ ਤੋਂ ਕਿਸ ਦੀ ਸ਼ਹਿ ਉੱਪਰ ਚੱਲਦੀਆਂ ਹਨ ? ਇਸ ਸਵਾਲ ਨਾਲ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਸ਼ੱਕ ਦੇ ਘੇਰੇ ਵਿੱਚ ਆਉਂਦੀ ਹੈ। ਕਿਉਂਕਿ ਟਰਾਂਸਪੋਰਟ  ਵਿਭਾਗ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਤੋਂ ਬਿਨਾਂ  ਇਹ ਬੱਸਾਂ ਨਹੀਂ ਚੱਲ ਸਕਦੀਆਂ। ਜੇਕਰ ਅੱਜ ਦੀ ਘਟਨਾ ਨਾਲ ਕਿਸੇ ਦਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਉਸਦੀ ਭਰਪਾਈ ਕੌਣ ਕਰਦਾ ?
ਕੀ ਕਹਿੰਦੇ ਹਨ ਆਰਟੀਏ ਲੁਧਿਆਣਾ ? ਜਦੋਂ ਇਸ ਬੱਸ ਸਬੰਧੀ ਆਰਟੀਏ ਲੁਧਿਆਣਾ ਮਨਕੰਵਲ ਸਿੰਘ ਚਾਹਲ ਨਾਲ ਗੱਲ ਕਰਨੀ ਚਾਹੀ ਕਿ ਅਜਿਹੀਆਂ ਬੱਸਾਂ ਦੀ ਕਦੋਂ ਕਦੋਂ ਚੈਕਿੰਗ ਕੀਤੀ ਜਾਂਦੀ ਹੈ ਜਾਂ ਉਹਨਾਂ ਦੇ ਦਸਤਾਵੇਜ ਚੈੱਕ ਕੀਤੇ ਜਾਂਦੇ ਹਨ ਤਾਂ ਆਰਟੀਏ ਲੁਧਿਆਣਾ ਮਨਕੰਵਲ ਸਿੰਘ ਚਾਹਲ ਨੇ ਫੋਨ ਨਹੀਂ ਚੁੱਕਿਆ।
ਕੀ ਕਹਿੰਦੇ ਹਨ ਐਸਡੀਐਮ ਖੰਨਾ ? ਉਪਰੋਕਤ ਬੱਸ ਸਬੰਧੀ ਜਦੋਂ ਐਸਡੀਐਮ ਖੰਨਾ ਮੈਡਮ ਸਵਾਤੀ ਟਿਵਾਣਾ ਤੋ ਜਾਣਿਆ ਕਿ ਇਸ ਬੱਸ ਦੇ ਆਨਲਾਈਨ ਕਾਗਜ਼ ਚੈੱਕ ਕਰਨ ਤੇ ਪਤਾ ਲੱਗਾ ਕਿ ਨਾ ਤਾਂ ਇਸਦਾ ਇੰਸ਼ੋਰੈਂਸ ਹੈ ਨਾ ਹੀ ਫਿਟਨੈਸ ਹੈ ਅਤੇ ਨਾ ਹੀ ਰੋਡ ਟੈਕਸ ਕਾਫੀ ਸਮੇਂ ਤੋਂ ਭਰੇ ਗਏ ਹਨ । ਇਸ ਤਰ੍ਹਾਂ ਕਰਕੇ ਬੱਸ ਆਪਰੇਟਰਾਂ ਨੇ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾਇਆ ਹੈ ਤਾਂ ਐਸਡੀਐਮ ਮੈਡਮ ਸਵਾਤੀ ਟਿਵਾਣਾ ਨੇ ਕਿਹਾ ਕਿ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ। ਜਾਵੇਗੀ

Leave a Reply

Your email address will not be published. Required fields are marked *

Copyright © All rights reserved. | Newsphere by AF themes.