ਸ਼ਿਸ਼ੂ ਮੌਤ ਦਰ ਵਿੱਚ ਹਰਿਆਣਾ ਰਾਸ਼ਟਰੀ ਔਸਤ ਦੇ ਬਰਾਬਰ, ਪੰਜਾਬ ਨਾਲੋਂ ਤੇਜ਼ੀ ਨਾਲ ਸੁਧਾਰ ਦਰਜ
ਸੂਬੇ ਨੇ ਪੰਜ ਸਾਲਾਂ ਵਿੱਚ ਸ਼ਿਸ਼ੂ ਮੌਤ ਦਰ ਵਿੱਚ 14 ਫੀਸਦੀ ਦੀ ਕਮੀ ਕੀਤੀ; ਨਵਜੰਮੇ ਅਤੇ ਮਾਂ ਦੀ ਦੇਖਭਾਲ ਦੇ ਬੁਨਿਆਦੀ ਢਾਂਚੇ ਨੂੰ ਕੀਤਾ ਜਾ ਰਿਹਾ ਮਜ਼ਬੂਤ
ਚੰਡੀਗੜ੍
( ਜਸਟਿਸ ਨਿਊਜ਼ )
– ਸੈਂਪਲ ਰਜਿਸਟ੍ਰੇਸ਼ਨ ਸਿਸਟਮ (ਐਸਆਰਐਸ) ਰਿਪੋਰਟ 2024 ਦੇ ਅਨੁਸਾਰ, ਹਰਿਆਣਾ ਨੇ ਬਾਲ ਸਿਹਤ ਨਤੀਜਿਆਂ ਵਿੱਚ ਮਹੱਤਵਪੂਰਨ ਤਰੱਕੀ ਦਰਜ ਕੀਤੀ ਹੈ, ਜਿਸ ਵਿੱਚ ਸੂਬੇ ਦੀ ਸ਼ਿਸ਼ੂ ਮੌਤ ਦਰ (ਆਈਐਮਆਰ) ਘਟ ਕੇ ਪ੍ਰਤੀ 1,000 ਜਿਉਂਦੇ ਜਨਮਾਂ ਪਿੱਛੇ 24 ਮੌਤਾਂ ਰਹਿ ਗਈ ਹੈ।
ਇਹ ਪ੍ਰਾਪਤੀ ਹਰਿਆਣਾ ਨੂੰ ਰਾਸ਼ਟਰੀ ਔਸਤ ਦੇ ਬਰਾਬਰ ਸਥਾਪਿਤ ਕਰਦੀ ਹੈ ਅਤੇ ਸੂਬੇ ਭਰ ਵਿੱਚ ਮਾਂ ਅਤੇ ਬਾਲ ਸਿਹਤ ਸੇਵਾਵਾਂ ਵਿੱਚ ਹੋਏ ਲਗਤਾਰ ਸੁਧਾਰ ਨੂੰ ਦਰਸਾਉਂਦੀ ਹੈ।
ਇਹ ਜਾਣਕਾਰੀ ਸਾਂਝੀ ਕਰਦਿਆਂ ਹਰਿਆਣਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਕਿਹਾ ਕਿ ਸੂਬਾ ਮਾਂ ਅਤੇ ਨਵਜੰਮੇ ਬੱਚਿਆਂ ਦੀਆਂ ਸਿਹਤ ਸੇਵਾਵਾਂ ਵਿੱਚ ਕੇਂਦਰਿਤ ਦਖਲਅੰਦਾਜ਼ੀ ਰਾਹੀਂ ਪ੍ਰਮੁੱਖ ਸਿਹਤ ਸੂਚਕਾਂ ਵਿੱਚ ਲਗਾਤਾਰ ਸੁਧਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦਾ ਪ੍ਰਦਰਸ਼ਨ ਸਿਹਤ ਬੁਨਿਆਦੀ ਢਾਂਚੇ ਅਤੇ ਕੰਮਿਊਨਿਟੀ ਅਧਾਰਤ ਸਿਹਤ ਸੇਵਾਵਾਂ ਵਿੱਚ ਲਗਾਤਾਰ ਨਿਵੇਸ਼ ਦੀ ਪ੍ਰਭਾਵਸ਼ੀਲਤਾ ਨੂੰ ਪ੍ਰਦਰਸ਼ਿਤ ਕਰਦਾ ਹੈ।
ਤਾਜ਼ਾ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਪੰਜ ਸਾਲਾਂ ਵਿੱਚ ਹਰਿਆਣਾ ਦੀ ਸ਼ਿਸ਼ੂ ਮੌਤ ਦਰ 28 ਤੋਂ ਘਟ ਕੇ 24 ਹੋ ਗਈ ਹੈ, ਜੋ ਕਿ ਲਗਭਗ 14 ਫੀਸਦੀ ਦੀ ਕਮੀ ਨੂੰ ਦਰਸਾਉਂਦੀ ਹੈ। ਇਸੇ ਮਿਆਦ ਦੌਰਾਨ ਪੰਜਾਬ ਦੀ ਸ਼ਿਸ਼ੂ ਮੌਤ ਦਰ 18 ਤੋਂ ਘਟ ਕੇ 16 ਹੋਈ ਹੈ, ਜੋ ਕਿ ਲਗਭਗ 11 ਫੀਸਦੀ ਸੁਧਾਰ ਹੈ। ਇਹ ਅੰਕੜੇ ਦਰਸਾਉਂਦੇ ਹਨ ਕਿ ਵਧੇਰੇ ਅਤੇ ਸੰਘਣੀ ਆਬਾਦੀ ਨੂੰ ਸੇਵਾਵਾਂ ਪ੍ਰਦਾਨ ਕਰਨ ਨਾਲ ਜੁੜੀਆਂ ਚੁਣੌਤੀਆਂ ਦੇ ਬਾਵਜੂਦ ਹਰਿਆਣਾ ਨੇ ਕਮੀ ਦੀ ਵਧੇਰੇ ਤੇਜ਼ ਗਤੀ ਹਾਸਲ ਕੀਤੀ ਹੈ।
ਡਾ. ਮਿਸ਼ਰਾ ਨੇ ਕਿਹਾ ਕਿ ਹਰਿਆਣਾ ਹੁਣ ਸ਼ਿਸ਼ੂ ਮੌਤ ਦਰ ਦੇ ਮਾਮਲੇ ਵਿੱਚ ਰਾਸ਼ਟਰੀ ਔਸਤ ਤੱਕ ਪਹੁੰਚ ਗਿਆ ਹੈ ਅਤੇ ਸ਼ਿਸ਼ੂ ਮੌਤਾਂ ਵਿੱਚ ਕਮੀ ਲਿਆਉਣ ਦੀ ਦਿਸ਼ਾ ਵਿੱਚ ਲਗਾਤਾਰ ਤਰੱਕੀ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਹਾਲਾਂਕਿ ਅਕਸਰ ਛੋਟੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਤੁਲਨਾ ਕੀਤੀ ਜਾਂਦੀ ਹੈ, ਫਿਰ ਵੀ ਸੂਬੇ ਦੇ ਆਕਾਰ, ਆਬਾਦੀ ਦੀ ਘਣਤਾ ਅਤੇ ਸਿਹਤ ਸੇਵਾਵਾਂ ਦੀ ਵੰਡ ਨਾਲ ਜੁੜੀਆਂ ਚੁਣੌਤੀਆਂ ਨੂੰ ਦੇਖਦੇ ਹੋਏ ਹਰਿਆਣਾ ਦੀਆਂ ਪ੍ਰਾਪਤੀਆਂ ਮਹੱਤਵਪੂਰਨ ਹਨ।
ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਹਰਿਆਣਾ ਦਾ ਪ੍ਰਦਰਸ਼ਨ ਕਈ ਵੱਡੇ ਸੂਬਿਆਂ ਦੇ ਮੁਕਾਬਲੇ ਬਿਹਤਰ ਹੈ, ਜਿੱਥੇ ਸ਼ਿਸ਼ੂ ਮੌਤ ਦਰ ਅਜੇ ਵੀ ਕਾਫੀ ਜ਼ਿਆਦਾ ਹੈ। ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਰਗੇ ਸੂਬਿਆਂ ਵਿੱਚ ਸ਼ਿਸ਼ੂ ਮੌਤ ਦਰ ਲਗਭਗ 35 ਹੈ, ਜਦੋਂ ਕਿ ਛਤੀਸਗੜ੍ਹ ਵਿੱਚ ਇਹ ਦਰ ਪ੍ਰਤੀ 1,000 ਜਿਉਂਦੇ ਜਨਮਾਂ ਪਿੱਛੇ ਲਗਭਗ 36 ਹੈ।
ਇਸ ਸੁਧਾਰ ਦਾ ਸਿਹਰਾ ਹਰਿਆਣਾ ਸਰਕਾਰ ਵੱਲੋਂ ਨਵਜੰਮੇ ਅਤੇ ਬਾਲ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਚੁੱਕੇ ਗਏ ਕਈ ਕਦਮਾਂ ਨੂੰ ਦਿੱਤਾ ਗਿਆ ਹੈ। ਇਹਨਾਂ ਵਿੱਚ ਸਪੈਸ਼ਲ ਨਿਊਬੋਰਨ ਕੇਅਰ ਯੂਨਿਟਸ (ਐਸਐਨਸੀਯੂ), ਨਿਊਬੋਰਨ ਸਟੇਬਲਾਈਜ਼ੇਸ਼ਨ ਯੂਨਿਟਸ (ਐਨਬੀਐਸਯੂ), ਨਿਊਟ੍ਰੀਸ਼ਨ ਰੀਹੈਬਲੀਟੇਸ਼ਨ ਸੈਂਟਰਸ (ਐਨਆਰਸੀ), ਨਿਊਬੋਰਨ ਬੇਬੀ ਕੇਅਰ ਕਾਰਨਰਸ (ਐਨਬੀਸੀਸੀ), ਕੰਗਾਰੂ ਮਦਰ ਕੇਅਰ (ਕੇਐਮਸੀ) ਸਹੂਲਤਾਂ, ਹਾਈਬ੍ਰਿਡ ਐਚਡੀਯੂ-ਆਈਸੀਯੂ ਯੂਨਿਟਸ, ਕੰਪਰੀਹੈਂਸਿਵ ਲੈਕਟੇਸ਼ਨ ਮੈਨੇਜਮੈਂਟ ਸੈਂਟਰਸ (ਸੀਐਲਐਮਸੀ), ਲੈਕਟੇਸ਼ਨ ਮੈਨੇਜਮੈਂਟ ਯੂਨਿਟਸ (ਐਲਐਮਯੂ), ਜਨਨੀ ਸ਼ਿਸ਼ੂ ਸੁਰੱਖਿਆ ਪ੍ਰੋਗਰਾਮ ਅਤੇ ਹੋਮ-ਬੇਸਡ ਨਿਊਬੋਰਨ ਕੇਅਰ ਸੇਵਾਵਾਂ ਦਾ ਵਿਸਥਾਰ ਸ਼ਾਮਲ ਹੈ।
ਡਾ. ਮਿਸ਼ਰਾ ਨੇ ਕਿਹਾ ਕਿ ਸੰਸਥਾਗਤ ਜਣੇਪੇ ਵਿੱਚ ਸੁਧਾਰ, ਬਿਹਤਰ ਨਵਜੰਮੇ ਬੱਚਿਆਂ ਦੀ ਦੇਖਭਾਲ ਅਤੇ ਮਜ਼ਬੂਤ ਸਿਹਤ ਬੁਨਿਆਦੀ ਢਾਂਚੇ ਕਾਰਨ ਸੂਬੇ ਵਿੱਚ ਨਵਜੰਮੇ ਅਤੇ ਸ਼ਿਸ਼ੂ ਮੌਤ ਦਰ ਵਿੱਚ ਲਗਾਤਾਰ ਕਮੀ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਣੇਪਾ ਪੂਰਵ ਦੇਖਭਾਲ ਸੇਵਾਵਾਂ ਵਿੱਚ ਹੋਰ ਸੁਧਾਰ, ਸੁਰੱਖਿਅਤ ਜਣੇਪਾ ਯਕੀਨੀ ਬਣਾਉਣ ਅਤੇ ਸਰਕਾਰੀ ਹਸਪਤਾਲਾਂ ਵਿੱਚ ਨਵਜੰਮੇ ਬੱਚਿਆਂ ਦੀ ਗੰਭੀਰ ਦੇਖਭਾਲ ਸਹੂਲਤਾਂ ਦੇ ਅਪਗ੍ਰੇਡੇਸ਼ਨ ‘ਤੇ ਧਿਆਨ ਕੇਂਦਰਿਤ ਕਰ ਰਹੀ ਹੈ।
ਤਰੱਕੀ ਨੂੰ ਹੋਰ ਗਤੀ ਦੇਣ ਲਈ ਹਰਿਆਣਾ ਸੂਬੇ ਭਰ ਵਿੱਚ ਵਾਧੂ ਐਨਐਨਸੀਯੂ, ਐਨਬੀਐਸਯੂ, ਅਨਬੀਸੀ ਅਤੇ ਲੈਕਟੇਸ਼ਨ ਮੈਨੇਜਮੈਂਟ ਯੂਨਿਟਸ ਸਥਾਪਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਮੌਜੂਦਾ ਐਸਐਨਸੀਯੂ ਨੂੰ ਵੀ ਮਾਂ ਅਤੇ ਨਵਜੰਮੇ ਦੇਖਭਾਲ ਇਕਾਈਆਂ (ਐਮਐਨਸੀਯੂ) ਵਿੱਚ ਅਪਗ੍ਰੇਡ ਕੀਤਾ ਜਾ ਰਿਹਾ ਹੈ, ਤਾਂ ਜੋ ਮਾਵਾਂ ਅਤੇ ਨਵਜੰਮੇ ਬੱਚਿਆਂ ਨੂੰ ਇੱਕੋ ਛੱਤ ਹੇਠ ਏਕੀਕ੍ਰਿਤ ਦੇਖਭਾਲ ਪ੍ਰਦਾਨ ਕੀਤੀ ਜਾ ਸਕੇ।
ਹਾਲਾਂਕਿ ਕੁਝ ਪੇਂਡੂ ਖੇਤਰਾਂ ਅਤੇ ਪੂਰਬੀ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਸ਼ਿਸ਼ੂ ਮੌਤ ਦਰ ਅਜੇ ਵੀ ਚੁਣੌਤੀ ਬਣੀ ਹੋਈ ਹੈ, ਡਾ. ਮਿਸ਼ਰਾ ਨੇ ਕਿਹਾ ਕਿ ਸੂਬੇ ਦੀ ਲੰਬੇ ਸਮੇਂ ਦੀ ਤਰੱਕੀ ਦੀ ਦਿਸ਼ਾ ਉਤਸ਼ਾਹਜਨਕ ਬਣੀ ਹੋਈ ਹੈ।
ਪਿਛਲੇ ਇੱਕ ਦਹਾਕੇ ਵਿੱਚ ਹਰਿਆਣਾ ਨੇ ਆਪਣੀ ਸ਼ਿਸ਼ੂ ਮੌਤ ਦਰ ਨੂੰ ਪ੍ਰਤੀ 1,000 ਜਿਉਂਦੇ ਜਨਮਾਂ ਪਿੱਛੇ 41 ਤੋਂ ਘਟਾ ਕੇ 24 ਕਰ ਲਿਆ ਹੈ, ਜੋ ਜਨਤਕ ਸਿਹਤ ਸੇਵਾਵਾਂ ਅਤੇ ਸਿਹਤ ਸਹੂਲਤਾਂ ਤੱਕ ਪਹੁੰਚ ਵਿੱਚ ਹੋਏ ਲਗਾਤਾਰ ਸੁਧਾਰ ਨੂੰ ਦਰਸਾਉਂਦਾ ਹੈ।
ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਮਾਂ ਅਤੇ ਬਾਲ ਸਿਹਤ ਸੇਵਾਵਾਂ ਨੂੰ ਲਗਾਤਾਰ ਮਜ਼ਬੂਤ ਕਰਨ ਅਤੇ ਜ਼ਮੀਨੀ ਪੱਧਰ ‘ਤੇ ਕੇਂਦਰਿਤ ਲਾਗੂਕਰਨ ਰਾਹੀਂ ਹਰਿਆਣਾ ਆਉਣ ਵਾਲੇ ਸਾਲਾਂ ਵਿੱਚ ਹੋਰ ਵੀ ਬਿਹਤਰ ਨਤੀਜੇ ਹਾਸਲ ਕਰੇਗਾ ਅਤੇ ਇਹ ਯਕੀਨੀ ਬਣਾਏਗਾ ਕਿ ਵੱਧ ਤੋਂ ਵੱਧ ਬੱਚੇ ਜਿਉਂਦੇ ਰਹਿਣ ਅਤੇ ਆਪਣਾ ਪਹਿਲਾ ਜਨਮਦਿਨ ਮਨਾ ਸਕਣ।
ਮੁੱਖ ਮੰਤਰੀ ਨੇ ਸਮਾਲਖਾ ਦੇ ਸੇਵਾ ਸਾਧਨਾ ਅਤੇ ਗ੍ਰਾਮ ਵਿਕਾਸ ਕੇਂਦਰ ਦੇ ਸਾਲਾਨਾ ਸਥਾਪਨਾ ਦਿਵਸ ‘ਤੇ ਬਤੌਰ ਮੁੱਖ ਮਹਿਮਾਨ ਲਿਆ ਹਿੱਸਾ
ਨੌਜਵਾਨਾਂ ਨੂੰ ਕੀਤੀ ਅਪੀਲ ਪਿੰਡਾਂ ਨੂੰ ਆਤਮਨਿਰਭਰ, ਨੌਜਵਾਨਾਂ ਨੂੰ ਸਮਰੱਥ ਅਤੇ ਕਿਸਾਨਾਂ ਨੂੰ ਖੁਸ਼ਹਾਲ ਬਣਾਉਣ
ਚੰਡੀਗੜ੍ਹ
( ਜਸਟਿਸ ਨਿਊਜ਼)
– ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ਨੀਵਾਰ ਨੂੰ ਸਮਾਲਖਾ, ਪਾਣੀਪਤ ਦੇ ਸੇਵਾ ਸਾਧਨਾ ਅਤੇ ਗ੍ਰਾਮ ਵਿਕਾਸ ਕੇਂਦਰ ਦੇ ਸਾਲਾਨਾ ਸਥਾਪਨਾ ਦਿਵਸ ‘ਤੇ ਬਤੌਰ ਮੁੱਖ ਮਹਿਮਾਨ ਬੋਲਦੇ ਹੋਏ ਕਿਹਾ ਕਿ ਇਹ ਸਾਲਾਨਾ ਸਥਾਪਨਾ ਦਿਵਸ ਸੇਵਾ, ਸਾਧਨਾ ਅਤੇ ਸਮਰਪਣ ਦੇ ਉਸ ਵਿਰਾਟ ਸੰਕਲਪ ਦਾ ਉਤਸਵ ਹੈ, ਜੋ ਸਮਾਜ ਨੂੰ ਨਵੀਂ ਦਿਸ਼ਾ ਦੇਣ ਦਾ ਕਾਰਜ ਕਰ ਰਿਹਾ ਹੈ। ਉਨ੍ਹਾਂ ਨੇ ਸੇਵਾ ਸਾਧਨਾ ਅਤੇ ਗ੍ਰਾਮ ਵਿਕਾਸ ਕੇਂਦਰ ਨਾਲ ਜੁੜੇ ਉਨ੍ਹਾਂ ਸਾਰੇ ਲੱਖਾਂ ਪਰਿਵਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ, ਲੋਕਾਂ ਨੇ ਆਪਣੀ ਮਿਹਨਤ, ਸਹਿਯੋਗ, ਤਿਆਗ ਅਤੇ ਸਮਰਪਣ ਨਾਲ ਇਸ ਮਹਾਨ ਪ੍ਰਕਲਪ ਨੂੰ ਆਕਾਰ ਦਿੱਤਾ ਹੈ। ਜਦੋਂ ਸਮਾਜ ਖੁਦ ਆਪਣੇ ਵਿਕਾਸ ਦਾ ਸੰਕਲਪ ਲੈਂਦਾ ਹੈ, ਉਦੋਂ ਤਬਦੀਲੀ ਸਿਰਫ ਦਿਖਾਈ ਨਹੀਂ ਦਿੰਦੀ, ਸਗੋਂ ਪੀੜ੍ਹੀਆਂ ਤੱਕ ਜਾਰੀ ਰਹਿੰਦੀ ਹੈ।
ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਆਤਮਾ ਪਿੰਡਾਂ ਵਿੱਚ ਵੱਸਦੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੀ ਕੁਸ਼ਲ ਅਗਵਾਈ ਹੇਠ ਵਿਕਸਿਤ ਭਾਰਤ ਦਾ ਜੋ ਸੰਕਲਪ ਦੇਸ਼ ਨੇ ਲਿਆ ਹੈ, ਉਸ ਦੀ ਸਭ ਤੋਂ ਮਜ਼ਬੂਤ ਨੀਂਹ ਸਾਡੇ ਪਿੰਡ ਹੀ ਹਨ। ਵਿਕਸਿਤ ਭਾਰਤ ਦਾ ਰਸਤਾ ਵਿਕਸਿਤ ਪਿੰਡਾਂ ਤੋਂ ਹੋ ਕੇ ਗੁਜ਼ਰਦਾ ਹੈ। ਇਹ ਕੇਂਦਰ ਇੱਕ ਭਵਨ ਜਾਂ ਸੰਸਥਾ ਨਹੀਂ ਸਗੋ, ਆਤਮਨਿਰਭਰ ਭਾਰਤ ਦਾ ਇੱਕ ਜੀਵੰਤ ਮਾਡਲ ਦਿਖਾਈ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਦਾ ਵਿਸ਼ਾ ਹੈ ਕਿ ਇਹ ਕੇਂਦਰ ਨੇੜੇ ਦੇ 100 ਪਿੰਡਾਂ ਦੇ ਸਮੁੱਚੇ ਵਿਕਾਸ ‘ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਇਹ ਪਿੰਡਾਂ ਦੇ ਭਵਿੱਖ ਨੂੰ ਸੰਵਾਰਨ ਦਾ ਸੰਕਲਪ ਹੈ। ਇਹ ਯਤਨ ਉਨ੍ਹਾਂ ਪਿੰਡਾਂ ਨੂੰ ਆਤਮਨਿਰਭਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ, ਜਿੱਥੇ ਸਿੱਖਿਆ, ਹੁਨਰ, ਖੇਤੀਬਾੜੀ, ਸਿਹਤ, ਖੇਡਾਂ, ਸਭਿਆਚਾਰ ਅਤੇ ਰੁਜ਼ਗਾਰ ਦੇ ਸਾਰੇ ਆਯਾਮਾਂ ‘ਤੇ ਇੱਕੋ ਸਮੇਂ ਕੰਮ ਕੀਤਾ ਜਾ ਰਿਹਾ ਹੈ। ਇਹ ਕੇਂਦਰ ਸੇਵਾ, ਸਾਧਨਾ ਅਤੇ ਗ੍ਰਾਮ ਵਿਕਾਸ ਦੀ ਤ੍ਰਿਵੇਣੀ ਵਜੋ ਸਥਾਪਿਤ ਕੀਤਾ ਗਿਆ ਹੈ। ਸੇਵਾ ਉਹ ਸ਼ਕਤੀ ਹੈ, ਜੋ ਸਮਾਜ ਨੂੰ ਜੋੜਦੀ ਹੈ। ਸਾਧਨਾ ਉਹ ਊਰਜਾ ਹੈ, ਜੋ ਵਿਅਕਤੀ ਨੂੰ ਉਚਾਈਆਂ ਤੱਕ ਪਹੁੰਚਾਉਂਦੀ ਹੈ ਅਤੇ ਗ੍ਰਾਮ ਵਿਕਾਸ ਉਹ ਮਾਧਿਅਮ ਹੈ, ਜੋ ਰਾਸ਼ਟਰ ਨਿਰਮਾਣ ਦੀ ਨੀਂਹ ਨੂੰ ਮਜ਼ਬੂਤ ਕਰਦਾ ਹੈ। ਜਦੋਂ ਇਹ ਤਿੰਨੋਂ ਧਾਰਾਵਾਂ ਇੱਕੋ ਸਮੇਂ ਪ੍ਰਵਾਹਿਤ ਹੁੰਦੀਆਂ ਹਨ, ਉਦੋਂ ਸਮਾਜ ਵਿੱਚ ਵਿਕਾਸ ਦੇ ਨਾਲ ਇੱਕ ਨਵੀਂ ਚੇਤਨਾ ਦਾ ਜਨਮ ਵੀ ਹੁੰਦਾ ਹੈ।
ਮੁੱਖ ਮੰਤਰੀ ਨਾਇਬ ਸਿੰਘ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ਸਾਨੂੰ ਹਮੇਸ਼ਾ ‘ਵਸੁਧੈਵ ਕੁਟੁੰਬਕਮ’ ਦਾ ਸੰਦੇਸ਼ ਦਿੰਦੀ ਆਈ ਹੈ। ਸਾਡੀ ਪਰੰਪਰਾ ਸਾਨੂੰ ਸਿਖਾਉਂਦੀ ਹੈ ਕਿ ਸੰਪੂਰਨ ਵਿਸ਼ਵ ਇੱਕ ਪਰਿਵਾਰ ਹੈ। ਇਸੇ ਭਾਵਨਾ ਨੂੰ ਅੱਗੇ ਵਧਾਉਂਦੇ ਹੋਏ, ਇਹ ਕੇਂਦਰ ‘ਇੱਕ ਧਰਤੀ, ਇੱਕ ਪਰਿਵਾਰ ਅਤੇ ਇੱਕ ਭਵਿੱਖ’ ਦੀ ਅਵਧਾਰਨਾ ‘ਤੇ ਕੰਮ ਕਰ ਰਿਹਾ ਹੈ। ਇਹ ਵਿਚਾਰ ਭਾਰਤੀ ਜੀਵਨ ਦਰਸ਼ਨ ਦਾ ਸਾਰ ਹੈ। ਜਦੋਂ ਅਸੀਂ ਧਰਤੀ ਨੂੰ ਮਾਤਾ ਮੰਨਦੇ ਹਾਂ, ਸਮਾਜ ਨੂੰ ਪਰਿਵਾਰ ਮੰਨਦੇ ਹਾਂ ਅਤੇ ਭਵਿੱਖ ਨੂੰ ਸਾਂਝੀ ਜ਼ਿੰਮੇਵਾਰੀ ਮੰਨਦੇ ਹਾਂ, ਉਦੋਂ ਹੀ ਸੱਚੇ ਅਰਥਾਂ ਵਿੱਚ ਟਿਕਾਊ ਵਿਕਾਸ ਸੰਭਵ ਹੋ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਵਿਸ਼ਵ ਤੇਜ਼ੀ ਨਾਲ ਬਦਲ ਰਿਹਾ ਹੈ। ਤਕਨੀਕ, ਨਵਾਚਾਰ ਅਤੇ ਆਧੁਨਿਕਤਾ ਦੇ ਇਸ ਦੌਰ ਵਿੱਚ ਸਭ ਤੋਂ ਵੱਡੀ ਲੋੜ ਹੈ ਕਿ ਸਾਡੇ ਨੌਜਵਾਨਾਂ ਨੂੰ ਸਮੇਂ ਦੀ ਮੰਗ ਅਨੁਸਾਰ ਹੁਨਰ ਸਿਖਲਾਈ ਮਿਲੇ। ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਇੱਥੇ ਹੁਨਰ ਵਿਕਾਸ ਕੇਂਦਰ ਦੀ ਸਥਾਪਨਾ ਕੀਤੀ ਗਈ ਹੈ। ਇੰਨਾ ਹੀ ਨਹੀਂ, ਇਸ ਦੇ ਲਈ ਸ਼੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਦੇ ਨਾਲ ਹੁਨਰ ਸਿਖਲਾਈ ਲਈ ਸਮਝੌਤਾ ਵੀ ਕੀਤਾ ਗਿਆ ਹੈ। ਇਹ ਕੇਂਦਰ ਹਜ਼ਾਰਾਂ ਨੌਜਵਾਨਾਂ ਦੇ ਸੁਪਨਿਆਂ ਨੂੰ ਨਵੀਂ ਉਡਾਣ ਦੇਣ ਦਾ ਮਾਧਿਅਮ ਵੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹਮੇਸ਼ਾ ਕਹਿੰਦੇ ਹਨ ਕਿ 21ਵੀਂ ਸਦੀ ਭਾਰਤ ਦੇ ਨੌਜਵਾਨਾਂ ਦੀ ਸਦੀ ਹੈ। ਜੇਕਰ ਨੌਜਵਾਨਾਂ ਨੂੰ ਸਹੀ ਹੁਨਰ, ਸਹੀ ਮੌਕੇ ਅਤੇ ਸਹੀ ਮਾਰਗਦਰਸ਼ਨ ਮਿਲ ਜਾਵੇ, ਤਾਂ ਉਹ ਨਾ ਸਿਰਫ ਆਪਣੇ ਪਰਿਵਾਰ ਦੀ ਤਕਦੀਰ ਬਦਲ ਸਕਦੇ ਹਨ ਸਗੋ ਰਾਸ਼ਟਰ ਨਿਰਮਾਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਇਹ ਕੇਂਦਰ ਨੌਜਵਾਨਾਂ ਨੂੰ ਰੁਜ਼ਗਾਰ ਮੰਗਣ ਵਾਲਾ ਨਹੀਂ, ਸਗੋ ਰੁਜ਼ਗਾਰ ਦੇਣ ਵਾਲਾ ਬਣਾਉਣ ਦੀ ਦਿਸ਼ਾ ਵਿੱਚ ਕਾਰਜ ਕਰ ਰਿਹਾ ਹੈ। ਇੱਥੋਂ ਨਿਕਲਣ ਵਾਲੇ ਨੌਜਵਾਨ ਆਤਮ-ਵਿਸ਼ਵਾਸ, ਗਿਆਨ ਅਤੇ ਹੁਨਰ ਨਾਲ ਭਰਪੂਰ ਹੋ ਕੇ ਸਮਾਜ ਵਿੱਚ ਨਵੀਂ ਪਛਾਣ ਸਥਾਪਿਤ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਇਸ ਕੇਂਦਰ ਵਿੱਚ ਕਿਸਾਨਾਂ ਨੂੰ ਕੁਦਰਤੀ ਖੇਤੀ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਅੱਜ ਪੂਰੀ ਦੁਨੀਆ ਰਸਾਇਣ ਮੁਕਤ ਖੇਤੀ ਵੱਲ ਵਧ ਰਹੀ ਹੈ। ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਭਾਰਤ ਵੀ ਕੁਦਰਤੀ ਖੇਤੀ ਨੂੰ ਪ੍ਰੋਤਸਾਹਨ ਦੇ ਰਿਹਾ ਹੈ। ਹਰਿਆਣਾ ਸਰਕਾਰ ਵੀ ਇਸ ਦਿਸ਼ਾ ਵਿੱਚ ਲਗਾਤਾਰ ਕਾਰਜ ਕਰ ਰਹੀ ਹੈ। ਕੁਦਰਤੀ ਖੇਤੀ ਸਿਰਫ ਖੇਤੀ ਦੀ ਤਕਨੀਕ ਨਹੀਂ ਹੈ, ਸਗੋ ਧਰਤੀ ਮਾਤਾ ਦੇ ਪ੍ਰਤੀ ਸਾਡਾ ਫਰਜ਼ ਵੀ ਹੈ। ਇਸ ਨਾਲ ਭੂਮੀ ਦੀ ਉਪਜਾਊ ਸ਼ਕਤੀ ਵਧਦੀ ਹੈ, ਪਾਣੀ ਦੀ ਬਚਤ ਹੁੰਦੀ ਹੈ, ਵਾਤਾਵਰਣ ਸੁਰੱਖਿਅਤ ਰਹਿੰਦਾ ਹੈ ਅਤੇ ਕਿਸਾਨਾਂ ਦੀ ਲਾਗਤ ਵੀ ਘੱਟ ਹੁੰਦੀ ਹੈ। ਕੁਦਰਤੀ ਖੇਤੀ ਕਰਨ ਵਾਲੇ ਯੋਗ ਕਿਸਾਨਾਂ ਦੇ ਲਈ ਦੇਸੀ ਗਾਂ ‘ਤੇ ਮਿਲਣ ਵਾਲੀ ਸਬਸਿਡੀ ਨੂੰ ਵਧਾ ਕੇ 30 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ। ਕੁਦਰਤੀ ਖੇਤੀ ਵਿੱਚ ਦੇਸੀ ਗਾਂ ਦਾ ਵਿਸ਼ੇਸ਼ ਮਹੱਤਵ ਹੈ। ਜੀਵਾਮ੍ਰਿਤ, ਘਨਜੀਵਾਮ੍ਰਿਤ ਅਤੇ ਹੋਰ ਕੁਦਰਤੀ ਇਨਪੁਟਸ ਤਿਆਰ ਕਰਨ ਵਿੱਚ ਦੇਸੀ ਗਾਂ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਸ ਲਈ ਸੂਬਾ ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ ਕਿਸਾਨਾਂ ਨੂੰ ਆਰਥਿਕ ਸਹਾਇਤਾ ਦੇ ਕੇ ਕੁਦਰਤੀ ਖੇਤੀ ਵੱਲ ਪ੍ਰੋਤਸਾਹਿਤ ਕੀਤਾ ਜਾਵੇ। ਇਸ ਤੋਂ ਇਲਾਵਾ, ਕੁਦਰਤੀ ਖੇਤੀ ਵਿੱਚ ਵਰਤੇ ਜਾਣ ਵਾਲੇ ਕੱਚੇ ਮਾਲ ਦੇ ਭੰਡਾਰਨ ਅਤੇ ਪ੍ਰੋਸੈਸਿੰਗ ਲਈ ਚਾਰ ਡਰੱਮ ਖਰੀਦਣ ਵਾਸਤੇ ਹਰੇਕ ਕਿਸਨ ਨੂੰ 3 ਹਜ਼ਾਰ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਹ ਸਹਾਇਤਾ ਕਿਸਾਨਾਂ ਨੂੰ ਕੁਦਰਤੀ ਖੇਤੀ ਲਈ ਲੋੜੀਂਦੇ ਬੁਨਿਆਦੀ ਢਾਂਚੇ ਦੇ ਨਾਲ-ਨਾਲ ਖੇਤੀ ਨੂੰ ਹੋਰ ਵਿਵਸਥਿਤ ਬਣਾਏਗੀ।
ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਕੁਦਰਤੀ ਖੇਤੀ ਨੂੰ ਪ੍ਰੋਤਸਾਹਨ ਦੇਣ ਲਈ ਇਸ ਵਿੱਤੀ ਸਾਲ ਦੇ ਬਜਟ ਵਿੱਚ ਕਈ ਠੋਸ ਫੈਸਲੇ ਲਏ ਹਨ। ਇਸੇ ਦਿਸ਼ਾ ਵਿੱਚ ਐਪੀਡਾ ਪ੍ਰਮਾਣਿਤ ਕੁਦਰਤੀ ਅਤੇ ਜੈਵਿਕ ਕਿਸਾਨਾਂ ਨੂੰ 5 ਸਾਲਾਂ ਤੱਕ ਪ੍ਰਤੀ ਸਾਲ 10 ਹਜ਼ਾਰ ਰੁਪਏ ਪ੍ਰਤੀ ਏਕੜ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਸਹਾਇਤਾ ਕਿਸਾਨਾਂ ਨੂੰ ਕੁਦਰਤੀ ਖੇਤੀ ਵੱਲ ਸਥਾਈ ਰੂਪ ਵਿੱਚ ਪ੍ਰੇਰਿਤ ਕਰੇਗੀ ਅਤੇ ਉਨ੍ਹਾਂ ਦੀ ਆਮਦਨ ਵਧਾਉਣ ਵਿੱਚ ਸਹਾਇਕ ਸਿੱਧ ਹੋਵੇਗੀ। ਖੇਤੀਬਾੜੀ ਵਿਭਾਗ ਦੀ ਮਲਕੀਅਤ ਵਾਲੀ ਲਗਭਗ 800 ਏਕੜ ਜ਼ਮੀਨ ਸਿਰਫ ਉਨ੍ਹਾਂ ਕਿਸਾਨਾਂ ਨੂੰ ਲੀਜ਼ ‘ਤੇ ਦਿੱਤੀ ਜਾਵੇਗੀ ਜੋ ਅਗਲੇ ਘੱਟੋ-ਘੱਟ 10 ਸਾਲਾਂ ਤੱਕ ਉੱਥੇ ਕੁਦਰਤੀ ਅਤੇ ਜੈਵਿਕ ਖੇਤੀ ਕਰਨਗੇ। ਇਸੇ ਤਰ੍ਹਾਂ ਪੰਚਾਇਤੀ ਜ਼ਮੀਨ ‘ਤੇ ਵੀ ਕੁਦਰਤੀ ਅਤੇ ਜੈਵਿਕ ਖੇਤੀ ਨੂੰ ਪ੍ਰੋਤਸਾਹਨ ਦੇਣ ਲਈ ਨਵੀਂ ਨੀਤੀ ਤਿਆਰ ਕੀਤੀ ਜਾ ਰਹੀ ਹੈ। ਕੁਦਰਤੀ ਖੇਤੀ ਦਾ ਸਭ ਤੋਂ ਵੱਡਾ ਲਾਭ ਉਦੋਂ ਹੀ ਮਿਲੇਗਾ ਜਦੋਂ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦ ਦਾ ਉਚਿਤ ਮੁੱਲ ਪ੍ਰਾਪਤ ਹੋਵੇਗਾ। ਸੂਬੇ ਦੀਆਂ 10 ਮੰਡੀਆਂ ਵਿੱਚ ਕੁਦਰਤੀ ਅਤੇ ਜੈਵਿਕ ਕਿਸਾਨਾਂ ਲਈ ਵਿਸ਼ੇਸ਼ ਸਥਾਨ ਉਪਲਬਧ ਕਰਵਾਏ ਜਾਣਗੇ। ਇਸ ਦੇ ਨਾਲ-ਨਾਲ ਟੈਸਟਿੰਗ ਲੈਬਾਰਟਰੀਆਂ ਅਤੇ ਐਪੀਡਾ ਵੱਲੋਂ ਮਾਨਤਾ ਪ੍ਰਾਪਤ ਪ੍ਰਮਾਣੀਕਰਨ ਕੇਂਦਰ ਵੀ ਸਥਾਪਿਤ ਕੀਤੇ ਜਾਣਗੇ, ਤਾਂ ਜੋ ਕਿਸਾਨਾਂ ਨੂੰ ਆਪਣੀ ਉਪਜ ਦੀ ਗੁਣਵੱਤਾ ਪ੍ਰਮਾਣਿਤ ਕਰਵਾਉਣ ਅਤੇ ਬਿਹਤਰ ਬਾਜ਼ਾਰ ਪ੍ਰਾਪਤ ਕਰਨ ਵਿੱਚ ਸਹੂਲਤ ਮਿਲ ਸਕੇ।
ਮੁੱਖ ਮੰਤਰੀ ਨਾਇਬ ਸਿੰਘ ਨੇ ਕਿਹਾ ਕਿ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਕੁਰੂਕਸ਼ੇਤਰ ਜ਼ਿਲ੍ਹੇ ਵਿੱਚ 2 ਹਜ਼ਾਰ ਏਕੜ ਖੇਤਰ ਵਿੱਚ ‘ਸਮਾਰਟ ਐਗਰੀਕਲਚਰ’ ਯੋਜਨਾ ਸ਼ੁਰੂ ਕੀਤੀ ਜਾਵੇਗੀ। ਇਹ ਯੋਜਨਾ ਕੁਦਰਤੀ ਖੇਤੀ ਅਤੇ ਆਧੁਨਿਕ ਤਕਨੀਕ ਦਾ ਅਦਭੁਤ ਸੰਗਮ ਹੋਵੇਗੀ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜੇਕਰ ਇਸ ਯੋਜਨਾ ਵਿੱਚ ਕਿਸਾਨਾਂ ਨੂੰ ਕਿਸੇ ਤਰ੍ਹਾ ਦਾ ਨੁਕਸਾਨ ਹੁੰਦਾ ਹੈ, ਤਾਂ ਉਸ ਦੀ ਭਰਪਾਈ ਹਰਿਆਣਾ ਸਰਕਾਰ ਕਰੇਗੀ। ਉਨ੍ਹਾਂ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਸਾਧਨਾ ਕੇਂਦਰ ਵਿੱਚ ਖੇਡ ਨਰਸਰੀ ਰਾਹੀਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਰਿਹੈ। ਹਰਿਆਣਾ ਖੇਡਾਂ ਦਾ ਪਾਵਰ ਹਾਊਸ ਹੈ। ਦੇਸ਼ ਲਈ ਸਭ ਤੋਂ ਵੱਧ ਤਗਮੇ ਜਿੱਤਣ ਵਾਲੇ ਖਿਡਾਰੀਆਂ ਵਿੱਚ ਹਰਿਆਣਾ ਦੇ ਖਿਡਾਰੀਆਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਜੇਕਰ ਪਿੰਡਾਂ ਵਿੱਚ ਖੇਡ ਪ੍ਰਤਿਭਾਵਾਂ ਨੂੰ ਸਹੀ ਅਵਸਰ ਅਤੇ ਸਿਖਲਾਈ ਮਿਲੇ, ਤਾਂ ਆਉਣ ਵਾਲੇ ਸਮੇਂ ਵਿੱਚ ਇਹ ਕੇਂਦਰ ਵੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੂੰ ਤਿਆਰ ਕਰਨ ਦਾ ਕਾਰਜ ਕਰੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਸਮਾਜ ਦਾ ਅਸਲ ਵਿਕਾਸ ਉਦੋਂ ਹੀ ਸੰਭਵ ਹੈ, ਜਦੋਂ ਉਸ ਦੇ ਕਮਜ਼ੋਰ ਅਤੇ ਵਾਂਝੇ ਵਰਗਾਂ ਨੂੰ ਅੱਗੇ ਵਧਣ ਦਾ ਮੌਕਾ ਮਿਲੇ। ਇੱਥੇ ਅਜਿਹੇ ਹੋਸਟਲ ਸੰਚਾਲਿਤ ਕੀਤੇ ਜਾਣਗੇ, ਜਿੱਥੇ ਗਰੀਬ ਪਰਿਵਾਰਾਂ ਦੇ ਬੱਚੇ ਰਹਿ ਕੇ ਸਿੱਖਿਆ ਪ੍ਰਾਪਤ ਕਰ ਸਕਣਗੇ ਅਤੇ ਆਪਣੇ ਸ਼ਖਸੀਅਤ ਦਾ ਵਿਕਾਸ ਕਰ ਸਕਣਗੇ। ਇਹ ਸਿਰਫ ਹੋਸਟਲ ਨਹੀਂ ਹੋਣਗੇ, ਸਗੋ ਪ੍ਰਤਿਭਾਵਾਂ ਦੇ ਨਿਰਮਾਣ ਕੇਂਦਰ ਹੋਣਗੇ। ਸੇਵਾ ਸਾਧਨਾ ਅਤੇ ਗ੍ਰਾਮ ਵਿਕਾਸ ਕੇਂਦਰ ਵੀ ਇਸੇ ‘ਅਤੋਂਦੇਯ ਦੇ ਵਿਚਾਰ ਨੂੰ ਅੱਗੇ ਵਧਾ ਰਿਹਾ ਹੈ। ਇੱਥੇ ਸੇਵਾ ਦਾ ਭਾਵ ਹੈ, ਸਮਾਜ ਨੂੰ ਜੋੜਨ ਦਾ ਸੰਕਲਪ ਹੈ ਅਤੇ ਭਵਿੱਖ ਨਿਰਮਾਣ ਦੀ ਦ੍ਰਿਸ਼ਟੀ ਹੈ। ਇਹ ਕੇਂਦਰ ਆਉਣ ਵਾਲੇ ਸਮੇਂ ਵਿੱਚ ਪੂਰੇ ਦੇਸ਼ ਲਈ ਇੱਕ ਆਦਰਸ਼ ਮਾਡਲ ਬਣ ਸਕਦਾ ਹੈ ਕਿ ਕਿਸ ਤਰ੍ਹਾਂ ਸਮਾਜ ਦੀ ਸ਼ਕਤੀ, ਸੰਸਕ੍ਰਿਤੀ ਦੇ ਮੁੱਲਾਂ ਅਤੇ ਆਧੁਨਿਕ ਵਿਕਾਸ ਦੀਆਂ ਅਵਧਾਰਨਾਵਾਂ ਨੂੰ ਇੱਕ ਸਾਂਝੇ ਰੂਪ ਵਿੱਚ ਜੋੜ ਕੇ ਤਬਦੀਲੀ ਲਿਆਂਦੀ ਜਾ ਸਕਦੀ ਹੈ। ਇਹ ਕੇਂਦਰ ਸਿਰਫ ਪਾਣੀਪਤ ਜਾਂ ਹਰਿਆਣਾ ਤੱਕ ਸੀਮਿਤ ਨਹੀਂ ਰਹੇਗਾ, ਸਗੋ ਦੇਸ਼ ਭਰ ਵਿੱਚ ਗ੍ਰਾਮ ਵਿਕਾਸ, ਹੁਨਰ ਵਿਕਾਸ, ਕੁਦਰਤੀ ਖੇਤੀ, ਖੇਡ ਪ੍ਰੋਤਸਾਹਨ ਅਤੇ ਸਮਾਜਿਕ ਉਥਾਨ ਦਾ ਇੱਕ ਪ੍ਰੇਰਨਾਦਾਇਕ ਮਾਡਲ ਬਣ ਕੇ ਉਭਰੇਗਾ।
ਮੁੱਖ ਮੰਤਰੀ ਨਾਇਬ ਸਿੰਘ ਨੇ ਸਾਰੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਪਿੰਡਾਂ ਨੂੰ ਆਤਮਨਿਰਭਰ ਬਣਾਉਣ, ਨੌਜਵਾਨਾਂ ਨੂੰ ਸਮਰੱਥ ਬਣਾਉਣ, ਕਿਸਾਨਾਂ ਨੂੰ ਖੁਸ਼ਹਾਲ ਬਣਾਉਣ, ਬੱਚਿਆਂ ਨੂੰ ਮੌਕਾ ਦੇਣ ਅਤੇ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੰਕਲਪ ਨੂੰ ਸਾਕਾਰ ਕਰਨ ਵਿੱਚ ਆਪਣਾ ਯੋਗਦਾਨ ਪਾਉਣ। ਸ੍ਰੀ ਮਾਧਵ ਜਨ ਸੇਵਾ ਨਿਆਸ ਦੇ ਪ੍ਰਧਾਨ ਪਵਨ ਜਿੰਦਲ ਨੇ ਮੁੱਖ ਮੰਤਰੀ ਦਾ ਉੱਥੇ ਪਹੁੰਚਣ ‘ਤੇ ਸਵਾਗਤ ਅਤੇ ਅਭਿਨੰਦਨ ਕੀਤਾ। ਮੁੱਖ ਮੰਤਰੀ ਨੇ ਸੰਸਥਾਨ ਵਿੱਚ ਪਹੁੰਚਣ ‘ਤੇ ਭਾਰਤ ਮਾਤਾ ਦੀ ਪ੍ਰਤਿਮਾ ‘ਤੇ ਪੁਸ਼ਪ ਅਰਪਿਤ ਕੀਤੇ ਅਤੇ ਉਨ੍ਹਾਂ ਨੂੰ ਨਮਨ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ‘ਵੰਦੇ ਮਾਤਰਮ’ ਨਾਲ ਕੀਤੀ ਗਈ। ਇਸ ਮੌਕੇ ਸਿੱਖਿਆ ਮੰਤਰੀ ਮਹੀਪਾਲ ਢਾਂਡਾ, ਪਾਣੀਪਤ ਸ਼ਹਿਰੀ ਵਿਧਾਇਕ ਪ੍ਰਮੋਦ ਵਿਜ, ਸਮਾਲਖਾ ਦੇ ਵਿਧਾਇਕ ਮਨਮੋਹਨ ਭਡਾਨਾ ਵੀ ਮੌਜੁਦ ਰਹੇ।
ਯੋਗ ਨੂੰ ਬਣਾਓ ਜੀਵਨ ਸ਼ੈਲੀ ਦਾ ਹਿੱਸਾ, ਸਿਹਤਮੰਦ ਨਾਗਰਿਕ ਨਾਲ ਹੀ ਬਣੇਗਾ ਸਿਹਤਮੰਦ ਭਾਰਤ – ਲੋਕ ਨਿਰਮਾਣ ਮੰਤਰੀ ਰਣਬੀਰ ਗੰਗਵਾ
ਚੰਡੀਗੜ੍ਹ
( ਜਸਟਿਸ ਨਿਊਜ਼ )
– ਹਰਿਆਣਾ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਯੋਗ ਕਿਸੇ ਇੱਕ ਵਿਸ਼ੇਸ਼ ਦਿਨ ਜਾਂ ਤਾਰੀਖ਼ ‘ਤੇ ਕਰਨ ਦਾ ਸੀਮਿਤ ਅਭਿਆਸ ਨਹੀਂ ਹੈ, ਸਗੋ ਇਸ ਨੂੰ ਸਾਨੂੰ ਆਪਣੀ ਰੋਜ਼ਾਨਾ ਦੀ ਜੀਵਨ ਸ਼ੈਲੀ ਦਾ ਲਾਜ਼ਮੀ ਹਿੱਸਾ ਬਣਾਉਣਾ ਹੋਵੇਗਾ। ਜਦੋਂ ਹਰ ਨਾਗਰਿਕ ਇਸ ਨੂੰ ਆਪਣੇ ਜੀਵਨ ਵਿੱਚ ਉਤਾਰੇਗਾ, ਉਦੋਂ ਹੀ ਇੱਕ ਤੰਦਰੁਸਤ ਸਮਾਜ ਦੀ ਨੀਂਹ ਰੱਖੀ ਜਾ ਸਕਦੀ ਹੈ।
ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਸ਼ਨੀਵਾਰ ਨੂੰ ਸਿਰਸਾ ਵਿੱਚ ਸ਼ਹੀਦ ਭਗਤ ਸਿੰਘ ਸਟੇਡੀਅਮ ਦੇ ਹਾਕੀ ਮੈਦਾਨ ਵਿੱਚ ਮਹਿਲਾ ਅਤੇ ਬਾਲ ਵਿਕਾਸ, ਆਯੁਸ਼ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਂਝੇ ਸਹਿਯੋਗ ਹੇਠ ਆਯੋਜਿਤ ਇੱਕ ਰੋਜ਼ਾ ਯੋਗ ਸਿਖਲਾਈ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਆਧੁਨਿਕ ਯੁੱਗ ਵਿੱਚ ਰੁੱਝੇਵੇਂ ਅਤੇ ਤਣਾਅ ਕਾਰਨ ਇਨਸਾਨ ਕਈ ਬਿਮਾਰੀਆਂ ਨਾਲ ਘਿਰ ਰਿਹਾ ਹੈ। ਅਜਿਹੀ ਸਥਿਤੀ ਵਿੱਚ ਯੋਗ ਹੀ ਇੱਕੋ-ਇੱਕ ਅਜਿਹਾ ਸਾਧਨ ਹੈ, ਜੋ ਵਿਅਕਤੀ ਨੂੰ ਸਰੀਰਕ ਅਤੇ ਮਾਨਸਿਕ ਦੋਵਾਂ ਪੱਧਰਾਂ ‘ਤੇ ਪੂਰੀ ਤਰ੍ਹਾਂ ਤੰਦਰੁਸਤ ਰੱਖਦਾ ਹੈ। ਯੋਗ ਨਾ ਸਿਰਫ ਸਾਡੇ ਸਰੀਰ ਨੂੰ ਊਰਜਾਵਾਨ ਅਤੇ ਲਚਕੀਲਾ ਬਣਾਉਂਦਾ ਹੈ, ਸਗੋ ਇਹ ਸਾਡੇ ਦਿਮਾਗ ਨੂੰ ਵੀ ਸ਼ਾਂਤੀ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਦੇਸ਼ ਦੇ ਨਾਗਰਿਕ ਸਰੀਰਕ ਅਤੇ ਮਾਨਸਿਕ ਰੂਪ ਵਿੱਚ ਮਜ਼ਬੂਤ ਹੋਣਗੇ, ਤਾਂ ਸਾਡਾ ਦੇਸ਼ ਵੀ ਤਰੱਕੀ ਦੇ ਰਾਹ ‘ਤੇ ਅੱਗੇ ਵਧੇਗਾ ਅਤੇ ਤੰਦਰੁਸਤ ਰਹੇਗਾ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਦੂਰਅੰਦੇਸ਼ੀ ਸੋਚ ਅਤੇ ਲਗਾਤਾਰ ਯਤਨਾਂ ਦੇ ਕਾਰਨ ਹੀ ਅੱਜ ਯੋਗ ਨੂੰ ਵਿਸ਼ਵ ਪੱਧਰ ‘ਤੇ ਇੱਕ ਨਵੀਂ ਪਛਾਣ ਮਿਲੀ ਹੈ। ਅੱਜ ਪੂਰਾ ਵਿਸ਼ਵ ਭਾਰਤੀ ਸਭਿਆਚਾਰ ਦੇ ਇਸ ਅਨਮੋਲ ਤੋਹਫ਼ੇ ਨੂੰ ਅਪਣਾ ਰਿਹਾ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਯੋਗ ਦੀ ਪ੍ਰਵਾਨਗੀ ਇਸ ਗੱਲ ਦਾ ਪ੍ਰਮਾਣ ਹੈ ਕਿ ਇਹ ਸੰਪੂਰਨ ਮਨੁੱਖਤਾ ਦੀ ਭਲਾਈ ਲਈ ਕਿੰਨਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਵਿਆਪਕ ਪੱਧਰ ‘ਤੇ ਯੋਗ ਅਭਿਆਸ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਰਕਾਰ ਦਾ ਉਦੇਸ਼ ਯੋਗ ਨੂੰ ਜਨ-ਜਨ ਤੱਕ ਪਹੁੰਚਾਉਣਾ ਹੈ। ਉਨ੍ਹਾਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਨਾ ਸਿਰਫ ਖੁਦ ਇਸ ਦਾ ਹਿੱਸਾ ਬਣਨ ਅਤੇ ਯੋਗ ਨਾਲ ਜੁੜਨ, ਸਗੋ ਆਪਣੇ ਆਲੇ-ਦੁਆਲੇ ਦੇ ਲੋਕਾਂ, ਮਿੱਤਰਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਯੋਗ ਕਰਨ ਲਈ ਪ੍ਰੇਰਿਤ ਕਰਨ।
Leave a Reply