August 17, 2026

Justice News

ਅਵਾਮ ਦੀ ਆਵਾਜ਼

ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਇਤਿਹਾਸ ਸਿਰਜਣ ਵਾਲੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 310ਵਾਂ ਸ਼ਹੀਦੀ ਦਿਹਾੜਾ 9 ਜੂਨ ਨੂੰ ਰਕਬਾ ਵਿਖੇ ਮਨਾਵਾਂਗੇ- ਬਾਵਾ

ਮੁੱਲਾਂਪੁਰ ਦਾਖਾ
( ਵਿਜੈ ਭਾਂਬਰੀ ) –
ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ 9 ਜੂਨ ਨੂੰ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਗੌਰਵਮਈ ਇਤਿਹਾਸ ਸਿਰਜਣ ਵਾਲੇ ਮਹਾਨ ਯੋਧੇ, ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 310ਵਾਂ ਸ਼ਹੀਦੀ ਦਿਹਾੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਸਰਪ੍ਰਸਤੀ ਹੇਠ ਮਨਾਇਆ ਜਾਵੇਗਾ। ਇਸ ਸਮੇਂ ਮੀਟਿੰਗ ਵਿੱਚ ਤੇਜਾ ਸਿੰਘ ਪ੍ਰਧਾਨ ਫਾਊਂਡੇਸ਼ਨ ਲੁਧਿਆਣਾ ਦਿਹਾਤੀ, ਗੁਰਪ੍ਰੀਤ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਅਜੀਤਸਰ, ਜਨਰਲ ਸਕੱਤਰ ਜਗਜੀਵਨ ਸਿੰਘ ਗਰੀਬ, ਬੈਰਾਗੀ ਮਹਾਮੰਡਲ ਦੇ ਵਾਈਸ ਪ੍ਰਧਾਨ ਦਾਰਾ ਦਾਸ ਬਾਵਾ, ਬੀਬੀ ਕਰਮਜੀਤ ਕੌਰ ਢਿੱਲੋਂ ਪ੍ਰਧਾਨ ਫਾਊਂਡੇਸ਼ਨ ਮਹਿਲਾਂ ਵਿੰਗ ਪੰਜਾਬ, ਗੁਰਬਖਸ਼ ਸਿੰਘ ਬਾਠ ਸਕੱਤਰ ਫਾਊਂਡੇਸ਼ਨ ਪੰਜਾਬ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
           ਇਸ ਸਮੇਂ ਬਾਵਾ ਨੇ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਦੀ ਕਿਧਰੇ ਮਿਸਾਲ ਨਹੀਂ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਥਾਪੜੇ (ਆਸ਼ੀਰਵਾਦ) ਤੋਂ ਬਾਅਦ ਮਾਲਾ ਛੱਡੀ, ਤਲਵਾਰ ਉਠਾਈ ਅਤੇ ਸੈਂਕੜੇ ਸਾਲਾਂ ਦੇ ਮੁਗਲ ਸਾਮਰਾਜ ਦਾ ਖਾਤਮਾ ਕਰਕੇ ਗੌਰਵਮਈ ਇਤਿਹਾਸ ਸਿਰਜਿਆ। ਜੋ ਅੱਜ ਅਸੀਂ ਜਮੀਨਾਂ ਦੇ ਮਾਲਕ ਹਾਂ, ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਹੀ ਦੇਣ ਹੈ।
           ਇਸ ਸਮੇਂ ਤੇਜਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ 9 ਜੂਨ ਦੀ ਛੁੱਟੀ ਦਾ ਐਲਾਨ ਕਰੇ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਵਿੱਚ ਸੂਬਾ ਪੱਧਰੀ ਸਮਾਗਮ ਕਰਕੇ ਮਹਾਨ ਯੋਧੇ ਦੀ ਕੁਰਬਾਨੀ ਅਤੇ ਦੇਣ ਨੂੰ ਯਾਦ ਕਰੇ।

Leave a Reply

Your email address will not be published. Required fields are marked *

Copyright © All rights reserved. | Newsphere by AF themes.