2027 ਦੀਆਂ ਚੋਣਾਂ ਲਈ ਨਵਾਂ ਸਿਆਸੀ ਬਦਲ ਕਈ ਜੱਥੇਬੰਦੀਆਂ ਨੇ ਇੱਕਠੇ ਹੋ ਕੇ ਬਣਾਇਆ ‘ ਪੰਜਾਬ ਬਚਾਓ ਮੋਰਚਾ ‘

ਲੁਧਿਆਣਾ:-
(  ਜਸਟਿਸ ਨਿਊਜ਼   )
ਲੁਧਿਆਣਾ ਵਿਖੇ ਪੰਜਾਬ ਬਚਾਓ ਮੋਰਚੇ ਦੇ ਗਠਨ ਦਾ ਐਲਾਨ ਕੀਤਾ ਗਿਆ ਇਸ ਮੋਰਚੇ ਵਿਚ ਖੇਤਰੀ ਰਾਜਨੀਤਕ,ਸਮਾਜਿਕ ਤੇ ਸਮਾਜ ਸੇਵੀ ਜੱਥੇਬੰਦੀਆ ਨੇ ਹਾਜ਼ਰੀ ਲਗਵਾਈ। ਸਾਰਿਆਂ ਨੇ ਪੰਜਾਬ ਵਿੱਚ ਲੋਕਾਂ ਦੀ ਪੁੱਗਤ ਵਾਲੀ ਬਦਲਵੀਂ ਲੋਕਪੱਖੀ ਰਾਜਨੀਤੀ ਦੀ ਲੋੜ ਦੀ ਹਾਮੀ ਭਰੀ। 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪੰਜਾਬ ਦੀ ਲੁੱਟ ਅਤੇ ਲੋਕਾਂ ਦੀ ਹੁੰਦੀ ਕੁੱਟ ਨੂੰ ਕੇਂਦਰ ਵਿੱਚ ਰੱਖ ਕੇ ਕੇਦਰੀ ਹਕੂਮਤ ਦੀਆਂ ਸੂਬੇ ਪੰਜਾਬ ਨਾਲ ਵਧੀਕੀਆਂ, ਪੰਜਾਬ ਦੀ ਡੁੱਬ ਚੁੱਕੀ ਆਰਥਿਕਤਾ ਦਾ ਬਚਾਅ, ਰੋਜ਼ਗਾਰ,  ਨਸ਼ੇ ਅਤੇ ਮਹਿੰਗਾਈ ਮੁੱਦਿਆਂ ਤੇ ਲੜਨ ਲਈ ਸਹਿਮਤੀ ਦਿਤੀ। ਆਉਣ ਵਾਲੀਆਂ 2027 ਦੀਆਂ ਚੋਣਾਂ ਲਈ ਪੰਜਾਬ ਨੂੰ 5 ਜੋਨਾਂ ਵਿੱਚ ਵੰਡ ਕੇ ਤਿਆਰੀ ਕਰਨ ਲਈ ਗੱਲ ਆਖੀ।  ਇਸ ਮੋਰਚੇ ਦੇ ਸੰਗਠਨਾਂ ਵਿਚ ਜਾਗੋ ਪੰਜਾਬ ਪਾਰਟੀ,ਲੋਕ ਅਧਿਕਾਰ ਲਹਿਰ, ਲੋਕ ਆਦਰਸ਼ ਪਾਰਟੀ,ਐਕਸ ਆਰਮੀ ਵੈੱਲਫੇਅਰ ਕਮੇਟੀ ਪੰਜਾਬ, ਜੈ ਜਵਾਨ ਜੈ ਕਿਸਾਨ ਪਾਰਟੀ,ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ,ਸਾਂਝਾ ਪੰਜਾਬ ਪਾਰਟੀ ,ਰਾਸ਼ਟਰੀ ਸਵੈਮਾਨ ਪਾਰਟੀ ਅਤੇ ਅਜ਼ਾਦ ਪੰਜਾਬ ਪਾਰਟੀ ਸ਼ਾਮਿਲ ਹੋਏ । ਇਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦੇ ਦੱਸਿਆ ਕਿ ਪੰਜਾਬ ਦੀਆਂ ਮੁੱਖ ਧਾਰਾ ਦੀਆਂ ਰਾਜਨੀਤਕ ਪਾਰਟੀਆਂ ਭਾਵੇਂ ਸੱਤਾਧਾਰੀ ਹੋਣ ਜਾਂ ਵਿਰੋਧੀ ਧਿਰ ਪੰਜਾਬ ਦੇ ਅਸਲ ਮੁੱਦਿਆਂ ਤੋਂ ਕੋਹਾਂ ਦੂਰ ਹਨ। ਦਰਿਆਈ ਪਾਣੀਆਂ ਦੀ ਵੰਡ,ਕਿਸਾਨਾਂ ਨੂੰ ਫਸਲ ਸਮਰਥਨ ਮੁੱਲ (ਐਮ ਐਸ ਪੀ) ਦੀ ਗਾਰੰਟੀ, ਉਦਯੋਗਿਕ ਪੁਨਰ ਸੁਰਜੀਤੀ ,ਬੇਰੁਜ਼ਗਾਰੀ,ਭ੍ਰਿਸਟਾਚਾਰੀ,ਰਿਸ਼ਵਤਖੋਰੀ,ਮਿਲਾਵਟਖੋਰੀ,ਨਸ਼ਿਆਂ ਦੀ ਦਲਦਲ ਪੰਜਾਬ ਦਿਨੋ-ਦਿਨ ਕਰਜੇ ਨਾਲ ਵਿੰਨਿਆਂ ਜਾ ਰਿਹਾ ਹੈ ਮਸਲਿਆਂ ਉਤੇ ਪੰਜਾਬ ਧੁੱਖ ਰਿਹਾ ਹੈ ।
ਸਿਹਤ ਸਿੱਖਿਆ ਸਹੂਲਤਾ ਦਾ ਬੁਰਾ ਹਾਲ ਹੈ ਦਿਨ ਦਿਹਾੜੇ ਕਤਲ ਹੋ ਰਹੇ ਹਨ। ਪੰਜਾਬ ਦੇ ਲੋਕ ਡਰ ਤੇ ਸਹਿਮ ਦੇ ਮਹੌਲ ਵਿਚ ਜਿਉਂ ਰਹੇ ਹਨ ਉਨਾਂ ਨੇ ਪੰਜਾਬ ਦੇ ਲੋਕਾਂ ਨੂੰ ਜੋਰ ਦੇ ਕੇ ਕਿਹਾ ਪੰਜਾਬ ਬਚਾਓ ਮੋਰਚਾ ਸਿਰਫ ਇਕ ਚੋਣ ਗਠਜੋੜ ਨਹੀ ਆਮ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਮੁੱਖ ਰੱਖਦੇ ਹੋਏ ਚੋਣਾਂ ਤੋਂ ਪਹਿਲਾ ਇਕ ਸਾਂਝਾ ਚੋਣ ਮੈਨੀਫੈਸਟੋ ਤਿਆਰ ਕੀਤਾ ਜਾਵੇਗਾ। ਆਉ ਚੰਗੇ ਪੰਜਾਬ ਦੀ ਸਿਰਜਣਾ ਲਈ ਇਸ ਮੋਰਚੇ ਦਾ ਹਿਸਾ ਬਣੀਏ ਇਸ ਲਈ ਸਮੁੱਚੇ ਪੰਜਾਬ ਦੇ ਸੂਝਵਾਨ ਪੰਜਾਬੀਆਂ ਅਤੇ ਸੜਕਾਂ ਉਤੇ ਲੜ ਰਹੇ ਸੰਗਠਨਾਂ ਨੂੰ ਰਲ ਕੇ ਅਵਾਜ਼ ਮਾਰੀ ਗਈ।ਸਮੂਹ ਪ੍ਰਤੀਨਿਧੀਆਂ ਦੀ ਸਹਿਮਤੀ ਨਾਲ ਇਕ 12  ਪ੍ਰਜੀਡੀਅਮ  ਬਣਾਈ ਗਈ ਇਸ ਮੌਕੇ ਜਸਟਿਸ ਜੋਰਾ ਸਿੰਘ, ਜਸਟਿਸ ਪੀ ਪੀ ਸਿੰਘ, ਸ: ਬਲਵਿੰਦਰ ਸਿੰਘ, ਡਾ ਗੁਰਮੀਤ ਸਿੰਘ, ਡਾ ਮਨਜੀਤ ਔਲਖ, ਡਾ ਦਰਸ਼ਨਪਾਲ ਸਿੰਘ,ਡਾ ਗੁਰਕੰਵਲ ਸਿੰਘ ਖੇਤੀ ਮਾਹਿਰ, ਬ੍ਰਿਗੇਡੀਅਰ ਹਰਵੰਤ ਸਿੰਘ, ਕਰਨਲ ਅਵਤਾਰ ਸਿੰਘ ਹੀਰਾ,ਕਰਨਲ ਬਲਵੀਰ ਸਿੰਘ ਸਰਾਂ,ਕਰਨਲ ਮੁਖਤਿਆਰ ਸਿੰਘ, ਕਰਨਲ ਮਲਵਿੰਦਰ ਸਿੰਘ,ਮੇਜਰ ਆਰ ਪੀ ਐਸ ਮਲਹੋਤਰਾ,ਤਰੁਣ ਜੈਨ ਬਾਵਾ,ਭਾਈ ਸ਼ਮਸ਼ੇਰ ਸਿੰਘ ਆਸੀ,ਸ: ਹਰਦੇਵ ਸਿੰਘ, ਸੂਬੇਦਾਰ ਚਰਨ ਸਿੰਘ,ਸੂਬੇਦਾਰ ਦਰਸ਼ਨ ਸਿੰਘ,ਐਡਵੋਕੇਟ ਵਰਿੰਦਰ ਖਾਰਾ, ਐਡਵੋਕੇਟ ਅਨੀਤਾ ਸ਼ਰਮਾ,ਅਮਰਜੀਤ ਸਿੰਘ ਉਦੋਵਾਲ,ਐਨ ਕੇ ਸ਼ਰਮਾ,ਕਰਮ ਸਿੰਘ ਧਨੋਆ, ਕੈਪਟਨ ਨਛੱਤਰ ਸਿੰਘ, ਕੈਪਟਨ ਕੁਲਵੰਤ ਸਿੰਘ, ਡਾ ਬਿਕਰਮਜੀਤ ਸਿੰਘ ਡਾ ਹਰਦੇਵ, ਸਿੰਘ,ਡਾ ਅਮਨਪ੍ਰੀਤ ਬਰਾੜ, ਹਰਮੀਤ ਸਿੰਘ ਕੰਗ, ਨਰਿੰਦਰ ਸਿੰਘ ਗਿੱਲ ਬਲਦੇਵ ਰਾਜ ਸੂਦ ਅਤੇ ਹੋਰ ਮੈਂਬਰ ਮੌਜੂਦ ਸਨ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin