August 17, 2026

Justice News

ਅਵਾਮ ਦੀ ਆਵਾਜ਼

ਵਿਕਸਿਤ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ 2026 ਲਈ ਰਾਸ਼ਟਰੀ ਕੁਇਜ਼ ਦਾ ਸ਼ੁਭਾਰੰਭ-ਸਿਖਰਲੇ ਨੌਜਵਾਨ ਭਾਗੀਦਾਰ ਜੂਨ 2026 ਵਿੱਚ ਬਾਰਡਰ ਵਿਲੇਜ ਵਿਕਾਸ ਪਹਿਲ ਵਿੱਚ ਸ਼ਾਮਲ ਹੋਣਗੇ

ਨਵੀਂ ਦਿੱਲੀ

(  ਜਸਟਿਸ ਨਿਊਜ਼ )
ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਗ੍ਰਹਿ ਮੰਤਰਾਲੇ ਦੇ ਸਹਿਯੋਗ ਨਾਲ ਵਿਕਸਿਤ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ (ਵੀਵੀਵੀਪੀ) 2026 ਲਈ ਮੇਰਾ ਯੁਵਾ ਭਾਰਤ ਪੋਰਟਲ ਰਾਹੀਂ ਰਾਸ਼ਟਰੀ ਕੁਇਜ਼ ਦਾ ਸ਼ੁਭਾਰੰਭ ਕੀਤਾ ਹੈ। ਇਹ ਕੁਇਜ਼ ਜੂਨ 2026 ਵਿੱਚ ਆਯੋਜਿਤ ਹੋਣ ਵਾਲੇ ਸਰਹੱਦੀ ਪਿੰਡਾਂ ਲਈ ਸਹਿਭਾਗਿਤਾ ਪ੍ਰੋਗਰਾਮ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਲਈ ਚੋਣ ਦਾ ਪਹਿਲਾ ਪੜਾਅ ਹੈ।

ਨੌਜਵਾਨਾਂ ਦੀ ਅਗਵਾਈ ਵਾਲੀ ਰਾਸ਼ਟਰੀ ਪਹਿਲ **ਵਿਕਸਿਤ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ 2026** ਦਾ ਉਦੇਸ਼ ਲੇਹ-ਲਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਸਮੇਤ ਰਣਨੀਤਕ ਤੌਰ ‘ਤੇ ਮਹੱਤਵਪੂਰਨ ਖੇਤਰਾਂ ਵਿੱਚ ਸਰਹੱਦੀ ਪਿੰਡਾਂ ਦੇ ਵਿਕਾਸ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਜ਼ਮੀਨੀ ਪੱਧਰ ‘ਤੇ ਭਾਗੀਦਾਰੀ, ਭਾਈਚਾਰਕ ਜੁੜਾਅ ਅਤੇ ਸਭਿਆਚਾਰਕ ਆਦਾਨ-ਪ੍ਰਦਾਨ ਨੂੰ ਮਜ਼ਬੂਤ ਕਰਨਾ ਹੈ।

10 ਤੋਂ 20 ਮਈ 2026 ਤੱਕ ਆਯੋਜਿਤ ਇਸ ਔਨਲਾਈਨ ਕੁਇਜ਼ ਵਿੱਚ ਦੇਸ਼ ਭਰ ਦੇ ਯੁਵਕ ਭਾਗ ਲੈ ਸਕਦੇ ਹਨ। ਇਸ ਪਹਿਲ ਦਾ ਉਦੇਸ਼ ਭਾਗੀਦਾਰਾਂ ਨੂੰ ਵਿਕਸਿਤ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਦੀ ਦ੍ਰਿਸ਼ਟੀ ਅਤੇ ਉਦੇਸ਼ਾਂ ਬਾਰੇ ਜਾਗਰੂਕ ਕਰਨਾ ਹੈ ਅਤੇ ਰਾਸ਼ਟਰ ਨਿਰਮਾਣ ਅਤੇ ਸਰਹੱਦੀ ਭਾਈਚਾਰਿਆਂ ਦੇ ਵਿਕਾਸ ਵਿੱਚ ਨੌਜਵਾਨਾਂ ਦੀ ਵਧੇਰੇ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਹੈ।

ਇਹ ਕੁਇਜ਼ ਭਾਗੀਦਾਰਾਂ ਲਈ ਸਰਹੱਦੀ ਪਿੰਡਾਂ ਦੇ ਪਰਿਵਰਤਨ, ਸਥਾਨਕ ਸਭਿਆਚਾਰ, ਵਾਤਾਵਰਣ ਪ੍ਰਤੀ ਜਾਗਰੂਕਤਾ, ਸ਼ਾਸਨ ਸਬੰਧੀ ਪਹਿਲਾਂ, ਭਾਈਚਾਰਕ ਭਾਗੀਦਾਰੀ ਅਤੇ ਸਰਹੱਦੀ ਖੇਤਰਾਂ ਨੂੰ ਮਜ਼ਬੂਤ ਕਰਨ ਲਈ ਸਰਕਾਰ ਦੇ ਯਤਨਾਂ ਬਾਰੇ ਜਾਣਨ ਲਈ ਇੱਕ ਪਲੈਟਫਾਰਮ ਵਜੋਂ ਕੰਮ ਕਰੇਗੀ।

ਕੁਇਜ਼ ਵਿੱਚ ਸਿਖਰਲੀ ਪ੍ਰਦਰਸ਼ਨ ਕਰਨ ਵਾਲੇ ਭਾਗੀਦਾਰਾਂ ਦੀ ਯੋਗਤਾ ਅਤੇ ਫਿੱਟਨੈੱਸ ਦਾ ਮੁਲਾਂਕਣ ਕੀਤਾ ਜਾਵੇਗਾ, ਇਸ ਤੋਂ ਬਾਅਦ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ 500 **ਮੇਰਾ ਯੁਵਾ ਭਾਰਤ ਸਵੈਸੇਵਕਾਂ** ਦੀ ਚੋਣ ਕੀਤੀ ਜਾਵੇਗੀ, ਜੋ ਜੂਨ 2026 ਵਿੱਚ ਆਯੋਜਿਤ ਹੋਣ ਵਾਲੇ ਸਾਪਤਾਹਿਕ ਵਿਕਸਿਤ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਵਿੱਚ ਭਾਗ ਲੈਣਗੇ।

ਚੁਣੇ ਗਏ ਸਵੈਸੇਵਕ ਸਰਹੱਦੀ ਪਿੰਡਾਂ ਵਿੱਚ ਜ਼ਮੀਨੀ ਪੱਧਰ ਦੇ ਕੰਮਾਂ ਅਤੇ ਭਾਈਚਾਰਕ ਸੰਪਰਕ ਗਤੀਵਿਧੀਆਂ ਵਿੱਚ ਹਿੱਸਾ ਲੈਣਗੇ। ਇਸ ਪ੍ਰੋਗਰਾਮ ਵਿੱਚ ਸਫਾਈ ਅਭਿਆਨ, ਨੌਜਵਾਨ ਸੰਵਾਦ ਪ੍ਰੋਗਰਾਮ, ਵਾਤਾਵਰਣ ਸਬੰਧੀ ਪਹਿਲਾਂ, ਸਭਿਆਚਾਰਕ ਆਦਾਨ-ਪ੍ਰਦਾਨ ਗਤੀਵਿਧੀਆਂ, ਜਾਗਰੂਕਤਾ ਅਭਿਆਨ, ਕਰੀਅਰ ਪਰਾਮਰਸ਼ ਸੈਸ਼ਨ ਅਤੇ ਧਰਾਤਲੀ ਵਿਕਾਸ ਅਤੇ ਰਾਸ਼ਟਰੀ ਏਕਤਾ ‘ਤੇ ਕੇਂਦ੍ਰਿਤ ਅਨੁਭਵਾਤਮਕ ਸਿਖਿਆ ਦੇ ਮੌਕੇ ਸ਼ਾਮਲ ਹੋਣਗੇ।

ਇਹ ਪਹਿਲ ਨੌਜਵਾਨਾਂ ਨੂੰ **ਵਿਕਸਿਤ ਭਾਰਤ @2047** ਵਿੱਚ ਸਰਗਰਮ ਯੋਗਦਾਨਕਰਤਾ ਵਜੋਂ ਸਸ਼ਕਤ ਬਣਾਉਣ ਅਤੇ ਜੀਵੰਤ ਸਰਹੱਦੀ ਭਾਈਚਾਰਿਆਂ ਦੀ ਮਹੱਤਤਾ ਬਾਰੇ ਜਾਗਰੂਕਤਾ ਵਧਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਇੱਛੁਕ ਨੌਜਵਾਨ **ਮੇਰਾ ਯੁਵਾ ਭਾਰਤ ਪੋਰਟਲ** ਰਾਹੀਂ ਇਸ ਕੁਇਜ਼ ਵਿੱਚ ਭਾਗ ਲੈ ਸਕਦੇ ਹਨ।


Leave a Reply

Your email address will not be published. Required fields are marked *

Copyright © All rights reserved. | Newsphere by AF themes.