August 17, 2026

Justice News

ਅਵਾਮ ਦੀ ਆਵਾਜ਼

ਖੰਨਾ ਪੁਲਿਸ ਦੀ ਇਮਾਨਦਾਰੀ ਦੀ ਮਿਸਾਲ: 60 ਹਜ਼ਾਰ ਦਾ ਸੋਨੇ ਦਾ ਟੋਪਸ ਮਹਿਲਾ ਨੂੰ ਕੀਤਾ ਵਾਪਸ*ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਵੱਲੋਂ ਸਨਮਾਨ ਦਾ ਐਲਾਨ, ਪੁਲਿਸ ਮੁਲਾਜ਼ਮ ਨੇ ਵਧਾਇਆ ਵਿਭਾਗ ਦਾ ਮਾਣ

ਖੰਨਾ,  (ਲੁਧਿਆਣਾ/
( ਜਸਟਿਸ ਨਿਊਜ਼)
ਖੰਨਾ ਵਿੱਚ ਹਾਲ ਹੀ ਵਿੱਚ ਪ੍ਰੇਮ ਵੈਸ਼ਨੂੰ ਢਾਬੇ ’ਤੇ ਹੋਈ ਫਾਇਰਿੰਗ ਦੀ ਘਟਨਾ ਦੀ ਜਾਂਚ ਦੌਰਾਨ ਪੁਲਿਸ ਵੱਲੋਂ ਇਮਾਨਦਾਰੀ ਦੀ ਇੱਕ ਕਾਬਿਲ-ਏ-ਤਾਰੀਫ਼ ਮਿਸਾਲ ਪੇਸ਼ ਕੀਤੀ ਗਈ ਹੈ। ਮਿਤੀ 2 ਮਈ 2026 ਨੂੰ ਇਸ ਮਾਮਲੇ ਨੂੰ ਟਰੇਸ ਕਰਨ ਲਈ ਏ.ਐਸ.ਆਈ. ਪਰਮਿੰਦਰ ਸਿੰਘ ਅਤੇ ਹੌਲਦਾਰ ਲਖਵਿੰਦਰ ਪਾਲ ਸਿੰਘ ਵੱਲੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਸੀ।
ਜਾਂਚ ਦੌਰਾਨ ਹੌਲਦਾਰ ਲਖਵਿੰਦਰ ਪਾਲ ਸਿੰਘ ਨੂੰ ਇੱਕ ਮਹਿਲਾ ਦਾ ਗੁੰਮ ਹੋਇਆ ਸੋਨੇ ਦਾ ਟੋਪਸ ਮਿਲਿਆ, ਜਿਸ ਦੀ ਕੀਮਤ ਲਗਭਗ 60 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ। ਇਹ ਟੋਪਸ ਕਾਫ਼ੀ ਸਮੇਂ ਤੋਂ ਗੁੰਮ ਸੀ ਅਤੇ ਮਹਿਲਾ ਇਸ ਨੂੰ ਲੱਭਣ ਲਈ ਚਿੰਤਿਤ ਸੀ।
ਹੌਲਦਾਰ ਲਖਵਿੰਦਰ ਪਾਲ ਸਿੰਘ ਨੇ ਆਪਣੀ ਇਮਾਨਦਾਰੀ ਅਤੇ ਫਰਜ਼ ਨਿਭਾਉਂਦੇ ਹੋਏ ਇਸ ਕੀਮਤੀ ਗਹਿਣੇ ਨੂੰ ਆਪਣੇ ਕੋਲ ਰੱਖਣ ਦੀ ਬਜਾਏ ਮਹਿਲਾ ਤੱਕ ਪਹੁੰਚਾਇਆ। ਪੁਲਿਸ ਕਰਮਚਾਰੀ ਵੱਲੋਂ ਮਹਿਲਾ ਨੂੰ ਉਸ ਦਾ ਸੋਨੇ ਦਾ ਟੋਪਸ ਪੂਰੇ ਸਤਿਕਾਰ ਨਾਲ ਵਾਪਸ ਕੀਤਾ ਗਿਆ, ਜਿਸ ਨਾਲ ਮਹਿਲਾ ਨੇ ਵੀ ਪੁਲਿਸ ਦਾ ਧੰਨਵਾਦ ਕੀਤਾ ਅਤੇ ਆਪਣੀ ਖੁਸ਼ੀ ਜਤਾਈ।
ਇਸ ਮੌਕੇ ਤੇ ਖੰਨਾ ਦੇ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਪੁਲਿਸ ਕਰਮਚਾਰੀ ਦੀ ਇਮਾਨਦਾਰੀ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਹੌਲਦਾਰ ਲਖਵਿੰਦਰ ਪਾਲ ਸਿੰਘ ਨੇ ਨਾ ਸਿਰਫ ਆਪਣੇ ਫਰਜ਼ ਨੂੰ ਇਮਾਨਦਾਰੀ ਨਾਲ ਨਿਭਾਇਆ ਹੈ, ਸਗੋਂ ਪੂਰੇ ਪੁਲਿਸ ਵਿਭਾਗ ਦੀ ਛਵੀ ਨੂੰ ਵੀ ਮਜ਼ਬੂਤ ਕੀਤਾ ਹੈ। ਐਸ.ਐਸ.ਪੀ ਨੇ ਐਲਾਨ ਕੀਤਾ ਕਿ ਇਸ ਕਾਬਿਲ-ਏ-ਤਾਰੀਫ਼ ਕੰਮ ਲਈ ਮੁਲਾਜ਼ਮ ਨੂੰ ਜਲਦ ਹੀ ਵਿਭਾਗ ਵੱਲੋਂ ਸਨਮਾਨਿਤ ਕੀਤਾ ਜਾਵੇਗਾ।
 ਖੰਨਾ ਪੁਲਿਸ ਵੱਲੋਂ ਦਿਖਾਈ ਗਈ ਇਹ ਇਮਾਨਦਾਰੀ ਨਾ ਸਿਰਫ ਲੋਕਾਂ ਵਿੱਚ ਭਰੋਸਾ ਵਧਾਉਂਦੀ ਹੈ, ਸਗੋਂ ਸਮਾਜ ਵਿੱਚ ਇੱਕ ਸਕਾਰਾਤਮਕ ਸੰਦੇਸ਼ ਵੀ ਪਹੁੰਚਾਉਂਦੀ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.