ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਓ, ਹਰਿਆਣਾ ਵਿੱਚ ਲਾਗੂ ਸਾਰੀ ਯੋਜਨਾਵਾਂ ਪੰਜਾਬ ਵਿੱਚ ਵੀ ਲਾਗੂ ਕਰ ਦਵਾਂਗੇ – ਸ੍ਰੀ ਨਾਇਬ ਸਿੰਘ ਸੈਣੀ
ਲੁਧਿਆਣਾ ਵਿੱਚ ਮਹਾਰਿਸ਼ੀ ਕਸ਼ਯਪ ਜਨਮੋਤਸਵ ਸਮਾਰੋਹ ਨੂੰ ਕੀਤਾ ਸੰਬੋਧਿਤ
ਚੰਡੀਗੜ੍ਹ,
( ਜਸਟਿਸ ਨਿਊਜ਼))
– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅਪੀਲ ਕੀਤੀ ਕਿ ਅਗਲੇ ਵਿਧਾਨਸਭਾ ਚੋਣ ਵਿੱਚ ਪੰਜਾਬ ਵਿੱਚ ਵੀ ਭਾਜਪਾ ਦੀ ਸਰਕਾਰ ਬਣਾਓ, ਹਰਿਆਣਾ ਵਿੱਚ ਲਾਗੂ ਕੀਤੀ ਗਈ ਸਾਰੀ ਜਨਭਲਾਈਕਾਰੀ ਯੋਜਨਾਵਾਂ ਨੂੰ ਲਾਗੂ ਕਰ ਦਿੱਤਾ ਜਾਵੇਗਾ। ਨਾਲ ਹੀ, ਉਨ੍ਹਾਂ ਨੇ ਇਹ ਵੀ ਕਿਹਾ ਕਿ ਤੁਹਾਨੂੰ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਮੇਰੇ ਲਾਇਕ ਕੋਈ ਕੰਮ ਹੋਵੇ ਤਾਂ ਹਰਿਆਣਾ ਸੀਐਮ ਹਾਊਸ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਹਨ, ਪੂਰੀ ਮਦਦ ਕੀਤੀ ਜਾਵੇਗੀ।
ਸ੍ਰੀ ਨਾਇਬ ਸਿੰਘ ਸੈਣੀ ਅੱਜ ਪੰਜਾਬ ਦੇ ਲੁਧਿਆਣਾ ਵਿੱਚ ਮਹਾਰਿਸ਼ੀ ਕਸ਼ਯਪ ਜਨਮੋਤਸਵ ਮਸਾਰੋਹ ਨੂੰ ਸੰਬੋਧਿਤ ਕਰ ਰਹੇ ਸਨ।
ਉਨ੍ਹਾਂ ਨੇ ਮਹਾਰਿਸ਼ੀ ਕਸ਼ਯਪ ਜੀ ਨੂੰ ਨਮਨ ਕਰਦੇ ਹੋਏ ਕਿਹਾ ਕਿ ਮਹਾਰਿਸ਼ੀ ਕਸ਼ਯਪ ਮਹਾਨ ਪਰੋਪਕਾਰੀ ਅਤੇ ਪ੍ਰਜਾਪਾਲਕ ਸਨ। ਉਨ੍ਹਾਂ ਨੇ ਸਮਾਜ ਨੂੰ ਇੱਕ ਨਵੀਂ ਦਿਸ਼ਾ ਦੇਣ ਲਈ ਸਮ੍ਰਿਤੀ ਗ੍ਰੰਥ ਅਤੇ ਕਸ਼ਯਪ ਸੰਹਿਤਾ ਵਰਗੇ ਮਹਾਨ ਗ੍ਰੰਥਾਂ ਦੀ ਰਚਨਾ ਕੀਤੀ। ਊਨ੍ਹਾਂ ਨੇ ਕਸ਼ਯਪ ਸਮਾਜ ਦੇ ਇਤਿਹਾਸ ਨੂੰ ਗੌਰਵਪੂਰਣ ਦੱਸਦੇ ਹੋਏ ਕਿਹਾ ਕਿ ਇਸ ਸਮਾਜ ਨੇ ਰਮਾਇਣ ਸਮੇਂ ਵਿੱਚ ਨਿਸ਼ਾਦ ਵਰਗੇ ਬਲਸ਼ਾਲੀ ਰਾਜਾ ਦਿੱਤੇ। ਰਾਜ ਨਿਸ਼ਾਦ ਨੇ ਹੀ ਬਨਵਾਸ ਦੇ ਸਮੇਂ ਪ੍ਰਭੂ ਸ੍ਰੀ ਰਾਮਚੰਦਰ ਜੀਨੂੰ ਆਪਣੇ ਇੱਥੇ ਸ਼ੈਲਟਰ ਦਿੱਤਾ ਸੀ। ਭਗਤ ਪ੍ਰਹਿਲਾਦ ਵੀ ਇਸ ਸਮਾਜ ਦੀ ਦੇਣ ਹਨ। ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਪਿਆਰਿਆਂ ਵਿੱਚ ਭਾਈ ਹਿੰਮਤ ਸਿੰਘ ਕਸ਼ਯਪ ਜੀ ਵੀ ਇਸੀ ਸਮਾਜ ਤੋਂ ਸਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਸ਼ਯਪ ਸਮਾਜ ਨੂੰ ਹਿੰਮਤੀ, ਵੀਰ, ਮਿਹਨਤੀ ਅਤੇ ਸਵਾਭੀਮਾਨੀ ਦਸਿਆ ਅਤੇ ਕਿਹਾ ਕਿ ਤੁਹਾਡੇਂ ਲੋਕਾਂ ਵਿੱਚ ਅਪਾਰ ਸਮਰੱਥਾਵਾਂ ਹਨ। ਤਹਾਨੂੰ ਅਜੇ ਬਹੁਤ ਅੱਗੇ ਵੱਧਣਾ ਹੈ। ਤੁਹਾਡੀ ਸਮਰੱਥਾਵਾਂ ਦਾ ਪੂਰੀ ਵਰਤੋ ਕਰ ਕੇ ਤੁਸੀਂ ਨਾ ਸਿਰਫ ਆਪਣੀ ਕੌਮ ਦਾ ਭਲਾ ਕਰ ਸਕਦੇ ਹਨ ਸਗੋ ਪੂਰੇ ਸਮਾਜ ਦੇ ਵਿਕਾਸ ਵਿੱਚ ਰਚਨਾਤਮਕ ਭੁਮਿਕਾ ਨਿਭਾ ਸਕਦੇ ਹਨ।
ਉਨ੍ਹਾਂ ਨੇ ਹਰਿਆਣਾ ਸਰਕਾਰ ਵੱਲੋਂ ਕਸ਼ਯਪ ਸਮਾਜ ਸਮੇਤ ਹੋਰ ਪਿਛੜਾ ਵਰਗ ਦੀ ਭਲਾਈ ਲਈ ਚਲਾਈ ਜਾ ਰਹੀ ਯੋਜਨਾਵਾਂ ਦੀ ਵਿਸਤਾਰ ਨਾਲ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡੀ ਸਰਕਾਰ ਦੀ ਪ੍ਰਾਥਮਿਕਤਾ ਹੈ ਕਿ ਸਮਾਜ ਦੇ ਅੰਤਮ ਵਿਅਕਤੀ ਤੱਕ ਵਿਕਾਸ ਦੀ ਰੋਸ਼ਨੀ ਪਹੁੰਚੇ। ਸੱਭਕਾ ਸਾਥ, ਸੱਭਕਾ ਵਿਕਾਸ ਅਤੇ ਸੱਭਕਾ ਵਿਸ਼ਵਾਸ ਦਾ ਮੂਲਮੰਤਰ ਇਸੀ ਭਾਵਨਾ ਤੋਂ ਪੇ੍ਰਰਿਤ ਹੈ।
ਸ੍ਰੀ ਸੈਣੀ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਪਿਛੜਾ ਵਰਗ ਦਾ ਸੱਭ ਤੋਂ ਵੱਡਾ ਹਿਤੇਸ਼ੀ ਦਸਿਆ ਅਤੇ ਕਿਹਾ ਕਿ ਸ੍ਰੀ ਮੋਦੀ ਜੀ ਨੇ ਕੇਂਦਰੀ ਓਬੀਸੀ ਕਮੀਸ਼ਨ ਨੂੰ ਸੰਵੈਧਿਾਨਿਕ ਦਰਜਾ ਦਿਲਵਾਇਆ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦਾ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ ਦਾ ਵਿਜਨ ਹੈ। ਅੱਜ ਜਰੂਰਤ ਹੈ ਕਿ ਇਸ ਵਿਜਨ ਨੂੰ ਸਾਕਾਰ ਕਰਨ ਲਈ ਅਸੀਂ ਜਾਤੀ, ਖੇਤਰ, ਭਾਸ਼ਾ ਵਰਗੇ ਭੇਦਭਾਵਾਂ ਨੂੰ ਮਿਟਾ ਕੇ ਅੱਗੇ ਵੱਧ ਦਾ ਸੰਕਲਪ ਲੈਣ।
ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਗਲੇ ਵਿਧਾਨਸਭਾ ਚੋਣ ਵਿੱਚ ਪੰਜਾਬ ਦੇ ਆਮ ਜਨਤਾ ਦੀ ਚਿੰਤਾ ਕਰਨ ਵਾਲੀ ਭਾਜਪਾ ਦੀ ਸਰਕਾਰ ਬਨਾਉਣ, ਝੂਠੇ ਸਬਜਬਾਗ ਦਿਖਾਉਣ ਵਾਲੀ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣ।
ਇਸ ਮੌਕੇ ‘ਤੇ ਅਖਿਲ ਭਾਰਤੀ ਕਸ਼ਯਪ ਰਾਜਪੂਤ ਭਲਾਈ ਸੋਸਾਇਟੀ ਦੇ ਰਾਸ਼ਟਰੀ ਚੇਅਰਮੈਨ ਸ੍ਰੀ ਅਨੁਪ ਭਾਰਦਵਾਜ, ਬਲਦੇਵ ਰਾਜ ਕਸ਼ਯਪ, ਸੁਖਦੇਵ ਸਿੰਘ ਸਮੇਂ ਅਨੇਕ ਮਾਣਯੋਗ ਵਿਅਕਤੀ ਮੌਜੂਦ ਸਨ।
ਲੋਹਗੜ੍ਹ ਸਮਾਰਕ ਬਣੇਗਾ ਵਿਰਾਸਤ ਅਤੇ ਪ੍ਰੇਰਣਾ ਦਾ ਕੇਂਦਰ – ਕੇਂਦਰੀ ਮੰਤਰੀ ਮਨੋਹਰ ਲਾਲ
ਚੰਡੀਗੜ੍ਹ
,( ਜਸਟਿਸ ਨਿਊਜ਼))
— ਕੇਂਦਰੀ ਆਵਾਸ, ਸ਼ਹਿਰੀ ਮਾਮਲੇ ਅਤੇ ਊਰਜਾ ਮੰਤਰੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਲੋਹਗੜ੍ਹ ਫਾਊਂਡੇਸ਼ਨ ਟ੍ਰਸਟ ਦੇ ਪ੍ਰਧਾਨ, ਸ੍ਰੀ ਮਨੋਹਰ ਲਾਲ ਨੇ ਚੰਡੀਗੜ੍ਹ ਵਿੱਚ ਟ੍ਰਸਟ ਦੀ ਇੱਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਦਾ ਉਦੇਸ਼ ਯਮੁਨਾਨਗਰ ਦੇ ਲੋਹਗੜ੍ਹ ਵਿੱਚ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਸਮਾਰਕ ਦੇ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ ਕਰਨਾ ਸੀ।
ਟ੍ਰਸਟ ਦੇ ਸੰਸਥਾਪਕ ਮੈਂਬਰ, ਸਾਬਕਾ ਕੈਬਨਿਟ ਮੰਤਰੀ ਸ੍ਰੀ ਕੰਵਰ ਪਾਲ ਗੁੱਜਰ ਅਤੇ ਰਾਜ ਸਭਾ ਮੈਂਬਰ ਸ੍ਰੀ ਸੰਜੇ ਭਾਟੀਆ ਵੀ ਇਸ ਮੀਟਿੰਗ ਵਿੱਚ ਮੌਜੂਦ ਸਨ। ਪ੍ਰਧਾਨ ਸ੍ਰੀ ਮਨੋਹਰ ਲਾਲ ਨੇ ਪਹਿਲਾਂ ਲਏ ਗਏ ਪ੍ਰਮੁੱਖ ਫੈਸਲਿਆਂ ਦੇ ਲਾਗੂ ਹੋਣ ਦੀ ਸਥਿਤੀ ਦੀ ਸਮੀਖਿਆ ਕੀਤੀ ਅਤੇ ਸਮਾਰਕ ਪ੍ਰੋਜੈਕਟ, ਟ੍ਰਸਟ ਦੀਆਂ ਗਤੀਵਿਧੀਆਂ, ਉਸਾਰੀ ਕਾਰਜ, ਪ੍ਰਤਿਮਾ ਦੇ ਡਿਜ਼ਾਈਨ ਅਤੇ ਵਿੱਤੀ ਪ੍ਰਬੰਧਨ ਦੀ ਪ੍ਰਗਤੀ ਦਾ ਜਾਇਜ਼ਾ ਲਿਆ।
ਸ੍ਰੀ ਮਨੋਹਰ ਲਾਲ ਨੇ ਨਿਰਦੇਸ਼ ਦਿੱਤੇ ਕਿ ਇਸ ਪ੍ਰੋਜੈਕਟ ਨੂੰ ਉੱਚਤਮ ਗੁਣਵੱਤਾ ਦੇ ਮਿਆਰਾਂ ਨਾਲ ਪੂਰਾ ਕੀਤਾ ਜਾਣਾ ਚਾਹੀਦਾ ਹੈ, ਨਾਲ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਗੌਰਵਸ਼ਾਲੀ ਵਿਰਾਸਤ ਦੇ ਇਤਿਹਾਸਕ, ਅਧਿਆਤਮਿਕ ਅਤੇ ਸੱਭਿਆਚਾਰਕ ਮਹੱਤਵ ਨੂੰ ਵੀ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਸਮਾਰਕ ਸੈਰ-ਸਪਾਟਾ ਅਤੇ ਸੱਭਿਆਚਾਰਕ ਮਹੱਤਵ ਦੇ ਇੱਕ ਪ੍ਰਮੁੱਖ ਕੇਂਦਰ ਵਜੋਂ ਉਭਰਨਾ ਚਾਹੀਦਾ ਹੈ। ਕੇਂਦਰੀ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਪ੍ਰੋਜੈਕਟ ਵਾਲੀ ਥਾਂ ਦੇ ਨੇੜੇ ਸਥਾਨਕ ਪਿੰਡ ਵਾਸੀਆਂ ਦੀ ਸਲਾਹ ਨਾਲ ਇੱਕ ਯੋਗਸ਼ਾਲਾ ਸਥਾਪਿਤ ਕੀਤੀ ਜਾਣੀ ਚਾਹੀਦੀ ਹੈ ਅਤੇ ਉੱਥੇ ਨਿਯਮਤ ਯੋਗ ਸੈਸ਼ਨ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਮਾਰਕ ਵਾਲੀ ਥਾਂ ਇੱਕ ਜੀਵੰਤ ਗਤੀਵਿਧੀ ਕੇਂਦਰ ਅਤੇ ਭਲਾਈ, ਸੈਰ-ਸਪਾਟਾ ਅਤੇ ਸੱਭਿਆਚਾਰਕ ਸਾਂਝ ਦਾ ਕੇਂਦਰ ਬਣਨੀ ਚਾਹੀਦੀ ਹੈ।
ਉਨ੍ਹਾਂ ਨੇ ਇੱਕ ਰਨਿੰਗ ਟ੍ਰੈਕ ਵਿਕਸਿਤ ਕਰਨ ਦਾ ਵੀ ਸੱਦਾ ਦਿੱਤਾ ਅਤੇ ਨਿਰਦੇਸ਼ ਦਿੱਤੇ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਨਾਲ ਸਬੰਧਤ ਸਾਹਿਤ—ਜਿਸ ਵਿੱਚ ਉਨ੍ਹਾਂ ਵੱਲੋਂ ਤੈਅ ਕੀਤੇ ਗਏ ਰਸਤੇ, ਉਨ੍ਹਾਂ ਦੇ ਠਹਿਰਨ ਦੇ ਸਥਾਨ ਅਤੇ ਜਿਨ੍ਹਾਂ ਖੇਤਰਾਂ ‘ਤੇ ਉਨ੍ਹਾਂ ਨੇ ਰਾਜ ਕੀਤਾ, ਉਹ ਸਭ ਸ਼ਾਮਲ ਹੋਣ, ਇਨ੍ਹਾਂ ਨੂੰ ਸਹੀ ਢੰਗ ਨਾਲ ਦਸਤਾਵੇਜ਼ੀ ਰੂਪ ਦਿੱਤਾ ਜਾਵੇ ਅਤੇ ਸੈਲਾਨੀਆਂ ਲਈ ਪ੍ਰਦਰਸ਼ਿਤ ਕੀਤਾ ਜਾਵੇ। ਇਸ ਨਾਲ ਸੈਲਾਨੀਆਂ ਅਤੇ ਨੌਜਵਾਨ ਪੀੜ੍ਹੀਆਂ ਨੂੰ ਉਨ੍ਹਾਂ ਦੇ ਜੀਵਨ ਦੇ ਸਫ਼ਰ ਅਤੇ ਰਾਸ਼ਟਰ ਪ੍ਰਤੀ ਉਨ੍ਹਾਂ ਦੇ ਯੋਗਦਾਨ ਨੂੰ ਸਾਰਥਕ ਤਰੀਕੇ ਨਾਲ ਸਮਝਣ ਵਿੱਚ ਮਦਦ ਮਿਲੇਗੀ।
ਸੂਚਨਾ, ਲੋਕ ਸੰਪਰਕ, ਭਾਸ਼ਾ, ਸੱਭਿਆਚਾਰ ਅਤੇ ਸੈਰ-ਸਪਾਟਾ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ, ਡਾ. ਅਮਿਤ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੱਤੀ ਕਿ ਬਾਬਾ ਬੰਦਾ ਸਿੰਘ ਬਹਾਦਰ ਸਮਾਰਕ ਦੇ ਪਹਿਲੇ ਪੜਾਅ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ। ਕੰਮ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਅਪ੍ਰੈਲ 2028 ਤੱਕ ਇਸ ਨੂੰ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਟ੍ਰਸਟ ‘ਸੇਵਾ ਪਖਵਾੜਾ’ ਦੇ ਤਹਿਤ ਨਿਯਮਤ ਤੌਰ ‘ਤੇ ਜਨ ਸੇਵਾ ਨਾਲ ਜੁੜੇ ਪ੍ਰੋਗਰਾਮ ਆਯੋਜਿਤ ਕਰ ਰਿਹਾ ਹੈ, ਜਿਨ੍ਹਾਂ ਵਿੱਚ ਖੂਨਦਾਨ ਕੈਂਪ, ਸਵੱਛਤਾ ਮੁਹਿੰਮ, ਯੋਗ ਪ੍ਰੋਗਰਾਮ ਅਤੇ ਭਾਈਚਾਰੇ ਦੀ ਭਲਾਈ ਨਾਲ ਜੁੜੀਆਂ ਹੋਰ ਪਹਿਲਕਦਮੀਆਂ ਸ਼ਾਮਲ ਹਨ।
ਸ੍ਰੀ ਮਨੋਹਰ ਲਾਲ ਨੇ ਸਾਰੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਸ ਵਿੱਚ ਬਿਹਤਰ ਤਾਲਮੇਲ ਬਣਾ ਕੇ ਕੰਮ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਇਹ ਪ੍ਰੋਜੈਕਟ ਮਿੱਥੇ ਸਮੇਂ ਦੇ ਅੰਦਰ, ਉੱਚਤਮ ਗੁਣਵੱਤਾ ਅਤੇ ਪੂਰੀ ਪਾਰਦਰਸ਼ਤਾ ਨਾਲ ਪੂਰਾ ਹੋਵੇ।
ਇਸ ਮੀਟਿੰਗ ਵਿੱਚ ਮੁੱਖ ਮੰਤਰੀ ਦੇ ਓਐਸਡੀ ਡਾ. ਪ੍ਰਭਲੀਨ ਸਿੰਘ,ਡੀ. ਸੀ. ਯਮੁਨਾਨਗਰ ਸੁਸ਼੍ਰੀ ਪ੍ਰੀਤੀ, ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੀ ਵਧੀਕ ਡਾਇਰੈਕਟਰ (ਪ੍ਰਸ਼ਾਸਨ) ਵਰਸ਼ਾ ਖਾਂਗਵਾਲ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
ਪੰਜਾਬ ਦਾ ਓਬੀਸੀ ਸਮਾਜ ਇੱਕਜੁੱਟ ਹੋ ਜਾਓ, ਅਗਲੀ ਵਾਰ ਸਰਕਾਰ ਭਾਜਪਾ ਦੀ ਹੋਵੇਗੀ,ਕਿਹਾ, ਭਗਵੰਤ ਮਾਨ ਦੱਸਣ, ਜਨਤਾ ਨਾਲ ਕੀਤੇ ਕਿੰਨ੍ਹੇ ਵਾਅਦੇ ਪੂਰੇ ਕੀਤੇ – ਨਾਇਬ ਸਿੰਘ ਸੈਣੀ
ਚੰਡੀਗੜ੍ਹ,
( ਜਸਟਿਸ ਨਿਊਜ਼)
– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਓਬੀਸੀ ਸਮਾਜ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਹੋ ਜਾਣ ਤਾਂ ਅਗਲੇ ਵਿਧਾਨਸਭਾ ਚੋਣ ਦੌਰਾਨ ਭਾਜਪਾ ਦੀ ਸਰਕਾਰ ਬਨਣ ਤੋਂ ਕੋਈ ਨਹੀਂ ਰੋਕ ਸਕਦਾ। ਭਾਜਪਾ ਦੀ ਸਰਕਾਰ ਸੱਭ ਨੂੰ ਨਾਲ ਲੈ ਕੇ ਚਲਦੀ ਹੈ, ਉਸ ਵਿੱਚ ਸਾਰੇ ਵਰਗਾਂ ਨੂੰ ਬਰਾਬਰ ਪ੍ਰਤੀਨਿਧੀਤਵ ਦਿੱਤਾ ਜਾਂਦਾ ਹੈ।
ਸ੍ਰੀ ਸੈਣੀ ਅੱਜ ਪੰਜਾਬ ਦੇ ਰੂਪਨਗਰ ਵਿੱਚ ਓਬੀਸੀ ਸਮਾਜ ਦੇ ਸਮੇਲਨ ਨੂੰ ਸੰਬੋਧਿਤ ਕਰ ਰਹੇ ਸਨ।
ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਵੱਲੋਂ ਦੋ ਦਿਨ ਪਹਿਲਾਂ ਮਜਦੂਰ ਦਿਵਸ ਮੌਕੇ ‘ਤੇ ਬੁਲਾਏ ਗਏ ਵਿਧਾਨਸਭਾ ਦੇ ਵਿਸ਼ੇਸ਼ ਸੈਸ਼ਨ ‘ਤੇ ਸੁਆਲ ਚੁੱਕਦੇ ਹੋਏ ਕਿਹਾ ਕਿ ਉਨ੍ਹਾਂ ਨੇ ਮਜਦੂਰ ਦਿਵਸ ‘ਤੇ ਮਜਦੂਰਾਂ ਦਾ ਮਜਾਕ ਉਡਾਇਆ ਹੈ ਜੋ ਕਿ ਉਨ੍ਹਾਂ ਦੀ ਗਰੀਬ ਵਿਰੋਧੀ ਮਾਨਸਿਕਤਾ ਨੂੰ ਦਰਸ਼ਾਉਂਦਾ ਹੈ। ਲੋਕਤੰਤਰ ਦਾ ਮੰਦਿਰ ਕਹੇ ਜਾਣ ਵਾਲੇ ਵਿਧਾਨਸਭਾਂ ਵਿੱਓ ਸ੍ਰੀ ਭਗਵੰਤ ਸਿੰਘ ਮਾਨ ਦੇ ਵਿਵਹਾਰ ਦੀ ਨਿੰਦਾ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੇ ਪਿਛਲੇ ਚੋਣ ਵਿੱਚ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਦੇ ਕੇ ਜੋ ਭਰੋਸਾ ਜਤਾਇਆ ਸੀ, ਸਰਕਾਰ ਦੇ ਕਾਰਨਾਮੇ ਦੇਖ ਕੇ ਅੱਜ ਉਹੀ ਜਨਤਾ ਆਪਣੇ ਆਪਨੂੰ ਠੱਗਿਆ ਹੋੋਇਆ ਮਹਿਸੂਸ ਕਰ ਰਹੀ ਹੈ।
ਵਿਧਾਨਸਭਾ ਵਿੱਚ ਲਿਆਏ ਗਏ ਵਿਸ਼ਵਾਸ ਪ੍ਰਸਤਾਵ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਉਸ ਦਿਨ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਵੀ ਦੱਸਣਾ ਚਾਹੀਦਾ ਸੀ ਕਿ ਆਮ ਆਦਮੀ ਪਾਰਟੀ ਨੇ ਬੀਤੇ ਚੋਣ ਵਿੱਚ ਕੀਤੇ ਗਏ ਕਿੰਨ੍ਹੇ ਵਾਅਦਿਆਂ ਨੂੰ ਪੂਰਾ ਕੀਤਾ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਓਬੀਸੀ ਸਮੇਲਨ ਵਿੱਚ ਆਈ ਭਾਰੀ ਭੀੜ ਵੱਲ ਮੁਖਾਤਿਬ ਹੁੰਦੇ ਹੋਏ ਕਿਹਾ ਕਿ ਇਹ ਸਮੇਲਨ ਸਮਾਜਿਕ ਚੇਤਨਾ ਦਾ ਇੱਕ ਵਿਰਾਟ ਸੰਗਮ ਹੈ। ਇੰਨ੍ਹੀ ਵੱਡੀ ਗਿਣਤੀ ਵਿੱਚ ਇਸ ਸਮਾਜ ਦਾ ਇੱਥੇ ਇਕੱਠਾ ਹੋਣਾ ਇਸ ਗੱਲ ਦਾ ਸੰਕੇਤ ਹੈ ਕਿ ਓਬੀਸੀ ਸਮਾਜ ਹੁਣ ਆਪਣੇ ਅਧਿਕਾਰਾਂ, ਆਪਣੇ ਸਨਮਾਨ ਅਤੇ ਆਪਣੇ ਭਵਿੱਖ ਨੂੰ ਲੈ ਕੇ ਜਾਗਰੁਕ ਅਤੇ ਸੰਗਠਤ ਹੋ ਚੁੱਕਾ ਹੈ। ਇਹ ਊਰਜਾ, ਇਹ ਉਤਸਾਹ ਅਤੇ ਇਹ ਏਕਤਾ ਆਉਣ ਵਾਲੇ ਸਮੇਂ ਵਿੱਚ ਇੱਕ ਨਵੇਂ ਸਮਾਜਿਕ ਅਤੇ ਰਾਜਨੀਤਿਕ ਬਦਲਾਅ ਦੀ ਨੀਂਹ ਰੱਖੇਗੀ।
ਉਨ੍ਹਾਂ ਨੇ ਓਬੀਸੀ ਸਮਾਜ ਦੇ ਇਤਿਹਾਸ ਨੂੰ ਗੌਰਵਸ਼ਾਲੀ ਦੱਸਦੇ ਹੋਏ ਕਿਹਾ ਕਿ ਇਸ ਸਮਾਜ ਨੇ ਅਨੇਕ ਮਹਾਪੁਰਸ਼ ਦਿੱਤੇ ਹਨ ਜਿਨ੍ਹਾਂ ਦਾ ਰਾਸ਼ਟਰ ਨਿਰਮਾਣ ਅਤੇ ਵਿਕਾਸ ਵਿੱਚ ਮਹਾਨ ਯੋਗਦਾਨ ਰਿਹਾ ਹੈ। ਪਰ, ਦੁੱਖ ਦੀ ਗੱਲ ਹੈ ਕਿ ਲੰਬੇ ਸਮੇਂ ਤੱਕ ਇਸ ਸਮਾਜ ਨੂੰ ਪੰਜਾਬ ਵਿੱਚ ਇਹ ਸਨਮਾਨ ਅਤੇ ਮੌਕਾ ਨਹੀਂ ਮਿਲਿਆ, ਜਿਸ ਦਾ ਇਹ ਵਾਸਤਵਿਕ ਹੱਕਦਾਰ ਸੀ।
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਗੇ ਕਿਹਾ ਕਿ ਜਦੋਂ ਤੋਂ ਦੇਸ਼ ਦੀ ਬਾਗਡੋਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਹੱਥਾਂ ਵਿੱਚ ਆਈ ਹੈ। ਉਦੋਂ ਤੋਂ ਸਮਾਜਿਕ ਨਿਆਂ ਨੂੰ ਸਿਰਫ ਨਾਰੇ ਵਜੋ ਨਹੀਂ, ਸਗੋ ਨੀਤੀ ਅਤੇ ਨੀਅਤ ਦੋਨਾਂ ਵਜੋ ਲਾਗੂ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਸਵੈ ਓਬੀਸੀ ਸਮਾਜ ਤੋਂ ਹਨ। ਉਨ੍ਹਾਂ ਨੇ ਹਮੇਸ਼ਾ ਸਮਾਜ ਦੇ ਵਾਂਝੇ, ਪਿਛੜੇ ਅਤੇ ਗਰੀਬ ਵਰਗਾਂ ਨੂੰ ਮੁੱਖਧਾਰਾ ਵਿੱਚ ਲਿਆਉਣ ਦਾ ਕੰਮ ਕੀਤਾ ਹੈ।
ਉਨ੍ਹਾਂ ਨੇ ਉਦਾਹਰਣ ਦੇ ਕੇ ਦਸਿਆ ਕਿ ਭਾਰਤੀ ਜਨਤਾ ਪਾਰਟੀ ਨੇ ਓਬੀਸੀ ਸਮਾਜ ਨੂੰ ਸਿਰਫ ਇੱਕ ਵੋਟ ਬੈਂਕ ਵਜੋ ਨਹੀਂ ਦੇਖਿਆ, ਉਸ ਨੂੰ ਅਗਵਾਈ ਦਾ ਮੌਕਾ ਦੇ ਕੇ ਮਜਬੂਤ ਬਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਉਨ੍ਹਾਂ ਦੇ ਕੈਬਨਿਟ ਵਿੱਓ 27 ਓਬੀਸੀ ਮੰਤਰੀ ਹਨ। ਅੱਜ ਦੇਸ਼ ਦੇ ਭਾਜਪਾ ਸ਼ਾਸਿਤ 5 ਸੂਬਿਆਂ ਵਿੱਚ ਓਬੀਸੀ ਸਮਾਜ ਦੇ ਮੁੱਖ ਮੰਤਰੀ ਹਨ। ਇਹ ਪੂਰੇ ਓਬੀਸੀ ਸਮਾਜ ਦੇ ਗੌਰਵ ਅਤੇ ਸਨਮਾਨ ਦਾ ਪ੍ਰਤੀਕ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਦਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਓਬੀਸੀ ਆਯੋਗ ਨੂੰ ਸੰਵੈਧਾਨਿਕ ਦਰਜਾ ਦਿੱਤਾ ਗਿਆ, ਇਹ ਇੱਕ ਇਤਿਹਾਸਕ ਕਦਮ ਸੀ, ਜਿਸ ਨੇ ਇਸ ਸਮਾਜ ਨੂੰ ਅਧਿਕਾਰਾਂ ਦੀ ਨਵੀਂ ਸ਼ਕਤੀ ਪ੍ਰਦਾਨ ਕੀਤੀ। ਮੈਡੀਕਲ ਅਤੇ ਉੱਚ ਸਿਖਿਆ ਵਿੱਚ ਓਬੀਸੀ ਵਰਗ ਨੂੰ 27 ਫੀਸਦੀ ਰਾਖਵਾਂ ਦੇ ਕੇ ਸਿਖਿਆ ਦੇ ਦਰਵਾਜੇ ਹੋਰ ਵੱਧ ਖੋਲੇ ਗਏ। ਅੱਜ ਦੇਸ਼ ਦੇ ਯੂਨੀਵਰਸਿਟੀਆਂ, ਇੰਜੀਨੀਅਰਿੰਗ ਅਤੇ ਮੈਡੀਕਲ ਅਦਾਰਿਆਂ ਵਿੱਚ ਓਬੀਸੀ ਵਰਗ ਦੇ ਨੌਜੁਆਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।
ਉਨ੍ਹਾਂ ਨੇ ਓਬੀਸੀ ਸਮਾਜ ਤੋਂ ਇੱਕਜੁੱਟ ਹੋ ਕੇ ਭਾਰਤੀ ਜਨਤਾ ਪਾਰਟੀ ਨਾਲ ਜੁੜਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਤੁਸੀਂ ਸਾਰੇ ਮਿਲ ਕੇ ਪਾਰਟੀ ਨੂੰ ਪੰਜਾਬ ਵਿੱਚ ਮਜਬੂਤ ਬਨਾਉਣ। ਆਉਣ ਵਾਲੇ ਚੋਣ ਨੂੰ ਧਿਆਨ ਵਿੱਚ ਰੱਖਣ ਅਤੇ ਹੁਣ ਤੋਂ ਘਰ-ਘਰ ਭਾਜਪਾ ਦੀ ਅਲੱਖ ਜਗਾਉਣ। ਉਨ੍ਹਾਂ ਨੇ ਪੰਜਾਬ ਦੀ ਮੌਜੂਦਾ ਸਰਕਾਰ ‘ਤੇ ਓਬੀਸੀ ਸਮਾਜ ਦੇ ਨਾਲ ਅਨਿਆਂ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਾਨੂੰ ਮਿਲ ਕੇ ਇਸ ਅਨਿਆਂ ਦੇ ਖਿਲਾਫ ਆਵਾਜ਼ ਚੁੱਕਣੀ ਹੋਵੇਗੀ ਤਾਂਹੀ ਗਰੀਬ ਅਤੇ ਪਿਛੜਾ ਵਰਗ ਨੂੰ ਉਸ ਦਾ ਹੱਕ ਮਿਲੇਗਾ।
ਇਸ ਮੌਕੇ ‘ਤੇ ਰਾਜਸਭਾ ਸਾਂਸਦ ਸਰਦਾਰ ਸਤਨਾਮ ਸਿੰਘ ਸੰਧੂ, ਪੰਜਾਬ ਭਾਜਪਾ ਦੇ ਕਾਰਜਕਾਰੀ ਸੂਬਾ ਪ੍ਰਧਾਨ ਸ੍ਰੀ ਅਸ਼ਵਿਨੀ ਸ਼ਰਮਾ, ਭਾਜਪਾ ਸੰਸਦੀ ਬੋਰਡ ਦੇ ਮੈਂਬਰ ਸਰਦਾਰ ਇਕਬਾਲ ਸਿੰਘ ਲਾਲਪੁਰਾ, ਭਾਜਪਾ ਨੇਤਾ ਸ੍ਰੀ ਅਨੀਸ ਸਿਡਾਨਾ, ਸ੍ਰੀ ਅਜੈ ਵੀਰ ਸਿੰਘ, ਸ੍ਰੀ ਪਰਵਿੰਦਰ ਸਿੰਘ ਬਰਾੜ, ਸ੍ਰੀ ਦਰਸ਼ਨ ਸਿੰਘ ਸੈਣੀ ਸਮੇਤ ਅਨੇਕ ਸੀਨੀਅਰ ਨੇਤਾ ਮੌਜੂਦਾ ਸਨ।
ਜੈਪਨੀਜ਼ ਪਾਰਕ ਵਿੱਚ ਬਣੇ ਭਗਵਾਨ ਪਰਸ਼ੂਰਾਮ ਦੀ 121 ਫੁੱਟ ਦੀ ਸ਼ਾਨਦਾਰ ਪ੍ਰਤਿਮਾ – ਡਾ. ਅਰਵਿੰਦ ਸ਼ਰਮਾ
ਚੰਡੀਗੜ੍ਹ
( ਜਸਟਿਸ ਨਿਊਜ਼ )
– ਸਹਿਕਾਰਤਾ, ਜੇਲ੍ਹ, ਚੋਣ, ਵਿਰਾਸਤ ਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਦਿੱਲੀ ਵਿਧਾਨਸਭਾ ਚੋਣ ਦੌਰਾਨ ਬ੍ਰਾਹਮਣ ਸਮਾਜ ਵੱਲੋਂ ਰੋਹਿਣੀ ਦੇ ਜੈਪਨੀਜ਼ ਪਾਰਕ ਵਿੱਚ ਭਗਵਾਨ ਪਰਸ਼ੂਰਾਮ ਦੀ ਸ਼ਾਨਦਾਰ 121 ਫੁੱਟ ਦੀ ਪ੍ਰਤਿਮਾ ਸਥਾਪਿਤ ਕਰਨ ਦੀ ਮੰਗ ਦਾ ਸਮਰਥਨ ਕੀਤਾ। ਕੈਬਨਿਟ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੇ ਨਾਲ ਇਸ ਵਿਸ਼ਾ ‘ਤੇ ਚਰਚਾ ਕਰਦੇ ਹੋਏ ਇਸ ਨੂੰ ਮੰਜੂਰੀ ਦੇਣ ਦੀ ਅਪੀਲ ਕੀਤੀ।
ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਸ਼ਨੀਵਾਰ ਸ਼ਾਮ ਰੋਹਿਣੀ ਵਿੱਚ ਇੱਕ ਨਿਜੀ ਪ੍ਰੋਗਰਾਮ ਵਿੱਚ ਆਯੋਜਿਤ ਵਿਸ਼ਣੂ ਅਵਤਾਰ ਭਗਵਾਨ ਸ਼੍ਰੀ ਪਰਸ਼ੂਰਾਮ ਜਨਮ ਉਤਸਵ ਵਿੱਚ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ, ਕੇਂਦਰੀ ਮੰਤਰੀ ਗਿਰਿਰਾਜ ਸਿੰਘ, ਸਾਂਸਦ ਮਨੋਜ ਤਿਵਾਰੀ, ਵਿਧਾਇਕ ਅਨਿਲ ਸ਼ਰਮਾ ਦੇ ਨਾਲ ਸ਼ਿਰਕਤ ਕੀਤੀ। ਜਨਸਮੂਹ ਨੂੰ ਸੰਬੋਧਿਤ ਕਰਦੇ ਹੋਏ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਭਗਵਾਨ ਪਰਸ਼ੂਰਾਮ ਨੇ ਪੀਙਤ, ਸ਼ੋਸ਼ਿਤ, ਜਰੂਰਤਮੰਦਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਯਕੀਨੀ ਕੀਤਾ। ਉਨ੍ਹਾਂ ਨੇ ਜੀਵਨ ਦੇ ਉੱਚ ਆਦਰਸ਼ਾਂ ਅਤੇ ਮਾਨਕਾਂ ਦੀ ਸਥਾਪਨਾ ਕਰਦੇ ਹੋਏ ਗੁਰੂ, ਮਾਂਪਿਆਂ ਦੇ ਪ੍ਰਤੀ ਜਿਮੇਵਾਰੀ ਨਿਭਾਉਣ ਦਾ ਵੱਡਾ ਸੰਦੇਸ਼ ਦਿੱਤਾ। ਭਗਵਾਨ ਪਰਸ਼ੂਰਾਮ ਦੇ ਜੀਵਨ ਤੋਂ ਪੇ੍ਰਰਣਾ ਲੈ ਕੇ ਸਾਨੂੰ ਸਾਰਿਆਂ ਨੂੰ ਵੱਡਾ ਸੰਦੇਸ਼ ਦਿੱਤਾ। ਭਗਵਾਨ ਪਰਸ਼ੂਰਾਮ ਦੇ ਜੀਵਨ ਤੋਂ ਪੇ੍ਰਰਣਾ ਲੈ ਕੇ ਸਾਨੁੰ ਸਾਰਿਆਂ ਨੂੰ ਮਿਲ ਕੇ ਸਨਾਤਨ ਸੰਸਕ੍ਰਿਤੀ ਨੂੰ ਮਜਬੂਤ ਕਰਨਾ ਹੈ, ਤਾਂ ਜੋ ਦੇਸ਼ ਨੂੰ ਮਜਬੂਤ ਕੀਤਾ ਜਾ ਸਕੇ। ਉਨ੍ਹਾਂ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨਾਲ ਚਰਚਾ ਕਰਦੇ ਹੋਏ ਦਸਿਆ ਕਿ ਵਿਧਾਨਸਭਾ ਚੋਣ ਦੌਰਾਨ ਬ੍ਰਾਹਮਣ ਸਮਾਜ ਵੱਲੋਂ ਭਾਜਪਾ ਨੂੰ ਭਰਪੂਰ ਸਮਰਥਨ ਅਤੇ ਆਸ਼ੀਰਵਾਦ ਦਿੱਤਾ ਗਿਆ। ਉਸ ਸਮੇਂ ਉਨ੍ਹਾਂ ਦੇ ਵੱਲੋਂ ਜੈਪਨੀਜ਼ ਪਾਰਕ ਵਿੱਚ ਭਗਵਾਨ ਪਰਸ਼ੂਰਾਮ ਦੀ 121 ਫੁੱਟ ਦੀ ਸ਼ਾਨਦਾਰ ਪ੍ਰਤਿਮਾ ਸਥਾਪਿਤ ਕਰਵਾਉਣ ਦੀ ਮੰਗ ਰੱਖੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਇਹ ਬ੍ਰਾਹਮਣ ਸਮਾਜ ਦੀ ਪੁਰਾਣੀ ਮੰਗ ਹੈ, ਜਿਸ ‘ਤੇ ਹੁਣ ਗੌਰ ਕਰਨ ਦਾ ਸਮਾਂ ਆ ਗਿਆ ਹੈ। ਕੈਬਨਿਟ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਪਿੰਡਾਂ ਵਿੱਚ ਭਗਵਾਨ ਪਰਸ਼ੂਰਾਮ ਰਾਸ਼ਟਰੀ ਪਰਿਸ਼ਦ ਵੱਲੋਂ ਇੱਕ ਹਫਤੇ ਦੇ ਅਧਿਵੇਸ਼ਨ ਰਾਹੀਂ ਦਲੀਪ ਸਾਸ਼ਤਰੀ ਦੀ ਕਥਾ ਦਾ ਆਯੋਜਨ ਕੀਤਾ ਗਿਆ ਤਾਂ ਜੋ ਚਿਰੰਨਜੀਵੀ ਭਗਵਾਨ ਪਰਸ਼ੂਰਾਮ ਵਿੱਚ ਆਸਥਾ ਰੱਖਣ ਵਾਲੇ ਨਾਗਰਿਕਾਂ ਨੂੰ ਜਾਗਰੁਕ ਕੀਤਾ ਜਾ ਸਕੇ। ਊਨ੍ਹਾਂ ਨੇ ਸ਼ਾਨਦਾਰ ਆਯੋਜਨ ਲਈ ਵਿਰੋਨ ਵੱਤਸ, ਚਾਂਦ ਕਰਣ ਸ਼ਰਮਾ, ਅਸ਼ੋਕ ਸ਼ਰਮਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਆਯੋਜਨ ਸਮਾਜ ਨੂੰ ਇੱਕਜੁੱਟ ਬਨਾਉਣ ਵਿੱਚ ਅਹਿਮ ਭੁਮਿਕਾ ਨਿਭਾਉਂਦੇ ਹਨ।
Leave a Reply