ਹਰਿਆਣਾ ਖ਼ਬਰਾਂ

ਵਾਤਾਵਰਣ  ਮੰਤਰੀ ਰਾਓ ਨਰਬੀਰ ਸਿੰਘ ਦੀ ਅਗਵਾਈ ਹੇਠ ਗੁਰੂਗ੍ਰਾਮ ਵਿੱਚ ਉੱਚ ਪੱਧਰੀ ਸਮੀਖਿਆ ਮੀਟਿੰਗਪ੍ਰਦੂਸ਼ਣ ਕੰਟਰੋਲਕੂੜਾ ਪ੍ਰਬੰਧਨ ਅਤੇ ਵਾਤਾਵਰਣ ਨਿਯਮਾਂ ਦੇ ਲਾਗੂਕਰਨ ਤੇ ਸਖ਼ਤ ਨਿਰਦੇਸ਼

ਡਸਟ ਪੋਰਟਲ ਤੇ ਗੈਰ-ਰਜਿਸਟਰਡ ਸਾਈਟਾਂ ਤੇ ਪਹਿਲ ਦੇ ਆਧਾਰ ਤੇ ਚਲਾਨਰਜਿਸਟਰਡ ਸਾਈਟਾਂ ਤੇ ਨਿਯਮਾਂ ਦੀ ਸਖ਼ਤ ਨਿਗਰਾਨੀ ਦੇ ਨਿਰਦੇਸ਼

ਚੰਡੀਗੜ੍ਹ

  ( ਜਸਟਿਸ ਨਿਊਜ਼  )

– ਹਰਿਆਣਾ ਦੇ ਵਾਤਾਵਰਣ ਮੰਤਰੀ ਰਾਓ ਨਰਬੀਰ ਸਿੰਘ ਨੇ ਗੁਰੂਗ੍ਰਾਮ ਸਥਿਤ ਪੀ.ਡਬਲਯੂ.ਡੀ. ਰੈਸਟ ਹਾਊਸ ਵਿੱਚ ਆਯੋਜਿਤ ਸਮੀਖਿਆ ਮੀਟਿੰਗ ਵਿੱਚ ਸੂਬੇ ਵਿੱਚ ਹਵਾ ਅਤੇ ਪਾਣੀ ਪ੍ਰਦੂਸ਼ਣ ਕੰਟਰੋਲ, ਠੋਸ ਰਹਿੰਦ-ਖੂੰਹਦ ਪ੍ਰਬੰਧਨ, ਸੀ.ਐਂਡ.ਡੀ. ਵੇਸਟ ਮੈਨੇਜਮੈਂਟ, ਸਿੰਗਲ ਯੂਜ਼ ਪਲਾਸਟਿਕ ‘ਤੇ ਪਾਬੰਦੀ, ਸੀ.ਈ.ਟੀ.ਪੀ./ਈ.ਟੀ.ਪੀ. ਦੀ ਸਥਿਤੀ, ਹਰਿਆਵਲ ਖੇਤਰ ਦੇ ਵਿਕਾਸ ਅਤੇ ਵੱਖ-ਵੱਖ ਵਾਤਾਵਰਣ ਨਿਯਮਾਂ ਦੇ ਪ੍ਰਭਾਵੀ ਲਾਗੂਕਰਨ ਨਾਲ ਸਬੰਧਤ ਏਜੰਡਾ ਬਿੰਦੂਆਂ ਦੀ ਵਿਸਤ੍ਰਿਤ ਸਮੀਖਿਆ ਕੀਤੀ।

ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪ੍ਰਦੂਸ਼ਣ ਕੰਟਰੋਲ ਨਾਲ ਸਬੰਧਤ ਯੋਜਨਾਵਾਂ ਨੂੰ ਸਮੇਂ ਸਿਰ ਲਾਗੂ ਕਰਦੇ ਹੋਏ ਆਮ ਲੋਕਾਂ ਨੂੰ ਸਾਫ਼-ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ। ਮੀਟਿੰਗ ਵਿੱਚ ਵਾਤਾਵਰਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ, ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਜੇ. ਗਣੇਸ਼ਨ, ਮੈਂਬਰ ਸਕੱਤਰ ਯੋਗੇਸ਼ ਕੁਮਾਰ ਸਮੇਤ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਸਨ।

ਵਾਤਾਵਰਣ ਮੰਤਰੀ ਰਾਓ ਨਰਬੀਰ ਸਿੰਘ ਨੇ ਏਜੰਡਾ ਬਿੰਦੂਆਂ ਦੀ ਸਮੀਖਿਆ ਕਰਦਿਆਂ ਕਿਹਾ ਕਿ 500 ਵਰਗ ਗਜ਼ ਤੋਂ ਵੱਧ ਖੇਤਰਫਲ ਵਾਲੀਆਂ ਜਿਨ੍ਹਾਂ ਸਾਈਟਾਂ ‘ਤੇ ਨਿਰਮਾਣ ਕਾਰਜ ਚੱਲ ਰਿਹਾ ਹੈ ਅਤੇ ਜਿਨ੍ਹਾਂ ਨੇ ਡਸਟ ਪੋਰਟਲ ‘ਤੇ ਰਜਿਸਟ੍ਰੇਸ਼ਨ ਨਹੀਂ ਕਰਵਾਈ ਹੈ, ਉਨ੍ਹਾਂ ਦੇ ਖਿਲਾਫ ਪਹਿਲ ਦੇ ਆਧਾਰ ‘ਤੇ ਚਲਾਨ ਕੀਤੇ ਜਾਣ। ਇਸ ਦੇ ਨਾਲ ਹੀ ਉਨ੍ਹਾਂ ਨਿਰਦੇਸ਼ ਦਿੱਤੇ ਕਿ ਜੋ ਸਾਈਟਾਂ ਰਜਿਸਟਰਡ ਹਨ ਪਰ ਨਿਰਧਾਰਤ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੀਆਂ, ਉਨ੍ਹਾਂ ਵਿਰੁੱਧ ਵੀ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇ।

ਮੀਟਿੰਗ ਵਿੱਚ ਏ.ਸੀ.ਐਸ ਸੁਧੀਰ ਰਾਜਪਾਲ ਨੇ ਕਿਹਾ ਕਿ ਗੁਰੂਗ੍ਰਾਮ ਵਿੱਚ ਚੱਲ ਰਹੀਆਂ ਕਰੀਬ 400 ਨਿਰਮਾਣ ਸਾਈਟਾਂ ‘ਤੇ ਅਗਲੇ 15 ਦਿਨਾਂ ਦੇ ਅੰਦਰ ਲਾਜ਼ਮੀ ਤੌਰ ‘ਤੇ ਕਵਰਿੰਗ ਯਕੀਨੀ ਬਣਾਈ ਜਾਵੇ, ਨਹੀਂ ਤਾਂ ਸਬੰਧਤਾਂ ਵਿਰੁੱਧ ਚਲਾਨ ਦੀ ਪ੍ਰਕਿਰਿਆ ਅਪਣਾਈ ਜਾਵੇਗੀ। ਉਨ੍ਹਾਂ ਇਹ ਵੀ ਨਿਰਦੇਸ਼ ਦਿੱਤੇ ਕਿ ਹਰ ਸਾਈਟ ‘ਤੇ ਪ੍ਰਭਾਵਸ਼ਾਲੀ ਬੈਰੀਕੇਡਿੰਗ ਹੋਵੇ, ਤਾਂ ਜੋ ਸ਼ਹਿਰ ਵਿੱਚ ਧੂੜ ਪ੍ਰਦੂਸ਼ਣ ਤੇ ਕਾਬੂ ਪਾਉਣ ਦੇ ਨਾਲ-ਨਾਲ ਗੁਰੂਗ੍ਰਾਮ ਇੱਕ ਮਾਡਲ ਸ਼ਹਿਰ ਵਜੋਂ ਨਜ਼ਰ ਆਵੇ।

ਹਵਾ ਦੀ ਗੁਣਵੱਤਾ ਸੁਧਾਰਨ ਲਈ ਹਰਿਆਣਾ ਵਿੱਚ ਵਿਆਪਕ ਕਦਮਮਾਨੀਟਰਿੰਗ ਸਿਸਟਮ ਹੋਇਆ ਮਜ਼ਬੂਤ

ਪੀ.ਸੀ.ਬੀ. ਦੇ ਮੈਂਬਰ ਸਕੱਤਰ ਯੋਗੇਸ਼ ਕੁਮਾਰ ਨੇ ਦੱਸਿਆ ਕਿ ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਹਵਾ ਦੀ ਗੁਣਵੱਤਾ ਦੇ ਪ੍ਰਬੰਧਨ ਨੂੰ ਮਜ਼ਬੂਤ ਕਰਨ ਲਈ ਕਈ ਅਹਿਮ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ 29 ਕੰਟੀਨਿਊਅਸ ਐਂਬੀਐਂਟ ਏਅਰ ਕੁਆਲਿਟੀ ਮਾਨੀਟਰਿੰਗ ਸਟੇਸ਼ਨ ਸਥਾਪਿਤ ਕੀਤੇ ਜਾ ਚੁੱਕੇ ਹਨ, ਜਦੋਂ ਕਿ ਐਨ.ਸੀ.ਆਰ. ਖੇਤਰ ਵਿੱਚ 23 ਨਵੇਂ ਸਟੇਸ਼ਨ ਸਥਾਪਿਤ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ 46 ਮੈਨੂਅਲ ਮਾਨੀਟਰਿੰਗ ਸਟੇਸ਼ਨ ਵੀ ਚੱਲ ਰਹੇ ਹਨ ਅਤੇ 4 ਅਤਿ-ਆਧੁਨਿਕ ਸੈਂਪਲ ਟੈਸਟਿੰਗ ਲੈਬਾਂ ਕਾਰਜਸ਼ੀਲ ਹਨ।

ਉਨ੍ਹਾਂ ਜਾਣਕਾਰੀ ਦਿੱਤੀ ਕਿ ਰਾਜ ਵਿੱਚ 4 ਸੋਰਸ ਅਪੋਰਸ਼ਨਮੈਂਟ ਸਟੱਡੀਜ਼ ਵੀ ਜਾਰੀ ਹਨ, ਜਦੋਂ ਕਿ ਧੂੜ ਪ੍ਰਦੂਸ਼ਣ ਕੰਟਰੋਲ ਲਈ 22 ਡਸਟ ਕੰਟਰੋਲ ਅਤੇ ਮੈਨੇਜਮੈਂਟ ਸੈੱਲ ਗਠਿਤ ਕੀਤੇ ਗਏ ਹਨ। ਉਦਯੋਗਿਕ ਖੇਤਰਾਂ ਵਿੱਚ ਪ੍ਰਦੂਸ਼ਣ ਦੀ ਨਿਗਰਾਨੀ ਲਈ 521 ਉਦਯੋਗਾਂ ਵਿੱਚ ਕੰਟੀਨਿਊਅਸ ਐਮੀਸ਼ਨ ਮਾਨੀਟਰਿੰਗ ਸਿਸਟਮ ਸਥਾਪਿਤ ਕੀਤੇ ਜਾ ਚੁੱਕੇ ਹਨ ਅਤੇ 3 ਸੈਕਟਰਾਂ ਵਿੱਚ 875 ਵਾਧੂ ਉਦਯੋਗਾਂ ਨੂੰ ਵੀ ਇਹ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਉਸਾਰੀ ਵਾਲੀਆਂ ਥਾਵਾਂ ਦੀ ਨਿਗਰਾਨੀ ਲਈ 3866 ਸਾਈਟਾਂ ਨੂੰ ਡਸਟ ਪੋਰਟਲ ‘ਤੇ ਰਜਿਸਟਰ ਕੀਤਾ ਗਿਆ ਹੈ, ਜਿਸ ਨਾਲ ਰੀਅਲ-ਟਾਈਮ ਮਾਨੀਟਰਿੰਗ ਯਕੀਨੀ ਬਣਾਈ ਜਾ ਰਹੀ ਹੈ।

ਸੜਕੀ ਧੂੜ ਪ੍ਰਦੂਸ਼ਣ ਕੰਟਰੋਲ ਲਈ ਸਖ਼ਤ ਕਦਮਮਸ਼ੀਨੀ ਸਫ਼ਾਈ ਅਤੇ ਛਿੜਕਾਅ ਤੇ ਜ਼ੋਰ

ਮੀਟਿੰਗ ਵਿੱਚ ਪੀ.ਸੀ.ਬੀ. ਅਧਿਕਾਰੀਆਂ ਨੇ ਦੱਸਿਆ ਕਿ ਸੜਕੀ ਧੂੜ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਰਾਜ ਸਰਕਾਰ ਵੱਲੋਂ ਵਿਆਪਕ ਪੱਧਰ ‘ਤੇ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਐਨ.ਸੀ.ਆਰ. ਦੇ ਨਗਰ ਨਿਗਮਾਂ ਵਿੱਚ ਮਸ਼ੀਨੀ ਰੋਡ ਸਵੀਪਿੰਗ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜਿੱਥੇ ਇਸ ਸਮੇਂ 56 ਮਸ਼ੀਨਾਂ ਕੰਮ ਕਰ ਰਹੀਆਂ ਹਨ ਅਤੇ ਇਸ ਸਾਲ 91 ਨਵੀਆਂ ਮਸ਼ੀਨਾਂ ਖਰੀਦਣ ਦੀ ਯੋਜਨਾ ਹੈ। ਇਸ ਤੋਂ ਇਲਾਵਾ 60 ਐਂਟੀ-ਸਮੋਗ ਗੰਨਾਂ ਅਤੇ 160 ਵਾਟਰ ਸਪ੍ਰਿੰਕਲਰਾਂ ਦੀ ਨਿਯਮਤ ਵਰਤੋਂ ਕੀਤੀ ਜਾ ਰਹੀ ਹੈ ਤਾਂ ਜੋ ਧੂੜ ਨੂੰ ਕਾਬੂ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਰਾਜ ਨੇ ਸੀਆਰਆਰਆਈ ਨਾਲ ਰੈਮਸ  ਸਥਾਪਿਤ ਕਰਨ ਲਈ ਸਮਝੌਤਾ ਵੀ ਕੀਤਾ ਹੈ। ਇਸ ਦੇ ਨਾਲ ਹੀ ਸਿਟੀ ਐਕਸ਼ਨ ਪਲਾਨ ਤਹਿਤ ਡਸਟ-ਫ੍ਰੀ ਸੜਕਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ, ਜਿਸ ਤਹਿਤ ਐਨ.ਸੀ.ਆਰ. ਖੇਤਰ ਵਿੱਚ 1203 ਕਿਲੋਮੀਟਰ ਸੜਕਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 119 ਕਿਲੋਮੀਟਰ ਸੜਕਾਂ ਦਾ ਪੁਨਰ ਵਿਕਾਸ ਸਾਲ 2026 ਦੀ ਪਹਿਲੀ ਤਿਮਾਹੀ ਵਿੱਚ ਮੁਕੰਮਲ ਹੋ ਚੁੱਕਾ ਹੈ।

ਯਮੁਨਾ ਐਕਸ਼ਨ ਪਲਾਨ ਤਹਿਤ ਜਲ ਪ੍ਰਦੂਸ਼ਣ ਕੰਟਰੋਲ ਅਤੇ ਬੀ.ਓ.ਡੀ. ਸੁਧਾਰ ਲਈ ਪ੍ਰਭਾਵਸ਼ਾਲੀ ਕਦਮ

ਪੀ.ਸੀ.ਬੀ. ਅਧਿਕਾਰੀਆਂ ਨੇ ਦੱਸਿਆ ਕਿ ਹਰਿਆਣਾ ਤੋਂ ਯਮੁਨਾ ਵਿੱਚ ਜਾਣ ਵਾਲੇ ਨਾਲਿਆਂ ਰਾਹੀਂ ਲਗਭਗ 682 ਐਮਐਲਡੀ ਗੰਦਾ ਪਾਣੀ ਛੱਡਿਆ ਜਾਂਦਾ ਹੈ। ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਵਿੱਚੋਂ 128.6 ਐਮਐਲਡੀ ਗੰਦਾ ਪਾਣੀ ਦਿੱਲੀ ਖੇਤਰ ਤੋਂ ਹਰਿਆਣਾ ਵਿੱਚ ਦਾਖਲ ਹੁੰਦਾ ਹੈ ਅਤੇ ਫਿਰ ਯਮੁਨਾ ਵਿੱਚ ਜਾਂਦਾ ਹੈ। ਇਸ ਤਰ੍ਹਾਂ ਹਰਿਆਣਾ ਦਾ ਕੁੱਲ ਡਿਸਚਾਰਜ ਲਗਭਗ 553.4 ਐਮਐਲਡੀ ਰਹਿੰਦਾ ਹੈ। ਇਸ ਤੋਂ ਇਲਾਵਾ ਦਿੱਲੀ ਦੇ ਅਲੀਪੁਰ ਡਰੇਨ ਰਾਹੀਂ ਫਰੀਦਾਬਾਦ ਖੇਤਰ ਵਿੱਚ ਸਿੱਧਾ ਯਮੁਨਾ ਨਦੀ ਵਿੱਚ ਕਰੀਬ 83 ਐਮਐਲਡੀ ਗੰਦਾ ਪਾਣੀ ਵੀ ਛੱਡਿਆ ਜਾਂਦਾ ਹੈ, ਜੋ ਕਿ ਪ੍ਰਦੂਸ਼ਣ ਦਾ ਮੁੱਖ ਕਾਰਨ ਹੈ। ਕੈਬਨਿਟ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਪੀ.ਸੀ.ਬੀ. ਅਧਿਕਾਰੀ ਅਜਿਹੇ ਸਾਰੇ ਬਿੰਦੂਆਂ ਦੀ ਪਛਾਣ ਕਰਨ ਜਿੱਥੋਂ ਅਣ-ਸੋਧਿਆ ਪਾਣੀ ਨਾਲਿਆਂ ਜਾਂ ਯਮੁਨਾ ਵਿੱਚ ਡਿੱਗ ਰਿਹਾ ਹੈ, ਤਾਂ ਜੋ ਜ਼ਿੰਮੇਵਾਰ ਵਿਅਕਤੀਆਂ/ਸੰਸਥਾਵਾਂ ਖ਼ਿਲਾਫ਼ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਯਕੀਨੀ ਬਣਾਈ ਜਾ ਸਕੇ।

ਸੂਬੇ ਵਿੱਚ 133 ਐਮਐਲਡੀ ਸਮਰੱਥਾ ਦੇ 6 ਐਸਟੀਪੀ ਨਿਰਮਾਣ ਅਧੀਨ, 2027 ਤੱਕ ਹੋਣਗੇ ਮੁਕੰਮਲ

ਯੋਗੇਸ਼ ਕੁਮਾਰ ਨੇ ਮੀਟਿੰਗ ਵਿੱਚ ਦੱਸਿਆ ਕਿ ਸੂਬੇ ਵਿੱਚ ਸੀਵਰੇਜ ਪ੍ਰਬੰਧਨ ਨੂੰ ਮਜ਼ਬੂਤ ਕਰਨ ਲਈ ਕੁੱਲ 133 ਐਮਐਲਡੀ ਸਮਰੱਥਾ ਦੇ 6 ਐਸਟੀਪੀ ਸਥਾਪਿਤ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਮਾਰਚ 2027 ਤੱਕ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਬਜਘੇੜਾ ਵਿੱਚ 2 ਐਮਐਲਡੀ ਸਮਰੱਥਾ ਦਾ ਐਸਟੀਪੀ 85 ਫੀਸਦੀ ਮੁਕੰਮਲ ਹੋ ਚੁੱਕਾ ਹੈ ਅਤੇ ਇਸ ਨੂੰ ਜੂਨ 2026 ਤੱਕ ਪੂਰਾ ਕਰ ਲਿਆ ਜਾਵੇਗਾ। ਇਸੇ ਤਰ੍ਹਾਂ ਸੋਨੀਪਤ ਦੇ ਖੇਵੜਾ ਵਿੱਚ 3 ਐਮਐਲਡੀ ਸਮਰੱਥਾ ਦਾ ਕੰਮ 45 ਫੀਸਦੀ ਪ੍ਰਗਤੀ ‘ਤੇ ਹੈ, ਜਦਕਿ ਯਮੁਨਾਨਗਰ ਦੇ ਰਾਦੌਰ ਰੋਡ ‘ਤੇ 77 ਐਮਐਲਡੀ ਦਾ ਵੱਡਾ ਪ੍ਰੋਜੈਕਟ 30 ਫੀਸਦੀ ਪ੍ਰਗਤੀ ਦੇ ਨਾਲ ਮਾਰਚ 2027 ਤੱਕ ਮੁਕੰਮਲ ਹੋਵੇਗਾ। ਪਾਣੀਪਤ ਦੇ ਮਤਲੌਡਾ ਵਿੱਚ 3 ਐਮਐਲਡੀ ਦਾ ਕੰਮ 95 ਫੀਸਦੀ ਪੂਰਾ ਹੋ ਚੁੱਕਾ ਹੈ, ਜਦਕਿ ਡਡਲਾਨਾ ਵਿੱਚ 3 ਐਮਐਲਡੀ ਦਾ ਪ੍ਰੋਜੈਕਟ 55 ਫੀਸਦੀ ਪ੍ਰਗਤੀ ‘ਤੇ ਹੈ। ਇਸ ਤੋਂ ਇਲਾਵਾ ਫਰੀਦਾਬਾਦ ਦੇ ਬਾਦਸ਼ਾਹਪੁਰ ਵਿੱਚ 45 ਐਮਐਲਡੀ ਸਮਰੱਥਾ ਦਾ ਐਸਟੀਪੀ ਨਿਰਮਾਣ ਅਧੀਨ ਹੈ, ਜਿਸ ਦੀ ਮੌਜੂਦਾ ਪ੍ਰਗਤੀ 15 ਫੀਸਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਨਾਲ ਸੂਬੇ ਵਿੱਚ ਸੀਵਰੇਜ ਟ੍ਰੀਟਮੈਂਟ ਸਮਰੱਥਾ ਵਿੱਚ ਭਾਰੀ ਵਾਧਾ ਹੋਵੇਗਾ।

ਯਮੁਨਾ ਕੈਚਮੈਂਟ ਵਿੱਚ 288.5 ਐਮਐਲਡੀ ਸਮਰੱਥਾ ਦੇ 7 ਐਸਟੀਪੀ ਦਾ ਅਪਗ੍ਰੇਡੇਸ਼ਨਪ੍ਰਦੂਸ਼ਣ ਕੰਟਰੋਲ ਨੂੰ ਮਿਲੇਗੀ ਮਜ਼ਬੂਤੀ

ਯਮੁਨਾ ਕੈਚਮੈਂਟ ਖੇਤਰ ਵਿੱਚ ਮੌਜੂਦਾ ਸੀਵਰੇਜ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ 288.5 ਐਮਐਲਡੀ ਸਮਰੱਥਾ ਦੇ 7 ਐਸਟੀਪੀ ਅਪਗ੍ਰੇਡ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਗੋਹਾਨਾ ਵਿੱਚ 3 ਐਮਐਲਡੀ, ਸੋਨੀਪਤ ਦੇ ਸੋਨਾਰੀਆ ਵਿੱਚ 40 ਐਮਐਲਡੀ, ਬਹਾਦੁਰਗੜ੍ਹ ਦੇ ਲਾਈਨ ਪਾਰ ਖੇਤਰ ਵਿੱਚ 18 ਐਮਐਲਡੀ ਅਤੇ ਹਥੀਨ ਵਿੱਚ 4.5 ਐਮਐਲਡੀ ਸਮਰੱਥਾ ਦੇ STP ਨੂੰ ਨਿਰਧਾਰਤ ਸਮਾਂ ਸੀਮਾ ਅਨੁਸਾਰ ਸਾਲ 2026-27 ਤੱਕ ਅਪਗ੍ਰੇਡ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹਸਨਪੁਰ ਵਿੱਚ 3 ਐਮਐਲਡੀ ਸਮਰੱਥਾ ਦਾ ਐਸਟੀਪੀ ਦਸੰਬਰ 2026 ਤੱਕ, ਜਦਕਿ ਗੁਰੂਗ੍ਰਾਮ ਦੇ ਧਨਵਾਪੁਰ ਵਿੱਚ 100 ਐਮਐਲਡੀ ਅਤੇ ਬੇਹਰਾਮਪੁਰ ਵਿੱਚ 120 ਐਮਐਲਡੀ ਸਮਰੱਥਾ ਦੇ ਐਸਟੀਪੀ ਅਗਸਤ 2027 ਤੱਕ ਅਪਗ੍ਰੇਡ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਅਪਗ੍ਰੇਡੇਸ਼ਨ ਕਾਰਜਾਂ ਨਾਲ ਸੀਵਰੇਜ ਟ੍ਰੀਟਮੈਂਟ ਦੀ ਸਮਰੱਥਾ ਅਤੇ ਗੁਣਵੱਤਾ ਦੋਵਾਂ ਵਿੱਚ ਸੁਧਾਰ ਹੋਵੇਗਾ, ਜਿਸ ਨਾਲ ਯਮੁਨਾ ਵਿੱਚ ਪੈਣ ਵਾਲੇ ਪ੍ਰਦੂਸ਼ਣ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਘੱਟ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਸੂਬੇ ਵਿੱਚ ਵੱਖ-ਵੱਖ ਥਾਵਾਂ ‘ਤੇ 1,000 ਕਰੋੜ ਰੁਪਏ ਦੀ ਲਾਗਤ ਨਾਲ 11 ਥਾਵਾਂ ‘ਤੇ 425 ਐਮਐਲਡੀ ਸਮਰੱਥਾ ਦੇ ਐਸਟੀਪੀ ਵੀ ਪ੍ਰਸਤਾਵਿਤ ਹਨ।

2027 ਤੱਕ ਨਾਲਿਆਂ ਦੇ ਬੀ.ਓ.ਡੀ. ਪੱਧਰ ਘਟਾਉਣ ਦਾ ਟੀਚਾਉਦਯੋਗਾਂ ਤੇ ਸਖ਼ਤ ਨਿਗਰਾਨੀ ਦੇ ਨਿਰਦੇਸ਼

ਕੈਬਨਿਟ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ 31 ਦਸੰਬਰ 2027 ਤੱਕ ਨਾਲਿਆਂ ਦੇ ਬੀ.ਓ.ਡੀ.  ਪੱਧਰ ਨੂੰ 10 mg/L ਤੋਂ ਘੱਟ ਕਰਨ ਦਾ ਟੀਚਾ ਮਿਥਿਆ ਹੈ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਦਯੋਗਾਂ ਵੱਲੋਂ ਬਾਈਪਾਸ ਜਾਂ ਟੈਂਕਰਾਂ ਰਾਹੀਂ ਗੰਦੇ ਪਾਣੀ ਦੇ ਨਿਕਾਸ ਨੂੰ ਰੋਕਣ ਲਈ ਸਰਪ੍ਰਾਈਜ਼ ਚੈਕਿੰਗ ਟੀਮਾਂ ਬਣਾ ਕੇ ਸਖ਼ਤ ਨਿਗਰਾਨੀ ਰੱਖੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਈ.ਟੀ.ਪੀ., ਸੀ.ਈ.ਟੀ.ਪੀ. ਅਤੇ ਐਸ.ਟੀ.ਪੀ. ‘ਤੇ ਰੀਅਲ ਟਾਈਮ ਮਾਨੀਟਰਿੰਗ ਸਿਸਟਮ ਨੂੰ ਹੋਰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ, ਤਾਂ ਜੋ ਪ੍ਰਦੂਸ਼ਣ ਕੰਟਰੋਲ ਦੇ ਯਤਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕੇ।

ਸਿੰਗਲ ਯੂਜ਼ ਪਲਾਸਟਿਕ ਵਿਰੁੱਧ ਕਾਰਵਾਈ ਵਿੱਚ ਵੱਡੇ ਸਟਾਕਿਸਟਾਂ ਨੂੰ ਟਾਰਗੇਟ ਕਰੋਛੋਟੇ ਦੁਕਾਨਦਾਰਾਂ ਤੇ ਫੋਕਸ ਨਾ ਹੋਵੇ: ਰਾਓ ਨਰਬੀਰ ਸਿੰਘ

ਕੈਬਨਿਟ ਮੰਤਰੀ ਰਾਓ ਨਰਬੀਰ ਸਿੰਘ ਨੇ ਸਿੰਗਲ ਯੂਜ਼ ਪਲਾਸਟਿਕ ‘ਤੇ ਪਾਬੰਦੀ ਨੂੰ ਲੈ ਕੇ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕੀਤੀ ਜਾ ਰਹੀ ਕਾਰਵਾਈ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਛੋਟੇ ਰਿਟੇਲ ਦੁਕਾਨਦਾਰਾਂ ‘ਤੇ ਫੋਕਸ ਕਰਨ ਦੀ ਬਜਾਏ ਮੁੱਖ ਸਟਾਕਿਸਟਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਬਾਜ਼ਾਰ ਵਿੱਚ ਇਸ ਦੀ ਉਪਲਬਧਤਾ ‘ਤੇ ਪ੍ਰਭਾਵਸ਼ਾਲੀ ਰੋਕ ਲਗਾਈ ਜਾ ਸਕੇ। ਮੀਟਿੰਗ ਵਿੱਚ ਪੀ.ਸੀ.ਬੀ. ਅਧਿਕਾਰੀਆਂ ਨੇ 15 ਦਸੰਬਰ 2025 ਤੋਂ 15 ਅਪ੍ਰੈਲ 2026 ਦੇ ਵਿਚਕਾਰ ਚਲਾਈ ਗਈ ਵਿਸ਼ੇਸ਼ ਚਲਾਨ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਿਆਦ ਦੌਰਾਨ ਲਗਭਗ 6863 ਚਲਾਨ ਕੀਤੇ ਗਏ, ਜਿਨ੍ਹਾਂ ਵਿੱਚ 60,86,750 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਅਤੇ ਕਰੀਬ 5800 ਕਿਲੋਗ੍ਰਾਮ ਪਲਾਸਟਿਕ ਜ਼ਬਤ ਕਰਕੇ ਨਸ਼ਟ ਕਰ ਦਿੱਤਾ ਗਿਆ।

ਬੰਧਵਾੜੀ ਲੈਂਡਫਿਲਆਰ.ਐਮ.ਸੀ. ਪਲਾਂਟਾਂ ਅਤੇ ਬੁੱਚੜਖਾਨਿਆਂ ਤੇ ਸਖ਼ਤੀ ਦੇ ਨਿਰਦੇਸ਼ਸਿਟੀ ਐਕਸ਼ਨ ਪਲਾਨ ਦੀ ਵੀ ਸਮੀਖਿਆ

ਕੈਬਨਿਟ ਮੰਤਰੀ ਰਾਓ ਨਰਬੀਰ ਸਿੰਘ ਨੇ ਮੀਟਿੰਗ ਵਿੱਚ ਬੰਧਵਾੜੀ ਲੈਂਡਫਿਲ ਸਾਈਟ ‘ਤੇ ਲਿਗੇਸੀ ਵੇਸਟ ਦੇ ਨਿਪਟਾਰੇ, ਆਰ.ਐਮ.ਸੀ. ਪਲਾਂਟਾਂ ਵਿਰੁੱਧ ਲੋੜੀਂਦੀ ਕਾਰਵਾਈ ਅਤੇ ਬੁੱਚੜਖਾਨਿਆਂ ਵਿੱਚ ਵਾਤਾਵਰਣ ਦੇ ਮਾਪਦੰਡਾਂ ਦੀ ਪਾਲਣਾ ਸਬੰਧੀ ਵਿਸਥਾਰਪੂਰਵਕ ਸਮੀਖਿਆ ਕੀਤੀ ਅਤੇ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਗੁਰੂਗ੍ਰਾਮ ਦੇ ਸਾਲਾਨਾ ਸਿਟੀ ਲੈਵਲ ਐਕਸ਼ਨ ਪਲਾਨ ਦੀ ਵੀ ਸਮੀਖਿਆ ਕੀਤੀ ਗਈ। ਉਨ੍ਹਾਂ ਕਿਹਾ ਕਿ ਲਿਗੇਸੀ ਵੇਸਟ ਦੇ ਵਿਗਿਆਨਕ ਨਿਪਟਾਰੇ ਵਿੱਚ ਤੇਜ਼ੀ ਲਿਆਂਦੀ ਜਾਵੇ, ਨਿਯਮਾਂ ਦੀ ਉਲੰਘਣਾ ਕਰਨ ਵਾਲੇ ਆਰ.ਐਮ.ਸੀ. ਪਲਾਂਟਾਂ ਖ਼ਿਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇ ਅਤੇ ਬੁੱਚੜਖਾਨਿਆਂ ਵਿੱਚ ਵਾਤਾਵਰਣ ਦੇ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ, ਤਾਂ ਜੋ ਪ੍ਰਦੂਸ਼ਣ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕੀਤਾ ਜਾ ਸਕੇ।

ਕਣਕ ਖਰੀਦ ਮਾਪਦੰਡਾਂ ਵਿੱਚ ਵਿਸ਼ੇਸ਼ ਛੋਟ ਨਾਲ ਕਿਸਾਨਾਂ ਨੂੰ ਮਿਲੇਗੀ ਵੱਡੀ ਰਾਹਤ – ਸ੍ਰੀ ਸ਼ਿਆਮ ਸਿੰਘ ਰਾਣਾ

ਕਿਸਾਨਾਂ ਦੇ ਹਿੱਤ ਵਿੱਚ ਕੇਂਦਰ ਸਰਕਾਰ ਨੇ ਲਿਆ ਹੈ ਵੱਡਾ ਫੈਸਲਾ – ਖੇਤੀਬਾੜੀ ਮੰਤਰੀ

ਚੰਡੀਗੜ੍ਹ

( ਜਸਟਿਸ ਨਿਊਜ਼  )

– ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਰਬੀ ਮਾਰਕਟਿੰਗ ਸੀਜ਼ਨ 2026-27 ਲਈ ਕੇਂਦਰ ਸਰਕਾਰ ਵੱਲੋਂ ਕਣਕ ਦੀ ਖਰੀਦ ਦੇ ਮਾਪਦੰਡਾਂ ਵਿੱਚ ਦਿੱਤੀ ਗਈ ਵਿਸ਼ੇਸ਼ ਛੋਟ ਦਾ ਸਵਾਗਤ ਕਰਦਿਆਂ ਇਸ ਨੂੰ ਕਿਸਾਨਾਂ ਦੇ ਹਿੱਤ ਵਿੱਚ ਲਿਆ ਗਿਆ ਇੱਕ ਮਹੱਤਵਪੂਰਨ ਅਤੇ ਦੂਰਅੰਦੇਸ਼ੀ ਫੈਸਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਰਾਜ ਸਰਕਾਰ ਵੱਲੋਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਪ੍ਰਭਾਵੀ ਢੰਗ ਨਾਲ ਕੇਂਦਰ ਕੋਲ ਉਠਾਉਣ ਦਾ ਨਤੀਜਾ ਹੈ।

ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਹਾਲ ਹੀ ਵਿੱਚ ਬੇਮੌਸਮੀ ਬਾਰਸ਼ ਕਾਰਨ ਹਰਿਆਣਾ ਸਮੇਤ ਉੱਤਰੀ ਭਾਰਤ ਦੇ ਕਈ ਖੇਤਰਾਂ ਵਿੱਚ ਕਣਕ ਦੀ ਗੁਣਵੱਤਾ ਪ੍ਰਭਾਵਿਤ ਹੋਈ ਸੀ। ਇਸ ਸਥਿਤੀ ਨੂੰ ਗੰਭੀਰਤਾ ਨਾਲ ਲੈਂਦਿਆਂ ਕੇਂਦਰ ਸਰਕਾਰ ਨੇ ਤੁਰੰਤ ਕਾਰਵਾਈ ਕੀਤੀ ਅਤੇ ਕਿਸਾਨਾਂ ਨੂੰ ਨੁਕਸਾਨ ਤੋਂ ਬਚਾਉਣ ਦੇ ਉਦੇਸ਼ ਨਾਲ ਖਰੀਦ ਮਾਪਦੰਡਾਂ ਵਿੱਚ ਵਿਸ਼ੇਸ਼ ਛੋਟ ਪ੍ਰਦਾਨ ਕੀਤੀ।

ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਕਣਕ ਦੀ ਖਰੀਦ ਲਈ ਹੇਠ ਲਿਖੀਆਂ ਰਾਹਤਾਂ ਲਾਗੂ ਕੀਤੀਆਂ ਗਈਆਂ ਹਨ -ਲਸਟਰ ਲੌਸ (ਚਮਕ ਦੀ ਕਮੀ) ਦੀ ਸੀਮਾ 70% ਤੱਕ ਵਧਾਈ ਗਈ ਹੈ, ਸੁੰਗੜੇ ਅਤੇ ਟੁੱਟੇ ਹੋਏ ਦਾਣਿਆਂ ਦੀ ਸੀਮਾ 6% ਤੋਂ ਵਧਾ ਕੇ 15% ਕੀਤੀ ਗਈ ਹੈ ਅਤੇ ਖਰਾਬ ਅਤੇ ਅੰਸ਼ਕ ਤੌਰ ‘ਤੇ ਖਰਾਬ ਹੋਏ ਦਾਣਿਆਂ ਦੀ ਕੁੱਲ ਸੀਮਾ 6% ਨਿਰਧਾਰਤ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਇਹ ਫੈਸਲਾ ਰਬੀ ਮਾਰਕਟਿੰਗ ਸੀਜ਼ਨ ਦੀ ਸ਼ੁਰੂਆਤ ਤੋਂ ਹੀ ਲਾਗੂ ਕਰ ਦਿੱਤਾ ਗਿਆ ਹੈ, ਜਿਸ ਨਾਲ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ।

ਸ੍ਰੀ ਰਾਣਾ ਨੇ ਕਿਹਾ ਕਿ ਇਸ ਫੈਸਲੇ ਨਾਲ ਕਿਸਾਨਾਂ ਨੂੰ ਆਪਣੀ ਉਪਜ ‘ਤੇ ਕਟੌਤੀ ਤੋਂ ਰਾਹਤ ਮਿਲੇਗੀ ਅਤੇ ਸਰਕਾਰੀ ਖਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਜਾਰੀ ਰਹੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਰਾਜ ਸਰਕਾਰ ਗੁਣਵੱਤਾ ਅਤੇ ਪਾਰਦਰਸ਼ਤਾ ਬਣਾਈ ਰੱਖਣ ਲਈ ਵੱਖਰੇ ਭੰਡਾਰਨ ਅਤੇ ਪ੍ਰਬੰਧਨ ਦੀ ਵਿਵਸਥਾ ਯਕੀਨੀ ਬਣਾ ਰਹੀ ਹੈ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਕਿਸਾਨਾਂ ਦੇ ਹਿੱਤਾਂ ਨੂੰ ਸਰਵੋਚ ਪ੍ਰਾਥਮਿਕਤਾ ਦੇ ਰਹੀ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਲਗਾਤਾਰ ਰਾਜਾਂ ਨਾਲ ਤਾਲਮੇਲ ਬਣਾ ਕੇ ਇਹ ਯਕੀਨੀ ਬਣਾ ਰਹੇ ਹਨ ਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਅਤੇ ਖਰੀਦ ਪ੍ਰਕਿਰਿਆ ਸਰਲ, ਪਾਰਦਰਸ਼ੀ ਅਤੇ ਸਮੇਂ ਸਿਰ ਬਣੀ ਰਹੇ।

ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦਿਆਂ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਜਦੋਂ ਬੇਮੌਸਮੀ ਬਾਰਸ਼ ਕਾਰਨ ਕਿਸਾਨਾਂ ਦੀ ਫ਼ਸਲ ਪ੍ਰਭਾਵਿਤ ਹੋਈ ਸੀ, ਉਦੋਂ ਵਿਰੋਧੀ ਧਿਰ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਉਠਾਇਆ, ਪਰ ਜਦੋਂ ਸਰਕਾਰ ਨੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਸੁਧਾਰਾਤਮਕ ਕਦਮ ਚੁੱਕੇ, ਤਾਂ ਉਹੀ ਵਿਰੋਧੀ ਧਿਰ ਬੇਲੋੜੀ ਰਾਜਨੀਤੀ ਕਰਨ ਵਿੱਚ ਲੱਗ ਗਈ।

ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦਾ ਕਿਸਾਨਾਂ ਦੀਆਂ ਅਸਲ ਸਮੱਸਿਆਵਾਂ ਨਾਲ ਕੋਈ ਸਰੋਕਾਰ ਨਹੀਂ ਹੈ। ਉਨ੍ਹਾਂ ਦੀ ਰਾਜਨੀਤੀ ਸਿਰਫ਼ ਗੁਮਰਾਹ ਕਰਨ ਅਤੇ ਸਰਕਾਰ ਦੇ ਹਾਂਪੱਖੀ ਯਤਨਾਂ ਦਾ ਵਿਰੋਧ ਕਰਨ ਤੱਕ ਸੀਮਤ ਹੈ। ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਮਿਲ ਕੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹਨ।

ਖੇਤੀਬਾੜੀ ਮੰਤਰੀ ਨੇ ਭਰੋਸਾ ਦਿੱਤਾ ਕਿ ਰਾਜ ਸਰਕਾਰ ਮੰਡੀਆਂ ਵਿੱਚ ਬਿਹਤਰ ਸਹੂਲਤਾਂ ਉਪਲਬਧ ਕਰਵਾਉਣ, ਖਰੀਦ ਪ੍ਰਕਿਰਿਆ ਨੂੰ ਹੋਰ ਸੁਖਾਲਾ ਬਣਾਉਣ, ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣ ਅਤੇ ਕਿਸਾਨਾਂ ਦੀ ਹਰ ਸਮੱਸਿਆ ਦਾ ਹੱਲ ਕਰਨ ਲਈ ਲਗਾਤਾਰ ਯਤਨਸ਼ੀਲ ਹੈ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਪੋਜੇਵਾਲ ਵਿੱਚ ਸਤਿਗੁਰੂ ਬ੍ਰਹਮਾਨੰਦ ਮਹਾਰਾਜ ਭੂਰੀਵਾਲੇ ਦੇ 24ਵੇਂ ਨਿਰਵਾਣ ਦਿਵਸ ਸਮਾਗਮ ਵਿੱਚ ਕੀਤੀ ਸ਼ਿਰਕਤ

ਚੰਡੀਗੜ੍ਹ,

( ਜਸਟਿਸ ਨਿਊਜ਼  )

– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭੋਗੋਲਿਕ ਦ੍ਰਿਸ਼ਟੀ ਨਾਲ ਪੰਜਾਬ ਅਤੇ ਹਰਿਆਣਾ ਵੱਖ-ਵੱਖ ਸੂਬੇ ਹੋ ਸਕਦੇ ਹਨ, ਪਰ ਸਾਡੀ ਆਤਮਾ ਇੱਕ ਹੈ। ਸਾਡਾ ਜੀਵਨ, ਸੰਸਕਾਰ, ਖਾਨ-ਪਾਨ ਅਤੇ ਤਿਉਹਾਰ, ਸੱਭ ਸਤਿਗੁਰੂ ਬ੍ਰਹਮਾਨੰਦ ਮਹਾਰਾਜ ਭੂਰੀਵਾਲੇ ਵਰਗੇ ਸੰਤ-ਮਹਾਪੁਰਸ਼ਾਂ ਦੀ ਦੇਣ ਹੈ। ਸ੍ਰੀ ਨਾਇਬ ਸਿੰਘ ਸੈਣੀ ਸ਼ੁਕਰਵਾਰ ਨੂੰ ਪੰਜਾਬ ਦੇ ਪੋਜੇਵਾਲ ਵਿੱਚ ਸਤਿਗੁਰੂ ਬ੍ਰਹਮਾਨੰਦ ਮਹਾਰਾਜ ਭੁਰੀਵਾਲੇ  ਦੇ 24ਵੇਂ ਨਿਰਵਾਣ ਦਿਵਸ ਸਮਾਗਮ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਸੰਸਥਾਨ ਵੱਲੋਂ ਬੇਟੀਆਂ ਦੀ ਸਿਖਿਆ ਲਈ ਕੀਤੇ ਜਾ ਰਰਹੇ ਕੰਮਾਂ ਤਹਿਤ 11 ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ।

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੰਤਾਂ ਲਈ ਸੂਬਿਆਂ ਦੀ ਕੋਈ ਸਰਹੱਦ ਨਹੀਂ ਹੁੰਦੀ, ਉਹ ਤਾ ਸਪੂਰਣ ਮਨੁੱਖਤਾ ਲਈ ਹੁੰਦੇ ਹਨ। ਸੰਤਾਂ ਦਾ ਜੀਵਨ ਵਸੂਧੈਵ ਕੁਟੁਬੰਕਮ ਦੀ ਭਾਵਨਾ ਦਾ ਉਦਾਹਰਣ ਹੁੰਦਾ ਹੈ। ਪੰਜਾਬ ਦੀ ਹੀ ਤਰ੍ਹਾ ਹਰਿਆਣਾ ਵਿੱਚ ਵੀ ਸਤਿਗੁਰੂ ਬ੍ਰਹਮਾਨੰਦ ਮਹਾਰਾਜ ਦੇ ਅਨੁਯਾਈ ਵੱਡੀ ਗਿਣਤੀ ਵਿੱਚ ਹਨ। ਸਤਿਗੁਰੂ ਬ੍ਰਹਮਾਨੰਦ ਮਹਾਰਾਜ ਦੀ ਸਿਖਿਆਵਾਂ ਦੀ ਹਰਿਆਣਾ ਵਿੱਚ ਵੀ ਉਨ੍ਹੀ ਹੀ ਮਾਨਤਾ ਹੇ ਜਿੰਨ੍ਹੀ ਪੰਜਾਬ ਵਿੱਚ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਸਤਿਗੁਰੂ ਬ੍ਰਹਮਾਨੰਦ ਮਹਾਰਾਜ ਭੂਰੀਵਾਲੇ ਵਰਗੇ ਸੰਤ-ਮਹਾਪੁਰਸ਼ਾਂ ਨੇ ਮਨੁੱਖਤਾ ਦੀ ਸੇਵਾ ਲਈ ਜੋ ਮਾਰਗ ਅਪਣਾਇਆ ਸੀ ਉਸੀ ਰਸਤੇ ‘ਤੇ ਚੱਲ ਕੇ ਹਰਿਆਣਾ ਸਰਕਾਰ ਗਰੀਬਾਂ-ਪਿਛੜਿਆਂ, ਬੇਟੀਆਂ-ਮਹਿਲਾਵਾਂ ਅਤੇ ਮਨੁੱਖਤਾ ਦੀ ਸੇਵਾ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਤਿਗੁਰੂ ਬ੍ਰਹਮਾਨੰਦ ਮਹਾਰਾਜ ਨੇ ਜਿਸ ਤਰ੍ਹਾ ਮਨੁੱਖਤਾ ਦੀ ਸੇਵਾ, ਅਧਿਆਤਮ ਦੇ ਪ੍ਰਚਾਰ ਅਤੇ ਸਮਾਜ ਦੇ ਉਥਾਨ ਦੇ ਕੰਮ ਕੀਤੇ ਉਹ ਸਾਡੇ ਸਾਰਿਆਂ ਲਈ ਮਾਣ ਦੀ ਗੱਲ ਹੈ। ਇਸੀ ਤਰ੍ਹਾ ਦੇ ਵਿਚਾਰ ਪੰਡਿਤ ਦੀਨਦਿਆਲ ਉਪਾਧਿਆਏ ਵਰਗੇ ਮਹਾਪੁਰਸ਼ਾਂ ਦੇ ਵੀ ਰਹੇ ਹਨ, ਜਿਨ੍ਹਾਂ ਨੇ ਅੰਤੋਂਦੇਯ ਦਾ ਸਿਦਾਂਤ ਦਿੱਤਾ ਜਿਸ ਦਾ ਮਕਦ ਸਮਾਜ ਦੀ ਅੰਤਮ ਲਾਇਨ ਵਿੱਚ ਖੜੇ ਵਿਅਕਤੀ ਦੀ ਭਲਾਈ ਕਰਨਾ ਹੈ। ਕੇਂਦਰ ਅਤੇ ਹਰਿਆਣਾ ਦੀ ਡਬਲ ਇੰਜਨ ਸਰਕਾਰ ਅੱਜ ਇੰਨ੍ਹਾ ਮਹਾਪੁਰਸ਼ਾਂ ਦੇ ਸਿਦਾਂਤਾਂ ਨੂੰ ਅਪਣਾ ਕੇ ਜਨ-ਜਨ ਦੀ ਸੇਵਾ ਕਰ ਰਹੀ ਹੈ।

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜਿਸ ਤਰ੍ਹਾ ਸਤਿਗੁਰੂ ਬ੍ਰਹਮਾਨੰਦ ਮਹਾਰਾਜ ਦੀ ਪੇ੍ਰਰਣਾ ਨਾਲ ਅੱਜ ਇਸ ਖੇਤਰ ਵਿੱਚ ਕੁੜੀਆਂ ਦੇ 4 ਕਾਲਜ ਅਤੇ 3 ਸਕੂਲ ਚੱਲ ਰਹੇ ਹਨ, ਉਸੀ ਤਰ੍ਹਾ ਹਰਿਆਣਾ ਸਰਕਾਰ ਨੇ ਬਿਨ੍ਹਾ ਰੁਕਾਵਟ ਕੁੜੀਆਂ ਦੀ ਪੜਾਈ ਨੂੰ ਜਾਰੀ ਰੱਖਣ ਲਈ ਹਰਿਆਣਾ ਵਿੱਚ ਹਰ 20 ਕਿਲੋਮੀਟਰ ਦੇ ਘੇਰੇ ਵਿੱਚ ਸਰਕਾਰੀ ਕਾਲਜ ਖੁਲਵਾਏ ਹਨ ਤਾਂ ਜੋ ਹਰ ਬੇਟੀ ਨੂੰ ਸਿਖਿਅਤ ਕਰਨ ਦੇ ਇੰਨ੍ਹਾਂ ਮਹਾਪੁਰਸ਼ਾਂ ਦੇ ਸਪਨੇ ਨੂੰ ਪੂਰਾ ਕੀਤਾ ਜਾ ਸਕੇ। ਇਸੀ ਦਾ ਨਤੀਜਾ ਹੈ ਕਿ ਲੱਖਾਂ ਕੁੜੀਆਂ ਨੂੰ ਆਪਣੇ ਘਰ ਦੇ ਕੋਲ ਹੀ ਸਿਖਿਆ ਮਿਲਣ ਦਾ ਮਾਰਗ ਪ੍ਰਸ਼ਸਤ ਹੋਇਆ ਹੈ।

          ਉਨ੍ਹਾਂ ਨੇ ਕਿਹਾ ਕਿ ਸਤਿਗੁਰੂ ਬ੍ਰਹਮਾਨੰਦ ਮਹਾਰਾਜ ਨੇ ਆਪਣੇ ਕੰਮਾਂ ਨਾਲ ਸਾਨੂੰ ਸਿਖਾਇਆ ਕਿ ਪ੍ਰਮਾਤਮਾ ਦੀ ਪ੍ਰਾਪਤੀ ਸਿਰਫ ਹਿਮਾਲੇ ਦੀ ਗੁਫਾਵਾਂ ਵਿੱਚ ਨਹੀਂ ਹੁੰਦੀ ਸਗੋ ਦੀਨ-ਦੁਖੀਆਂ ਦੀ ਸੇਵਾ ਅਤੇ ਮਨ ਦੀ ਨਿਰਮਲਤਾ ਵਿੱਚ ਹੈ। ਉਨ੍ਹਾਂ ਦਾ ਜੀਵਨ ਨਰ ਸੇਵਾ ਹੀ ਨਰਾਇਣ ਸੇਵਾ ਦਾ ਜਿੰਦੀ-ਜਾਗਦੀ ਮਿਸਾਲ ਹੈ। ਉਨ੍ਹਾਂ ਦੀ ਸਿਖਿਆਵਾਂ ਵੀ ਉਨ੍ਹੀਆਂ ਹੀ ਢੁਕਵੀਆਂ ਹਨ ਜਿਨ੍ਹੀ ਉਨ੍ਹਾਂ ਦੇ ਜੀਵਨਕਾਲ ਵਿੱਚ ਸੀ। ਸਤਿਗੁਰੂ ਬ੍ਰਹਮਾਨੰਦ ਮਹਾਰਾਜ ਨੇ ਚੰਗੀ ਸਿਹਤ ਦੇ ਮਹਤੱਵ ਦੇ ਬਾਰੇ ਵਿੱਚ ਵੀ ਆਮਜਨਤਾ ਨੂੰ ਜੀਵਨਭਰ ਜਾਗਰੁਕ ਕੀਤਾ। ਉਨ੍ਹਾਂ ਨੇ ਨਸ਼ੇ ਵਰਗੀ ਸਮਾਜਿਕ ਬੁਰਾਈਆਂ ਦੇ ਖਿਲਾਫ ਜੋ ਅਲੱਖ ਜਗਾਈ ਉਹ ਅੱਜ ਦੇ ਨੌਜੁਆਨਾਂ ਲਈ ਕਿਸੇ ਸੰਜੀਵਨੀ ਤੋਂ ਘੱਟ ਨਹੀਂ ਹੈ।

          ਸ੍ਰੀ ਨਾਇਬ ਸਿੰਘ ਸੈਣੀ ਨੇ ਨੌਜੁਆਨਾ ਨੂੰ ਅਪੀਲ ਕੀਤੀ ਕਿ ਆਧੁਨਿਕਤਾ ਅਤੇ ਤਕਨੀਕ ਦੇ ਇਸ ਦੌਰ ਵਿੱਚ ਆਪਣੀ ਜੜ੍ਹਾ ਨੂੰ ਹਮੇਸ਼ਾ ਯਾਦ ਰੱਖੋ। ਜਿਨ੍ਹਾਂ ਦਰਖਤਾਂ ਦੀ ਜੜ੍ਹਾਂ ਮਜਬੂਤ ਨਹੀਂ ਹੁੰਦੀਆਂ ਉਹ ਤੁਫਾਨਾ ਵਿੱਚ ਟਿੱਕ ਨਹੀਂ ਸਕਦੇ ਹਨ। ਬ੍ਰਹਮਾਨੰਦ ਜੀ ਮਹਾਰਾਜ ਦੀ ਸਿਖਿਆਵਾਂ ਸਾਡੇ ਲਈ ਉਹੀ ਜੜਾਂ ਹਨ ਜੋ ਜੀਵਨ ਦੇ ਹਰ ਸੰਕਟ ਵਿੱਚ ਸਾਨੂੰ ਮਜਬੂਤੀ ਨਾਲ ਖੜੈ ਰਹਿਣ ਦੀ ਸ਼ਕਤੀ ਦੇ ਸਕਦੀ ਹੈ। ਸਤਿਗੁਰੂ ਬ੍ਰਹਮਾਨੰਦ ਮਹਾਰਾਜ ਦਾ ਭੌਤਿਕ ਸ਼ਰੀਰ ਬੇਸ਼ੱਕ ਅੱਜ ਸਾਡੇ ਵਿੱਚ ਨਹੀਂ ਹੈ ਪਰ ਉਨ੍ਹਾਂ ਦਾ ਸੂਖਮ ਸਵਰੁਪ, ਉਨ੍ਹਾਂ ਦੀ ਸਿਖਿਆਵਾਂ ਅਤੇ ਆਸ਼ੀਰਵਾਦ ਹਮੇਸ਼ਾ ਮਨੁੱਖਤਾ ਨੂੰ ਨਵੀਂ ਦਿਸ਼ਾ ਦਿਖਾਉਂਦਾ ਰਹੇਗਾ।

          ਇਸ ਮੌਕੇ ‘ਤੇ ਸਵਾਮੀ ਚੇਤਨਾਨੰਦ ਮਹਾਰਾਜ, ਰਾਜਸਭਾ ਸਾਂਸਦ ਸਤਨਾਮ ਸਿੰਘ ਸੰਧੂ ਤੇ ਸਾਬਕਾ ਸਾਂਸਦ ਅਵਿਨਾਸ਼ ਰਾਏ ਖੰਨਾ ਸਮੇਤ ਵੱਡੀ ਗਿਣਤੀ ਵਿੱਚ ਮਾਣਯੋਗ ਵਿਅਕਤੀ ਮੌਜੂਦ ਸਨ।

ਰਾਜਪਾਲ ਨੇ ਸਰਕਾਰੀ ਮਾਡਲ ਸੰਸਕ੍ਰਿਤੀ ਸੀਨੀਅਰ ਸੈਕੇਂਡਰੀ ਸਕੂਲ ਨੁੰਹ -2 ਤੇ ਪੀਐਮਸ਼੍ਰੀ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ, ਫਿਰੋਜਪੁਰ ਨਮਕ ਦਾ ਦੌਰਾ ਕਰ ਵੱਖ-ਵੱਖ ਵਿਵਸਥਾਵਾਂ ਦਾ ਕੀਤਾ ਨਿਰੀਖਣ

ਚੰਡੀਗ

( ਜਸਟਿਸ ਨਿਊਜ਼  )

– ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਅੱਜ ਜਿਲ੍ਹਾ ਨੂੰਹ ਸ਼ਹਿਰ ਦੇ ਸਰਕਾਰੀ ਮਾਡਲ ਸੰਸਕ੍ਰਿਤੀ ਸੀਨੀਅਰ ਸੈਕੇਂਡਰੀ ਸਕੂਲ ਨੁੰਹ-2 ਤੇ ਪਿੰਡ ਫਿਰੋਜਪੁਰ ਨਮਕ ਸਥਿਤ ਪੀਐਮਸ਼੍ਰੀ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਦਾ ਦੌਰਾ ਕੀਤਾ। ਰਾਜਪਾਲ ਨੇ ਇੰਨ੍ਹਾਂ ਸਕੂਲਾਂ ਵਿੱਚ ਸਿਖਿਆ, ਪੇਯਜਲ, ਸਾਫ-ਸਫਾਈ, ਬਿਜਲੀ ਸਮੇਂ ਸਾਰੀ ਵਿਵਸਥਾਵਾਂ ਦਾ ਨਿਰੀਖਣ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇੰਨ੍ਹਾਂ ਸਕੂਲਾਂ ਦੀ ਪ੍ਰਾਈਮਰੀ ਵਿੰਗ ਦੇ ਕਲਾਸਰੂਮ ਵਿੱਚ ਜਾ ਕੇ ਬੱਚਿਆਂ ਨਾਲ ਸਿੱਧਾ ਸੰਵਾਦ ਕੀਤਾ। ਰਾਜਪਾਲ ਨੇ ਬੱਚਿਆਂ ਨੂੰ ਮਨ ਲਗਾ ਕੇ ਪੜਾਈ ਕਰਨ ਅਤੇ ਜੀਵਨ ਵਿੱਓ ਚੰਗਾ ਨਾਗਰਿਕ ਬਨਣ ਲਈ ਵੀ ਵਿਸ਼ੇਸ਼ ਰੂਪ ਨਾਲ ਪੇ੍ਰਰਿਤ ਕੀਤਾ।

          ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਸਕੂਲ ਦੀ ਵਿਜਟ ਕਰਨ ਦੇ ਬਾਅਦ ਪ੍ਰੋਗਰਾਮ ਵਿੱਚ ਮੌਜੂਦ ਮਾਂਪਿਆਂ ਅਤੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਬੱਚਿਆਂ ਦਾ ਸਮੁਚਾ ਵਿਕਾਸ ਤਾਂਹੀ ਸੰਭਵ ਹੈ, ਜਦੋਂ ਮਾਂਪੇ ਅਤੇ ਅਧਿਆਪਕ ਮਿਲ ਕੇ ਆਪਣੀ ਜਿਮੇਵਾਰੀ ਨਿਭਾਉਣ। ਉਨ੍ਹਾਂ ਨੇ ਕਿਹਾ ਕਿ ਸਿਖਿਆ ਸਿਰਫ ਕਿਤਾਬਾਂ ਤੱਕ ਸੀਮਤ ਨਹੀਂ ਹੈ, ਸਗੋ ਬੱਚਿਆਂ ਦੇ ਸਮੂਚੇ ਵਿਕਾਸ ਵਿੱਚ ਖੇਡ, ਸਿਹਤ, ਅਨੁਸਾਸ਼ਨ ਅਤੇ ਨੈਤਿਕ ਮੁੱਲਾਂ ਦੀ ਵੀ ਮਹਤੱਵਪੂਰਣ ਭੁਮਿਕਾ ਹੁੰਦੀ ਹੈ।

          ਰਾਜਪਾਲ ਨੇ ਕਿਹਾ ਕਿ ਸਕੂਲਾਂ ਵਿੱਚ ਬਿਹਤਰ ਮੁੱਢਲੀ ਸਹੂਲਤਾਂ ਉਪਲਬਧ ਕਰਾਉਣਾ ਜਰੂਰੀ ਹੈ, ਜਿਸ ਵਿੱਚ ਸਾਫ ਪਾਣੀ, ਪਖਾਨੇ ਅਤੇ ਖੇਡ ਸਮੱਗਰੀ ਪ੍ਰਮੁੱਖ ਹਨ। ਉਨ੍ਹਾਂ ਨੇ ਦਸਿਆ ਕਿ ਇੰਨ੍ਹਾਂ ਸਹੂਲਤਾਂ ਦੇ ਵਿਕਾਸ ਲਈ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ ਅਤੇ ਇਸ ਦਿਸ਼ਾ ਵਿੱਚ ਵਿਸ਼ੇਸ਼ ਬਜਟ ਵੀ ਉਪਲਬਧ ਕਰਾਇਆ ਜਾ ਰਿਹਾ ਹੈ। ਇਸ ਮੌਕੇ ‘ਤੇ ਰਾਜਪਾਲ ਨੇ ਦੋਨੋਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਵੱਖ-ਵੱਖ ਸਹੂਲਤਾਂ ਲਈ 10-10 ਲੱਖ ਰੁਪਏ ਦੀ ਰਕਮ ਦੇਣ ਦਾ ਵੀ ਐਲਾਨ ਕੀਤਾ।

          ਪ੍ਰੋ. ਅਸੀਮ ਕੁਮਾਰ ਘੋਸ਼ ਨੇ ਪ੍ਰੋਗਰਾਮ ਵਿੱਚ ਮਾਂਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਵੱਧ ਸਮੇਂ ਦੇਣ ਅਤੇ ਉਨ੍ਹਾਂ ਦੀ ਪੜਾਈ ਦੇ ਨਾਲ-ਨਾਲ ਉਨ੍ਹਾਂ ਦੇ ਵਿਵਹਾਰ ਅਤੇ ਦਿਲਚਸਪੀਆਂ ‘ਤੇ ਵੀ ਧਿਆਨ ਦੇਣ। ਬੱਚਿਆਂ ਨੂੰ ਡਂਟਣ ਨਹੀਂ, ਉਨ੍ਹਾਂ ਨੂੰ ਜੋ ਵੀ ਸਿਖਾਇਆ ਜਾਵੇ, ਉਹ ਪਿਆਰ ਤੇ ਦੁਲਾਰ ਨਾਲ ਸਿਖਾਇਆ ਜਾਵੇ। ਪਿਆਰ-ਦੁਲਾਰ ਦੇ ਨਾਲ ਬੱਚੇ ਜਲਦੀ ਸਿੱਖਦੇ ਵੀ ਹਨ ਅਤੇ ਉਨ੍ਹਾਂ ਦੇ ਵਿਵਹਾਰ ਵਿੱਚ ਵੀ ਹਾਂਪੱਖੀ ਬਦਲਾਅ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਕਈ ਵਾਰ ਬੱਚੇ ਆਪਣੀ ਸਮਸਿਆਵਾਂ ਸਾਂਝੀਆਂ ਨਹੀਂ ਕਰ ਪਾਉਂਦੇ, ਮਾਂਪਿਆਂ ਨੂੰ ਦੇ ਨਾਲ ਸੰਵਾਦ ਬਣਾਏ ਰੱਖਣਾ ਚਾਹੀਦਾ ਹੈ

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vapeshop discount code vapewholesale affiliate link geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin