August 17, 2026

Justice News

ਅਵਾਮ ਦੀ ਆਵਾਜ਼

ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇ ਚੌਂਕੀ ਇੰਚਾਰਜ਼ ਏ.ਐਸ.ਆਈ ਕਰਮਜੀਤ ਸਿੰਘ ਤੇ ਮੁਨਸ਼ੀ ਵਿਸ਼ਵਜੀਤ ਸ਼ਰਮਾ ਨੂੰ- ਪੰਡਿਤ ਅਵਨ ਪਾਰਾਸਰ

ਅੰਮ੍ਰਿਤਸਰ,
(ਰਣਜੀਤ ਸਿੰਘ ਮਸੌਣ/ ਅਮਿਤਾ/ ਖੁਸ਼ਹਾਲ)
– ਮਿਤੀ 4 ਅਪ੍ਰੈਲ ਨੂੰ ਵਾਰਦਾਤ ਕਰਨ ਦੀ ਨੀਯਤ ਨਾਲ ਆਏ ਦੋ ਆਸਮਾਜਿਕ ਵਿਅਕਤੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਕੇ ਚੌਂਕੀ ਇੰਚਾਰਜ਼ ਕੋਟ ਕੰਮਪਲੈਕਸ ਅੰਮ੍ਰਿਤਸਰ, ਏ.ਐਸ.ਆਈ ਕਰਮਜੀਤ ਸਿੰਘ ਅਤੇ ਮੁਨਸ਼ੀ ਵਿਸ਼ਵਜੀਤ ਸ਼ਰਮਾ ਨੇ ਬਹਾਦਰੀ ਅਤੇ ਡਿਊਟੀ ਦੇ ਪ੍ਰਤੀ ਸਮਰਪਣ ਦੀ ਬੇਹਤਰੀਨ ਮਿਸਾਲ ਕਾਇਮ ਕੀਤੀ।
ਉਹਨਾਂ ਦੀ ਵੀਰਤਾਂ ਨੂੰ ਸਨਮਾਨਿਤ ਕਰਦੇ ਹੋਏ ਜਿੱਥੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਉਹਨਾਂ ਨੂੰ ਸਨਮਾਨਿਤ ਕੀਤਾ, ਉੱਥੇ ਹੀ ਸਨਾਤਨ ਧਰਮ ਸੁਰੱਖਿਆ ਪਰਿਸ਼ਦ ਵੱਲੋਂ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਪ੍ਰਦੇਸ਼ ਜਰਨਲ ਸਕੱਤਰ ਜੇ.ਪੀ ਸਲਵਾਨ ਰਿਟਾਇਰ ਤਹਿਸੀਲਦਾਰ ਦੀ ਪ੍ਰਧਾਨਗੀ ਹੇਠ ਕੀਤਾ ਗਿਆ।
  ਇਸ ਮੌਕੇ ਤੇ ਸੰਸਥਾ ਦੇ ਰਾਸ਼ਟਰੀ ਪ੍ਰਧਾਨ ਭਗਵਾਨ ਸ੍ਰੀ ਕ੍ਰਿਸ਼ਨ ਜੀ ਰਾਧਾ ਰਾਣੀ ਜੀ ਦੇ ਪਰਮ ਭਗਤ, ਪ੍ਰਸਿੱਧ ਗਊ ਕਥਾ ਵਾਚਕ ਗਊਸੇਵਕ ਪੰਡਿਤ ਅਵਨ ਪਾਰਸ਼ਾਰ ਜੀ ਮਹਾਂਰਾਜ ਵਿਸ਼ੇਸ਼ ਤੌਰ ਤੇ ਉਪਸਥਿਤ ਹੋਏ। ਗਊਸੇਵਕ ਪੰਡਿਤ ਅਵਨ ਪਾਰਸ਼ਾਰ ਜੀ ਮਹਾਂਰਾਜ ਸਰਕਾਰ ਨੂੰ ਪੂਰੀ ਜ਼ੋਰ ਅਪੀਲ ਕਰਦਿਆਂ ਹੋਇਆਂ ਕਿਹਾ ਕਿ ਚੌਂਕੀ ਇੰਚਾਰਜ ਏ.ਐਸ.ਆਈ ਕਰਮਜੀਤ ਸਿੰਘ ਤੇ ਮੁਨਸ਼ੀ ਵਿਸ਼ਵਜੀਤ ਸ਼ਰਮਾ ਨੂੰ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਕਰਕੇ ਪੂਰੀ ਪੁਲਿਸ ਫੋਰਸ ਦੀ ਹੌਂਸਲਾ ਅਫ਼ਜਾਈ ਕੀਤੀ ਜਾਵੇ। ਇਹਨਾਂ ਦੋਵਾਂ ਪੁਲਿਸ ਅਧਿਕਾਰੀਆਂ ਨੇ ਜਿੱਥੇ ਦੋਵਾਂ ਅਪਰਾਧੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਕੇ ਇੱਕ ਬਹੁਤ ਵੱਡੀ ਬਹਾਦਰੀ ਦੀ ਮਿਸਾਇਲ ਕਾਇਮ ਕਰਦਿਆਂ ਹੋਇਆਂ ਗੰਭੀਰ ਵਾਰਦਾਤ ਨੂੰ ਰੋਕਿਆ, ਉੱਥੇ ਇਹ ਗੱਲ ਵੀ ਸਾਬਤ ਕੀਤੀ ਕਿ ਇਹ ਦੋਵੇਂ ਬਹਾਦਰ ਪੁਲਿਸ ਅਫ਼ਸਰ ਆਪਣੀ ਡਿਊਟੀ ਪੂਰੀ ਤਨਦੇਹੀ ਦੇ ਨਾਲ ਕਰਦੇ ਹਨ।
ਇਸ ਮੌਕੇ ਤੇ ਦੋਵਾਂ ਬਹਾਦਰ ਪੁਲਿਸ ਅਫ਼ਸਰਾਂ ਨੂੰ ਵੀਰਤਾ ਪੁਰਸਕਾਰ ਨਾਲ ਸੰਸਥਾਂ ਦੇ ਰਾਸ਼ਟਰੀ ਪ੍ਰਧਾਨ ਗਊਸੇਵਕ ਪੰਡਿਤ ਅਵਨ ਪਾਰਸ਼ਾਰ ਜੀ ਮਹਾਂਰਾਜ, ਪ੍ਰਦੇਸ਼ ਜਰਨਲ ਸਕੱਤਰ ਜੇਪੀ ਸਲਵਾਨ, ਕੇਂਦਰੀ ਪ੍ਰਭਾਰੀ ਦਵਿੰਦਰ ਗੌਤਮ ਵੱਲੋਂ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *

Copyright © All rights reserved. | Newsphere by AF themes.