August 17, 2026

Justice News

ਅਵਾਮ ਦੀ ਆਵਾਜ਼

ਰਾਜ ਸਭਾ ਵਿੱਚ ਨਿੱਜੀ ਹਸਪਤਾਲਾਂ ਅਤੇ ਬੀਮਾ ਕੰਪਨੀਆਂ ਦੀ ਲੁੱਟ ਦਾ ਮਾਮਲਾ ਗੂੰਜਿਆ – ਸੰਤ ਸੀਚੇਵਾਲ ਨੇ ਨਿੱਜੀ ਹਸਪਤਾਲ ਅਤੇ ਬੀਮਾ ਕੰਪਨੀਆਂ ਨੇ ਨਕੇਲ ਕੱਸਣ ਦੀ ਕੀਤੀ ਮੰਗ

ਸੁਲਤਾਨਪੁਰ ਲੋਧੀ,
(ਪੱਤਰ ਪ੍ਰੇਰਕ)
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਾਰਲੀਮੈਂਟ ਵਿੱਚ ਸਿਹਤ ਸਹੂਲਤਾਂ ਦੀ ਆੜ ਹੇਠ ਨਿੱਜੀ ਹਸਪਤਾਲਾਂ ਅਤੇ ਬੀਮਾ ਕੰਪਨੀਆਂ ਵੱਲੋਂ ਕੀਤੀ ਜਾ ਰਹੀ ਲੁੱਟ ਦਾ ਮੁੱਦਾ ਉਠਾਇਆ। ਸਿਫ਼ਰ ਕਾਲ ਦੌਰਾਨ ਸਿਹਤ ਸਹੂਲਤਾਂ ਵਰਗੇ ਬੁਨਿਆਦੀ ਮੁੱਦੇ ‘ਤੇ ਗਰੀਬ ਲੋਕਾਂ ਦੀ ਕੀਤੀ ਜਾ ਰਹੀ ਤੇ ਮਰੀਜ਼ ਨੂੰ ‘ਗਹਾਕ’ ਸਮਝਣ ਦੀ ਪਰਵਿਰਤੀ ਤੋਂ ਦੇਸ਼ ਦੇ ਲੋਕਾਂ ਨੂੰ ਸੁਚੇਤ ਕੀਤਾ। ਉਨ੍ਹਾਂ ਸਦਨ ਵਿੱਚ ਮੰਗ ਕੀਤੀ ਕਿ ਨਿੱਜੀ ਹਸਪਤਾਲਾਂ ਅਤੇ ਬੀਮਾ ਕੰਪਨੀਆਂ ਦ ੀ ਲੁੱਟ ‘ਤੇ ਨਕੇਲ ਕੱਸੀ ਜਾਵੇ।ਉਨ੍ਹਾਂ ਕਿਹਾ ਕਿ ਬੀਮਾ ਕੰਪਨੀ ਦੀਆਂ ਸ਼ਰਤਾਂ ਸਰਲ ਤੇ ਮਾਤ ਭਾਸ਼ਾ ਵਿੱਚ ਹੋਣ ਜਿਹੜੀਆਂ ਅਸਾਨੀ ਨਾਲ ਪੜ੍ਹੀਆ ਜਾ ਸਕਣ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਦਨ ਵਿੱਚ ਕਿਹਾ ਕਿ ਪੰਜਾਬ ਵਿੱਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 10 ਲੱਖ ਤੱਕ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਇਸੇ ਪੈਟਰਨ ‘ਤੇ ਸਮੁੱਚੇ ਦੇਸ਼ ਵਿੱਚ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੀ ਲੋੜ ਹੈ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਨਿੱਜੀ ਹਸਪਤਾਲਾਂ ਦੀ ਲੁੱਟ ਤੋਂ ਬਚਣ ਲਈ ਲੋਕ ਚੰਡੀਗੜ੍ਹ ਦੇ ਪੀਜੀਆਈ ਵਰਗੇ ਹਸਪਤਾਲਾਂ ਵੱਲ ਰੁਖ ਕਰਦੇ ਹਨ ਪਰ ਉਥੇ ਪਹਿਲਾਂ ਹੀ 8 ਸੂਬਿਆਂ ਦੇ ਮਰੀਜ ਆਉਣ ਕਾਰਨ ਬਹੁਤ ਦਬਾਅ ਬਣਿਆ ਰਹਿੰਦਾ ਹੈ। ਉਨਾ ਮੰਗ ਕੀਤੀ ਕਿ ਪੀਜੀਆਈ ਵਰਗੇ ਹੋਰ ਹਸਪਤਾਲਾਂ ਦੀ ਲੋੜ ਹੈ।
ਉਨਾ ਕਿਹਾ ਕਿ ਦੇਸ਼ ਵਿੱਚ ਡਾਕਟਰ ਨੂੰ ਦੂਜਾ ਰੱਬ ਮੰਨਿਆ ਜਾਂਦਾ ਹੈ। ਸਿਹਤ ਸਹੂਲਤਾਂ ਨੂੰ  ਇੱਕ ਪਵਿੱਤਰ ਕਾਰਜ ਵਜੋਂ ਦੇਖਿਆ ਜਾਂਦਾ ਹੈ ਪਰ ਹੁਣ ਸਿਹਤ ਸਹੂਲਤਾਂ ਇੱਕ ਵੱਡੇ ਮੁਨਾਫੇ ਵਾਲੇ ਕਾਰੋਬਾਰ ਵਿੱਚ ਤਬਦੀਲ ਹੋ ਗਈਆਂ ਹਨ।
ਜਿੱਥੇ ਨਿੱਜੀ ਮੈਡੀਕਲ ਸਹੂਲਤਾਂ ਮਹਿੰਗੀਆਂ ਹੋਣ ਕਾਰਨ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੋ ਰਹੀਆਂ ਹਨ, ਉਥੇ ਬੀਮਾ ਕੰਪਨੀਆਂ ਵੀ ਬੇਹਤਰ ਸਿਹਤ ਸਹੂਲਤਾਂ ਦੇਣ ਅਤੇ ਔਖੇ ਵੇਲੇ ਇਲਾਜ ਕਰਵਾਉਣ ਲਈ ਲੋੜਵੰਦ ਦੀ ਬਾਂਹ ਫੜਨ ਦੇ ਦਾਅਵੇ ਤਾਂ ਕਰਦੀਆਂ ਹਨ, ਪਰ ਮਰੀਜ਼ ਨੂੰ ਲੋੜ ਪੈਂਦੀ ਹੈ ਤਾਂ  ਬੀਮਾਂ ਕੰਪਨੀਆਂ ਪਾਲਸੀ ਦੀਆਂ ਸ਼ਰਤਾਂ ਹੀ ਏਨੀਆਂ ਗੁੰਝਲਦਾਰ ਬਣਾ ਦਿੰਦੀਆਂ ਹਨ  ਕਿ ਆਮ ਆਦਮੀ ਇੰਨ੍ਹਾਂ ਕੰਪਨੀਆਂ ਕੋਲੋ ਠੱਗਿਆ ਮਹਿਸੂਸ ਕਰਦਾ ਹੈ।
ਬੀਮਾ ਕੰਪਨੀਆਂ ਅਤੇ ਨਿੱਜੀ ਹਸਪਤਾਲਾਂ ਦੀ ਮਿਲੀਭੁਗਤ ਨੇ ਆਮ ਆਦਮੀ ਨੂੰ ਇਕ ਅਜਿਹੇ ਜਾਲ ਵਿਚ ਫਸਾ ਦਿੱਤਾ  ਗਿਆ ਹੈ, ਜਿੱਥੇ ਬਿਮਾਰੀ ਨਾਲੋਂ ਵੱਧ ਡਰ ਇਲਾਜ ਦਾ ਹੋ ਗਿਆ ਹੈ। ਬੀਮਾ ਕੰਪਨੀਆਂ ਇਸ ਪੂਰੀ ਖੇਡ ਵਿਚ ਸਭ ਤੋਂ ਚਲਾਕ ਖਿਡਾਰੀ ਬਣ ਕੇ ਉੱਭਰੀਆਂ ਹਨ।
ਸੰਤ ਸੀਚੇਵਾਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਮਹਿੰਗੇ ਇਲਾਜ ਕਾਰਨ ਕਈ ਵਾਰ ਤਾਂ ਪਰਿਵਾਰ ਨੂੰ ਆਪਣੀ ਜਮ੍ਹਾ-ਪੂੰਜੀ, ਗਹਿਣੇ, ਇੱਥੋਂ ਤੱਕ ਕਿ ਜ਼ਮੀਨ-ਜਾਇਦਾਦ ਤੇ ਘਰ ਤੱਕ ਵੇਚਣੇ ਪੈ ਜਾਂਦੇ ਹਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.