August 17, 2026

Justice News

ਅਵਾਮ ਦੀ ਆਵਾਜ਼

ਅਗਨੀਵੀਰ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਮਿਆਦ ’ਚ ਵਾਧਾ- ਹੁਣ 10 ਅਪ੍ਰੈਲ ਤੱਕ ਕਰਵਾਈ ਜਾ ਸਕਦੀ ਹੈ ਰਜਿਸਟਰੇਸ਼ਨ – ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ

ਲੁਧਿਆਣਾ
(. ਜਸਟਿਸ ਨਿਊਜ਼ )
ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪੂਨਮ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਨੌਜਵਾਨਾਂ ਦੇ ਹਿੱਤ ਲਈ ਸਾਲ 2026-2027 ਲਈ ਭਾਰਤੀ ਫੌਜ ਦੀ ਅਗਨੀਵੀਰ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਮਿਆਦ ਵਧਾਈ ਗਈ ਹੈ ਜਿਸਦੇ ਤਹਿਤ ਹੁਣ 10 ਅਪ੍ਰੈਲ 2026 ਤੱਕ ਅਪਲਾਈ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਪਹਿਲਾਂ ਫੌਜ ਦੀ ਅਗਨੀਵੀਰ ਭਰਤੀ ਲਈ ਰਜਿਸਟ੍ਰੇਸ਼ਨ 1 ਅਪ੍ਰੈਲ 2026 ਤੱਕ ਨਿਰਧਾਰਿਤ ਕੀਤੀ ਗਈ ਸੀ।
ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਨੇ ਦੱਸਿਆ ਕਿ ਇਸ ਭਰਤੀ ਸਬੰਧੀ ਰਜਿਸਟ੍ਰੇਸ਼ਨ ਪੋਰਟਲ 13 ਫਰਵਰੀ 2026 ਤੋਂ ਖੁੱਲ੍ਹਿਆ ਹੋਇਆ ਹੈ ਜੋਕਿ ਹੁਣ 10 ਅਪ੍ਰੈਲ 2026 ਤੱਕ ਜਾਰੀ  ਰਹੇਗਾ ਜਿੱਥੇ ਚਾਹਵਾਨ ਪ੍ਰਾਰਥੀ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਉਨ੍ਹਾਂ ਇਸ ਭਰਤੀ ਲਈ ਉਮੀਦਵਾਰਾਂ ਦੀ  ਯੋਗਤਾ  ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਨੌਜਵਾਨਾਂ ਦੀ ਉਮਰ 17.5 ਸਾਲ ਤੋਂ 22 ਸਾਲ ਤੱਕ ਹੋਣੀ ਚਾਹੀਦੀ ਹੈ। ਯਾਨੀ 1 ਜੁਲਾਈ 2004 ਤੋਂ 1 ਜੁਲਾਈ 2009 ਤੱਕ ਪੈਦਾ ਹੋਏ ਉਮੀਦਵਾਰ ਇਸ ਭਰਤੀ ਲਈ ਯੋਗ ਹਨ। ਉਨ੍ਹਾਂ ਨੂੰ ਦਸਵੀਂ ਕਲਾਸ ਵਿੱਚ ਘੱਟੋ-ਘੱਟ 45 ਫੀਸਦੀ ਅੰਕ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਉਮੀਦਵਾਰ ਦਾ ਕੱਦ 170 ਸੈਂਟੀਮੀਟਰ ਅਤੇ ਛਾਤੀ 77/82 ਸੈਂਟੀਮੀਟਰ ਹੋਣੀ ਲਾਜ਼ਮੀ ਹੈ।
ਇਸ ਭਰਤੀ ਵਿੱਚ ਭਾਗ ਲੈਣ ਵਾਲੇ ਉਮੀਦਵਾਰ ਵੈਬਸਾਈਟ joinindianarmy.nic.in ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹਨ।
ਉਨ੍ਹਾਂ ਨੌਜਵਾਨਾਂ ਨੂੰ ਜਲਦ ਤੋਂ ਜਲਦ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਭਰਤੀ ਸਬੰਧੀ ਹੋਰ ਵੇਰਵਿਆਂ ਲਈ ਅਧਿਕਾਰਤ ਵੈਬਸਾਈਟ www.joinindianarmy.nic.in  ਦੀ ਘੋਖ-ਪੜਤਾਲ ਕੀਤੀ ਜਾ ਸਕਦੀ ਹੈ। ਉਨ੍ਹਾ ਇਹ ਵੀ ਸਪੱਸ਼ਟ ਕੀਤਾ ਕਿ ਧੋਖਾਧੜੀ ਤੋਂ ਬਚਣ ਲਈ ਸਿਰਫ ਅਧਿਕਾਰਤ ਪੋਰਟਲ ਰਾਹੀਂ ਹੀ ਅਪਲਾਈ ਕੀਤਾ ਜਾਵੇ।

Leave a Reply

Your email address will not be published. Required fields are marked *

Copyright © All rights reserved. | Newsphere by AF themes.