August 17, 2026

Justice News

ਅਵਾਮ ਦੀ ਆਵਾਜ਼

ਰਾਈਸ ਮਿੱਲਰਾਂ ਵੱਲੋਂ ਪੰਜਾਬ ਸਰਕਾਰ ਦੀ ਇੱਕ-ਮੁਸ਼ਤ ਨਿਪਟਾਰਾ ਸਕੀਮ ਦਾ ਲਿਆ ਜਾ ਰਿਹਾ ਭਰਪੂਰ ਲਾਭ= ਪਨਗਰੇਨ ਨੇ 15 ਸਾਲ ਪੁਰਣੇ ਕੇਸ ਦਾ ਕਰਵਾਇਆ ਨਿਪਟਾਰਾ

ਲੁਧਿਆਣਾ

( ਜਸਟਿਸ ਨਿਊਜ਼ )

ਰਾਈਸ ਮਿੱਲਰਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਇੱਕ-ਮੁਸ਼ਤ ਨਿਪਟਾਰਾ ਸਕੀਮ 2025 ਦਾ ਭਰਪੂਰ ਲਾਹਾ ਲਿਆ ਜਾ ਰਿਹਾ ਹੈ। ਲੁਧਿਆਣਾ ਪੱਛਮੀ ਵਿੱਚ ਏਜੰਸੀ ਪਨਗਰੇਨ ਦੇ ਰਾਈਸ ਮਿੱਲਰ ਸ਼੍ਰੀ ਰਾਜੇਸ਼ ਕਾਂਸਲ ਦੀ ਮਿੱਲ ਸ਼੍ਰੀ ਗਣਪਤੀ ਰਾਈਸ ਐਂਡ ਜਨਰਲ ਮਿੱਲ, ਰਾਏਕੋਟ ਦਾ ਸਾਲ 2010-11 ਦਾ ਅਕਾਊਂਟ ਸੈਟਲ ਕਰਵਾ ਕੇ ”ਨੋ ਡਿਊ ਸਰਟੀਫਿਕੇਟ” ਜਾਰੀ ਕੀਤਾ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਇੰਡਸਟਰੀ ਨੂੰ ਮੁੜ ਸੁਰਜੀਤ ਕਰਨ ਲਈ ਪੰਜਾਬ ਰਾਜ ਵਿੱਚ ਡਿਫਾਲਟਰ ਰਾਈਸ ਮਿੱਲਰਾਂ ਪਾਸੋ ਬਕਾਇਆਂ ਰਕਮ ਦੀ ਰਿਕਵਰੀ ਕਰਨ ਲਈ ਵਨ ਟਾਇਮ ਸੈਟਲਮੈਂਟ ਸਕੀਮ (ਓ ਟੀ ਐਸ) 2025 ਚਲਾਈ ਗਈ ਹੈ ਜਿਸਦੇ ਤਹਿਤ ਸਰਤਾਜ ਸਿੰਘ ਚੀਮਾ ਜਿਲ੍ਹਾ ਪ੍ਰਬੰਧਕ ਪਨਗੇਰਨ-ਕਮ-ਜਿਲ੍ਹਾ ਕੰਟਰੋਲਰ, ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ, ਲੁਧਿਆਣਾ ਪਾਸੋਂ ਸ਼੍ਰੀ ਗਣਪਤੀ ਰਾਈਸ ਐਂਡ ਜਨਰਲ ਮਿੱਲ, ਰਾਏਕੋਟ ਨੇ ਸੈਟਲਮੈਂਟ ਤੋਂ ਬਾਅਦ ”ਕੋਈ ਬਕਾਇਆ ਨਹੀਂ ਸਰਟੀਫਿਕੇਟ” ਪ੍ਰਾਪਤ ਕੀਤਾ।

ਜਿਲ੍ਹਾ ਕੰਟਰੋਲਰ ਲੁਧਿਆਣਾ ਪੱਛਮੀ ਚੀਮਾ ਨੇ ਦੱਸਿਆ ਕਿ ਇਸ ਰਾਈਸ ਮਿੱਲਰ ਨਾਲ ਵਿਭਾਗ/ਸਰਕਾਰ ਦਾ ਪਿਛਲੇ 15 ਸਾਲਾਂ ਤੋ ਕੋਰਟ ਕੇਸ ਚੱਲ ਰਿਹਾ ਸੀ, ਹੁਣ ਇਸ ਮਿੱਲਰ ਵੱਲੋਂ ਪਨਗਰੇਨ ਏਜੰਸੀ ਦੀ ਓ ਟੀ ਐਸ-2025 ਤਹਿਤ ਬਣਦੀ ਰਿਕਵਰੀ ਰਕਮ ਸਰਕਾਰੀ ਖਾਤੇ ਵਿੱਚ ਜਮ੍ਹਾ ਕਰਵਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਸਕੀਮ ਮਿੱਲਰਾਂ ਲਈ ਬਹੁਤ ਅਸਾਨ, ਪਾਰਦਰਸ਼ੀ ਅਤੇ ਲਾਹੇਵੰਦ ਹੈ ਜਿਸ ਵਿੱਚ ਮਿਲਰ ਪਾਸੋਂ ਅਪਲਾਈ ਕਰਨ ਤੋਂ ਲੈਕੇ ਨਾ ਬਕਾਇਆ ਸਰਟੀਫਿਕੇਟ ਜਾਰੀ ਹੋਣ ਤੱਕ ਦੀ ਸਾਰੀ ਪ੍ਰਕਿਰਿਆ ਆਨਲਾਇਨ ਹੈ। ਇਸ ਸਕੀਮ ਸਬੰਧੀ ਕਿਸੇ ਵੀ ਤਰ੍ਹਾਂ ਦੀ ਸੂਚਣਾ ਲੈਣ ਲਈ ਵਿਭਾਗੀ ਪੋਰਟਲ Anaajkharid.in ਜਾਂ ਸਬੰਧਤ ਏਜੰਸੀਆਂ ਦੇ ਜਿਲ੍ਹਾ ਦਫਤਰਾਂ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਸਕੀਮ ਦਾ ਲਾਭ ਲੈਣ ਵਾਲੇ ਰਾਈਸ ਮਿੱਲਰ ਸ਼੍ਰੀ ਰਾਜੇਸ਼ ਕਾਂਸਲ ਨੇ ਕਿਹਾ ਕਿ ਇਹ ਸਕੀਮ ਉਹਨਾਂ ਲਈ ਬਹੁਤ ਲਾਭਕਾਰੀ ਰਹੀ ਹੈ ਕਿਉਂਕਿ ਕੋਰਟ ਕੇਸ ਕਾਰਨ ਨਾ ਤਾਂ ਉਹ ਆਪਣੀ ਮਿੱਲ ਚਲਾ ਪਾ ਰਹੇ ਸਨ ਅਤੇ ਕੋਰਟ ਕੇਸਾਂ ਵਿੱਚ ਉਹਨਾ ਦਾ ਕਾਫੀ ਪੈਸਾ ਅਤੇ ਸਮਾਂ ਵੀ ਬਰਬਾਦ ਹੋਇਆ ਹੈ। ਉਹਨਾਂ ਇਸ ਵਿਸ਼ੇਸ਼ ਸਕੀਮ ਲਈ ਪੰਜਾਬ ਸਰਕਾਰ ਦਾ ਤਹਿ ਦਿੱਲੋ ਧੰਨਵਾਦ ਕੀਤਾ।

Leave a Reply

Your email address will not be published. Required fields are marked *

Copyright © All rights reserved. | Newsphere by AF themes.