ਪੰਚਕੂਲਾ ਦੇ ਸਿਵਲ ਹਸਪਤਾਲ ਵਿੱਚ ਦੂਜੀ ਐਚਆਈਵੀ ਵਾਇਰਲ ਲੋਡ ਟੇਸਟਿੰਗ ਲੈਬ ਸਥਾਪਿਤ ਹੋਵੇਗਾ
ਸਾਲਾਨਾ ਲਗਭਗ 15,000 ਟੇਸਟ ਕਰੇਗੀ ਇਹ ਲੈਬ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਸਿਹਤ ਵਿਭਾਗ ਨੇ ਪੰਚਕੂਲਾ ਦੇ ਸਿਵਲ ਹਸਪਤਾਲ ਵਿੱਚ ਇੱਕ ਐਚਆਈਵੀ ਵਾਇਰਲ ਲੋਡ ਟੇਸਟਿੰਗ ਲੈਬ ਸਥਾਪਿਤ ਕਰਨ ਦੀ ਮੰਜੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ, ਹਰਿਆਣਾ ਵਿੱਚ ਇਹ ਦੂਜੀ ਸਮਰਪਿਤ ਸਹੂਲਤ ਹੋਵੇਗੀ, ਇਸੀ ਤਰ੍ਹਾ ਦੀ ਲੈਬ ਦੀ ਸਹੂਲਤ ਪਹਿਲਾਂ ਰੋਹਤਕ ਵਿੱਚ ਸਥਿਤ ਹੈ।
ਇਹ ਜਾਣਕਾਰੀ ਸਿਹਤ ਅਤੇ ਪਰਿਵਾਰ ਭਲਾਹੀ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਦਿੱਤੀ। ਉਨ੍ਹਾਂ ਨੇ ਦਸਿਆ ਕਿ ਇਸ ਲੈਬ ਨੂੰ ਸਾਲਾਨਾ 1.65 ਕਰੋੜ ਰੁਪਏ ਦੀ ਲਾਗਤ ‘ਤੇ ਮੰਜੂਰੀ ਦਿੱਤੀ ਗਈ ਹੈ, ਜੋ ਸਾਲਾਨਾ ਲਗਭਗ 15,000 ਐਚਆਈਵੀ ਵਾਇਰਲ ਲੋਡ ਟੇਸਟ ਦੇ ਅੰਦਾਜਾ ਕਾਰਜਭਾਰ ‘ਤੇ ਅਧਾਰਿਤ ਹੈ।
ਉਨ੍ਹਾਂ ਨੇ ਦਸਿਆ ਕਿ ਇਸ ਨਵੀਂ ਲੈਬ ਨੂੰ ਪੰਚਕੂਲਾ ਦੇ ਸਿਵਲ ਹਸਪਤਾਲ ਵਿੱਚ ਪਹਿਲਾਂ ਤੋਂ ਮੌਜੂਦ ਕੋਵਿਡ-19 ਮੋਲੀਕਿਯੂਲਰ ਟੇਸਟਿੰਗ ਇੰਫ੍ਰਾਸਟਕਚਰ ਦਾ ਇਸਤੇਮਾਲ ਕਰ ਕੇ ਸਥਾਪਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਐਚਆਈਵੀ ਵਾਇਰਲ ਲੋਡ ਟੇਸਟਿੰਗ ਲਈ ਜਰੂਰੀ ਵੱਧ ਸਮੱਗਰੀ ਵੀ ਖਰੀਦੀ ਜਾਵੇਗੀ। ਇਸ ਢੰਗ ਨਾਲ ਇਹ ਯਕੀਨੀ ਹੁੰਦਾ ਹੈ ਕਿ ਸਹੂਲਤ ਨੂੰ ਤੇ੧ੀ ਨਾਲ ਚਾਲੂ ਕੀਤਾ ਜਾ ਸਕੇ, ਅਤੇ ਇਸ ਦੇ ਲਈ ਪੂਰੀ ਤਰ੍ਹਾ ਨਾਲ ਇੱਕ ਨਵਾਂ ਸੇਟਅੱਪ ਬਨਾਉਣ ਦੀ ਜਰੂਰਤ ਨਾ ਪਵੇ।
ਇਹ ਪ੍ਰੋਜੈਕਟ ਹਰਿਆਣਾ ਰਾਜ ਏਡਸ ਕੰਟਰੋਲ ਸੋਸਾਇਟੀ (HSACS) ਤੋਂ ਮਿਲੇ ਸੁਝਾਆਂ ਦੇ ਆਧਾਰ ‘ਤੇ ਤਿਆਰ ਕੀਤਾ ਗਿਆ ਸੀ, ਜਦੋਂ ਕਿ ਇਸ ਦਾ ਤਕਨੀਕੀ ਮੁਲਾਂਕਣ ਰਾਸ਼ਟਰੀ ਏਡਸ ਕੰਟਰੋਲ ਸੰਗਠਨ (NACO) ਵੱਲੋਂ ਸੁਤੰਤਰ ਰੂਪ ਨਾਲ ਕੀਤਾ ਗਿਆ-ਜੋ ਦੇਸ਼ ਵਿੱਚ HIV/AIDS ਨਾਲ ਨਜਿਠਣ ਵਾਲੀ ਸਰਵੋਚ ਸੰਸਥਾ ਹੈ। ਰਾਸ਼ਟਰੀ ਦਿਸ਼ਾਂ-ਨਿਰਦੇਸ਼ਾਂ ਅਨੁਰੂਪ, ਪ੍ਰਤੀ ਐਚਆਈਵੀ ਵਾਇਰਲ ਲੋਡ ਟੇਸਟ ਦੀ ਲਾਗਤ 1,100 ਰੁਪਏ ਤੈਅ ਕੀਤੀ ਗਈ ਹੈ।
ਪੂਰੀ ਲਾਗਤ NACO ਚੁੱਕੇਗਾ – ਰਾਜ ਦੇ ਖਜਾਨੇ ‘ਤੇ ਕੋਈ ਬੋਝ ਨਹੀਂ
ਖਾਸ ਗੱਲ ਇਹ ਹੈ ਕਿ ਇਸ ਟੇਸਟਿੰਗ ਸਹੂਲਤ ਨੂੰ ਸਥਾਪਿਤ ਕਰਨ ਅਤੇ ਚਲਾਉਣ ਦਾ ਪੂਰਾ ਖਰਚ ਰਾਸ਼ਟਰੀ ਏਡਸ ਕੰਟਰੋਲ ਸੰਗਠਨ (NACO) ਚੁੱਕੇਗਾ, ਜਿਸ ਨਾਲ ਹਰਿਆਣਾ ਰਾਜ ਸਰਕਾਰ ‘ਤੇ ਕੋਈ ਮਾਲੀ ਬੋਝ ਨਹੀਂ ਪਵੇਗਾ।
ਡਾ. ਮਿਸ਼ਰਾ ਨੇ ਅੱਗੇ ਕਿਹਾ ਕਿ ਇਹ ਇੱਕ ਅਜਿਹਾ ਮਾਡਲ ਹੈ ਜਿਸ ਨਾਲ ਹੋਰ ਸੂਬੇ ਵੀ ਅਪਣਾ ਕੇ ਆਪਣੇ ਬਜਟ ‘ਤੇ ਬਿਨ੍ਹਾ ਕੋਈ ਬੋਝ ਪਾਏ ਆਪਣੀ ਐਚਆਈਵੀ ਜਾਂਚ ਸਮਰੱਥਾ ਦਾ ਵਿਸਤਾਰ ਕਰ ਸਕਦੇ ਹਨ।
ਉਨ੍ਹਾਂ ਨੇ ਦਸਿਆ ਕਿ ਐਚਆਈਵੀ -ਪਾਜੀਟਿਵ ਵਿਅਕਤੀਆਂ ਲਈ, ਨਿਯਮਤ ਵਾਇਰਲ ਲੋਡ ਟੇਸਟਿੰਗ ਕੋਈ ਵੈਕਲਪਿਕ ਚੀਜ਼ ਨਹੀਂ ਹੈ ਸਗੋ ਇਹ ਬੇਹੱਦ ਜਰੂਰੀ ਹੈ। ਇਹ ਟੇਸਟ ਡਾਕਟਰਾਂ ਨੂੰ ਇਹ ਪਤਾ ਲਗਾਉਣ ਵਿੱਚ ਮਦਦ ਕਰਦੇ ਹਨ ਕਿ ਕੀ ਏਂਟੀਰਟ੍ਰੋਵਾਇਰਲ ਥੈਰੇਪੀ ਪ੍ਰਭਾਵੀ ਢੰਗ ਨਾਲ ਕੰਮ ਕਰ ਰਹੀ ਹੈ, ਇਲਾਜ ਵਿੱਚ ਅਸਫਲਤਾ ਦਾ ਜਲਦੀ ਪਤਾ ਲਗਾਉਣ ਵਿੱਚ ਮਦਦ ਕਰਦੇ ਹਨ, ਅਤੇ ਵਾਇਰਸ ਨੂੰ ਦਵਾਈਆਂ ਦੇ ਪ੍ਰਤੀ ਪ੍ਰਤੀਰੋਧੀ ਬਨਣ ਤੋਂ ਰੋਕਦੇ ਹਨ। ਵਾਇਰਲ ਲੋਡ ਟੇਸਟਿੰਗ ਦੀ ਸਮੇਂ ‘ਤੇ ਸਹੂਲਤ ਨਾ ਮਿਲਣ ‘ਤੇ ਮਰੀਜਾਂ ਨੂੰ ਇਲਾਜ ਵਿੱਚ ਦੇਰੀ ਅਤੇ ਸਿਤ ਨਾਲ ਜੁੜੀ ਖਰਾਬ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫਿਲਹਾਲ, ਹਰਿਆਣਾ ਦੇ ਸਾਰੇ ਜਿਲ੍ਹਿਆਂ ਤੋਂ ਸੈਂਪਲ ਪੀਜੀਆਈਐਮਐਸ ਰੋਹਤਕ ਭੇਜੇ ਜਾਂਦੇ ਹਨ। ਇਹ ਨਵੀਂ ਲੈਬ ਟੇਸਟਿੰਗ ਵਿੱਚ ਲੱਗਣ ਵਾਲੇ ਸਮੇਂ ਨੂੰ ਕਾਫੀ ਘੱਟ ਕਰ ਦਵੇਗੀ, ਜਿਸ ਨਾਲ ਐਚਆਈਵੀ ਪਾਜੀਟਿਵ ਮਰੀਜਾਂ ਦੀ ਬਿਹਤਰ ਨਿਗਰਾਨੀ ਹੋ ਸਕੇਗੀ।
ਡਾ. ਮਿਸ਼ਰਾ ਨੇ ਕਿਹਾ ਕਿ ਇਸ ਲੈਬ ਦੇ ਸ਼ੁਰੂ ਹੋਣ ਨਾਲ ਐਚਆਈਵੀ ਦੀ ਸਮੇਂ ‘ਤੇ ਜਾਂਚ ਅਤੇ ਨਿਗਰਾਨੀ ਦੀ ਸਹੂਲਤ ਵਿੱਚ ਕਾਫੀ ਸੁਧਾਰ ਹੋਵੇਗਾ। ਇਸ ਨਾਲ ਉਨ੍ਹਾਂ ਮਰੀਜਾਂ ਨੂੰ ਫਾਇਦਾ ਹੋਵੇਗਾ, ਜਿਨ੍ਹਾਂ ਨੇ ਨਿਯਮਤ ਰੂਪ ਨਾਲ ਵਾਇਰਲ ਲੋਡ ਟੇਸਟਿੰਗ ਦੀ ਜਰੂਰਤ ਹੁੰਦੀ ਹੈ, ਅਤੇ ਹਰਿਆਣਾ ਵਿੱਚ ਐਚਆਈਵੀ/ਏਡਸ ਦੇ ਖਿਲਾਫ ਚੱਲ ਰਹੇ ਯਤਨਾਂ ਨੂੰ ਵੀ ਮਜਬੂਤੀ ਮਿਲੇਗੀ।
ਪੰਚਕੂਲਾ ਦੀ ਐਚਆਈਵੀ ਵਾਇਰਲ ਲੋਡ ਲੈਬ, ਹਰਿਆਣਾ ਸਰਕਾਰ ਦੀ ਉਸ ਵੱਡੀ ਪਹਿਲ ਦਾ ਹਿੱਸਾ ਹੈ ਜਿਸ ਦਾ ਮਕਸਦ ਖਾਸ ਤਰ੍ਹਾ ਦੀ ਸਿਹਤ ਸੇਵਾਵਾਂ ਨੂੰ ਵਿਕੇਂਦ੍ਰਿਤ ਕਰਨਾ ਅਤੇ ਊਨ੍ਹਾਂ ਨੁੰ ਉਨ੍ਹਾਂ ਲੋਕਾਂ ਤੱਕ ਪਹੁੰਚਾਉਣਾ ਹੈ ਜਿਨ੍ਹਾਂ ਨੇ ਇੰਨ੍ਹਾਂ ਦੀ ਸੱਭ ਤੋਂ ਵੱਧ ਜਰੂਰਤ ਹੈ। ਮੌਜੂਦਾ ਇੰਫ੍ਰਾਸਟਕਚਰ ਦਾ ਮੁੜ ਇਸਤੇਮਾਲ ਕਰ ਕੇ, ਕੌਮੀ ਅਦਾਰਿਆਂ ਦੇ ਨਾਲ ਮਿਲ ਕੇ ਕੰਮ ਕਰ ਕੇ, ਅਤੇ ਰਾਜ ‘ਤੇ ਕੋਈ ਵੱਧ ਬੋਝ ਨਾ ਪੈਣ ਦੇ ਕੇ, ਇਹ ਪਹਿਲ ਇੱਕ ਕੁਸ਼ਲ ਅਤੇ ਮਰੀਜ ਕੇਂਦ੍ਰਿਤ ਸ਼ਾਸਨ ਦਾ ਬਿਹਤਰੀਨ ਮਿਸਾਲ ਪੇਸ਼ ਕਰਦੀ ਹੈ।
ਡਾ. ਮਿਸ਼ਰਾ ਨੇ ਕਿਹਾ ਕਿ ਹਰ ਸਾਲ ਲਗਭਗ 15,000 ਟੇਸਟ ਕੀਤੇ ਜਾਣ ਦਾ ਅੰਦਾਜਾ ਹੈ। ਉਮੀਦ ਹੈ ਕਿ ਇਹ ਲੈਬ ਹਰਿਆਣਾ ਦੇ ਐਚਆਈਵੀ ਦੇਖਭਾਲ ਅਤੇ ਇਲਾਜ ਨੈਟਵਰਕ ਵਿੱਚ ਇੱਕ ਅਹਿਮ ਕੜੀ ਸਾਬਤ ਹੋਵੇਗੀ, ਜਿਸ ਨਾਲ ਜਾਂਚ ਵਿੱਚ ਹੋਣ ਵਾਲੀ ਦੇਰੀ ਘੱਟ ਹੋਵੇਗੀ, ਇਲਾਜ ਦੀ ਬਿਹਤਰ ਨਿਗਰਾਨੀ ਹੋ ਸਕੇਗੀ, ਅਤੇ ਆਖੀਰ ਵਿੱਚ ਲੋਕਾਂ ਦੀ ਜਾਨ ਬਚਾਈ ਜਾ ਸਕੇਗੀ।
ਅਸਲੀ ਦੌਲਤ ਗੁਰੂ ਦੇ ਚਰਣਾਂ ਵਿੱਚ ਅਤੇ ਨਾਮ ਦੀ ਕਮਾਈ ਵਿੱਚ ਹੈ – ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਗੁਰੂਦੁਆਰਾ ਸ਼੍ਰੀ ਨਾਨਕਸਰ ਸਾਹਿਬ ਵਿੱਚ ਸਮਾਗਮ ਦੇ ਸਮਾਪਨ ਸਮਾਰੋਹ ਨੂੰ ਕੀਤਾ ਸੰਬੋਧਿਤ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਸਲੀ ਦੌਲਤ ਗੁਰੂ ਦੇ ਚਰਣਾਂ ਵਿੱਚ ਅਤੇ ਨਾਮ ਦੀ ਕਮਾਈ ਵਿੱਚ ਹੈ। ਅੱਜ ਦੀ ਭੱਜ-ਦੌੜ ਭਰੀ ਜਿੰਦਗੀ ਵਿੱਚ ਸ਼ਾਂਤੀ ਗੁਰੂ ਦੀ ਸੰਗਤ ਵਿੱਚ ਹੀ ਮਿਲਦੀ ਹੈ।
ਮੁੱਖ ਮੰਤਰੀ ਵੀਰਵਾਰ ਨੂੰ ਪੰਜਾਬ, ਲੁਧਿਆਣਾ ਦੇ ਗੁਰੂਦੁਆਰਾ ਸ਼੍ਰੀ ਨਾਨਕਸਰ ਸਾਹਿਬ ਵਿੱਚ ਆਯੋਜਿਤ ਸਮਾਗਮ ਦੇ ਸਮਾਪਨ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ।
ਇਸ ਮੌਕੇ ‘ਤੇ ਬਾਬਾ ਘਾਲਾ ਸਿੰਘ ਜੀ, ਅਨੇਕ ਸੰਤ-ਮਹਾਪੁਰਖ ਅਤੇ ਦੇਸ਼-ਵਿਦੇਸ਼ ਤੋਂ ਪਹੁੰਚੀ ਸਾਧ ਸੰਗਤ ਮੌਜੂਤ ਸੀ।
ਸ੍ਰੀ ਨਾਇਬ ਸਿੰਘ ਸੈਣੀ ਨੇ ਸਮਾਗਮ ਵਿੱਚ ਮੌਜੂਦ ਸੰਗਤ ਨੂੰ ਦੁਰਗਾਸ਼ਟਮੀ ਅਤੇ ਰਾਮਨਵਮੀ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸ਼੍ਰੀ ਨਾਨਕਸਰ ਸਾਹਿਬ ਉਹੀ ਪਵਿੱਤਰ ਸਥਾਨ ਹੈ, ਜਿਸ ਦੀ ਨੀਂਹ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਆਪਣੇ ਕਠੋਰ ਤੱਪ ਨਾਲ ਰੱਖੀ ਸੀ। ਉਨ੍ਹਾਂ ਨੇ ਭਗਤੀ ਦੀ ਉਸ ਜੋਤ ਨੂੰ ਜਲਾਇਆ, ਜਿਸ ਦੀ ਲੋਅ ਅੱਜ ਕਰੋੜਾਂ ਦਿੱਲਾਂ ਨੂੰ ਰੋਸ਼ਨ ਕਰ ਰਹੀ ਹੈ। ਉਨ੍ਹਾਂ ਦੇ ਪਦਚਿਨ੍ਹਾਂ ‘ਤੇ ਚਲਦੇ ਹੋਏ ਬਾਬਾ ਇਸ਼ਰ ਸਿੰਘ ਜੀ ਮਹਾਰਾਜ ਨੇ ਇੱਥੇ ਸੱਤ ਸਾਲਾਂ ਤੱਕ ਏਕਾਂਤਵਾਸ ਵਿੱਚ ਸਿਮਰਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਹੀ ਮਹਾਪੁਰਸ਼ਾਂ ਦੀ ਕਮਾਈ ਦਾ ਫੱਲ ਹੈ ਕਿ ਅੱਜ ਇੱਥੇ ਕਦਮ ਰੱਖਦੇ ਹੀ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ।
ਮੁੱਖ ਮੰਤਰੀ ਨੇ ਬਾਬਾ ਇਸ਼ਰ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੀ ਵੀ ਵਧਾਈ ਦਿੱਤੀ ਅਤੇ ਸਾਰਿਆਂ ਨੂੰ ਮਿਲ-ਜੁਲ ਕੇ ਨਫਰਤ ਨੂੰ ਮਿਟਾਉਣ ਅਤੇ ਪ੍ਰੇਮ, ਸੇਵਾ ਤੇ ਸਿਮਰਨ ਦੇ ਮਾਰਗ ‘ਤੇ ਚੱਲਣ ਦੀ ਗੁਰੂ ਚਰਣਾਂ ਵਿੱਚ ਅਰਦਾਸ ਕੀਤੀ। ਉਨ੍ਹਾਂ ਨੇ ਬਾਬਾ ਨਰਾਇਣ ਸਿੰਘ ਜੀ ਦੇ ਚਰਣਾਂ ਵਿੱਚ ਵੀ ਆਪਣੀ ਸ਼ਰਧਾ ਅਰਪਿਤ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਸੇਵਾ ਅਤੇ ਆਦੇਸ਼ ਦਾ ਪਾਲਣ ਕੀ ਹੁੰਦਾ ਹੈ। ਬਾਬਾ ਇਸ਼ਰ ਸਿੰਘ ਜੀ ਦੇ ਇੱਕ ਵਚਨ ‘ਤੇ ਉਨ੍ਹਾਂ ਨੇ ਸੱਤ ਸਾਲਾਂ ਤੱਕ 24 ਕਿਲੋਮੀਟਰ ਦੂਰ ਤੋਂ ਜਲ੍ਹ ਦੀ ਸੇਵਾ ਕੀਤੀ। ਬਿਨ੍ਹਾ ਥਕੇ, ਬਿਨ੍ਹਾ ਰੁਕੇ, ਸਿਰਫ ਗੁਰੂ ਦੀ ਪ੍ਰਸੰਨਤਾ ਦੇ ਲਈ।
ਉਨ੍ਹਾਂ ਨੇ ਸਾਧ ਸੰਗਤ ਨੂੰ ਦਸਿਆ ਕਿ ਇਸ ਵਿਸ਼ਾਲ ਸਥਾਨ ਦਾ ਕੋਈ ਲਿਖਤ ਨਕਸ਼ਾ ਨਹੀਂ ਸੀ। ਇਹ ਤਾਂ ਬਾਬਾ ਨਰਾਇਣ ਸਿੰਘ ਜੀ ਦੇ ਮੁੱਖ ਤੋਂ ਨਿਕਲੇ ਦਿਵਅ ਆਦੇਸ਼ ਅਤੇ ਕਾਰੀਗਰਾਂ ਦੀ ਸ਼ਰਧਾ ਸੀ, ਜਿਸ ਨਾਲ ਇਹ ਸ਼ਾਨਦਾਰ ਗੁਰੂਘਰ ਤਿਆਰ ਹੋਇਆ। ਇਹ ਸਾਬਤ ਕਰਦਾ ਹੈ ਕਿ ਜਦੋਂ ਨੀਅਤ ਸਾਫ ਹੋਵੇ ਅਤੇ ਗੁਰੂ ‘ਤੇ ਪੂਰਾ ਭਰੋਸਾ ਹੋਵੇ, ਤਾਂ ਕੁਦਰਤ ਖੁਦ-ਬ-ਖੁਦ ਰਸਤਾ ਬਣਾਉਂਦੀ ਹੈ। ਉਨ੍ਹਾਂ ਨੇ ਭਵਅ ਸ਼੍ਰੀ ਨਾਨਕਸਰ ਸਾਹਿਬ ਬਣਵਾ ਕੇ ਆਪਣੇ ਗੁਰੂ ਦੇ ਪ੍ਰਤੀ ਜੋ ਸਮਰਪਣ ਦਿਖਾਇਆ, ਉਹ ਇਤਿਹਾਸ ਦੇ ਪੰਨਿਆਂ ਵਿੱਚ ਸੁਨਹਿਰੇ ਅੱਖਰਾਂ ਵਿੱਚ ਦਰਜ ਹੈ।
ਸ੍ਰੀ ਸੈਣੀ ਨੇ ਇਸ ਪਵਿੱਤਰ ਸਥਾਨ ‘ਤੇ ਕੀਤੀ ਜਾ ਰਹੀ ਭੋਜਨ ਵਿਵਸਥਾ ਦੀ ਪ੍ਰਸੰਸਾਂ ਕਰਦੇ ਹੋਏ ਕਿਹਾ ਕਿ ਇੱਥੇ ਕੋਈ ਸੰਸਥਾਗਤ ਲੰਗਰ ਨਹੀਂ ਬਣਦਾ, ਸਗੋ ਸੰਗਤ ਖੁਦ ਆਪਣੇ ਘਰਾਂ ਤੋਂ ਲੰਗਰ ਬਣਾ ਕੇ ਲਿਆਉਂਦੀ ਹੈ। ਇਹ ਸੱਚੇ ਅਰਥਾਂ ਵਿੱਚ ਸਾਂਝੀਵਾਲਤਾ ਦਾ ਪ੍ਰਤੀਕ ਹੈ। ਇੱਥੇ ਅਮੀਰ-ਗਰੀਬ ਦਾ ਭੇਦ ਮਿੱਟ ਜਾਂਦਾ ਹੈ ਅਤੇ ਸਿਰਫ ਸੰਗਤ ਬਾਕੀ ਰਹਿ ਜਾਂਦੀ ਹੈ। ਉਨ੍ਹਾਂ ਨੇ ਬਾਬਾ ਘਾਲਾ ਸਿੰਘ ਜੀ ਦੀ ਜਿਮੇਵਾਰੀ ਅਤੇ ਨਿਮਰਤਾ ਦੇ ਨਾਲ ਇਸ ਸਥਾਨ ਦੀ ਸੇਵਾ ਕਰਨ ਦੇ ਪੁਨੀਤ ਕੰਮ ਦੀ ਸ਼ਲਾਘਾ ਕੀਤੀ।
ਉਨ੍ਹਾਂ ਨੇ ਦਸਿਆ ਕਿ ਗੁਰੂ ਸਾਹਿਬਾਨ ਅਤੇ ਹੋਰ ਸੰਤ-ਮਹਾਤਮਾਂਵਾਂ, ਅਤੇ ਮਹਾਪੁਰਸ਼ਾਂ ਨੇ ਭੂਲੀ-ਭਟਕੀ ਮਨੁੱਖਤਾ ਨੁੰ ਜੀਵਨ ਦਾ ਸੱਚਾ ਰਸਤਾ ਦਿਖਾਇਆ ਹੈ। ਉਨ੍ਹਾਂ ਦੇ ਸੰਦੇਸ਼ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਹਰਿਆਣਾ ਸਰਕਾਰ ਵੱਲੋਂ ਸੰਤ-ਮਹਾਪੁਰਸ਼ ਸਨਮਾਨ ਵਿਚਾਰ ਪ੍ਰਸਾਰ ਅਤੇ ਪ੍ਰਚਾਰ ਯੋਜਨਾ ਚਲਾਈ ਜਾ ਰਹੀ ਹੈ। ਇਸ ਯੋਜਨਾ ਤਹਿਤ ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਤੇਗ ਬਹਾਦੁਰ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਮੇਤ ਅਨੇਕ ਸੰਤਾਂ ਤੇ ਮਹਾਪੁਰਸ਼ਾਂ ਦੀ ਜੈਯੰਤੀਆਂ ਰਾਜ ਪੱਧਰ ‘ਤੇ ਮਨਾਈ ਜਾਂਦੀਆਂ ਹਨ। ਨਵੰਬਰ, 2025 ਵਿੱਚ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਮੌਕੇ ਵਿੱਚ ਪੂਰੇ ਸੂਬੇ ਵਿੱਚ ਅਨੇਕ ਪ੍ਰੋਗਰਾਮ ਆਯੋਜਿਤ ਕੀਤੇ ਗਏ।
ਸ੍ਰੀ ਨਾਇਬ ਸਿੰਘ ਸੈਣੀ ਨੇ ਦਸਿਆ ਕਿ ਜੋਤੀਸਰ, ਕੁਰੂਕਸ਼ੇਤਰ ਵਿੱਚ ਬੀਤੀ 25 ਨਵੰਬਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਾਜ ਪੱਧਰੀ ਸਮਾਗਮ ਆਯੋਜਿਤ ਕੀਤਾ ਗਿਆ। ਇਸ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸ਼ਾਮਿਲ ਹੋ ਕੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਸਮਰਪਿਤ ਸਿੱਕੇ, ਡਾਕ ਟਿਕਟ ਅਤੇ ਕਾਫੀ ਟੇਬਲ ਬੁੱਕ ਦਾ ਵਿਮੋਚਨ ਕੀਤਾ ਸੀ।
ਮੁੱਖ ਮੰਤਰੀ ਨੇ ਦਸਿਆ ਕਿ ਯਮੁਨਾਨਗਰ ਜਿਲ੍ਹਾ ਦੇ ਕਲੇਸਰ ਵਿੱਚ ਜਿੱਥੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਨਾਮ ‘ਤੇ ਵਨ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ, ਉੱਥੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ ਯਾਦ ਵਿੱਚ ਯਾਦਗਾਰੀ ਗੇਟ ਵੀ ਬਣਾਇਆ ਗਿਆ ਹੈ।
ਉਨ੍ਹਾਂ ਨੇ ਹਰਿਆਣਾ ਸਰਕਾਰ ਵੱਲੋਂ ਕੀਤੇ ਗਏ ਮਹਤੱਵਪੂਰਣ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਾਲ 1984 ਵਿੱਚ ਹੋਏ ਦੰਗਿਆਂ ਵਿੱਚ ਅਨੇਕ ਸਿੱਖ ਪਰਿਵਾਰਾਂ ਨੇ ਆਪਣਿਆਂ ਨੂੰ ਖੋਹਿਆ ਸੀ। ਸੂਬਾ ਸਰਕਾਰ ਨੇ ਸੂਬੇ ਦੇ ਅਜਿਹੇ 121 ਪਰਿਵਾਰਾਂ ਦੇ ਇੱਕ-ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਪ੍ਰਾਵਧਾਨ ਕੀਤਾ ਹੈ, ਜਿੰਨ੍ਹਾਂ ਦੇ ਕਿਸੇ ਮੈਂਬਰ ਦੀ ਜਾਨ ਦੰਗੇ ਵਿੱਚ ਚਲੀ ਗਈ ਸੀ।
ਊਨ੍ਹਾਂ ਨੇ ਕਿਹਾ ਕਿ ਪੰਚਕੂਲਾ ਵਿੱਚ ਬੀਤੇ 24 ਦਸੰਬਰ ਨੂੰ ਵੀਰ ਬਾਲ ਦਿਵਸ ਮੌਕੇ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਸ਼ਾਮਿਲ ਹੋਏ ਅਤੇ ਉਨ੍ਹਾਂ ਨੇ ਆਪਣੇ ਹੱਥਾਂ ਨਾਲ ਦੰਗਾ ਪੀੜਤ ਪਰਿਵਾਰਜਨਾਂ ਨੂੰ ਨਿਯੁਕਤੀ ਪੱਤਰ ਵੀ ਸੌਂਪੇ।
ਸ੍ਰੀ ਸੈਣੀ ਨੇ ਗੁਰੂਆਂ ਦੀ ਯਾਦ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਅੱਗੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਿਰਸਾ ਸਥਿਤ ਚੌਧਰੀ ਦੇਵੀਲਾਲ ਯੂਨੀਵਰਸਿਟੀ ਵਿੱਚ ਸ਼੍ਰੀ ਗੁਰੂ ਤੇਗ ਬਹਾਦੁਰ ਜੀ ‘ਤੇ ਖੋਜ ਲਈ ਚੇਅਰ ਸਥਾਪਿਤ ਕੀਤੀ ਗਈ ਹੈ।
ਉਨ੍ਹਾਂ ਨੇ ਇਹ ਵੀ ਦਸਿਆ ਕਿ ਬੀਤੇ 11 ਨਵੰਬਰ ਨੂੰ ਗਵਰਨਮੈਂਟ ਪੋਲੀਟੈਕਨਿਕ ਕਾਲਜ, ਅੰਬਾਲਾ ਦਾ ਨਾਮ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਨਾਮ ‘ਤੇ ਕੀਤਾ ਅਿਗਾ, ਟੋਹਾਨਾ-ਜੀਂਦ-ਧਮਤਾਨ ਸਾਹਿਬ ਰੋਡ ਦਾ ਨਾਮ ਸ਼੍ਰੀ ਗੁਰੂ ਤੇਗ ਬਹਾਦੁਰ ਮਾਰਗ ਰੱਖਿਆ ਗਿਆ, ਯਮੁਨਾਨਗਰ ਵਿੱਚ ਬਨਣ ਵਾਲੇ ਮੈਡੀਕਲ ਕਾਲਜ ਦਾ ਨਾਮ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਨਾਮ ‘ਤੇ ਰੱਖਿਆ ਹੈ, ਅਸੰਧ ਦੇ ਕਾਲਜ ਦਾ ਨਾਮ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦੇ ਬਾਬਾ ਫਤਿਹ ਸਿੰਘ ਜੀ ਦੇ ਨਾਮ ‘ਤੇ ਰੱਖਿਆ ਗਿਆ ਹੈ। ਲੱਖਨੌਰ ਸਾਿਹਬ ਵਿੱਚ ਮਾਤਾ ਗੁੱਜਰ ਕੌਰ ਜੀ ਦੇ ਨਾਮ ਨਾਲ ਬੀਐਲਡੀਏ ਕਾਲਜ ਸਥਾਪਿਤ ਕੀਤਾ ਗਿਆ ਹੈ।
ਇੰਨ੍ਹਾਂ ਤੋਂ ਇਲਾਵਾ, ਬੀਤੀ 27 ਅਕਤੂਬਰ ਨੂੰ ਹੀ ਲੋਹਗੜ੍ਹ, ਯਮੁਨਾਨਗਰ ਵਿੱਚ ਬਾਬਾ ਬੰਦਾ ਸਿੰਘ ਬਹਾਦੁਰ ਸਮਾਰਕ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਸ਼੍ਰੀ ਹਜ਼ੂਰ ਸਾਹਿਬ ਗੁਰੂਦੁਆਰਾ, ਸ਼੍ਰੀ ਨਨਕਾਨਾ ਸਾਹਿਬ, ਸ਼੍ਰੀ ਹੇਮਕੁੰਡ ਸਾਹਿਬ ਅਤੇ ਸ਼੍ਰੀ ਪਟਨਾ ਸਾਹਿਬ ਜਾਣ ਵਾਲੇ ਸੂਬੇ ਦੇ ਤੀਰਥ ਯਾਤਰੀਆਂ ਨੂੰ ਮਾਲੀ ਸਹਾਇਤਾ ਦੇਣ ਦੇ ਉਦੇਸ਼ ਨਾਲ ਸਵਰਣ ਜੈਯੰਤੀ ਗੁਰੂ ਦਰਸ਼ਨ ਯਾਤਰਾ ਯੋਜਨਾ ਸ਼ੁਰੂ ਕੀਤੀ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਗੁਰੂ ਸਾਹਿਬਾਨਾਂ ਦੇ ਸਿਦਾਂਤਾਂ ਅਤੇ ਸਿਖਿਆਵਾਂ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਕੰਮ ਲਗਾਤਾਰ ਕਰ ਰਹੀ ਹੈ।
ਇਸ ਮੌਕੇ ‘ਤੇ ਸਰਦਾਰ ਬਾਬਾ ਜੋਗਾ ਸਿੰਘ, ਭਾਜਪਾ ਦੇ ਜਿਲ੍ਹਾ ਪ੍ਰਧਾਨ ਡਾ. ਰਾਜੇਂਦਰ ਸ਼ਰਮਾ, ਬਾਬਾ ਹਰਵਿੰਦਰ ਸਿੰਘ ਨਾਨਕਸਰ, ਬਾਬਾ ਅਰਜੁਨ ਸਿੰਘ ਪਟਿਆਲਾ ਵਾਲੇ, ਬਾਬਾ ਮੇਹਰ ਸਿੰਘ ਨਾਨਕਸਰ, ਬਾਬਾ ਗੁਰਚਰਣ ਸਿੰਘ ਦਿੱਲੀ ਵਾਲੇ ਸਮੇਤ ਅਨੇਕ ਮਾਣਯੋਗ ਵਿਅਕਤੀ ਮੌਜੂਦ ਸਨ।
ਰਬੀ 2026-27 ਦੇ ਲਈ ਭੰਡਾਰਣ ਤਿਆਰੀਆਂ ਤੇਜ, 470 ਕਰੋੜ ਰੁਪਏ ਨਾਲ ਜੂਟ ਤੇ ਪਲਾਸਟਿਕ ਬੈਗਾਂ ਦੀ ਖਰੀਦ ਨੂੰ ਦਿੱਤੀ ਮੰਜੂਰੀ
ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਹਾਈ ਪਾਰਵਰਡ ਪਰਚੇਜ਼ ਕਮੇਟੀ ਦੀ ਮੀਟਿੰਗ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਹਾਈ ਪਾਰਵਰਡ ਪਰਚੇਜ਼ ਕਮੇਟੀ ਦੀ ਮੀਟਿੰਗ ਵਿੱਚ ਰਬੀ 2026-2027 ਸੀਜ਼ਨ ਲਈ ਭੰਡਾਰਣ ਵਿਵਸਥਾਵਾਂ ਨੂੰ ਮਜਬੂਤ ਬਨਾਉਣ ਦੇ ਉਦੇਸ਼ ਨਾਲ ਮਹਤੱਵਪੂਰਣ ਫੈਸਲੇ ਕੀਤੇ ਗਏ। ਮੀਟਿੰਗ ਵਿੱਚ 550 ਕਰੋੜ ਰੁਪਏ ਨਾਲ ਜੂਟ ਤੇ ਹੋਰ ਬੈਗਾਂ ਦੀ ਖਰੀਦ ਦੇ ਦੋ ਏਜੰਡੇ ਸਨ, ਨੈਗੋਸਇਏਸ਼ਨ ਕਰ ਕੇ 80 ਕਰੋੜ ਰੁਪਏ ਬਚਾਏ ਗਏ। ਕਣਕ ਦੇ ਸੁਰੱਖਿਅਤ ਭੰਡਾਰਣ ਨੂੰ ਯਕੀਨੀ ਕਰਨ ਲਈ ਜੂਟ ਬੈਗਾਂ ਅਤੇ ਹੋਰ ਬੈਗਾਂ ਦੀ ਖਰੀਦ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ।
ਇਸ ਫੈਸਲੇ ਨਾਲ ਰਾਜ ਵਿੱਚ ਅਨਾਜ ਭੰਡਾਰਣ ਦੀ ਸਮਰੱਥਾ ਨੂੰ ਹੋਰ ਵੱਧ ਮਜਬੁਤ ਕੀਤਾ ਜਾ ਸਕੇਗਾ ਅਤੇ ਕਿਸਾਨਾਂ ਤੋਂ ਖਰੀਦੇ ਗਏ ਕਣਕ ਦੇ ਸੁਰੱਖਿਅਤ ਰੱਖ-ਰਖਾਵ ਵਿੱਚ ਕਿਸੇ ਤਰ੍ਹਾ ਦੀ ਰੁਕਾਵਟ ਨਹੀਂ ਆਵੇਗੀ।
ਇਹ ਖਰੀਦ ਪ੍ਰਕ੍ਰਿਆ ਖੁਰਾਕ ਅਤੇ ਸਪਲਾਈ ਵਿਭਾਗ, ਹੈਫੇਡ ਅਤੇ ਹਰਿਆਣਾ ਰਾਜ ਵੇਅਰਹਾਊਸ ਨਿਗਮ ਦੀ ਜਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਜਾ ਰਹੀ ਹੈ।
ਇਸ ਦੌਰਾਨ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਖਰੀਦ ਪ੍ਰਕ੍ਰਿਆ ਪੂਰੀ ਤਰ੍ਹਾ ਪਾਰਦਰਸ਼ੀ, ਸਮੇਂਬੱਧ ਅਤੇ ਗੁਣਵੱਤਾ ਮਾਨਕਾਂ ਦੇ ਅਨੁਰੂਪ ਯਕੀਨੀ ਕੀਤੀ ਜਾਵੇ, ਤਾਂ ਜੋ ਸਰਕਾਰੀ ਸਰੋਤਾਂ ਦੀ ਸਰਵੋਤਮ ਵਰਤੋ ਹੋ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਅਤੇ ਖੇਤੀਬਾੜੀ ਉਤਪਾਦਾਂ ਦੇ ਸੁਰੱਖਿਅਤ ਭੰਡਾਰਣ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਰਬੀ ਸੀਜ਼ਨ ਦੀ ਤਿਆਰੀਆਂ ਸਮੇਂ ਰਹਿੰਦੇ ਪੂਰੀਆਂ ਕਰ ਲਈਆਂ ਜਾਣ, ਤਾਂ ਜੋ ਮੰਡੀਆਂ ਵਿੱਚ ਆਉਣ ਵਾਲੀ ਫਸਲ ਦੇ ਪ੍ਰਬੰਧਨ ਵਿੱਚ ਕਿਸੇ ਤਰ੍ਹਾ ਦੀ ਮੁਸ਼ਕਲ ਨਾ ਹੋਵੇ।
ਮੀਟਿੰਗ ਵਿੱਚ ਹਰਿਆਣਾ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਗੁਪਤਾ ਤੇ ਹੋਰ ਅਧਿਕਾਰੀ ਮੌਜੂਦ ਰਹੇ।
Leave a Reply