August 17, 2026

Justice News

ਅਵਾਮ ਦੀ ਆਵਾਜ਼

ਮਾਨਯੋਗ ਹਾਈਕੋਰਟ ਨੇ ਸਿੱਟ ਬਣਾ ਕੇ 30 ਦਿਨਾਂ ਦੇ ‘ਚ ਇਨਵੈਸਟੀਗੇਸ਼ਨ ਕਰਕੇ 15 ਦਿਨਾਂ ‘ਚ ਐਸਜੀਪੀਸੀ ਦੇ ਖਿਲਾਫ਼ ਚਲਾਨ ਪੇਸ਼ ਕਰਨ ਦੇ ਹੁਕਮ ਕੀਤੇ ਜਾਰੀ- ਹਰਪਾਲ ਸਿੰਘ ਯੂ.ਕੇ

ਅੰਮ੍ਰਿਤਸਰ,  26 ਮਾਰਚ
(ਰਣਜੀਤ ਸਿੰਘ ਮਸੌਣ/ਜੋਗਾ ਸਿੰਘ ਰਾਜਪੂਤ ਸਿੰਘ)
ਸੰਨ 2022 ਵਿੱਚ ਐਸ.ਜੀ.ਪੀ.ਸੀ. ਟਾਸਕ ਫੋਰਸ ਵੱਲੋਂ ਕੀਤੀ ਗਈ ਧੱਕੇਸ਼ਾਹੀ ਤੇ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਯੋਗ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਕਾਨੂੰਨ ਦੇ ਅਨੁਸਾਰ ਬਣਦੀਆਂ ਧਰਾਵਾਂ ਲਾਈਆ ਅਤੇ ਨਾ ਹੀ ਬੰਦੇ ਨਾਮਜਦ ਕੀਤੇ ਤਾਂ ਅਸੀਂ ਤਿੰਨ ਸਾਲ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮਿਲਦੇ ਰਹੇ ਪਰ ਐਸ.ਜੀ.ਪੀ.ਸੀ. ਇੱਕ ਰਾਜਨੀਤਿਕ ਧਿਰ ਨਾਲ ਸਬੰਧ ਰੱਖਣ ਕਰਕੇ ਪੁਲਿਸ ਉਹਨਾਂ ਦਾ ਵਾਲ ਵੀ ਵਿੰਗਾ ਨਾ ਕਰ ਸਕੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਚੇਅਰਮੈਨ ਹਰਪਾਲ ਸਿੰਘ ਯੂ.ਕੇ ਨੇ ਅੱਜ ਪ੍ਰੈਸ ਕਾਨਫੰਰਸ ਦੌਰਾਨ ਕੀਤਾ, ਉਹਨਾਂ ਦੱਸਿਆ ਕਿ ਮੈਨੂੰ ਧਮਕੀਆਂ ਦਿੰਦੇ ਹਨ ਤੇ ਕਹਿੰਦੇ ਹਨ ਕਿ ਤੂੰ ਐਨ.ਆਰ.ਆਈ. ਸ਼ਹਿਰ ਛੱਡ ਜਾ ਨਹੀਂ ਤਾਂ ਤੈਨੂੰ ਅਸੀਂ ਮਰਵਾ ਦੇਵਾਂਗੇ। ਇਸ ਸਬੰਧੀ ਮੈਂ ਬਹੁਤ ਸਾਰੀਆਂ ਦਰਖ਼ਾਸਤਾਂ ਪੁਲਿਸ ਵਿਭਾਗ ਨੂੰ ਦਿੱਤੀਆ। ਜਿਸ ਵਿੱਚ ਮੇਰੇ ਕੋਲ ਵੀਡਿਉ ਅਤੇ ਫੋਟੋਗ੍ਰਾਫ ਵੀ ਮੋਜ਼ੂਦ ਹਨ।
ਮੈਨੂੰ ਫ਼ਿਰ ਵੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਰਿੱਟ ਨੰ. 7388 ਪਾਉਣੀ ਪਈ‌, ਜਿਸ ਕਾਰਨ ਮੁਕੱਦਮਾਂ ਦਰਜ ਹੋਇਆ ਅਤੇ ਮੈਨੂੰ ਇਕ ਗੰਨਮੈਨ ਦਿੱਤਾ ਗਿਆ। ਪਰ ਜਿਹੜੇ ਤੰਬੂ ਇਹਨਾਂ ਨੇ ਰੋਡ ਦੇ ਬਾਹਰ ਲਾਏ ਸੀ, ਉਹ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੀਆਂ ਡਿਰੈਕਸ਼ਨਾਂ ਤੇ ਤੰਬੂ ਲੈ ਕੇ ਐਸਜੀਪੀਸੀ ਵਾਲੇ ਭੱਜ ਗਏ। ਫ਼ਿਰ ਅਸੀਂ ਇੱਕ ਰਿੱਟ ਨੰਬਰ CRM-M-7560-2023 ਪਾਈ ਕਿ ਇਹਨਾਂ ਦੇ ਬਾਕੀ ਮੁਲਜ਼ਮ ਵੀ ਨਾਮਜ਼ਦ ਕੀਤੇ ਜਾਣ ਅਤੇ ਵਾਧਾ ਜੁਰਮ ਅਤੇ ਜੇ.ਸੀ.ਬੀ. ਮਸ਼ੀਨ ਨੂੰ ਜੋ ਇਹਨਾਂ ਦੀ ਪੁਲਿਸ ਨੇ ਮੌਕੇ ਤੇ ਫ਼ੜ ਲਈ ਸੀ ਉਸ ਸਮੇਂ ਦੇ ਮਾਨਯੋਗ ਐਸ.ਐਚ.ਓ. ਸਾਹਿਬ ਨੇ ਛੱਡ ਦਿੱਤਾ ਸੀ। ਇਸ ਤਰਾਂ ਅਸੀਂ ਦੋ ਤਿੰਨ ਸਾਲ ਧੱਕੇ ਖਾਂਦੇ ਰਹੇ ਫ਼ਿਰ ਮਿਤੀ 25-03-2026 ਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਐਫ਼ਆਈਆਰ ਨੰਬਰ 297 ਅਤੇ 298/2022, ਥਾਣਾ ਬੀ-ਡਵੀਜ਼ਨ, ਅੰਮ੍ਰਿਤਸਰ ਵਿਖੇ ਦਰਜ ਵਿੱਚ ਡੀ.ਜੀ.ਪੀ. ਸਾਹਿਬ ਨੂੰ ਇੱਕ ਸਿੱਟ ਬਣਾਉਣ ਦੇ ਹੁਕਮ ਦਿੱਤੇ ਹਨ। (ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਕੇ) ਜਿਸ ਵਿੱਚ ਅੰਮ੍ਰਿਤਸਰ ਦਾ ਕੋਈ ਵੀ ਪੁਲਿਸ ਅਫ਼ਸਰ ਨਹੀ ਹੋਵੇਗਾ। ਇਹ ਸਾਰੇ ਬਾਹਰੋਂ ਬਣਾ ਕੇ 30 ਦਿਨਾਂ ਵਿੱਚ ਪ੍ਰੋਪਰ ਤਰੀਕੇ ਨਾਲ ਇਨਵੈਸਟੀਗੇਸ਼ਨ ਅਤੇ 15 ਦਿਨਾਂ ਵਿੱਚ ਚਲਾਨ ਪੇਸ਼ ਕਰਨ ਅਤੇ ਮਿਤੀ 01-07-2026 ਨੂੰ ਰਿਪੋਰਟ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਸਿੱਟ ਤੋਂ ਹਰਪਾਲ ਸਿੰਘ ਯੂਕੇ ਨੇ ਆਖਿਆ ਕਿ ਮੈਨੂੰ ਬਹੁਤ ਉਮੀਦਾਂ ਹਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.