ਡਰਗ ਡਿਸਕਵਰੀ ਐਂਡ ਡਿਵੈਲਪਮੈਂਟ ਇਨ ਨਿਊ ਮਿਲੇਨਿਅਮ (D3NM-5), ਨਾਈਪਰ-ਮੋਹਾਲੀ ਦੀ 5ਵੀਂ ਕਾਨਫਰੰਸ ਦਾ ਉਦਘਾਟਨ

ਮੋਹਾਲੀ

, ( ਜਸਟਿਸ ਨਿਊਜ਼  )
ਨਾਈਪਰ, ਮੋਹਾਲੀ ਵਿੱਚ ਅੱਜ ਮਿਤੀ 06.03.2026 ਨੂੰ “ਡਰੱਗ ਡਿਸਕਵਰੀ ਐਂਡ ਡਿਵੈਲਪਮੈਂਟ ਇਨ ਨਿਊ ਮਿਲੇਨਿਯਮ (D3NM-5)” ਦੀ 5ਵੀਂ ਕਾਨਫਰੰਸ ਦਾ ਉਦਘਾਟਨ ਕੀਤਾ ਗਿਆ। ਇਹ ਤਿੰਨ ਦਿਨਾਂ ਕਾਨਫਰੰਸ (6 ਤੋਂ 8 ਮਾਰਚ, 2026) “ਨੈਕਸਟ-ਜੈਨਰੇਸ਼ਨ ਥੇਰੈਪਿਊਟਿਕਸ” ਵਿਸ਼ੇ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਆਯੋਜਿਤ ਕਮੇਟੀ ਦੇ ਪ੍ਰਧਾਨ ਪ੍ਰੋ. ਐੱਸ.ਐੱਸ. ਸ਼ਰਮਾ ਨੇ ਆਪਣੇ ਸਵਾਗਤ ਸੰਬੋਧਨ ਵਿੱਚ ਸਾਰੇ ਪ੍ਰਤੀਭਾਗੀਆਂ, ਭਾਗੀਦਾਰਾਂ, ਬੁਲਾਰਿਆਂ ਅਤੇ ਮੌਜੂਦਾ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਨਾਈਪਰ, ਮੋਹਾਲੀ ਦੁਆਰਾ ਆਯੋਜਿਤ D3NM ਕਾਨਫਰੰਸਾਂ ਬਾਰੇ ਵੀ ਸੰਖੇਪ ਵਿੱਚ ਜਾਣਕਾਰੀ ਦਿੱਤੀ। ਨਾਈਪਰ ਦੇ ਡੀਨ ਪ੍ਰੋ ਕੁਲਭੂਸ਼ਣ ਟਿੱਕੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਰਤਮਾਨ ਸਮੇਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਇੱਕ ਪ੍ਰਮੁੱਖ ਵਿਸ਼ਾ ਬਣ ਗਿਆ ਹੈ, ਪਰ ਜਾਨਵਰਾਂ ਦੇ ਅਧਿਐਨਾਂ ਦਾ ਕੋਈ ਵਿਕਲਪ ਨਹੀਂ ਹੈ। ਨਾਈਪਰ, ਮੋਹਾਲੀ ਦੇ ਨਿਰਦੇਸ਼ਕ ਪ੍ਰੋ. ਦੁਲਾਲ ਪਾਂਡਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ AI ਇੱਕ ਇੰਟਰਡਿਸੇਪਲੇਨਰੀ ਵਿਸ਼ਾ ਹੈ।

ਫਾਰਮਾਕੋਇਨਫਾਰਮੈਟਿਕਸ ਨੂੰ ਖੋਜ ਸਬੰਧੀ ਵਿਗਿਆਨਾਂ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕ੍ਰਾਸ-ਡਿਸੇਪਲੇਨਰੀ ਸਿੱਖਿਆ ਦੀ ਬਹੁਤ ਮਹੱਤਤਾ ਹੈ। ਇਸ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਮੌਜੂਦ ਏਮਜ਼ ਕਲਿਆਣੀ ਦੇ ਚੇਅਰਮੈਨ ਪ੍ਰੋ. ਵਾਈ.ਕੇ. ਗੁਪਤਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਡਰੱਗ ਵਿਕਾਸ ਪ੍ਰਕਿਰਿਆ ਹੁਣ ‘ਸੇਰੇਂਡੀਪੀਟੀ’ ਤੋਂ ਅੱਗੇ ਵਧ ਗਈ ਹੈ ਅਤੇ ਹੁਣ ਟੀਚਾ-ਅਧਾਰਿਤ ਖੋਜ (ਟਾਰਗੇਟ-ਬੇਸਡ ਡਿਸਕਵਰੀ) ‘ਤੇ ਵਧੇਰੇ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਡਰੱਗ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਏਆਈ ਨੌਕਰੀਆਂ ਨੂੰ ਖਤਮ ਨਹੀਂ ਕਰੇਗਾ, ਸਗੋਂ ਸਿਰਫ ਨੌਕਰੀਆਂ ਦੇ ਸਰੂਪ ਵਿੱਚ ਬਦਲਾਅ ਕਰੇਗਾ। ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਪ੍ਰੋ. ਅਨਿਲ ਗੁਲਾਟੀ, ਚੇਅਰਮੈਨ ਅਤੇ ਸੀਈਓ, ਫਾਰਮਾਜ਼ ਇੰਕ., ਯੂਐੱਸਏ, ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਾਈਪਰ ਵਰਗੀ ਸੰਸਥਾ ਵਿੱਚ ਕਰੀਅਰ ਨਿਰਮਾਣ ਸੱਚਮੁੱਚ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਹੈ। ਪ੍ਰੋਗਰਮ ਦੇ ਆਖ਼ਿਰ ਵਿੱਚ ਫਾਰਮਾਕੋਲੌਜੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਆਸ਼ੂਤੋਸ਼ ਕੁਮਾਰ ਵੱਲੋਂ ਧੰਨਵਾਦ ਮਤਾ ਪੇਸ਼ ਕੀਤਾ ਗਿਆ।

D3NM-5 ਵਿੱਚ ਦੇਸ਼ ਭਰ ਦੇ ਲਗਭਗ 200 ਫਾਰਮਾਸਿਊਟੀਕਲ ਪੋਸਟ ਗ੍ਰੈਜੂਏਟ ਵਿਦਿਆਰਥੀਆਂ, ਪੀਐੱਚਡੀ ਵਿਦਵਾਨਾਂ ਅਤੇ ਖੋਜਕਰਤਾਵਾਂ ਦੇ ਨਾਲ-ਨਾਲ ਉਦਯੋਗ ਅਤੇ ਅਕਾਦਮਿਕ ਜਗਤ ਦੇ ਮੋਹਰੀ ਮਾਹਿਰ ਇਕੱਠੇ ਹੋ ਰਹੇ ਹਨ, ਜੋ ਆਧੁਨਿਕ ਔਸ਼ਧੀ ਖੋਜ ਅਤੇ ਵਿਕਾਸ ਦੇ ਖੇਤਰ ਵਿੱਚ ਹੋ ਰਹੇ ਨਵੀਨਤਮ ਅਤੇ ਅਤਿ-ਆਧੁਨਿਕ ਤਰੱਕੀਆਂ ‘ਤੇ ਚਰਚਾ ਕਰਨਗੇ।

ਕਾਨਫਰੰਸ ਦੇ ਵਿਗਿਆਨੀ ਸੈਸ਼ਨਾਂ ਵਿੱਚ ਆਧੁਨਿਕ ਔਸ਼ਧੀ ਖੋਜ ਦੇ ਉਭਰਦੇ ਖੇਤਰਾਂ ਜਿਹੇ CRISPR-Cas9 ਜੀਨੋਮ ਐਡੀਟਿੰਗ, CAR-T ਸੈੱਲ ਅਤੇ ਐਂਟੀਬਾਡੀ-ਅਧਾਰਿਤ ਥੈਰੇਪੀਆਂ, ਆਰਗੇਨੌਇਡ ਮਾਡਲ, ਮਾਈਟੋਕੌਂਡਰੀਅਲ-ਟਾਰਗੇਟਡ (ਮੀਟੋ) ਥੈਰੇਪੀ, ਅਤੇ ਜੀਨ ਥੈਰੇਪੀ ਜਿਹੇ ਵਿਸ਼ਿਆਂ ‘ਤੇ ਚਰਚਾ ਕੀਤੀ ਜਾਵੇਗੀ। ਇਸ ਦੇ ਨਾਲ-ਨਾਲ ਅਗਲੀ ਪੀੜ੍ਹੀ ਦੀਆਂ ਇਲਾਜ ਰਣਨੀਤੀਆਂ, ਉਦਯੋਗਿਕ ਸਫਲਤਾ ਦੀਆਂ ਕਹਾਣੀਆਂ, ਨਵੇਂ ਫਾਰਮਾਕੋਲੌਜੀਕਲ ਟਾਰਗੇਟਸ, ਉੱਨਤ ਪ੍ਰਯੋਗਾਤਮਕ ਮਾਡਲਾਂ ਅਤੇ ਡਰੱਗ ਖੋਜ ਪ੍ਰਕਿਰਿਆ ਨੂੰ ਤੇਜ਼ ਕਰਨ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਨੈੱਟਵਰਕ ਫਾਰਮਾਕੋਲੌਜੀ ਦੀ ਭੂਮਿਕਾ ‘ਤੇ ਵੀ ਚਰਚਾ ਹੋਵੇਗੀ।

ਕਾਨਫਰੰਸ ਵਿੱਚ ਸੱਦਾ ਪੱਤਰ ਲੈਕਚਰ, ਮੌਖਿਕ ਪੇਸ਼ਕਾਰੀਆਂ ਅਤੇ ਪੋਸਟਰ ਸੈਸ਼ਨ ਆਯੋਜਿਤ ਕੀਤੇ ਜਾਣਗੇ, ਜੋ ਵੱਖ-ਵੱਖ ਵਿਸ਼ਿਆਂ ਦੇ ਖੋਜਕਰਤਾਵਾਂ ਵਿੱਚ ਗਿਆਨ ਦਾ ਆਦਾਨ-ਪ੍ਰਦਾਨ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨਗੇ। ਇਹ ਕਾਨਫਰੰਸ ਪ੍ਰੋ. ਦੁਲਾਲ ਪਾਂਡਾ (ਸਰਪ੍ਰਸਤ), ਪ੍ਰੋ. ਐੱਸ.ਐੱਸ. ਸ਼ਰਮਾ (ਆਯੋਜਨ ਚੇਅਰਮੈਨ), ਡਾ. ਉੱਜਵਲ ਐੱਮ. ਮਹਾਜਨ ਅਤੇ ਡਾ. ਆਸ਼ੂਤੋਸ਼ ਕੁਮਾਰ (ਆਯੋਜਨ ਸਕੱਤਰ) ਦੀ ਅਗਵਾਈ ਹੇਠ ਆਯੋਜਿਤ ਕੀਤੀ ਜਾ ਰਹੀ ਹੈ। D3NM-5 ਦਾ ਉਦੇਸ਼ ਅਗਲੀ ਪੀੜ੍ਹੀ ਦੀਆਂ ਮੈਡੀਕਲ ਤਕਨਾਲੋਜੀਆਂ ਦੇ ਤੇਜ਼ੀ ਨਾਲ ਵਿਕਸਿਤ ਹੋ ਰਹੇ ਲੈਂਡਸਕੇਪ ਵਿੱਚ ਸੰਵਾਦ, ਸਹਿਯੋਗ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਹੈ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin