ਜਨਤਕ ਸਿਹਤ ਨੂੰ ਮਜ਼ਬੂਤ ਬਣਾਉਣਾ: ਕਿਫਾਇਤੀ ਅਤੇ ਗੁਣਵੱਤਾ ਵਾਲੀਆਂ ਜੈਨੇਰਿਕ ਦਵਾਈਆਂ ਲਈ ਜਨ ਔਸ਼ਧੀ ਪ੍ਰੋਜੈਕਟ ਦਾ ਰਣਨੀਤਕ ਵਿਕਾਸ

 

  • ਸ਼੍ਰੀ ਜਗਤ ਪ੍ਰਕਾਸ਼ ਨੱਡਾ

ਜਨ ਔਸ਼ਧੀ ਸਸਤੀ ਵੀ, ਭਰੋਸੇਮੰਦ ਵੀ, ਸਿਹਤ ਦੀ ਗੱਲ, ਬੱਚਤ ਨਾਲ।
ਕਿਸੇ ਰਾਸ਼ਟਰ ਦੀ ਪ੍ਰਗਤੀ ਦਾ ਅਸਲ ਪੈਮਾਨਾ ਅਕਸਰ ਇਸ ਗੱਲ ਵਿੱਚ ਝਲਕਦਾ ਹੈ ਕਿ ਉਸ ਦੇ ਨਾਗਰਿਕ ਸਿਹਤ ਸੇਵਾ ਵਰਗੀਆਂ
ਬੁਨਿਆਦੀ ਜ਼ਰੂਰਤਾਂ ਤੱਕ ਕਿੰਨੀ ਆਸਾਨੀ ਨਾਲ ਪਹੁੰਚ ਸਕਦੇ ਹਨ। ਦਹਾਕਿਆਂ ਤੱਕ, ਭਾਰਤ ਦੇ ਲੱਖਾਂ ਲੋਕਾਂ ਦੀ ਸਿਹਤ ਅਤੇ ਆਰੋਗਯ
ਲਈ ਦਵਾਈਆਂ ਦੀ ਉੱਚ ਲਾਗਤ ਇੱਕ ਮੁੱਖ ਵਿੱਤੀ ਰੁਕਾਵਟ ਰਹੀ ਹੈ। ਇਸ ਸੰਦਰਭ ਵਿੱਚ, ਪ੍ਰਧਾਨ ਮੰਤਰੀ ਭਾਰਤੀਯ ਜਨਔਸ਼ਧੀ
ਪਰਿਯੋਜਨਾ (ਪੀਐੱਮਬੀਜੇਪੀ), ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਗੁਣਵੱਤਾ ਵਾਲੀਆਂ ਜੈਨੇਰਿਕ ਦਵਾਈਆਂ ਨੂੰ ਉਨ੍ਹਾਂ ਦੇ
ਬ੍ਰਾਂਡਿਡ ਹਮਰੁਤਬੇ ਦੀ ਤੁਲਨਾ ਵਿੱਚ ਕਾਫ਼ੀ ਘੱਟ ਕੀਮਤ ’ਤੇ ਉਪਲਬਧ ਕਰਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਪਹਿਲ ਹੈ। ਇਹ
ਪ੍ਰੋਜੈਕਟ ਜਨਤਕ ਸਿਹਤ ਦੇਖਭਾਲ ਵਿੱਚ ਇੱਕ ਮਹੱਤਵਪੂਰਨ ਪਾੜੇ ਨੂੰ ਦੂਰ ਕਰਕੇ ਇੱਕ ਵਿਆਪਕ ਅਤੇ ਵਿਵਸਥਿਤ ਪਰਿਵਰਤਨ
ਲਿਆਉਣ ਵਿੱਚ ਸਫਲ ਰਹੀ ਹੈ।
ਵਿਸ਼ਵ ਪੱਧਰ ’ਤੇ, ਜੈਨੇਰਿਕ ਦਵਾਈਆਂ ਸੁਲੱਭ ਸਿਹਤ ਦੇਖਭਾਲ ਪ੍ਰਣਾਲੀ ਦਾ ਬੁਨਿਆਦੀ ਨੀਂਹ ਪੱਥਰ ਹੈ। ਵਿਸ਼ਵ ਭਰ ਵਿੱਚ
ਡਾਕਟਰਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਕੁੱਲ ਦਵਾਈਆਂ ਵਿੱਚ ਇਨ੍ਹਾਂ ਦੀ ਹਿੱਸੇਦਾਰੀ ਲਗਭਗ 80–90% ਹੈ ਅਤੇ ਇਸ ਨੇ
ਜ਼ਰੂਰੀ ਦਵਾਈਆਂ ਤੱਕ ਪਹੁੰਚ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਹਾਲਾਂਕਿ ਜੈਨੇਰਿਕ ਦਵਾਈਆਂ ਪੈਕੇਜ, ਲੇਬਲ
ਅਤੇ ਅਕਿਰਿਆਸ਼ੀਲ ਅੰਗਾਂ ਦੀ ਦ੍ਰਿਸ਼ਟੀ ਨਾਲ ਵੱਖ ਹੋ ਸਕਦੀਆਂ ਹਨ, ਪਰ ਖੋਜ ਤੋਂ ਪਤਾ ਚੱਲਿਆ ਹੈ ਕਿ ਇਹ ਅੰਤਰ ਉਨ੍ਹਾਂ ਦੇ ਇਲਾਜ
ਸਬੰਧੀ ਪ੍ਰਭਾਵ ’ਤੇ ਅਸਰ ਨਹੀਂ ਪਾਉਂਦੇ ਹਨ। ਖੁਰਾਕ, ਸੁਰੱਖਿਆ, ਸਮਰੱਥਾ, ਗੁਣਵੱਤਾ ਅਤੇ ਟੀਚਾਬੱਧ ਵਰਤੋਂ ਦੇ ਸੰਦਰਭ ਵਿੱਚ ਜੈਨੇਰਿਕ
ਦਵਾਈਆਂ ਬ੍ਰਾਂਡੇਡ ਦਵਾਈਆਂ ਦੇ ਬਰਾਬਰ ਹਨ ਅਤੇ ਉਤਪਾਦਨ ਅਤੇ ਗੁਣਵੱਤਾ ਦੇ ਸਖ਼ਤ ਮਾਪਦੰਡਾਂ ਦਾ ਇੱਕੋ ਜਿਹੇ ਰੂਪ ਵਿੱਚ ਪਾਲਣਾ
ਕਰਦੀਆਂ ਹਨ।
ਪੀਐੱਮਬੀਜੇਪੀ ਸਿਰਫ਼ ਇੱਕ ਖੁਦਰਾ-ਵਿਕਰੀ ਪ੍ਰੋਗਰਾਮ ਨਹੀਂ ਹੈ; ਇਹ ਭਾਰਤ ਦੀ ਸਿਹਤ ਸੇਵਾ ਪ੍ਰਣਾਲੀ ਦੇ ਢਾਂਚਾਗਤ ਸਸ਼ਕਤੀਕਰਣ ਨੂੰ
ਦਰਸਾਉਂਦਾ ਹੈ। ਇਹ ਇਸ ਸਾਲ ਦੇ ਜਨਔਸ਼ਧੀ ਹਫ਼ਤੇ ਦੇ ਥੀਮ ਵਿੱਚ ਝਲਕਦਾ ਹੈ, “ਜਨ ਔਸ਼ਧੀ ਸਸਤੀ ਵੀ, ਭਰੋਸੇਮੰਦ ਵੀ, ਸਿਹਤ
ਦੀ ਗੱਲ, ਬੱਚਤ ਨਾਲ”, ਇਹ ਥੀਮ ਲੱਖਾਂ ਲਾਭਪਾਤਰੀਆਂ ਨਾਲ ਡੂੰਘਾਈ ਨਾਲ ਗੂੰਜਦੀ ਹੈ। 18,000 ਤੋਂ ਵੱਧ ਜਨਔਸ਼ਧੀ ਕੇਂਦਰਾਂ ਦੇ
ਤੇਜ਼ੀ ਨਾਲ ਵਧ ਰਹੇ ਨੈੱਟਵਰਕ ਰਾਹੀਂ, ਯੋਜਨਾ ਨੇ ਯਕੀਨੀ ਬਣਾਇਆ ਹੈ ਕਿ ਦਵਾਈਆਂ ਬਜ਼ਾਰ ਦਰਾਂ ਦੇ ਮੁਕਾਬਲੇ 50% ਤੋਂ 80% ਤੱਕ
ਘੱਟ ਕੀਮਤਾਂ ’ਤੇ ਉਪਲਬਧ ਹੋਣ ਅਤੇ ਸਾਰੇ ਸਮਾਜਿਕ-ਆਰਥਿਕ ਪਿਛੋਕੜ ਵਾਲੇ ਪਰਿਵਾਰਾਂ ਨੂੰ ਸਹਿਯੋਗ ਪ੍ਰਦਾਨ ਕਰਦੀਆਂ ਹੋਣ। ਖੇਤਰੀ
ਸਰਵੇਖਣਾਂ ਤੋਂ ਪਤਾ ਚੱਲਿਆ ਹੈ ਕਿ ਲਾਭਪਾਤਰੀ ਲਾਗਤ ਬੱਚਤ ਅਤੇ ਦਵਾਈਆਂ ਤੱਕ ਬਿਹਤਰ ਪਹੁੰਚ ਦੀ ਸ਼ਲਾਘਾ ਕਰਦੇ ਹਨ।
ਯੋਜਨਾ ਦਾ ਪੈਮਾਨਾ ਇਸ ਦੇ ਉਤਪਾਦ ਸੰਗ੍ਰਹਿ ਤੋਂ ਵੀ ਪ੍ਰਤੀਬਿੰਬਤ ਹੁੰਦਾ ਹੈ। ਜਨਔਸ਼ਧੀ 2,110 ਦਵਾਈਆਂ ਅਤੇ 315 ਸਰਜੀਕਲ
ਉਤਪਾਦਾਂ ਦਾ ਵਿਸ਼ਾਲ ਸੰਗ੍ਰਹਿ ਪੇਸ਼ ਕਰਦਾ ਹੈ, ਜੋ 29 ਵੱਖ-ਵੱਖ ਇਲਾਜ ਖੇਤਰਾਂ ਨੂੰ ਸ਼ਾਮਲ ਕਰਦਾ ਹੈ। ਭਾਰਤੀ ਔਸ਼ਧੀ ਅਤੇ
ਚਿਕਿਤਸਾ ਉਪਕਰਣ ਬਿਊਰੋ (ਪੀਐੱਮਬੀਆਈ) ਦੀ ਸਿੱਧੀ ਨਿਗਰਾਨੀ ਹੇਠ, ਸੰਗ੍ਰਹਿ ਦਾ ਵਿਸਥਾਰ ਇੱਕ ਗਤੀਸ਼ੀਲ, ਡੇਟਾ-
ਸੰਚਾਲਿਤ ਪ੍ਰਕਿਰਿਆ ਹੈ, ਜਿਸ ਵਿੱਚ ਬਜ਼ਾਰ ਵਿਸ਼ਲੇਸ਼ਣ, ਹਿਤਧਾਰਕਾਂ ਦੀ ਭਾਗੀਦਾਰੀ ਅਤੇ ਇੱਕ ਸਮਰਪਿਤ ਮਾਹਰ ਕਮੇਟੀ ਦੀ ਸਖ਼ਤ

ਨਿਗਰਾਨੀ ਸ਼ਾਮਲ ਹੈ। ਇਸ ਨਾਲ ਇਹ ਯਕੀਨੀ ਹੁੰਦਾ ਹੈ ਕਿ ਯੋਜਨਾ ਦੇਸ਼ ਦੀਆਂ ਬਦਲਦੀਆਂ ਸਿਹਤ ਜ਼ਰੂਰਤਾਂ ਅਤੇ ਔਸ਼ਧੀ ਮੰਗਾਂ ਦੇ
ਅਨੁਰੂਪ ਵਿਕਸਿਤ ਹੁੰਦੀ ਰਹੇ।
ਸਖ਼ਤ ਰੈਗੂਲੇਟਰੀ ਨਿਗਰਾਨੀ ਦੇ ਨਾਲ, ਭਾਰਤੀ ਦਵਾ ਕੰਪਨੀਆਂ 200 ਤੋਂ ਵੱਧ ਦੇਸ਼ਾਂ ਲਈ ਭਰੋਸੇਮੰਦ ਸਪਲਾਇਰ ਬਣ ਗਈਆਂ ਹਨ,
ਜਿਸ ਵਿੱਚ ਅਮਰੀਕਾ, ਯੂਕੇ ਅਤੇ ਯੂਰੋਪੀਅਨ ਯੂਨੀਅਨ ਵਰਗੇ ਵਧੇਰੇ ਨਿਯਮਿਤ ਬਜ਼ਾਰ ਵੀ ਸ਼ਾਮਲ ਹਨ। ਭਾਰਤੀ ਦਵਾ ਕੰਪਨੀਆਂ ਲੈਟਿਨ
ਅਮਰੀਕਾ, ਅਫਰੀਕਾ ਅਤੇ ਪੂਰਬੀ ਯੂਰਪ ਵਰਗੇ ਉਭਰ ਰਹੇ ਬਜ਼ਾਰਾਂ ਵਿੱਚ ਵੀ ਵਿਸਥਾਰ ਕਰ ਰਹੀਆਂ ਹਨ।

ਇਹ ਉਦਯੋਗ ਜੈਵਿਕ ਦਵਾਈਆਂ ਵਰਗੀਆਂ ਦਵਾਈਆਂ (ਬਾਇਓਸਿਮਿਲਰ), ਜੈਵਿਕ ਦਵਾਈਆਂ ਦੇ ਜੈਨੇਰਿਕ ਫਾਰਮੈੱਟਾਂ ‘ਤੇ ਵੀ ਧਿਆਨ ਕੇਂਦ੍ਰਿਤ ਕਰ ਰਿਹਾ ਹੈ,
ਨਾਲ ਹੀ ਜਟਿਲ ਜੈਨੇਰਿਕ ਅਤੇ ਵਿਸ਼ੇਸ਼ ਦਵਾਈਆਂ ਦਾ ਉਤਪਾਦਨ ਕਰਨ ਲਈ ਖੋਜ ਅਤੇ ਵਿਕਾਸ ਵਿੱਚ ਵੀ ਵਧੇਰੇ ਨਿਵੇਸ਼ ਕਰ ਰਿਹਾ ਹੈ। ਇਹ ਦੂਰਦਰਸ਼ੀ ਪ੍ਰੋਗਰਾਮ
ਭਾਰਤ ਨੂੰ ਨਾ ਸਿਰਫ਼ ਇੱਕ ਆਲਮੀ ਉਤਪਾਦਨ ਕੇਂਦਰ ਵਜੋਂ, ਸਗੋਂ ਕਿਫਾਇਤੀ ਦਵਾਈਆਂ ਦੇ ਖੇਤਰ ਵਿੱਚ ਭਵਿੱਖ ਦੇ ਨਵੀਨਤਾ ਮੋਹਰੀ ਦੇਸ਼ ਵਜੋਂ ਵੀ ਸਥਾਪਿਤ ਕਰਦੇ
ਹਨ।
ਗੁਣਵੱਤਾ ਬਨਾਮ ਮੁੱਲ ‘ਤੇ ਬਹਿਸ ਕਦੇ-ਕਦੇ ਜਨਤਕ ਧਾਰਨਾ ਨੂੰ ਪ੍ਰਭਾਵਿਤ ਕਰਦੀ ਹੈ। ਇੱਕ ਬਹੁ-ਪੱਧਰੀ ਗੁਣਵੱਤਾ ਭਰੋਸਾ ਵਿਵਸਥਾ ਰਾਹੀਂ, ਪੀਐੱਮਬੀਜੇਪੀ ਨੇ ਇਸ
ਮਿਥਿਹਾਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਤੋੜ੍ਹ ਦਿੱਤਾ ਹੈ ਕਿ ਕਿਫਾਇਤੀ ਹੋਣਾ ਨਿਰਮਾਣ ਮਿਆਰਾਂ ਵਿੱਚ ਸਮਝੌਤੇ ਦਾ ਸੰਕੇਤ ਦਿੰਦਾ ਹੈ। ਦਵਾਈਆਂ ਡਬਲਿਊਐੱਚਓ-
ਜੀਐੱਮਪੀ ਪ੍ਰਮਾਣਿਤ ਨਿਰਮਾਤਾਵਾਂ ਤੋਂ ਖਰੀਦੀਆਂ ਜਾਂਦੀਆਂ ਹਨ, ਜੋ ਆਲਮੀ ਉਤਪਾਦਨ ਮਿਆਰਾਂ ਦੀ ਪਾਲਣਾ ਨੂੰ ਯਕੀਨੀ ਬਣਾਉਂਦੀਆਂ ਹਨ। ਨਿਯਮ ਨਿਰਧਾਰਿਤ
ਕਰਦੇ ਹਨ ਕਿ ਫਾਰਮੇਸੀ ਦੀ ਸ਼ੈਲਫ ਤੱਕ ਪਹੁੰਚਣ ਤੋਂ ਪਹਿਲਾਂ ਦਵਾਈ ਦੇ ਹਰ ਬੈਚ ਦੀ ਟੈਸਟਿੰਗ ਅਤੇ ਕੈਲੀਬ੍ਰੇਸ਼ਨ ਪ੍ਰਯੋਗਸ਼ਾਲਾਵਾਂ ਲਈ ਰਾਸ਼ਟਰੀ ਮਾਨਤਾ ਬੋਰਡ
(ਐੱਨਏਬੀਐੱਲ) ਦੁਆਰਾ ਮਨਜ਼ੂਰਸ਼ੁਦਾ ਪ੍ਰਯੋਗਸ਼ਾਲਾਵਾਂ ਵਿੱਚ ਸਖਤੀ ਨਾਲ ਤਸਦੀਕ ਹੋਣ ਲਾਜ਼ਮੀ ਹੈ। ਇਹ ਦਵਾਈਆਂ ਡਰੱਗਸ ਐਂਡ ਕੌਸਮੈਟਿਕਸ ਐਕਟ, 1940
ਦੇ ਨਿਯਮਾਂ ਦੀ ਪਾਲਣਾ ਕਰਦੀਆਂ ਹਨ ਅਤੇ ਬ੍ਰਾਂਡਿਡ ਵਿਕਲਪਾਂ ਦੇ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਮਿਆਰਾਂ ਦੇ ਅਨੁਸਾਰ ਹਨ। ਗੁਣਵੱਤਾ ਨੂੰ ਯਕੀਨੀ ਬਣਾਉਣ ਲਈ
ਖਰੀਦ ਤੋਂ ਪਹਿਲਾਂ ਸਾਵਧਾਨੀਪੂਰਵਕ ਸਮੀਖਿਆ ਕੀਤੀ ਜਾਂਦੀ ਹੈ ਅਤੇ ਖਰੀਦ ਤੋਂ ਬਾਅਦ ਪ੍ਰਯੋਗਸ਼ਾਲਾ ਵਿੱਚ ਟੈਸਟਿੰਗ ਕੀਤੀ ਜਾਂਦੀ ਹੈ। ਪ੍ਰੋਜੈਕਟ ਦੀ ਲਾਗੂਕਰਨ
ਏਜੰਸੀ, ਪੀਐੱਮਬੀਆਈ ਨਿਯਮਿਤ ਤੌਰ ‘ਤੇ ਦਵਾਈਆਂ ਦੀ ਗੁਣਵੱਤਾ ਦੀ ਨਿਗਰਾਨੀ ਅਤੇ ਸਮੀਖਿਆ ਕਰਦੀ ਹੈ, ਤਾਂ ਜੋ ਸਥਾਪਿਤ ਨਿਯਮਾਂ ਦੀ ਪਾਲਣਾ ਵਿੱਚ ਕੋਈ
ਢਿੱਲ ਨਾ ਹੋਣਾ ਯਕੀਨੀ ਬਣਾਇਆ ਜਾ ਸਕੇ।
ਇੱਕ ਆਈਟੀ-ਸੰਚਾਲਿਤ ਵੰਡ ਨੈੱਟਵਰਕ, ਜਿਸ ਨੂੰ ਪੰਜ ਅਤਿ-ਆਧੁਨਿਕ ਵੇਅਰਹਾਊਸਾਂ ਅਤੇ 41 ਵਿਸ਼ੇਸ਼ ਵਿਤਰਕਾਂ ਦੁਆਰਾ ਸਮਰਥਨ ਪ੍ਰਾਪਤ ਹੈ, ਨੇ ਇਹ ਯਕੀਨੀ
ਬਣਾਇਆ ਹੈ ਕਿ ਸਪਲਾਈ ਚੇਨ ਰੁਕਾਵਟਾਂ ਦੇ ਵਿਰੁੱਧ ਲਚਕਦਾਰ ਬਣੀ ਰਹੇ।
ਤਿੰਨ ਥੰਮ੍ਹਾਂ – ਪਹੁੰਚ, ਗੁਣਵੱਤਾ ਅਤੇ ਸਸਤੀ ਕੀਮਤ –‘ਤੇ ਧਿਆਨ ਕੇਂਦ੍ਰਿਤ ਕਰਕੇ, ਪੀਐੱਮਬੀਜੇਪੀ ਨੇ ਲੱਖਾਂ ਲੋਕਾਂ ਨੇ ਇਲਾਜ ਦੇ ਖਰਚ ਨੂੰ ਕਾਫੀ ਹੱਦ ਤੱਕ ਘਟਾ ਦਿੱਤਾ
ਹੈ। ਨਿਰੰਤਰ ਸੰਸਥਾਗਤ ਸਮਰਥਨ, ਲੋਕਾਂ ਦੀ ਵਧਦੀ ਜਾਗਰੂਕਤਾ ਅਤੇ ਬੁਨਿਆਦੀ ਢਾਂਚੇ ਵਿੱਚ ਸੁਧਾਰਾਂ ਦੇ ਨਾਲ, ਹਰ ਜ਼ਿਲ੍ਹੇ ਵਿੱਚ ਜਨ ਔਸ਼ਧੀ ਕੇਂਦਰ ਦਾ ਸੁਪਨਾ ਹੁਣ
ਦੂਰ ਦੀ ਇੱਛਾ ਨਹੀਂ ਰਿਹਾ, ਸਗੋਂ ਇਹ ਠੋਸ ਰੂਪ ਲੈ ਚੁੱਕਾ ਹੈ ਅਤੇ ਅਸਲੀਅਤ ਦੇ ਨੇੜੇ ਹੈ।
‘ਵਿਕਸਿਤ ਭਾਰਤ भारत @2047' ਵਿਜ਼ਨ ਦੇ ਤਹਿਤ ਮੁੱਖ ਧਿਆਨ ਇਸ ਗੱਲ ‘ਤੇ ਹੈ ਕਿ ਹਰ ਕਿਸੇ ਲਈ ਇੱਕ ਮਜ਼ਬੂਤ, ਨਿਆਂਸੰਗਤ ਅਤੇ ਕਿਫਾਇਤੀ ਸਿਹਤ
ਸੰਭਾਲ ਪ੍ਰਣਾਲੀ ਬਣਾਈ ਜਾਵੇ। ਇਸ ਵਿੱਚ ਬਿਹਤਰ ਹਸਪਤਾਲ, ਘੱਟ ਮੈਡੀਕਲ ਖਰਚ, ਇਲਾਜ ਤੱਕ ਅਸਾਨ ਪਹੁੰਚ ਅਤੇ ਸਸਤੀਆਂ ਦਵਾਈਆਂ ਦੀ ਉਪਲਬਧਤਾ
ਸ਼ਾਮਲ ਹਨ। ਬਹੁ-ਖੇਤਰੀ ਸਹਿਯੋਗਾਂ ਰਾਹੀਂ, ਪੀਐੱਮਬੀਜੇਪੀ ਨੇ ਇਹ ਸਾਬਤ ਕੀਤਾ ਹੈ ਕਿ ਸਹੀ ਸੰਸਥਾਗਤ ਵਿਜ਼ਨ ਨਾਲ, ਸਿਹਤ ਸੰਭਾਲ ਉੱਚ ਗੁਣਵੱਤਾ ਯੁਕਤ ਅਤੇ
ਵਿਸ਼ਵਵਿਆਪੀ ਤੌਰ ‘ਤੇ ਪਹੁੰਚਯੋਗ ਦੋਵੇਂ ਹੋ ਸਕਦੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ
ਇਹ ਪ੍ਰੋਜੈਕਟ ਪ੍ਰਗਤੀ ਕਰਦਾ ਰਹੇ ਅਤੇ ਕਿਫਾਇਤੀ ਸਿਹਤ ਸੰਭਾਲ ਦੇ ਗਲੋਬਲ ਮਾਡਲ ਵਜੋਂ ਆਪਣੀ ਸਥਿਤੀ ਨੂੰ ਨਿਰੰਤਰ ਬਣਾਏ ਰੱਖੇ।

(ਲੇਖਕ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਅਤੇ ਰਸਾਇਣ ਅਤੇ ਖਾਦ ਮੰਤਰੀ ਹਨ)

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin