August 17, 2026

Justice News

ਅਵਾਮ ਦੀ ਆਵਾਜ਼

ਐਡਵੋਕੇਟ ਜਨਰਲ, ਹਰਿਆਣਾ ਅਤੇ ਹਾਈ ਕੋਰਟ ਦਫ਼ਤਰ ਵਿੱਚ ਪ੍ਰਵੇਸ਼ ਲਈ ਆਨਲਾਇਨ ਵਿਜ਼ਿਟਿੰਗ ਪਾਸ ਜਰੂਰੀ

ਚੰਡੀਗੜ੍ਹ

(ਜਸਟਿਸ ਨਿਊਜ਼)

ਹਰਿਆਣਾ ਦੇ ਐਡਵੋਕੇਟ ਜਨਰਲ ਅਤੇ ਹਾਈ ਕੋਰਟ ਦਫ਼ਤਰ ਵਿੱਚ ਪ੍ਰਵੇਸ਼ ਨੂੰ ਸੁਵਿਵਸਥਿਤ, ਸੁਰੱਖਿਅਤ ਅਤੇ ਪਾਰਦਰਸ਼ੀ ਬਨਾਉਣ ਦੇ ਉਦੇਸ਼ ਨਾਲ ਆਨਲਾਇਨ ਵਿਜ਼ਿਟਿੰਗ ਪਾਸ ਪ੍ਰਣਾਲੀ ਲਾਗੂ ਕੀਤੀ ਜਾ ਰਹੀ ਹੈ।

ਇੱਕ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਹਰਿਆਣਾ ਦੇ ਐਡਵੋਕੇਟ ਜਨਰਲ ਅਤੇ ਹਾਈ ਕੋਰਟ ਦਫ਼ਤਰ ਵਿੱਚ ਦਫ਼ਤਰਾਂ ਨਾਲ ਸਬੰੰਧਿਤ ਕਿਸੇ ਵੀ ਅਧਿਕਾਰਿਕ ਕੰਮ ਜਾਂ ਕਿਸੇ ਕੇਸ ਜਾਂ ਸੁਣਵਾਈ ਲਈ ਆਉਣ ਵਾਲੇ ਅਧਿਕਾਰਿਆਂ/ ਕਰਮਚਾਰਿਆਂ ਅਤੇ ਸਬੰਧਿਤ ਵਿਅਕਤੀਆਂ ਨੂੰ ਐਲਐਮਐਸ ਪੋਰਟਲ (https://lmshry.gov.inਰਾਹੀਂ ਪਹਿਲਾਂ ਹੀ ਆਨਲਾਇਨ ਵਿਜ਼ਿਟਿੰਗ ਪਾਸ ਬਨਾਉਣਾ ਜਰੂਰੀ ਹੋਵੇਗਾ।

ਉਨ੍ਹਾਂ ਨੇ ਦੱਸਿਆ ਕਿ ਆਨਲਾਇਨ ਵਿਜ਼ਿਟਿੰਗ ਪਾਸ ਦੇ ਸਬੰਧ ਵਿੱਚ ਬਿਨੈਕਾਰ ਕੋਲ੍ਹ ਆਪਣਾ ਐਮਪਲੋਏ ਆਈਡੀ ਕਾਰਡ ਜਰੂਰੀ ਹੋਣਾ ਚਾਹੀਦਾ ਹੈ, ਗੇਟ ਪਾਸ ਦੇ ਪ੍ਰਿੰਟਆਉਟ ਨੂੰ ਅਧਿਕਾਰਤ ਹਸਤਾਖਰਕਰਤਾ ਵੱਲੋਂ ਵੈਰੀਫਾਈਡ ਕਰਵਾਉਣਾ ਹੋਵੇਗਾ ਅਤੇ ਪਾਸ ਜਾਰੀ ਹੋਣ ਤੋਂ ਬਾਅਦ ਸਬੰਧਿਤ ਦਫ਼ਤਰ ਵੱਲੋਂ ਉਸ ਨੂੰ ਵੈਰੀਫਾਇਡ ਕਰਵਾਉਣਾ ਜਰੂਰੀ ਹੋਵੇਗਾ।

ਬੁਲਾਰੇ ਨੇ ਦੱਸਿਆ ਕਿ ਇਸ ਨਵੀਂ ਪ੍ਰਣਾਲੀ ਰਾਹੀਂ ਦਫ਼ਤਰ ਵਿੱਚ ਪ੍ਰਵੇਸ਼ ਪ੍ਰਕਿਰਿਆ ਨੂੰ ਵੱਧ ਸੰਗਠਿਤ, ਸੁਰੱਖਿਅਤ ਅਤੇ ਡਿਜ਼ਿਟਲ ਬਣਾਇਆ ਗਿਆ ਹੈ ਤਾਂ ਜੋ ਕੰਮ ਵਿੱਚ ਪਾਰਦਰਸ਼ਿਤਾ ਅਤੇ ਕੁਸ਼ਲਤਾ ਯਕੀਨੀ ਕੀਤੀ ਜਾ ਸਕੇਗੀ। ਇਹ ਵਿਵਸਥਾ 9 ਫਰਵਰੀ, 2026 ਤੋਂ ਪ੍ਰਭਾਵੀ ਹੋ ਚੁੱਕੀ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.