August 17, 2026

Justice News

ਅਵਾਮ ਦੀ ਆਵਾਜ਼

ਬੈਂਕ ਆਫ਼ ਬੜੌਦਾ ਅਤੇ ਪੰਜਾਬ ਨੈਸ਼ਨਲ ਬੈਂਕ ਵਲੋਂ ਵੱਖ – ਵੱਖ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ

ਕਪੂਰਥਲਾ
: (ਬਿਊਰੋ)
ਜ਼ਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਰਾਜਨ ਸ਼ਰਮਾ ਨੇ ਦੱਸਿਆ ਕਿ ਬੈਂਕ ਆਫ਼ ਬੜੌਦਾ ਵਲੋਂ ਸੀਨੀਅਰ ਮੈਨੇਜਰ ਐਮ.ਐਸ.ਐਮ.ਈ ਰਿਲੇਸ਼ਨਸ਼ਿਪ, ਸੀਨੀਅਰ ਮੈਨੇਜਰ ਕਰੇਡਿਟ ਐਨਲਿਸਟ ਅਤੇ ਮੈਨੇਜਰ ਕਰੇਡਿਟ ਐਨਲਿਸਟ ਦੀਆਂ  166 ਅਸਾਮੀਆਂ ਲਈ 25 ਤੋਂ 40 ਸਾਲ ਦੀ ਉਮਰ ਦੇ ਗ੍ਰੈਜੂਏਟ / ਐਮ.ਬੀ.ਏ. / ਪੀ.ਜੀ.ਡੀ. ਐਮ,ਸੀ.ਏ. / ਸੀ.ਐਫ਼.ਏ. / ਸੀ.ਐਮ.ਏ. ਪਾਸ ਉਮੀਦਵਾਰਾਂ ਪਾਸੋਂ ਬੈਂਕ ਦੇ ਪੋਰਟਲ bankofbaroda.bank.in ‘ਤੇ ਅਰਜੀਆਂ ਦੀ ਮੰਗ ਕੀਤੀ ਗਈ ਹੈ, ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 26 ਫਰਵਰੀ 2026 ਹੈ।
ਇਸੇ ਤਰ੍ਹਾਂ ਪੰਜਾਬ ਨੈਸ਼ਨਲ ਬੈਂਕ ਵਲੋਂ ਅਪਰੈਂਟਿਸ ਦੀਆਂ 5138 ਅਸਾਮੀਆਂ ਲਈ  20 ਤੋਂ 28 ਸਾਲ ਦੀ ਉਮਰ ਦੇ ਗ੍ਰੈਜੂਏਟ, ਜੋਂ ਸਥਾਈ ਭਾਸ਼ਾ ਨੂੰ ਪੜ੍ਹਨ, ਲਿਖਣ ਅਤੇ  ਬੋਲਣ੍ਹ ਵਿੱਚ ਮੁਹਾਰਤ ਰੱਖਦੇ ਹੋਣ ਪਾਸੋਂ ਬੈਂਕ ਦੇ ਪੋਰਟਲ pnb.bank.in ‘ਤੇ 24 ਫਰਵਰੀ 2026 ਤੱਕ ਅਰਜੀਆਂ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਜ਼ਿਲ੍ਹੇ ਦੇ ਯੋਗ ਨੌਜਵਾਨਾਂ ਨੂੰ ਸਮੇਂ ਸਿਰ ਇਨ੍ਹਾਂ ਅਸਮੀਆਂ ਲਈ ਅਪਲਾਈ ਕਰਕੇ ਇਨ੍ਹਾਂ ਮੌਕਿਆ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।

Leave a Reply

Your email address will not be published. Required fields are marked *

Copyright © All rights reserved. | Newsphere by AF themes.