ਹਰਿਆਣਾ ਖ਼ਬਰਾਂ

ਸਮਾਜ ਦੀ ਮਜਬੂਤੀ-ਬੁਜੁਰਗਾਂ ਦੇ ਅਨੁਭਵ, ਸੰਸਕਾਰ ਅਤੇ ਆਸ਼ੀਰਵਾਦ ਨਾਲ ਹੀ ਸੰਭਵ-ਕੈਬਨਿਟ ਮੰਤਰੀ ਮਹਿਪਾਲ ਢਾਂਡਾ

ਕੈਥਲ ਵਿੱਚ ਧੂਮਧਾਮ ਨਾਲ ਮਨਾਇਆ ਗਿਆ ਮਹਾਰਾਜਾ ਸੂਰਜਮਲ ਦਾ ਜਨਮੋਤਸਵ, 151 ਬੁਜੁਰਗਾਂ ਦਾ ਹੋਇਆ ਸਨਮਾਨ, ਸਮਾਜ ਨੂੰ ਏਕਤਾ ਅਤੇ ਸੰਸਕਾਰਾਂ ਦਾ ਦਿੱਤਾ ਸੰਦੇਸ਼

ਚੰਡੀਗੜ੍ਹ

  (ਜਸਟਿਸ ਨਿਊਜ਼   )

-ਹਰਿਆਣਾ ਦੇ ਸਿੱਖਿਆ ਮੰਤਰੀ ਸ੍ਰੀ ਮਹਿਪਾਲ ਢਾਂਡਾ ਨੇ ਕਿਹਾ ਕਿ ਜੋ ਸਮਾਜ ਆਪਣੇ ਬੁਜੁਰਗਾਂ ਨੂੰ ਸਨਮਾਨ ਦਿੰਦਾ ਹੈ, ਉਹ ਹੀ ਸਮਾਜ ਤਰੱਕੀ ਦੀ ਰਾਹ ‘ਤੇ ਅੱਗੇ ਵੱਧਦਾ ਹੈ। ਉਨ੍ਹਾਂ ਨੇ ਮਹਾਰਾਜਾ ਸੂਰਜਮਲ ਦੇ ਆਦਰਸ਼ਾਂ ਨੂੰ ਮੌਜ਼ੂਦਾ ਸਮੇ ਵਿੱਚ ਪ੍ਰਾਸੰਗਿਕ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੇ ਦੱਸੇ ਹੋਏ ਰਸਤੇ ‘ਤੇ ਚਲਦੇ ਹੋਏ ਸਮਾਜ ਸਿੱਖਿਆ, ਸੰਗਠਨ ਅਤੇ ਸੇਵਾ ਦੇ ਖੇਤਰ ਵਿੱਚ ਨਵੀਂ ਉਚਾਈਆਂ ਪ੍ਰਾਪਤ ਕਰ ਸਕਦਾ ਹੈ।

ਸ੍ਰੀ ਮਹਿਪਾਲ ਢਾਂਡਾ ਅੱਜ ਜਾਟ ਸਮਾਜ ਦੇ ਮਹਾਨ ਜੋਧਾ ਅਤੇ ਦੂਰਦਰਸ਼ੀ ਸ਼ਾਸਕ ਮਹਾਰਾਜਾ ਸੂਰਜਮਲ ਜਾਟ ਦੇ ਜਨਮਹੋਤਸਵ ਦੇ ਉਪਲੱਖ ਵਿੱਚ ਕੈਥਲ ਵਿੱਚ ਆਯੋਜਿਤ ਇੱਕ ਪੋ੍ਰਗਰਾਮ ਵਿੱਚ ਮੁੱਖ ਮਹਿਮਾਨ ਵੱਜੋਂ ਬੋਲ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸਾਡੇ ਬੁਜੁਰਗ ਸਾਡੀ ਵਿਰਾਸਤ, ਸਾਡੀ ਧਰੋਹਰ ਥੀਮ ‘ਤੇ ਅਧਾਰਿਤ ਪ੍ਰੋਗਰਾਮ ਵਿੱਚ ਸਮਾਜ ਦੇ ਬੁਜੁਰਗਾਂ, ਯੁਵਾਵਾਂ, ਸਿੱਖਿਆ ਮਾਹੀਰਾਂ ਅਤੇ ਮਾਣਯੋਗ ਨਾਗਰਿਕਾਂ ਨੇ ਉਤਸਾਹ ਨਾਲ ਹਿੱਸਾ ਲਿਆ ਅਤੇ ਸਮਾਜ ਦੀ ਸਾਂਸਕ੍ਰਿzਤਿਕ ਵਿਰਾਸਤ ਨੂੰ ਅੱਗੇ ਵਧਾਉਣ ਦਾ ਸੰਕਲਪ ਲਿਆ।

ਉਨ੍ਹਾਂ ਨੇ ਸੰਯੁਕਤ ਪਰਿਵਾਰ ਵਿਵਸਥਾ ਨੂੰ ਭਾਰਤੀ ਸੰਸਕ੍ਰਿਤੀ ਦੀ ਸ਼ਕਤੀ ਦੱਸਦੇ ਹੋਏ ਨਵੀਂ ਪੀਢੀ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੁਜੁਰਗਾਂ ਦਾ ਸਨਮਾਨ ਕਰਨ ਅਤੇ ਉਨ੍ਹਾਂ ਦੇ ਮਾਰਗਦਰਸ਼ਨ ਨੂੰ ਜੀਵਨ ਵਿੱਚ ਉਤਾਰਨ। ਉਨ੍ਹਾਂ ਨੇ ਕਮੇਟੀ ਦੇ ਕੰਮਾਂ ਦੀ ਸਲਾਂਘਾ ਕਰਦੇ ਹੋਏ ਸਮਾਜ ਭਲਾਈ ਵਿੱਚ 11 ਲੱਖ ਰੁਪਏ ਦੀ ਸਹਿਯੋਗ ਰਕਮ ਦੇਣ ਦਾ ਐਲਾਨ ਵੀ ਕੀਤਾ। ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਨਾਲ ਸੰਸਥਾ ਵੱਲੋਂ 151 ਬੁਜੁਰਗਾਂ ਨੂੰ ਸ਼ਾਲ, ਚਾਦਰ ਅਤੇ ਸਨਮਾਨ ਯਾਦਗਾਰੀ ਭੇਂਟ ਕਰ ਸਨਮਾਨਿਤ ਕੀਤਾ ਗਿਆ।

29 ਵਿਭਾਗਾਂ ਦੇ 271 ਕੈਡਰਾਂ ਲਈ ਆਨਲਾਇਨ ਟ੍ਰਾਂਸਫਰ ਮੁਹਿੰਮ ਦਾ ਦੂਜਾ ਪੜਾਅ ਜਲਦ

20 ਫਰਵਰੀ ਤੱਕ ਇੰਟ੍ਰਾ ਹਰਿਆਣਾ ਪੋਰਟਲ ਤੇ ਆਪਣੀ ਜਾਣਕਾਰੀ ਅਪਡੇਟ ਕਰਨ ਕਰਮਚਾਰੀ

ਚੰਡੀਗੜ੍ਹ

(ਜਸਟਿਸ ਨਿਊਜ਼   )

ਹਰਿਆਣਾ ਸਰਕਾਰ ਮਾਡਲ ਆਨਲਾਇਨ ਟ੍ਰਾਂਸਫਰ ਪਾਲਿਸੀ ( ਐਮਓਟੀਪੀ) 2025 ਤਹਿਤ ਆਨਲਾਇਨ ਟ੍ਰਾਂਸਫਰ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਇਸ ਪੜਾਅ ਵਿੱਚ 29 ਵਿਭਾਗਾਂ ਅਤੇ ਬੋਰਡਾਂ ਦੇ 271 ਕੈਡਰਾਂ ਨੂੰ ਸ਼ਾਮਲ ਕੀਤਾ ਜਾਵੇਗਾ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਸਬੰਧਿਤ ਵਿਭਾਗਾਂ ਨੇ ਇੰਟ੍ਰਾ ਹਰਿਆਣਾ ਪੋਰਟਲ ‘ਤੇ ਕੰਮ ਕਰ ਰਹੇ ਰੇਗੁਲਰ ਕਰਮਚਾਰਿਆਂ ਦੇ ਡਾਟਾ ਦਾ ਸ਼ੁਰੂਆਤੀ ਅਪਡੇਟ ਕਰ ਦਿੱਤਾ ਹੈ। ਸਾਰੇ ਕਰਮਚਾਰਿਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਯੂਜਰ ਆਈਡੀ ਨਾਲ ਲਾਗ-ਇਨ ਕਰ ਆਪਣੀ ਪ੍ਰੋਫਾਇਲ ਵਿੱਚ ਦਰਜ ਬਿਯੌਰੇ ਨੂੰ ਧਿਆਨ ਨਾਲ ਜਾਂਚ ਲੈਣ। ਜੇਕਰ  ਕਿਸੇ ਕਰਮਚਾਰੀ ਦੀ ਜਾਣਕਾਰੀ ਵਿੱਚ ਕੋਈ ਕਮੀ ਜਾਂ ਗਲਤੀ ਪਾਈ ਜਾਂਦੀ ਹੈ ਤਾਂ ਉਸ ਨੂੰ ਤੁਰੰਤ ਪੋਰਟਲ ‘ਤੇ ਦਰਸ਼ਾਏ ਗਏ ਸਬੰਧਿਤ ਅਥਾਰਿਟੀ/ ਚੇਕਰ ਨਾਲ ਸੰਪਰਕ ਕਰ ਜਰੂਰੀ ਦਸਤਾਵੇਜ ਜਮਾ ਕਰਾਉਣੇ ਹੋਣਗੇ, ਤਾਂ ਜੋ ਸਹੀ ਜਾਣਕਾਰੀ ਦਰਜ ਕੀਤੀ ਜਾ ਸਕੇ। ਡੇਟਾ ਦਾ ਸਹੀ ਅਤੇ ਸਮੇ ਸਿਰ ਅਪਡੇਟ ਹੋਣਾ ਜਰੂਰੀ ਹੈ ਕਿਉਂਕਿ ਇਸੇ ਅਧਾਰ ‘ਤੇ ਸੇਵਾ ਸਮਾ, ਮੇਰਿਟ ਅੰਕ ਅਤੇ ਯੋਗਤਾ ਤੈਅ ਕੀਤੀ ਜਾਵੇਗੀ।

ਕਰਮਚਾਰੀ ਇੰਟ੍ਰਾ ਹਰਿਆਣਾ ਪੋਰਟਲ ‘ਤੇ ਐਮਲਾਇਨ ਲਾਗਿਨ ਤੋਂ ਬਾਅਦ ਪ੍ਰੀਲੀਮੀਨਰੀ ਅਪਡੇਸ਼ਨ ਆਫ਼ ਡੇਟਾ ਵਿਕਲਪ ਰਾਹੀਂ ਆਪਣੀ ਜਾਣਕਾਰੀ ਅਪਡੇਟ ਕਰ ਸਕਦੇ ਹਨ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਲੋੜ ਅਨੁਸਾਰ ਕਰਮਚਾਰਿਆਂ ਨੂੰ ਕੋਰਟ ਦੇ ਆਦੇਸ਼, ਡੈਥ ਸਰਟੀਫਿਕੇਟ, ਅਧਿਕ੍ਰਿਤ ਮੇਡੀਕਲ ਬੋਰਡ (ਏਆਈਆਈਐਮਐਸ, ਪੀਜੀਆਈ-ਚੰਡੀਗੜ੍ਹ, ਪੀਜੀਆਈ-ਰੋਹਤਕ, ਹਰਿਆਣਾ/ਦਿੱਲੀ/ਚੰਡੀਗੜ੍ਹ ਦੇ ਸਰਕਾਰੀ ਮੇਡੀਕਲ ਕਾਲੇਜ) ਵੱਲੋਂ ਜਾਰੀ ਮੈਡੀਕਲ ਪ੍ਰਮਾਣ ਪੱਤਰ, ਯੂਡੀਆਈਡੀ ਪ੍ਰਮਾਣ ਪੱਤਰ ਅਤੇ ਹੋਰ ਸਰਕਾਰੀ ਦਸਤਾਵੇਜ ਸਬੰਧਿਤ ਚੇਦਰ ਨੂੰ ਪੇਸ਼ ਕਰਨਗੇ।

ਬੁਲਾਰੇ ਨੇ ਦੱਸਿਆ ਕਿ ਸਾਰੇ ਕਰਮਚਾਰੀ ਮਾਡਲ ਆਨਲਾਇਨ ਟ੍ਰਾਂਸਫਰ ਪਾਲਿਸੀ-2025 ਅਤੇ ਉਸ ਦੇ ਸਰੋਤਾਂ ਨੂੰ ਭਲੀ-ਭਾਂਤੀ ਪਢਣ ਅਤੇ 20 ਫਰਵਰੀ, 2026 ਤੱਕ ਆਪਣੀ ਪ੍ਰੋਫਾਇਲ ਦਾ ਵੈਰੀਫਿਕੇਸ਼ਨ ਅਤੇ ਅਪਡੇਟ ਯਕੀਨੀ ਕਰਨ।

ਐਡਵੋਕੇਟ ਜਨਰਲ, ਹਰਿਆਣਾ ਅਤੇ ਹਾਈ ਕੋਰਟ ਦਫ਼ਤਰ ਵਿੱਚ ਪ੍ਰਵੇਸ਼ ਲਈ ਆਨਲਾਇਨ ਵਿਜ਼ਿਟਿੰਗ ਪਾਸ ਜਰੂਰੀ

ਚੰਡੀਗੜ੍ਹ

  ( ਜਸਟਿਸ ਨਿਊਜ਼  )

ਹਰਿਆਣਾ ਦੇ ਐਡਵੋਕੇਟ ਜਨਰਲ ਅਤੇ ਹਾਈ ਕੋਰਟ ਦਫ਼ਤਰ ਵਿੱਚ ਪ੍ਰਵੇਸ਼ ਨੂੰ ਸੁਵਿਵਸਥਿਤ, ਸੁਰੱਖਿਅਤ ਅਤੇ ਪਾਰਦਰਸ਼ੀ ਬਨਾਉਣ ਦੇ ਉਦੇਸ਼ ਨਾਲ ਆਨਲਾਇਨ ਵਿਜ਼ਿਟਿੰਗ ਪਾਸ ਪ੍ਰਣਾਲੀ ਲਾਗੂ ਕੀਤੀ ਜਾ ਰਹੀ ਹੈ।

ਇੱਕ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਹਰਿਆਣਾ ਦੇ ਐਡਵੋਕੇਟ ਜਨਰਲ ਅਤੇ ਹਾਈ ਕੋਰਟ ਦਫ਼ਤਰ ਵਿੱਚ ਦਫ਼ਤਰਾਂ ਨਾਲ ਸਬੰੰਧਿਤ ਕਿਸੇ ਵੀ ਅਧਿਕਾਰਿਕ ਕੰਮ ਜਾਂ ਕਿਸੇ ਕੇਸ ਜਾਂ ਸੁਣਵਾਈ ਲਈ ਆਉਣ ਵਾਲੇ ਅਧਿਕਾਰਿਆਂ/ ਕਰਮਚਾਰਿਆਂ ਅਤੇ ਸਬੰਧਿਤ ਵਿਅਕਤੀਆਂ ਨੂੰ ਐਲਐਮਐਸ ਪੋਰਟਲ (ੀਵਵਬਤਯੇੇ;ਠਤੀਗਖਪਰਡਜਅ) ਰਾਹੀਂ ਪਹਿਲਾਂ ਹੀ ਆਨਲਾਇਨ ਵਿਜ਼ਿਟਿੰਗ ਪਾਸ ਬਨਾਉਣਾ ਜਰੂਰੀ ਹੋਵੇਗਾ।

ਉਨ੍ਹਾਂ ਨੇ ਦੱਸਿਆ ਕਿ ਆਨਲਾਇਨ ਵਿਜ਼ਿਟਿੰਗ ਪਾਸ ਦੇ ਸਬੰਧ ਵਿੱਚ ਬਿਨੈਕਾਰ ਕੋਲ੍ਹ ਆਪਣਾ ਐਮਪਲੋਏ ਆਈਡੀ ਕਾਰਡ ਜਰੂਰੀ ਹੋਣਾ ਚਾਹੀਦਾ ਹੈ, ਗੇਟ ਪਾਸ ਦੇ ਪ੍ਰਿੰਟਆਉਟ ਨੂੰ ਅਧਿਕਾਰਤ ਹਸਤਾਖਰਕਰਤਾ ਵੱਲੋਂ ਵੈਰੀਫਾਈਡ ਕਰਵਾਉਣਾ ਹੋਵੇਗਾ ਅਤੇ ਪਾਸ ਜਾਰੀ ਹੋਣ ਤੋਂ ਬਾਅਦ ਸਬੰਧਿਤ ਦਫ਼ਤਰ ਵੱਲੋਂ ਉਸ ਨੂੰ ਵੈਰੀਫਾਇਡ ਕਰਵਾਉਣਾ ਜਰੂਰੀ ਹੋਵੇਗਾ।

ਬੁਲਾਰੇ ਨੇ ਦੱਸਿਆ ਕਿ ਇਸ ਨਵੀਂ ਪ੍ਰਣਾਲੀ ਰਾਹੀਂ ਦਫ਼ਤਰ ਵਿੱਚ ਪ੍ਰਵੇਸ਼ ਪ੍ਰਕਿਰਿਆ ਨੂੰ ਵੱਧ ਸੰਗਠਿਤ, ਸੁਰੱਖਿਅਤ ਅਤੇ ਡਿਜ਼ਿਟਲ ਬਣਾਇਆ ਗਿਆ ਹੈ ਤਾਂ ਜੋ ਕੰਮ ਵਿੱਚ ਪਾਰਦਰਸ਼ਿਤਾ ਅਤੇ ਕੁਸ਼ਲਤਾ ਯਕੀਨੀ ਕੀਤੀ ਜਾ ਸਕੇਗੀ। ਇਹ ਵਿਵਸਥਾ 9 ਫਰਵਰੀ, 2026 ਤੋਂ ਪ੍ਰਭਾਵੀ ਹੋ ਚੁੱਕੀ ਹੈ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin